ਅਹਿਮਦ ਸ਼ਾਹ ਅਬਦਾਲੀ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਸਰਹਿੰਦ ਦੀ ਦੀਵਾਰ ਕਿੱਥੇ ਗਈ ? ਅਕਾਲ ਤਖ਼ਤ ਸਾਹਿਬ ਦੀ ਢਿਹ-ਢੇਰੀ ਹੋਈ ਇਮਾਰਤ ਕਿੱਥੇ ਗਈ ? (ਗੁਰੂ ਧਾਮਾਂ ਦੇ ਦਰਸ਼ਨ ਅਤੇ ਇਤਿਹਾਸ ਦੀਆਂ ਨਿਸ਼ਾਨੀਆਂ ਵੇਖਣ ਗਏ ਨਵਜੀਤ ਸਿੰਘ ਨੇ ਪੁਛਿਆ) !

ਦਲਜੀਤ ਸਿੰਘ (ਜੋ ਜੱਥੇ ਦੀ ਬੱਸ ਲੈ ਕੇ ਗਿਆ ਸੀ) : ਓਹ ਸਬ ਖਤਮ ਕਰ ਕੇ ਨਵੀਂ ਬਿਲਡਿੰਗ ਉਸਾਰ ਦਿੱਤੀ ਗਈ ਹੈ ਵੀਰੇ ! ਵੇਖ ਕਿਤਨਾ ਸੋਹਣਾ ਸੰਗਮਰਮਰ ਦਾ ਪੱਥਰ ਲੱਗਿਆ ਹੈ ! ਸਰਹਿੰਦ ਦੀ ਦੀਵਾਰ ਦੀ ਨਿਸ਼ਾਨੀ ਵੇਖ ਥੱਲੇ ਸਾਂਭ ਲਿੱਤੀ ਹੈ ਥੋੜੀ ਜਿਹੀ ! ਤਖ਼ਤ ਸਾਹਿਬ ਨਵਾਂ ਉਸਾਰ ਲਿਆ ਗਿਆ ਹੈ ਕਾਰ ਸੇਵਾ ਕਰਵਾ ਕੇ !

ਨਵਜੀਤ ਸਿੰਘ : ਪੂਰੀ ਦੁਨੀਆਂ ਵਿੱਚ ਜੁਲਮ ਦੀਆਂ ਨਿਸ਼ਾਨੀਆਂ ਸਾਂਭੀਆਂ ਹੋਈਆਂ ਹਨ ਤਾਂਕਿ ਆਉਣ ਵਾਲੀ ਪੀੜੀ ਨੂੰ ਉਸ ਪਾਸੋਂ ਸੇਧ ਮਿਲ ਸੱਕੇ ਪਰ ਜੋ ਕੰਮ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਕਰਦੇ ਸਨ ਓਹ ਅਸੀਂ ਆਪਣੇ ਹੱਥੀਂ ਆਪ ਕਰ ਰਹੇ ਹਾਂ ?

ਦਲਜੀਤ ਸਿੰਘ : ਹੈਂ ? ਮਤਲਬ ? ਇਤਨੇ ਸੋਹਣੇ ਸੰਗਮਰਮਰ ਤੁਹਾਨੂੰ ਦਿਸਦੇ ਨਹੀ ? ਕਿਆ ਸੋਹਣਾ ਗੁਰੂਦੁਆਰਾ ਬਣਾਇਆ ਹੈ !

ਨਵਜੀਤ ਸਿੰਘ : ਅਬਦਾਲੀ ਸਾਡਾ ਖ਼ੁਰਾ ਖੋਜ ਮਿਟਾਉਣਾ ਚਾਹੁੰਦਾ ਸੀ ਤੇ ਅੱਜ ਅਸੀਂ ਆਪ ਕਾਰ ਸੇਵਾ ਦੇ ਨਾਮ ਤੇ ਆਪਣਾ ਇਤਿਹਾਸ ਆਪ ਹੀ ਕਤਲ ਕਰ ਰਹੇ ਹਾਂ ! ਕਿਓਂ ਸਾਡੇ ਕਾਰ ਸੇਵਾ ਵਾਲੇ ਬਾਬੇ ਇਨ੍ਹਾਂ ਸਿਆਸਿਆਂ ਦੀਆਂ ਗੱਲਾਂ ਨਾਲ ਰਲ ਕੇ ਆਪ ਹੀ ਅਹਿਮਦ ਸ਼ਾਹ ਅਬਦਾਲੀ ਬਣ ਕੇ ਪੰਥਕ ਨਿਸ਼ਾਨੀਆਂ ਨੂੰ ਤੋੜ-ਬਰਬਾਦ ਕਰ ਰਹੇ ਹਨ ? ਕੁਝ ਇਤਿਹਾਸ ਲੜਾਈਆਂ ਨੇ ਬਰਬਾਦ ਕਿੱਤਾ, ਕੁਝ ਇਤਿਹਾਸ ਆਪਣੀ ਸਰਕਾਰਾਂ ਨੇ ਤੇ ਹੁਣ ਸਾਡੀ ਆਪਣੀ ਬਣਾਈ ਕਮੇਟੀਆਂ ਹੀ “ਅਬਦਾਲੀ” ਬਣ ਕੇ ਸਾਰਾ ਇਤਿਹਾਸ ਦਫ਼ਨ ਕਰ ਦੇਣਾ ਚਾਹੁੰਦੀਆਂ ਹਨ !

ਗਲਾ ਸੁਕ ਗਿਆ ਪਰ ਓਹ ਬੋਲਦਾ ਹੀ ਰਿਹਾ …

ਤਾਜਮਹਲ ਵਰਗੀਆਂ ਕਬਰਾਂ ਉੱਤੇ ਲਗਿਆ ਹੈ ਸੰਗਮਰਮਰ ! ਇਤਿਹਾਸ ਨੂੰ ਅਣਗੋਲਾ ਕਰ ਸੰਗਮਰਮਰ ਲਾ ਲਾ ਕੇ ਆਪਣੇ ਅਸਥਾਨਾਂ ਨੂੰ “ਸਿੱਖੀ ਸਿਧਾਂਤਾਂ ਅਤੇ ਇਤਿਹਾਸ ਦੀ ਕਬਰ” ਨਾ ਬਣਾਓ ! ਅਜੇ ਵੀ ਰੁੱਕ ਜਾਓ … ਅਜੇ ਵੀ ਰੁੱਕ ਜਾਓ ! (ਬੋਲਦਾ ਬੋਲਦਾ ਨਵਜੀਤ ਰੋਣ ਲੱਗਾ)

ਦਲਜੀਤ ਸਿੰਘ ਦੇ ਖਾਨੇ ਵਿਚ ਵੀ ਕੁਝ ਚਾਨਣਾ ਹੋਇਆ ਤੇ ਓਹ ਵੀ ਵਿਚਾਰ ਕੇ ਕਹਿਣ ਲੱਗਾ ! ਤੁਸੀਂ ਠੀਕ ਕਹਿੰਦੇ ਹੋ … ਕਾਸ਼ ਅਸੀਂ ਅਜੇ ਵੀ ਰੁੱਕ ਜਾਈਏ ਤੇ ਆਪਣੇ ਹੱਥੀ ਆਪਣੀਆਂ ਜੜਾਂ (ਇਤਿਹਾਸ) ਨਾ ਪੁੱਟੀਏ !
 
Top