ਦੋ ਸਵਾਲ, ਕਰਣ ਕਮਾਲ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਇਹ ਕੀ ਹੈ ? ਰਾਗੀ ਸ਼ਬਦ ਮਰੋੜ ਸਿੰਘ ਨੇ ਸੱਕਤਰ ਸ਼ਬਦ ਸੇਧ ਸਿੰਘ ਪਾਸੋਂ ਕਾਗਜ਼ ਫੜਦੇ ਹੋਏ ਪੁਛਿਆ !

ਸ਼ਬਦ ਸੇਧ ਸਿੰਘ : ਇਸ ਗੁਰੂਦੁਆਰਾ ਸਾਹਿਬ ਵਿਚ ਅਸੀਂ ਇੱਕ ਨਿਅਮ ਬਣਾਇਆ ਹੈ ਕੀ ਹਰ ਰਾਗੀ ਸਿੰਘ ਨੂੰ ਸ਼ਬਦ ਗਾਇਣ ਕਰਨ ਤੋਂ ਪਹਿਲਾਂ ਇਹ ਦੋ ਸਵਾਲ ਜਰੂਰ ਲਿਖਤੀ ਰੂਪ ਵਿਚ ਪੁੱਛੇ ਜਾਣ ਤਾਂਕਿ ਰਾਗੀ ਸਾਹਿਬਾਨ ਸਿਰਫ ਧੁਨਾਂ ਜਾਂ ਬਾਜ਼ੀਗਰ ਵਾਂਗ ਸ਼ਬਦ ਨਾਲ ਖੇਲ ਕੇ ਨਾ ਚਲੇ ਜਾਣ ਬਲਕਿ ਸੰਗਤਾਂ ਨੂੰ ਸ਼ਬਦ ਦੇ ਭਾਓ ਅਤੇ ਰਹਾਓ ਨਾਲ ਜੋੜ ਕੇ ਸ਼ੁਧ ਬਾਣੀ ਦਾ ਗਾਇਣ ਕਰ ਸਕਣ !

ਸ਼ਬਦ ਮਰੋੜ ਸਿੰਘ ਕਾਗਜ਼ ਪੜ੍ਹਦਾ ਹੈ …
————————————————————————————-
੧) ਜਿਹੜੇ ਜਿਹੜੇ ਸ਼ਬਦ ਦਾ ਆਪ ਜੀ ਨੇ ਗਾਇਣ ਕਰਨਾ ਹੈ, ਉਸ ਨੂੰ ਪੂਰਨ ਰੂਪ ਵਿੱਚ ਮਾਤਰਾਵਾਂ ਆਦਿ ਦਾ ਧਿਆਨ ਰਖਦੇ ਹੋਏ ਲਿਖੋ ਜੀ .

੨) ਉਨ੍ਹਾਂ ਸ਼ਬਦਾ ਵਿੱਚ ਗੁਰੂ ਸਾਹਿਬ ਆਪ ਜੀ ਨੂੰ ਕੀ ਸਮਝਾਉਣਾ ਕਰ ਰਹੇ ਹਨ, ਉਸ ਨੂੰ ਆਪਣੇ ਸ਼ਬਦਾਂ ਵਿੱਚ ਭਾਵ ਸਹਿਤ ਲਿਖੋ ਜੀ .
————————————————————————————-

ਪੜ੍ਹ ਕੇ ਉਪਰ ਵੇਖਦਾ ਹੈ ਤੇ ਅਚਨਚੇਤ ਹੀ ਉਸ ਦੀਆਂ ਅੱਖਾਂ ਵਿਚੋਂ ਹੰਝੂ ਵੱਗ ਤੁਰਤੇ ਹਨ, ਓਹ ਸ਼ਬਦ ਸੇਧ ਸਿੰਘ ਨੂੰ ਆਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ ! (ਰੋਂਦੇ ਰੋਂਦੇ ਕਹਿੰਦਾ ਹੈ) ਕਾਸ਼ ਮੇਰੇ ਉਸਤਾਦ ਨੇ ਮੈਨੂੰ ਇਹ ਗੁਰ ਉਸ ਵੇਲੇ ਦਿੱਤਾ ਹੁੰਦਾ ਜਦੋਂ ਮੈਂ ਸੰਗੀਤ ਸਿਖ ਰਿਹਾ ਸੀ ! ਮੈਂ ਤੇ ਕੀਰਤਨ ਨੂੰ ਕੇਵਲ ਕੰਨ ਰਸ ਨਾਲ ਹੀ ਜੋੜ ਕੇ ਵੇਖਦਾ ਰਿਹਾ ਤੇ ਨਿੱਤ ਨਵੀਆਂ ਟਿਉਨਾਂ ਬਨਾਉਣ ਵਿੱਚ ਹੀ ਸਮਾਂ ਲਗਾਂਦਾ ਰਿਹਾ ! ਜੇਕਰ ਮੈਂ ਇਹ ਸਮਾਂ ਸ਼ਬਦ ਦੀ ਬਣਤਰ, ਲੱਗਾਂ ਮਾਤਰਾਵਾਂ, ਭਾਵ ਅਰਥ ਅਤੇ ਰਾਗ ਨੂੰ ਸਿਖਣ ਵਿਚ ਲਗਾਂਦਾ ਤੇ ਗੱਲ ਹੋਰ ਹੀ ਹੋਣੀ ਸੀ !

ਸ਼ਬਦ ਸੇਧ ਸਿੰਘ : ਅਜੇ ਵੀ ਕੁਝ ਨਹੀ ਬਿਗੜਿਆ ਵੀਰ ਜੀ ! ਸਾਨੂੰ ਆਸ ਹੈ ਕੀ ਇਹ ਦੋ ਸਵਾਲ ਹਰ ਰਾਗੀ, ਹਰ ਮਨੁਖ ਨੂੰ ਉਸਦੇ ਧਾਰਮਿਕ ਜੀਵਨ ਵਿੱਚ ਇਕ ਨਵੀਂ ਪਉੜੀ ਬਖਸ਼ਣਗੇ ਤੇ ਆਤਮਿਕ ਰੰਗਾਂ ਵਿਚ ਵਾਧੇ ਕਰਣਗੇ !
 
Top