UNP

ਸਚ ਜਾਂ ਝੂਠ - ਪੰਜਾਬੀ ਕਹਾਣੀ

Go Back   UNP > Contributions > Punjabi Culture

UNP Register

 

 
Old 19-Sep-2013
[JUGRAJ SINGH]
 
ਸਚ ਜਾਂ ਝੂਠ - ਪੰਜਾਬੀ ਕਹਾਣੀ

ਸਚ ਜਾਂ ਝੂਠ

ਦੋਵੇਂ ਨਰਮ ਬਰਫ਼ ਤੇ ਤੁਰਦੇ ਜਾ ਰਹੇ ਸੀ. ਸਿਰਫ ਪੈਸੇ ਦਾ ਲੈਣ ਦੇਣ ਹੋਣ ਕਰਕੇ ਆਪਸੀ ਸਾਂਝ ਜਿਆਦਾ ਨਹੀਂ ਸੀ. ਦੋਵਾਂ ਦੀ ਚੁਪ, ਨਰਮ ਬਰਫ਼ ਤੇ ਖੁੱਬ ਰਹੇ ਭਾਰੇ ਬੂਟ ਬਰਫ਼ ਤੋਂ ਕਿਰਚ ਕਿਰਚ ਕਰਵਾ ਕੇ ਤੋੜ ਰਹੇ ਸਨ. ਹੈਰੀ ਨੇ ਇਸ ਕਿਰਚ ਕਿਰਚ ਤੋਂ ਅੱਕ ਕੇ ਮਨਿੰਦਰ ਨੂੰ ਕਿਹਾ ਯਾਰ, ਇਕ ਗੱਲ ਨਿਜੀ ਗੱਲ ਪੁਛਣੀ ਹੈ ਤੇ ਸਚ ਸਚ ਦਸੀਂ

ਮਨਿੰਦਰ ਦੇ ਸ਼ੈਤਾਨੀ ਦਿਮਾਗ ਨੇ ਇਕਦਮ ਹੀ ਅੰਦਾਜ਼ਾ ਲਾ ਲਿਆ ਕੇ ਹੈਰੀ ਦਾ ਕੀ ਸਵਾਲ ਹੋਵੇਗਾ. ਮਨਿੰਦਰ ਦਾ ਸਚ ਬੋਲਣ ਦਾ ਬਿਲਕੁਲ ਵੀ ਇਰਾਦਾ ਨਹੀਂ ਸੀ, ਪਰ ਉਸਨੇ ਹੈਰੀ ਨੂੰ ਕਿਹਾ ਬਈ ਪੁਛ ਲੈ ਕੀ ਗੱਲ ਹੈ ਹੈਰੀ ਨੇ ਆਪਣਾ ਸਵਾਲ ਪਾ ਦਿੱਤਾ. ਹੁਣ ਮਨਿੰਦਰ ਦਾ ਦਿਮਾਗ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ ਕੇ ਗੱਲ ਕਿਵੇਂ ਲੁਕੋਈ ਜਾਵੇ, ਸੋ ਉਸਦੇ ਸ਼ੈਤਾਨੀ ਦਿਮਾਗ ਨੇ ਇਹ ਫੈਸਲਾ ਕੀਤਾ ਕੇ ਹੈਰੀ ਨੂੰ ਬਿਲਕੁਲ ਸੱਚਾ ਜਵਾਬ ਦੇ ਦਵੇ, ਸਚ ਤੇ ਇਸਨੇ ਬਿਲਕੁਲ ਯਕੀਨ ਨਹੀਂ ਕਰਨਾ.
ਸੋ ਮਨਿੰਦਰ ਨੇ ਹੈਰੀ ਨੂੰ ਸਚ੍ਹਾ ਜਵਾਬ ਦੇ ਦਿੱਤਾ.

ਜਵਾਬ ਸੁਣ ਕੇ ਹੈਰੀ ਨੇ ਕਿਹਾ ਨਹੀਂ ਇਹ ਨਹੀਂ ਹੋ ਸਕਦਾ ਤੂੰ ਇਸ ਤਰਾਂ ਨ੍ਹਹੀਂ ਕਰ ਸਕਦਾ. ਭਾਵ ਹੈਰੀ ਨੇ ਮਨਿੰਦਰ ਦੇ ਸਚ੍ਹੇ ਜਵਾਬ ਤੇ ਬਿਲਕੁਲ ਯਕੀਨ ਨਾ ਕੀਤਾ.

ਮਨਿੰਦਰ ਬੜਾ ਖੁਸ਼ ਸੀ ਕੇ ਸ਼ੁਕਰ ਹੈ ਕੇ ਹੈਰੀ ਨੇ ਉਸਦੇ ਸਚੇ ਜਵਾਬ ਤੇ ਯਕੀਨ ਨਹੀਂ ਕੀਤਾ, ਸੋ ਹਰ ਗੱਲ ਤੇ ਵੀ ਝੂਠ ਬੋਲਣ ਦੀ ਲੋੜ ਨਹੀਂ ਪੈਂਦੀ ਕਈ ਗਲਾਂ ਨੂੰ ਸਚ ਬੋਲ ਕੇ ਵੀ ਲੁਕੋਇਆ ਜਾ ਸਕਦਾ ਹੈ. ਮਨਿੰਦਰ ਨੇ ਹੁਣ ਬਰਫ਼ ਦੀ ਕਿਰਚ ਕਿਰਚ ਦਾ ਨਜਾਰਾ ਲੈਣ ਲਈ ਆਪਣੇ ਭਾਰੇ ਬੂਟਾਂ ਨੂੰ ਬਰਫ਼ ਦੇ ਵਿਚ ਹੋਰ ਜੋਰ ਨਾਲ ਖੋਬਣਾ ਸ਼ੁਰੂ ਕਰ ਦਿੱਤਾ ਸੀ, ਸਚ ਬੋਲ ਕੇ ਬਣਾਏ ਝੂਠ ਦੀ ਸਫਲਤਾ ਦਾ ਆਨੰਦ ਮਾਨਣ ਲਈ.

Post New Thread  Reply

« ਹੀਰਾ ਤੇ ਸੋਨਾ Punjabi story | ਅਨਪੜ, ਗੰਵਾਰ ਤੇ ਉਚ ਵਿਦਿਆ ਪ੍ਰਾਪਤ - ਪੰਜਾਬੀ ਕਹਾਣ&# »
X
Quick Register
User Name:
Email:
Human Verification


UNP