ਪੇਂਡੂ ਅੌਰਤ------

Yaar Punjabi

Prime VIP
ਮੈਂ ਹਰ ਰੋਜ ਉਸ ਅੌਰਤ ਦੇ ਸਿਰ ਤੇ ਗੋਹੇ ਨਾਲ ਭਰਿਅਾ ਹੋਇਆ ਟੋਕਰਾ ਹੀ ਦੇਖਦਾ ਵੱਡਾ ਹੋਇਆ ਹਾਂ ।ਮੈਨੂੰ ਚੰਗੀ ਤਰਾਂ ਯਾਦ ਹੈ ਜਦ ਉਹ ਸੱਜ ਵਿਅਾਹੀ ਸਾਡੇ ਪਿੰਡ ਅਾਈ ਸੀ ਤਦ ਮੈਂ ਸਾਇਦ ਸੱਤ ਕੁ ਸਾਲ ਦਾ ਸੀ ।ਮੈਨੂੰ ਚੰਗੀ ਤਰਾਂ ਯਾਦ ਹੈ ਜਦ ਉਸਨੇ ਵਿਅਾਹ ਵਾਲੀ ਮਹਿੰਦੀ ਨਾਲ ਰੰਗੇ ਹੱਥਾਂ ਨਾਲ ਹੀ ਕੂੜਾ ਸੁੱਟਣਾ ਸੁਰੂ ਕਰ ਦਿੱਤਾ ਸੀ ।
ਵੱਡੇ ਸਾਰੇ ਪਸੂਅਾਂ ਵਾਲੇ ਵਾੜੇ ਵਿੱਚ ਬੰਨੇ ਸੱਤ ਅੱਠ ਡੰਗਰ ਸਾਂਭਦੀ ਦੀ ਹੀ ਉਸਦੀ ਸਾਰੀ ਜਵਾਨੀ ਮੇਰੀਅਾਂ ਅੱਖਾਂ ਸਾਹਮਣੇ ਢਲ ਗਈ।
ਪਿੱਛੇ ਜਹੇ ਇੱਕ ਦਿਨ ਉਹ ਸਾਡੇ ਘਰ ਅਾਈ ।ਮਾਤਾ ਕੋਲ ਬੈਠ ਸਿਰ ਚੜੇ ਕਰਜੇ ਦੀਅਾਂ ਗੱਲਾਂ ਕਰ ਅਤੇ ਵਿਕਣ ਦੇ ਕਿਨਾਰੇ ਖੜੀ ਜਮੀਨ ਦੀਅਾਂ ਗੱਲਾਂ ਕਰ ਧਾਹਾਂ ਮਾਰ ਰੋਣ ਲੱਗੀ।
ਉਸਦੀਅਾਂ ਗੱਲਾਂ ਨੇ ਮੇਰੇ ਮਨ ਅੱਗੇ ਉਦਾਸੀ ਦਾ ਤੂਫਾਨ ਜਿਹਾ ਖੜਾ ਕਰ ਦਿੱਤਾ ।
ਸੋਚਿਅਾ ਕਿੱਧਰ ਗਈ ਇਸ ਵਿਚਾਰੀ ਦੀ ਕੀਤੀ ਮਹਿਨਤ??
ਕੀ ਮੁੱਲ ਪਿਅਾ ਟਰੱਕਾਂ ਦੇ ਟਰੱਕ ਢੋਏ ਗੋਹੇ ਦਾ??
ਇਹ ਵਿਚਾਰੀ ਐਨੀ ਮਹਿਨਤ ਕਰਕੇ ਵੀ ਜੋ ਰੋਟੀ ਖਾ ਰਹੀ ਸੀ ਉਹ ਤਾਂ ਕਰਜੇ ਦੀ ਸੀ।ਫਿਰ ਇਸਨੇ ਕਿਸਦੇ ਲਈ ਗਾਲ ਦਿੱਤੀ ਜਿੰਦਗੀ??
ਕੀ ਕੀਮਤ ਹੈ ਸਾਡੇ ਸਮਾਜ ਵਿੱਚ ਅੌਰਤ ਦੇ ਕੀਤੇ ਕੰਮ ਦੀ??
ਮਰਦਾਂ ਨੇ ਨਸ਼ੇ ਖਾ ਫਜੂਲ ਖਰਚੀਅਾਂ ਕਰ ਸਾਰਾ ਕਾਰੋਬਾਰ ਰੋੜ ਦਿੱਤਾ ।
ਉਹ ਦਿਨ ਹੱਦ ਮੈਨੂੰ ਹਰ ਟੋਕਰਾ ਚੁੱਕੀ ਜਾਂਦੀ ਅੌਰਤ ਨੂੰ ਦੇਖ ਇਹੀ ਮਹਿਸੂਸ ਹੁੰਦਾ ਹੈ ਕਿ ਇਹ ਵਿਚਾਰੀ ਤਾਂ ਵੱਸ ਨਰਕ ਹੀ ਢੋ ਰਹੀ ਹੈ ।ਇਸਦੇ ਹਿੱਸੇ ਦੀ ਖੁਸ਼ੀ ਪਤਾ ਨਹੀਂ ਕਿੱਥੇ ਮਨਾਈ ਜਾ ਰਹੀ ਹੋਵੇਗੀ।


 
Top