ਮੇਰੀ ਸਾਲੀ---ਅੱਧੀ ਘਰ ਵਾਲੀ-

ਵਿਆਹ ਹੋਇਆ---ਸਾਰੇ ਬਹੁਤ ਖੁਸ਼----ਫੋਟੋਆਂ ਖਿੱਚੀਆਂ ਜਾ ਰਹੀਆਂ ਸੀ----ਲਾੜੇ ਨੇ ਆਪਣੇ ਦੋਸਤਾਂ ਨਾਲ ਆਪਣੀ ਸਾਲੀ ਨੂੰ ਮਿਲਾਇਆ---
--ਇਹ ਹੈ ਮੇਰੀ ਸਾਲੀ---ਅੱਧੀ ਘਰ ਵਾਲੀ----
ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ---ਐਥੋਂ ਤੱਕ ਕੇ ਲਾੜੇ ਦੇ ਪ੍ਰੀਵਾਰ ਦੇ ਬਜ਼ੁਰਗ ਲੋਕ ਵੀ---
ਲਾੜੀ ਮੁਸਕੁਰਾਈ ਤੇ ਆਪਣੇ ਦੇਵਰ ਦਾ ਹੱਥ ਫੜ ਕੇ ਆਪਣੀਆਂ ਸਹੇਲੀਆਂ ਨਾਲ ਮਿਲਾਇਆ---ਕਿ ਇਹ ਨੇ ਮੇਰੇ ਦੇਵਰ ਸਾਹਿਬ— ਅੱਧੇ ਪਤੀ ਪਰਮੇਸ਼ਰ ਸਾਹਿਬ—
ਸਭ ਦੇ ਰੰਗ ਉੜ ਗਏ----ਲੋਕ ਬੁੜਬੁੜਾ ਰਹੇ ਸਨ ਕਿ ਇਹ ਕੀ ਲੋਹੜਾ ਮਾਰਿਆ----ਭਰਾ ਜਾਂ ਪੁੱਤਰ ਸਮਾਨ ਦੇਵਰ ਨੂੰ ਅੱਧਾ ਪਤੀ---ਤੌਬਾ ਤੌਬਾ---ਇਹ ਕੈਸੀ ਲੜਕੀ ਹੈ---ਪਤੀ ਵੀ ਬੇਹੋਸ਼ ਹੁੰਦਾ ਹੁੰਦਾ ਬਚਿਆ—
ਲਕਸ਼ਮਣ ਰੇਖਾ ਦਾ ਇੱਕ ਗਮਲਾ ਅਚਾਨਕ ਸਟੇਜ ਤੋ ਗਿਰਿਆ---ਕਈਆਂ ਦੇ ਸੱਟ ਮਾਰਦਾ ਹੋਇਆ ਨੀਚੇ ਗਿਰ ਕੇ ਟੁੱਟ ਗਿਆ—
ਇਸਤਰੀ ਨਾਮ ਦੀ ਮਰਯਾਦਾ ਨਾਮੀ ਲਾਈਟ ਬੁਝ ਗਈ—
ਥੋੜ੍ਹੀ ਦੇਰ ਬਾਅਦ ਸੜਕਾਂ ਤੇ ਇੱਕ ਐਂਬੂਲੈਸ ਦੌੜੀ ਜਾ ਰਹੀ ਸੀ—ਜਿਸ ਵਿੱਚ ਦੋ ਸਟਰੈਚਰ ਸਨ---ਇੱਕ ਤੇ ਭਾਰਤੀ ਸੰਸਕ੍ਰਿਤੀ ਕੋਮਾ ਵਿੱਚ ਪਈ ਸੀ—ਤੇ ਦੂਜੇ ਤੇ ਪੁਰਸ਼ਵਾਦ ਬਹੁਤ ਜ਼ਖਮੀ ਹਾਲਤ ਚ ਪਿਆ ਤੜਫ ਰਿਹਾ ਸੀ—ਕਿਸੇ ਨੇ ਉਸ ਦੇ ਸਿਰ ਵਿੱਚ ਸੱਟ ਮਾਰੀ ਸੀ—
------------
ਕਿਤੇ ਪੜ੍ਹਿਆ ਸੀ---​
 
Top