ਦੋ ਕਰੋੜ ਸਿੱਖ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਦੋ ਕਰੋੜ ! (ਨਿੱਕੀ ਕਹਾਣੀ)
——————————-

ਪਾਪਾ ਦੁਨੀਆਂ ਵਿਚ ਸਿੱਖ ਕਿਤਨੇ ਕੁ ਹਨ ? (ਪੰਦਰਾਂ ਕੁ ਸਾਲ ਦਾ ਹਰਜਸ ਪੁੱਛਣ ਲੱਗਾ)

ਕੁਲਬੀਰ ਸਿੰਘ : ਬੇਟਾ ਤਕਰੀਬਨ ਦੋ ਕੁ ਕਰੋੜ ਹੋਣਗੇ !

ਹਰਜਸ ਸਿੰਘ : ਪਾਪਾ, ਮੇਰਾ ਮਤਲਬ ਸੀ ਕੀ ਗੁਰੂ ਕੇ ਸਿੱਖ ਕਿਤਨੇ ਕੁ ਹੋਣਗੇ ? ਕੋਈ ਨਾਮਧਾਰੀ ਹੈ, ਕੋਈ ਨੀਲਧਾਰੀ ਹੈ, ਕੋਈ ਇੱਛਾਧਾਰੀ ਹੈ, ਕੋਈ ਜੱਥੇ ਦਾ ਹੈ, ਕੋਈ ਮਿਸ਼ਨਰੀ ਹੈ, ਕੋਈ ਕਿਸੀ ਡੇਰੇ ਦਾ ਹੈ, ਕੋਈ ਕਿਸੀ ਬਾਬੇ ਦਾ, ਕੋਈ ਕਿਸੀ ਦਾ, ਕਿਸੀ ਦਾ ਚਿੱਤ ਕਿਸੀ ਇੱਕ ਖਾਸ ਰਾਗੀ, ਪ੍ਰਚਾਰਕ, ਕਥਾਵਾਚਕ ਤੋਂ ਅੱਗੇ ਨਹੀ ਜਾਉਂਦਾ, ਕੇਵਲ ਉਸੀ ਵਿਚ ਸਾਰੀ ਗੁਰਮਤ ਸਮਝੀ ਜਾਂਦੇ ਨੇ … ! ਪਰ ਗੁਰੂ ਗਰੰਥ ਸਾਹਿਬ ਜੀ ਦੇ ਕਿਤਨੇ ਸਿੱਖ ਹੋਣਗੇ ? ਜੋ ਕਿਸੀ ਵਿਚੋਲੇ ਤੋਂ ਬਿਨਾ ਵੀ ਉਨ੍ਹਾਂ ਪਾਸੋਂ ਗਿਆਨ ਦੀ ਦਾਤ ਹਾਸਿਲ ਕਰਦੇ ਹਨ ? ਆਪ ਬਾਣੀ ਦੀ ਵਿਚਾਰ ਕਰਦੇ ਹਨ ?

ਕੁਲਬੀਰ ਸਿੰਘ ਕੋਲ ਕੋਈ ਜਵਾਬ ਨਹੀ ਸੀ.. ਹੁੰਦਾ ਵੀ ਕਿਥੋਂ ? ਕਿਓਂਕਿ ਬੱਚੇ ਦੇ ਸਵਾਲ ਵਿਚ ਬੜੀ ਵੱਡੀ ਚਪੇੜ ਸੀ ! ਧਰਮ ਸਾਰੇ ਹੀ ਟੁਕੜੇਆਂ ਵਿਚ ਵੰਡੇ ਗਏ ਹਨ ! ਓਹ ਕੇਵਲ ਇਤਨਾ ਹੀ ਕਹ ਸਕਿਆ .. ਬੇਟਾ ਜੀ .. ਗੁਰੂ ਸਾਹਿਬ ਫੁਰਮਾਉਂਦੇ ਹਨ ਕੀ …. “ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ” ! ਬੇਟਾ, ਹਰ ਧਰਮ ਵਿਚ ਉਸ ਨੂੰ ਅਸਲ ਵਿਚ ਮੰਨਣ ਤੇ ਉਸ ਦੇ ਰਾਹ ਤੇ ਚੱਲਣ ਵਾਲੇ ਵਿਰਲੇ ਇੱਕ ਪ੍ਰਤਿਸ਼ਤ ਹੀ ਹੁੰਦੇ ਹਨ ਤੇ ਨਿਨਿਆਣਵੇਂ ਪ੍ਰਤਿਸ਼ਤ ਸ਼ਕਲ ਅਤੇ ਵਿਵਹਾਰ ਤੋਂ ਉਸ ਧਰਮ ਦੇ ਲਗਦੇ ਹਨ ! ਧਰਮ ਭਾਵੇਂ ਕੋਈ ਵੀ ਹੋਵੇ ਪਰ ਕਬਜਾ ਅੱਤੇ ਪ੍ਰਭਾਵ ਵਧ-ਗਿਣਤੀ ਹੀ ਰਖਦੀ ਹੈ ! (ਉਦਾਸ ਹੋ ਜਾਂਦਾ ਹੈ)

ਹਰਜਸ ਸਿੰਘ ਆਪਣੇ ਪਿਤਾ ਜੀ ਨੂੰ ਉਦਾਸ ਵੇਖ ਕੇ ਹੱਸਣ ਲੱਗਾ !

ਕੁਲਬੀਰ ਸਿੰਘ : ਕੀ ਗੱਲ ਪੁੱਤਰ ਮੈਂ ਕੋਈ ਗਲਤ ਗੱਲ ਕਹੀ ਹੈ ?

ਹਰਜਸ ਸਿੰਘ : ਗੱਲ ਤੇ ਤੁਸੀਂ ਠੀਕ ਕਹੀ ਹੈ ਪਰ ਇਸ ਗੱਲ ਨੂੰ ਮੰਨੇਗਾ ਵੀ ਕੋਈ ਵਿਰਲਾ ਹੀ !
 
Top