ਜੱਗੋਂ ਤੇਹਰਵੀਂ - ਗੁਰਪ੍ਰੀਤ ਜ਼ੀਰਾ

KARAN

Prime VIP

ਜੱਗੋਂ ਤੇਹਰਵੀਂ ਤਾਂ ਹੋਣੀ ਆਮ ਗੱਲ ਐ ... ਪਰ ਜਦ ਇੱਕੋ ਦਿਨ ਚ ਦੋ ਵੇਰੀਂ ਹੋ ਜੇ ... ਫੇਰ ਕੀ ਬੀਤਦੀ ਆ ਪੁੱਛੋ ਨਾ

ਦੁਕਾਨ ਦੇ ਕੰਮ ਮੋਗੇ ਗਿਆ ਸੀ ... ਕੰਮ ਨਬੇੜ ਕੇ ਸ਼ਰਮੇ ਹਲਵਾਈ ਦੇ ਸਮੋਸੇ ਖਾਣ ਚਲਾ ਗਿਆ .... ਮੁੰਡੁ ਜਿਆ ਬੈਠਾ ਸੀ ... ਮੈਂ ਆਦਤਨ ਉਹਦੇ ਸਿਰ ਤੇ ਪਟੋਕੀ ਮਾਰੀ
" ਜਾ ਕਾਕਾ ਦੋ ਸਮੋਸੇ ਲਿਆ ਬਿਨਾਂ ਚਟਨੀ ਤੋਂ "
ਪਰ ਉਹ ਮੁੰਡੁ ਉਥੇ ਈ ਬੈਠਾ ਹਿੱਲੇ ਨਾ ... ਮੈਂ ਫੇਰ ਜਾ ਕੇ ਕਿਹਾ " ਨਾ ਕੀ ਗੱਲ ਤਰੱਕੀ ਹੋਗੀ ਮਨੇਜਰ ਲੱਗ ਗਿਆਂ ਬਾਕੀਆਂ ਤੇ ... ਜਾਹ ਜਲਦੀ ਸਮੋਸੇ ਲਿਆ ... ਮੇਰੀ ਬੱਸ ਨਿਕਲ ਜਾਣੀ ਆ " ਪਰ ਉਹ ਜਵਾਨ ਬੈਠਾ ਢੀਠ ਹੋ ਕੇ...
ਮੈਂ ਗੁੱਸੇ ਚ ਉਹਦੇ ਕੋਲ ਚੱਲਿਆ ਸੀ ... ਏਨੇ ਨੂੰ ਇੱਕ ਹੋਰ ਬਈਆ ਉਹਦੇ ਅੱਗੇ ਬਰੈੱਡ ਪਕੌੜੇ ਦੀ ਪਲੇਟ ਰੱਖ ਗਿਆ ... ਤੇ ਹੁਣ ਉਹ ਮੁੰਡਾ ਮੇਰੇ ਵੱਲ ਹਰਾਰਤ ਭਰੀ ਨਿਗਾ ਨਾਲ ਵੇਖ ਰਿਹਾ ਸੀ !!! ਤੇ ਮੈਥੋਂ ਉਸ ਨਾਲ ਨਿਗਾ ਨਾ ਮਿਲਾ ਹੋਈ ਤੇ ਮੈਂ ਢੀਠ ਜਿਆ ਹੋ ਕੇ ਸਮੋਸੇ ਖਾ ਕੇ ਨਿਕਲਣ ਦੀ ਕੀਤੀ

ਏਨੇ ਨਾਲ ਸਰ ਜਾਂਦੀ ਤਾਂ ਸ਼ੈਦ ਉਹ ਦਿਨ ਭੁੱਲ ਭੁਲਾ ਜਾਂਦਾ ... ਪਰ ਪਿਚਰ ਤੋ ਅਭੀ ਬਾਕੀ ਥੀ

ਅੱਡੇ ਨੂੰ ਜਾਂਦਿਆ ਟੈਂਪੂਆਂ ਦੇ ਅੱਡੇ ਕੋਲ ਇੱਕ ਪੁਰਾਣਾ ਵਾਕਫ ਮਿਲ ਗਿਆ ਤੇ ਧੱਕੇ ਨਾਲ ਆਪਣੀ ਦੁਕਾਨ ਤੇ ਲੈ ਗਿਆ ਤੇ ਚਾਹ ਲੈਣ ਭੇਜਤਾ ਮੁੰਡੇ ਨੂੰ ... ਦੁਕਾਨ ਉਹਦੀ ਮੋਟਰਾਂ ਦੀ ਸੀ ... ਉਹਦੀ ਦੁਕਾਨ ਤੇ ਬੈਠੇ ਉਹ ਕਿਸੇ ਨਾਲ ਫੋਨ ਤੇ ਗੱਲ ਕਰਨ ਲੱਗ ਪਿਆ ...ਜਦ ਨੂੰ ਸੋਟੀ ਫੜੀ ਇੱਕ ਬਜੁਰਗ ਆਇਆ ਦੁਕਾਨ ਤੇ ... ਸ਼ਕਲ ਬਾਹਲੀ ਰੁਆਂਸੀ ਜਹੀ ਸੀ ... ਉਂਝ ਤਾਂ ਮੈਂ ਕਦੇ ਮੰਗਣ ਵਾਲਿਆਂ ਦੇ ਐਂਟੀ ਆਂ ਪੂਰਾ ... ਉਦੇਂ ਪਤਾ ਨੀ ਕਿੱਥੋਂ ਕਿੱਥੋਂ ਨਜੈਜ ਫੀਲਿੰਗਾ ਨੇ ਆਣ ਕੇ ਘੇਰ ਲਿਆ ਸ਼ੈਦ ਸਮੋਸਿਆਂ ਆਲੀ ਵਾਰਦਾਤ ਨੇ ਅਸਰ ਕਰਤਾ ਸੀ ... ਖਾਸਾ ਈ ਭਾਵਕ ਜੇ ਹੋਏ ਨੇ ਮੈਂ ਦਸ ਦਾ ਨੋਟ ਕੱਢ ਕੇ ਬਜੁਰਗ ਦਾ ਹੱਥ ਖਿੱਚ ਕੇ ਉਹਤੇ ਧਰਤਾ ... ਬੱਸ ....

ਬੱਸ .. ਫੇਰ ਕੀ ਸੀ ... ਬਜੁਰਗ ਯਕ ਦਿਣੇ ਉੱਠ ਪਿਆ ... ਦਸਾਂ ਦਾ ਨੋਟ ਮਾਰਿਆ ਚਲਾ ਕੇ ...ਗਲ ਪੈ ਗਿਆ ਮੇਰੇ ਆਹੰਦਾ " ਮੈਂ ਮੋਟਰ ਲੈਣ ਆਇਆਂ ... ਪੱਚੀ ਹਜਾਰ ਮੇਰੇ ਬੋਝੇ ਚ ਵਾ ... ਤੂੰ ਸਮਝਿਆ ਕੀ ਮਇਨੂੰ ...
ਦੁਕਾਨ ਵਾਲੇ ਦੋਸਤ ਨੇ ਮਸਾਂ ਮਾਫੀ ਮੰਗ ਮੁੰਗ ਕੇ ਜਾਨ ਛੁੜਾਈ ਮੇਰੀ ...
ਤੇ ਸ਼ਕਲ ਫਿਰ ਮੇਰੀ ਵੇਖਣ ਆਲੀ ਸੀ

ਗੁਰਪ੍ਰੀਤ ਜ਼ੀਰਾ
 
Top