UNP

ਚੱਕਰਵਿਊ / ਬਲਵਿੰਦਰ ਸਿੰਘ ਬਾਈਸਨ

Go Back   UNP > Contributions > Punjabi Culture

UNP Register

 

 
Old 15-Sep-2013
-=.DilJani.=-
 
Thumbs up ਚੱਕਰਵਿਊ / ਬਲਵਿੰਦਰ ਸਿੰਘ ਬਾਈਸਨ

ਪੰਥ ਦਿਨੋੰ ਦਿਨ ਥੱਲੇ ਥੱਲੇ ਜਾਈ ਜਾ ਰਿਹਾ ਹੈ ! ਹਰ ਸਟੇਜ ਤੋਂ ਮਨਮਤਾਂ ਅਤੇ ਬਿਪਰਨ ਕੀ ਰੀਤ ਦੇ ਖਿਲਾਫ਼ ਅੱਗ ਉਗਲਦੇ ਪ੍ਰਚਾਰਕ ਪਰ ਫਿਰ ਵੀ ਸਭ ਤਰਫ਼ ਹਨੇਰਾ ਹੀ ਹਨੇਰਾ ? ਇਤਨਾ ਪ੍ਰਚਾਰ, ਨਤੀਜਾ ਟਾਏਂ-ਟਾਏਂ ਫਿਸ਼ ! ਪਤਿਤਪੁਣੇ ਤੇ ਅਗਿਆਨ ਦੇ ਕਾਲੇ ਅੰਧੜ ਨੇ ਸਭ ਕੁਛ ਤਬਾਹ ਕਰ ਦਿੱਤਾ ਹੈ ! ਕੀ ਬਣੇਗਾ ਹੁਣ ਸਾਡਾ ? (ਦੁਖੀ ਹੋਇਆ ਰਾਜਬੀਰ ਸਿੰਘ ਆਪਨੇ ਮਿੱਤਰ ਸੁਖਦੀਪ ਸਿੰਘ ਨਾਲ ਵਿਚਾਰ ਸਾਂਝੇ ਕਰਦਾ ਬੋਲਿਆ) !

ਇਤਨੀ ਕੁ ਦੇਰ ਵਿੱਚ ਰਾਜਬੀਰ ਸਿੰਘ ਦਾ ਨੋਂ ਸਾਲ ਦਾ ਬੇਟਾ ਅਰਸ਼ਮੀਤ ਸਿੰਘ ਆ ਬਹਿੰਦਾ ਹੈ ਤੇ ਪੁਛਦਾ ਹੈ ਪਾਪਾ, ਮੇਰੇ ਇੱਕ ਸਵਾਲ ਦਾ ਜਵਾਬ ਦੇਓ !

ਰਾਜਬੀਰ ਸਿੰਘ : ਪੁੱਛੋ ਬੇਟਾ !

ਅਰਸ਼ਮੀਤ ਸਿੰਘ : ਇੱਕ ਲਾਈਨ ਨੂੰ ਛੋਟਾ ਕਰਨਾ ਹੈ, ਦੱਸੋ ਕਿਵੇਂ ਕਰਾਂਗੇ ?

ਰਾਜਬੀਰ ਸਿੰਘ ਆਪਣੇ ਹੱਥ ਨਾਲ ਉਸ ਲਾਈਨ ਨੂੰ ਮਿਟਾ ਕੇ ਛੋਟਾ ਕਰ ਦਿੰਦਾ ਹੈ !

ਅਰਸ਼ਮੀਤ ਸਿੰਘ : ਗਲਤ ਤਰੀਕਾ !

ਰਾਜਬੀਰ ਸਿੰਘ : ਫਿਰ ਸਹੀ ਤਰੀਕਾ ਕੀ ਹੈ ?

ਅਰਸ਼ਮੀਤ ਸਿੰਘ : ਅਸੀਂ ਆਪਣੀ ਇੱਕ ਨਵੀਂ ਲਾਈਨ ਉਸ ਛੋਟੀ ਲਾਈਨ ਦੇ ਨਾਲ ਨਾਲ ਲੰਬੀ ਪਾ ਲਵਾਂਗੇ, ਪਹਿਲੀ ਲਾਈਨ ਆਪੇ ਹੀ ਛੋਟੀ ਹੋ ਜਾਵੇਗੀ ! (ਹਸਦਾ ਹੋਇਆ ਚਲਾ ਜਾਂਦਾ ਹੈ !)

