ਗੁਰੂ ਜਾਗਤਾ ਹੈ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਗੁਰੂ ਜਾਗਤਾ ਹੈ ! (ਨਿੱਕੀ ਕਹਾਣੀ)
——————————–

ਚਲੋ ਖਾਲੀ ਜਗਾਹ (ਥੜੇ) ਨੂੰ ਹੀ ਮੱਥਾ ਟੇਕ ਲੈਂਦੇ ਹਾਂ ! (ਮਨਜੀਤ ਸਿੰਘ ਸੁਖਾਸਨ ਤੋਂ ਬਾਅਦ ਖਾਲੀ ਥੜੇ ਨੂੰ ਮੱਥਾ ਟੇਕਣ ਲੱਗਾ) !

ਗੁਰਬਖਸ਼ ਸਿੰਘ : ਪੁੱਤਰ ਜੀ ਇਹ ਕੀ ਕਰ ਰਹੇ ਹੋ ? ਗੁਰੂ ਮਹਾਰਾਜ ਦਾ ਸੁਖਾਸਨ ਹੋ ਚੁਕਾ ਹੈ ਤੇ ਖਾਲੀ ਥੜੇ ਨੂੰ ਮੱਥਾ ਟੇਕਣ ਨਾਲੋ ਤੁਸੀਂ ਚਾਹੋ ਤੇ ਉਪਰ ਕਮਰਿਆਂ ਵਿਚ ਅਖੰਡ ਪਾਠ (ਸਥਾਨਕ ਰਹੁ-ਰੀਤੀ ਨਾਲ) ਹੋ ਰਹੇ ਨੇ ਤੇ ਤੁਸੀਂ ਉਪਰ ਜਾ ਕੇ ਗੁਰੂ ਦਰਸ਼ਨ ਕਰ ਸਕਦੇ ਹੋ ! ਗੁਰੂ ਜੀ ਦੇ ਦਰਸ਼ਨ ਕਰਨ ਦਾ ਮਤਲਬ ਬਾਣੀ ਪੜ੍ਹਨੀ, ਸੁਨਨੀ ਅਤੇ ਵਿਚਾਰਣੀ ਹੈ ਨਾ ਕੀ ਕੇਵਲ ਮੱਥਾ ਟੇਕਣਾ !

ਮਨਜੀਤ ਸਿੰਘ : ਗੁਰਬਾਣੀ ਵਿਚ ਲਿਖਿਆ ਹੈ ਕੀ “ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥” ਇਸ ਕਰਕੇ ਮੈਂ ਇਸ ਥੜੇ ਨੂੰ ਮੱਥਾ ਟੇਕਿਆ ਹੈ ਕੀ ਇਸ ਥੜੇ ਉਪਰ ਪਹਿਲਾਂ ਪ੍ਰਕਾਸ਼ ਸੀ !

ਗੁਰਬਖਸ਼ ਸਿੰਘ : ਇੱਕ ਕੰਮ ਕਰਦੇ ਹਾਂ, ਸ਼ਬਦ ਵਿਚਾਰਦੇ ਹਾਂ ! ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥ ਜਿਨ੍ਹ੍ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥

