ਦੁਨੀਆ ਜਿੱਤਣ ਵਾਲਾ - ਸਿਕੰਦਰ

ਸਿੰਕਦਰ ਨੂੰ ਜਦੋ ਪਤਾ ਲੱਗ
ਗਿਆ ਕਿ ਉਸ ਦੇ
ਬਚਣ ਦੀ ਕੋਈ
ਸੰਭਾਵਨਾ ਨਹੀਂ ਤਾਂ ਉਸ ਨੇ
ਲਿਖ ਕੇ ਕਿਹਾ ਕਿ ਉਸ ਦੇ
ਮਰਨ ’ਤੇ ਤਿੰਨ
ਕੰਮ ਕੀਤੇ ਜਾਣ।
ਪਹਿਲਾ : ਮੇਰੀ ਅਰਥੀ ਮੇਰੇ
ਹਕੀਮ ਚੁੱਕ ਕੇ
ਲੈ ਕੇ ਜਾਣਗੇ ਤਾਂ ਕਿ ਸੰਸਾਰ
ਜਾਣ ਜਾਵੇ
ਕਿ ਮੌਤ ਤੋਂ ਕੋਈ
ਨਹੀਂ ਬਚਿਆ, ਕੋਈ
ਨਹੀਂ ਬਚਾ ਸਕਦਾ।
ਦੂਜਾ : ਕਬਰਸਤਾਨ ਤਕ ਦੇ
ਰਸਤੇ ਉੱਤੇ ਮੇਰੇ
ਖ਼ਜ਼ਾਨੇ ਵਿੱਚ ਪਏ ਹੀਰੇ-
ਮੋਤੀ ਖਿਲਾਰੇ
ਜਾਣਗੇ ਤਾਂ ਕਿ ਹਰ ਕੋਈ
ਜਾਣ ਜਾਵੇ
ਕਿ ਸਭ ਖ਼ਜ਼ਾਨੇ ਇੱਥੇ
ਹੀ ਰਹਿ ਜਾਣਗੇ।
ਤੀਜਾ : ਮੇਰੀ ਅਰਥੀ ਵਿੱਚੋਂ
ਮੇਰੇ ਹੱਥ
ਬਾਹਰ ਕੱਢ ਕੇ ਰੱਖੇ ਜਾਣਗੇ
ਤਾਂ ਕਿ ਸੰਸਾਰ
ਨੂੰ ਦੱਸ ਸਕਾਂ ਕਿ ਜਿਸ ਨੇ
ਦੁਨੀਆਂ ਜਿੱਤ
ਲਈ ਸੀ, ਦੁਨੀਆਂ ਤੋਂ ਜਾਣ
ਵੇਲੇ ਉਸ ਦੇ ਦੋਵੇਂ
ਹੱਥ ਖਾਲੀ ਸਨ।
 
Top