ਸ਼੍ਰੋਮਣੀ ਕਲੇਸ਼ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
“ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ! ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ! (1105) ! ਗੁਰੂ ਸਾਹਿਬ ਸਮਝਾਉਂਦੇ ਹਨ ਕੀ ਜੋ ਮਨ ਕਰਕੇ, ਬਚਨਾ ਕਰਕੇ ਜਾਂ ਕਰਮ ਕਰਕੇ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦੇ ਹਨ ਤੇ ਦੂਜਿਆਂ ਨੂੰ ਛੋਟਾ ਸਮਝਦੇ ਹਨ , ਅਜੇਹੇ ਲੋਗ ਨਰਕਾਂ ਵਰਗਾ ਦੁਖ ਭੋਗਦੇ ਹਨ ! (ਹਰਬੀਰ ਸਿੰਘ ਗੁਰਮਤ ਕਲਾਸ ਵਿਚ ਨੌਜਵਾਨਾਂ ਨੂੰ ਗੁਰਬਾਣੀ ਦੇ ਅਰਥ ਸਮਝਾ ਰਹੇ ਸਨ)

ਭੁਪਿੰਦਰ ਸਿੰਘ : ਇਸਦਾ ਮਤਲਬ ਹੈ ਕੀ ਇਹ ਆਪਣੇ ਆਪ ਨੂੰ ਸ਼੍ਰੋਮਣੀ ਕਹਾਉਣ ਵਾਲੇ ਸਾਰੇ ਦਲ ਨਰਕਾਂ ਦੇ ਭਾਗੀ ਬਣਨਗੇ ?

ਹਰਬੀਰ ਸਿੰਘ (ਹੈਰਾਨੀ ਨਾਲ) : ਗੱਲ ਕਿੱਥੇ ਚਲ ਰਹੀ ਸੀ ਤੇ ਤੂੰ ਕਿੱਥੇ ਲੈ ਗਿਆਂ ਹੈ ਕਾਕੇ ?

ਭੁਪਿੰਦਰ ਸਿੰਘ : ਦੱਸੋ ਨਾ ਵੀਰ ਜੀ ! ਜੇਕਰ ਸਾਰੇ ਹੀ ਆਪਣੇ ਆਪ ਨੂੰ ਸ਼੍ਰੋਮਣੀ ਕਹਾਉਂਦੇ ਹਨ ਤੇ ਫਿਰ ਕੀ ਓਹ ਬਾਕੀਆਂ ਨੂੰ ਆਪਨੇ ਤੋਂ ਨੀਵਾਂ ਸਮਝਦੇ ਹਨ ?

ਹਰਬੀਰ ਸਿੰਘ (ਨੌਜਵਾਨ ਦੀ ਭਾਵਨਾ ਨੂੰ ਸਮਝਦਾ ਹੋਇਆ) : ਬੇਟਾ ਜੀ, ਇਸੀ ਸ਼੍ਰੋਮਣੀ-ਸ਼੍ਰੋਮਣੀ ਦੇ ਖੇਡ ਵਿੱਚ ਜਾਣੇ-ਅਨਜਾਣੇ ਇੱਕ ਬਾਰੀਕ ਜਿਹੀ ਹਉਮੈ ਦੀ ਦੀਵਾਰ ਉੱਚੀ ਚੁੱਕ ਦਿੱਤੀ ਗਈ ਹੈ ! ਇਹ ਲੋਗ ਆਮ ਸੰਗਤ ਅੱਗੇ ਝੁਕਦੇ ਵੀ ਦਿਸਦੇ ਹਨ ਪਰ ਓਹ ਵੀ ਆਪਨੇ ਸੁਆਰਥ ਲਈ ਹੁੰਦਾ ਹੈ ਨਾ ਕੀ ਸੰਗਤ ਦੀ ਖਾਤਿਰ ! ਗੁਰੂ ਆਸ਼ੇ ਮੁਤਾਬਿਕ ਤੇ ਜੋ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਹੈ ਓਹ ਸਿੰਮਲ ਰੁੱਖ ਵਾਂਗ ਹੁੰਦੇ ਹਨ, ਜਿਵੇਂ ਗੁਰੂ ਵਾਕ ਹੈ ਕੀ

“ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ! ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ! ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥(470)

ਭੁਪਿੰਦਰ ਸਿੰਘ : ਸ਼ਾਇਦ ਇਸੀ ਕਰਕੇ ਪੰਥ ਵਿਚ ਕਲੇਸ਼ ਵੱਧ ਗਏ ਹਨ ਤੇ ਇਸ ਕਲੇਸ਼ ਨੂੰ ਘਟਾਉਣ ਦੀ ਥਾਂ ਇਹ ਇਹ ਪਾਰਟੀਆਂ ਹੁਣ ਸ਼ਾਇਦ ਕਲੇਸ਼ ਵਧਾਉਣ ਲਈ ਤਰਾਂ ਤਰਾਂ ਦੇ ਭੰਬਲ-ਭੂਸੇ ਫੈਲਾ ਰਹੀਆਂ ਹਨ ਤੇ ਬਹੁਤ ਹੱਦ ਤਕ ਧਾਰਮਿਕ ਸੰਸਥਾਵਾਂ ਇਨ੍ਹਾਂ ਸਿਆਸੀ ਸੰਸਥਾਵਾਂ ਦੀ ਈਨ ਮੰਨ ਚੁੱਕੀਆਂ ਹਨ !

ਹਰਬੀਰ ਸਿੰਘ : ਹੋਣਾ ਤੇ ਇਹ ਚਾਹੀਦਾ ਸੀ ਕੀ ਪੰਥਕ ਮੋਰਚਿਆਂ ਉੱਤੇ ਸਾਰੇ ਸ਼੍ਰੋਮਣੀ ਕਹਾਉਣ ਵਾਲੇ ਇੱਕ ਹੋ ਕੇ ਫੈਸਲੇ ਲੈਂਦੇ ਪਰ “ਸ਼੍ਰੋਮਣੀ” ਕਹਾਉਣ ਦੀ ਲਾਲਸਾ ਨੇ ਪੰਥ ਵਿਚ “ਸ਼੍ਰੋਮਣੀ ਕਲੇਸ਼” ਨੂੰ ਜਨਮ ਦੇ ਦਿੱਤਾ ਹੈ ਜੋ ਕੇਵਲ ਤੇ ਕੇਵਲ “ਗੁਰਬਾਣੀ ਦੀ ਵਿਚਾਰ ਕਰਨ” ਨਾਲ ਹੀ ਦੂਰ ਹੋ ਸਕਦਾ ਹੈ ! ਵਰਨਾ ਆਪਸੀ ਝਗੜੇ ਤੇ ਕਲੇਸ਼ ਬਾਹਰਲਿਆਂ ਨੂੰ ਮੌਕਾ ਦਿੰਦੇ ਹਨ ਕੀ ਓਹ ਦੋ ਬਾਂਦਰਾਂ ਦੀ ਲੜਾਈ ਵਿਚਕਾਰ ਬਿੱਲੀ ਵਾਂਗ ਫਾਇਦਾ ਚੁੱਕ ਲੈਣ ! ਤੁਸੀਂ ਅਗਲੀ ਪੀੜੀ ਹੋ .. ਵਧੋ .. ਮੁਕਾਓ ਇਹ ਸਾਰੇ “ਸ਼੍ਰੋਮਣੀ ਕਲੇਸ਼” !
 
Top