ਅਚਾਨਕ ਰਾਜਬੀਰ ਸਿੰਘ ਆਪਨੇ ਮੱਥੇ ਤੇ ਹੱਥ ਮਾਰ ਕੇ ਸੁਖਦੀਪ ਸਿੰਘ ਨੂੰ ਕਹਿੰਦਾ ਹੈ . ਲੈ ਅਸੀਂ ਪਰੇਸ਼ਾਨ ਹੋ ਰਹੇ ਸੀ ! ਇਹ ਬੱਚੇ ਦੇ ਸਵਾਲ ਨੇ ਸਾਨੂੰ ਜਵਾਬ ਵੀ ਦੇ ਦਿੱਤਾ ਹੈ ! ਸਾਡਾ ਸਾਰਾ ਪ੍ਰਚਾਰ ਦਾ ਢਾਂਚਾ ਦੂਜੇ ਦੀ ਲਾਈਨ ਨੂੰ ਛੋਟਾ ਦਰਸ਼ਾਉਣ ਵਿੱਚ ਹੀ ਲਗਿਆ ਹੋਇਆ ਹੈ ! ਉਸਦਾ ਇਹ ਗਲਤ ਹੈ ਇਸਦਾ ਇਹ ਗਲਤ ਹੈ ! ਮਤਲਬ ਕੀ ਸਾਰਾ ਪਰਚਾਰ ਡਿਫੇਂਸਿਵ ਹੋ ਕੇ ਸਿਰਫ ਮਨਮਤੀ ਹਮਲਿਆਂ ਦੇ ਜਵਾਬ ਦੇਣ ਵਿਚ ਹੀ ਖਚਿਤ ਹੋ ਰਿਹਾ ਹੈ !

ਸੁਖਦੀਪ ਸਿੰਘ : ਸ਼ਾਇਦ ਇਹ ਹੀ ਉਨ੍ਹਾਂ ਦੀ ਚਾਲ ਸੀ ਕੀ ਸਾਨੂੰ ਆਪਣੇ ਗੁਰੂ ਦੀ ਬਾਣੀ ਨਾਲੋਂ ਤੋੜ ਕੇ ਇਧਰ-ਉਧਰ ਦੇ ਧਾਰਮਿਕ ਤੇ ਸਿਆਸੀ ਝਗੜਿਆਂ ਵਿਚ ਫਸਾਈ ਰਖੋ ਤਾਂਕਿ ਸਿੱਖ ਆਪਨੇ ਅਸਲ ਮੰਤਵ ਤੋਂ ਭਟਕ ਜਾਣ ! ਬਾਣੀ ਗੁਰੂ ਅਸਲ ਵਿਚ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਇਹ ਗੱਲ ਸੰਗਤਾਂ ਤਕ ਨਾ ਪਹੁੰਚ ਪਾਵੇ ! ਸਾਡੇ ਆਸ ਪਾਸ ਇੱਕ ਚੱਕਰਵਿਊ ਜਿਹਾ ਬਣਾ ਦਿੱਤਾ ਗਿਆ ਹੈ !

ਰਾਜਬੀਰ ਸਿੰਘ : ਸ਼ਾਇਦ ਇਸੀ ਕਰਕੇ ਬਹੁਤ ਸਾਰੇ ਪੰਥਕ ਮੁੱਦੇ ਕੁਝ ਬਾਹਰੀ ਧਿਰਾਂ ਤੇ ਅੰਦਰਲੀਆਂ ਧਿਰਾਂ ਵੱਲੋਂ ਲੰਮੇ ਸਮੇਂ ਤੋਂ ਹੱਲ ਨਹੀ ਹੋਣ ਦਿੱਤੇ ਜਾ ਰਹੇ ਕੀ ਕਿਧਰੇ ਇਸ ਕੌਮ ਸਿਧੀ ਖੜੀ ਹੋ ਗਈ ਤਾਂ ਆਪਣਾ ਨਿਆਰਾ ਰੂਪ ਵਾਪਿਸ ਪਾ ਲਵੇਗੀ ! ਆਓ ! ਆਪਣੀ ਲਾਈਨ ਲੰਮੀ ਕਰੀਏ ਤੇ ਇਸ ਚੱਕਰਵਿਊ ਵਿਚੋਂ ਬਾਹਰ ਨਿਕਲੀਏ ! (ਦੋਵੇਂ ਇੱਕ ਦੂਜੇ ਨੂੰ ਵੇਖ ਕੇ ਮੁਸਕੁਰਾਉਂਦੇ ਹਨ)

 
Old 15-Sep-2013
<~Man_Maan~>
 
Re: ਚੱਕਰਵਿਊ / ਬਲਵਿੰਦਰ ਸਿੰਘ ਬਾਈਸਨ

ਅਸੀਂ ਆਪਣੀ ਇੱਕ ਨਵੀਂ ਲਾਈਨ ਉਸ ਛੋਟੀ ਲਾਈਨ ਦੇ ਨਾਲ ਨਾਲ ਲੰਬੀ ਪਾ ਲਵਾਂਗੇ, ਪਹਿਲੀ ਲਾਈਨ ਆਪੇ ਹੀ ਛੋਟੀ ਹੋ ਜਾਵੇਗੀ

damagi gall samjh sakko te samjh lo 
Old 16-Sep-2013
[Thank You]
 
Re: ਚੱਕਰਵਿਊ / ਬਲਵਿੰਦਰ ਸਿੰਘ ਬਾਈਸਨ

Good Work.

Post New Thread  Reply

« ਚੂੜੇਲ ਵੀ ਜਨਾਨੀ ਈ ਹੂੰਦੀ ਏ | Novel : Des Begana Hai »
X
Quick Register
User Name:
Email:
Human Verification


UNP