ਜਿਸ ਗੁਰਸਿਖ ਦੇ ਹਿਰਦੇ ਵਿਚ ਪ੍ਰਭੁ ਆਪ ਆ ਕੇ ਵੱਸ ਬਹ ਜਾਂਦਾ ਹੈ, ਤਾਂ ਉਸ ਦਾ ਹਿਰਦਾ ਸਭ ਪ੍ਰਕਾਰ ਦੇ ਰਸਾਂ, ਵਿਕਾਰਾਂ ਤੋਂ ਖਾਲੀ ਜੋ ਜਾਂਦਾ ਹੈ ! ਓਹ ਹਿਰਦਾ ਪਵਿਤਰ (ਸੁਹਾਵਾ) ਹੋ ਜਾਂਦਾ ਹੈ ! ਗੁਰਸਿਖ ਦੇ ਰਾਹ ਤੇ ਤੁਰਦਿਆਂ ਹੀ ਇਹ ਗੂੜ-ਰਹਸ ਸਮਝ ਪੈ ਸਕਦਾ ਹੈ ! ਰਾਹ ਵਿਚ ਅਨੇਕਾ ਹੀ ਔਂਕੜਾ ਆਉਂਦੀਆਂ ਹਨ ਤੇ ਰਾਹ ਦੀ ਮਿੱਟੀ ਭਾਵ ਜੱਸ/ਅਪਜੱਸ ਆ ਝੋਲੀ ਪੈਂਦਾ ਹੈ ! ਗੁਰੁ ਦੀ ਮੱਤ ਨਾਲ ਗੁਰਸਿਖ ਇਹ ਭੇਦ ਭਾਲ ਲੈਂਦਾ ਹੈ ! ਜਿਨ੍ਹਾਂ ਗੁਰਸਿਖਾਂ ਨੇ ਮਿਹਨਤ ਕਰ ਕੇ (ਮਸ਼ਕੱਤ ਕਰ ਕੇ) ਆਪਣਾ ਜੀਵਨ ਗੁਰੁ ਦੀ ਮੱਤ ਨੂੰ ਸਾਹਮਣੇ ਰਖ ਕੇ ਘਾਲ ਘਾਲੀ ਹੈ, ਜਿਨ੍ਹਾਂ ਨੇ ਪ੍ਰਭੁ ਰੱਬ ਦੀ ਦੇ ਨਾਮ ਨੂੰ ਇੱਕ ਰਾਸ ਧਿਆਇਆ ਹੈ ! ਜਿਨ੍ਹਾਂ ਨੇ ਗੁਰੁ ਦਾ ਪੱਲਾ ਫੜ ਕੇ ਪ੍ਰਭੁ ਨੂੰ ਧਿਆਇਆ ਹੈ ਤਾਂ ਓਹ ਪ੍ਰਭੁ ਵੀ ਆਪਣੇ ਭਗਤਾਂ (ਗੁਰਸਿਖਾਂ) ਦੀ ਪੂਰੀ ਇਜ੍ਜਤ ਕਰਵਾਉਂਦਾ ਹੈ ! ਗੁਰਸਿਖਾਂ ਦੇ ਮਨ ਅੰਦਰ ਰੱਬੀ ਪ੍ਰੇਮ ਸਦੀਵ ਵੱਸ ਜਾਂਦਾ ਹੈ! ਪੂਰੇ ਗੁਰੁ ਦੀ ਸ਼ਰਣ ਪਿਆਂ ਹੇ ਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥

ਮਨਜੀਤ ਸਿੰਘ (ਹੱਥ ਜੋੜਦਾ ਹੋਇਆ) : ਤੁਹਾਡੀ ਇਸ ਗੱਲ ਤੋਂ ਬਾਅਦ ਮੈਨੂੰ ਇੱਕ ਝਲਕ ਮਿਲੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕੀ ਗੁਰੂਬਾਣੀ ਨੂੰ ਵਿਚਾਰ ਕੇ ਪੜ੍ਹਾਂ ਤਾਂਕਿ ਸ਼ਾਬਦਿਕ ਅਰਥਾਂ ਦੇ ਨਾਲ ਨਾਲ ਆਤਮਿਕ ਅਰਥ ਵੀ ਪੱਲੇ ਪੈਣ ! ਜਿਸ ਵੀ ਕਮਰੇ ਵਿਚ ਪ੍ਰਕਾਸ਼ ਹੋਵੇ, ਉਥੇ ਜਾ ਕੇ ਗੁਰੂ ਦੇ ਦਰਸ਼ਨ ਕਰ ਲੈਣੇ ਚਾਹੀਦੇ ਹਨ ਨਾ ਕੀ ਕਿਸੀ ਮਨਮਤ ਜਾਂ ਅਗਿਆਨਤਾ ਵੱਸ ਹੋ ਕੇ ਵੇਖਾ ਵੇਖੀ ਕਰਮਕਾਂਡ ਵਾਂਗ ਇਥੇ-ਉਥੇ ਮੱਥੇ ਟੇਕਨੇ !

ਗੁਰਬ੍ਕਸ਼ ਸਿੰਘ (ਗਲੇ ਲਗਾਉਣਾ ਹੈ) : ਚੰਗਾ ਪੁੱਤ, ਜਿਉਂਦੇ ਰਹੋ !
 
Top