ਜੜ ਬਚ ਸਕਦੀ ਏ .........

ਅਜੇ ਸਮਾਂ ਹੈ ਗਲ ਬਣ ਸਕਦੀ ਏ

ਹਾਲੇ ਟਾਹਣੀਆ ਹੀ ਟੁੱਟੀਆਂ ਨੇ ਜੜ ਬਚ ਸਕਦੀ ਏ .............

ਬਚਾਲੋ ਜੇ ਬਚਾ ਸਕਦੇ ਓ ਤਾਂ ਸਿੱਖੀ ਨੂੰ..... ਆਹ ਕੱਲ ਪਰਸੋਂ ਮੇਰਾ ਆੜੀ ਤੇ ਓੁਹਦਾ ਆੜੀ ਗਏ ਸੀ ਗੁਰੂ ਘਰ ਦੇ ਪਰਧਾਨ ਸਾਹਬ ਕੋਲ ਬਈ ਜਿੰਨਾਂ ਜਵਾਕਾਂ ਦੇ ਕੇਸ ਰੱਖੇ ਨੇ ਜਾਂ ਅਮਰਿਤ ਛਕਿਆ ਹੋਇਆ ਬਈ ਓੁਹਨਾਂ ਨੂੰ ਚਲੋ ਸਨਮਾਨਤ ਕਰ ਦਵਾਂਗੇ... ਜਵਾਂਕਾ ਨੂੰ ਵੀ ਹੌਸਲਾ ਹੋ ਜੂ ਬਈ ਹਾਂ ਅਸੀਂ ਕੇਸ ਰੱਖੇ ਨੇ ਤਾਂ ਸਾਨੂੰ ਸਨਮਾਨਤ ਕੀਤਾ.... ਅੱਗੋਂ ਪਰਧਾਨ ਸਾਹਬ ਕਹਿੰਦੇ ਜੀ ਆਹ ਨਵਾਂ ਈ ਕੰਮ ਤੋਰ ਲਿਆ ਤੁਸੀਂ.... ਅੱਗੇ ਤਾਂ ਕਦੇ ਸੁਣਿਆ ਨੀ .... ਜਾਂ ਤਾਂ ਕਿਸੇ ਨੇ ਕੁਰਬਾਨੀ ਕੀਤੀ ਹੋਵੇ , ਕੋਈ ਚੰਗਾ ਨੇਕ ਕੰਮ ਕੀਤਾ ਹੋਵੇ ਤਾਂ ਤਾਂ ਗੱਲ ਹਜਮ ਵੀ ਹੁੰਦੀ ਆ ਬਈ ਸਨਮਾਨਤ ਕਰੀਏ....

ਪਰਧਾਨ ਸਾਹਬ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗੇ ਓੁਹ....ਇੱਕ ਦੂਜੇ ਦੇ ਮੁੰਹ ਵੱਲ ਦੇਖਣ ਲੱਗ ਗੇ ਬਈ ਸੋਚਿਆ ਕੀ ਸੀ ਤੇ ਹੋਇਆ ਕੀ..ਜਦ ਘਰੋਂ ਬਾਹਰ ਹੋਏ ਤਾਂ ਬਾਈ ਕਹਿੰਦਾ ਬਈ ਜਦੋਂ ਤੁਸੀਂ ਗਲਾਂ ਚ ਸਿਰੋਪੇ ਪਵਾਓੁਨੇ ਹੁੰਨੇ ਓ ਓੁਦੋਂ ਤੁਸੀਂ ਕਿਹੜੀ ਕੁਰਬਾਨੀ ਕੀਤੀ ਹੁੰਦੀ ਆ.... :/

ਪਿੰਡਾਂ ਚ ਸਰਿਆ ਪਿਆ ਜਮਾ ਈ ... ਬੱਸ ਗੋਲਕਾਂ ਗਿਣਨ ਜੋਗੀ ਈ ਆ ਜੰਤਾ.... ਸਮਝ ਨੀ ਆਓੁਂਦੀ ਬਈ ਬਜੁਰਗਾਂ ਨੂ ਵੀ ਇਹ ਗੱਲ ਸਮਝ ਨੀ ਆਓੁਂਦੀ ਬਈ ਅੱਜ ਕੱਲ ਕਲਯੁਗ ਦੇ ਭਿਆਨਕ ਸਮੇਂ ਚ ਕੇਸ ਰੱਖਣੇ ਆਪਣੇ ਆਪ ਚ ਇੱਕ ਕੁਰਬਾਨੀ ਤੋਂ ਘੱਟ ਨੀ ਹੈਗੀ... ਸਮਝੋਂ ਬਾਹਰ ਆ ਗੱਲ ....

ਜਵਾਂਕਾਂ ਨੂੰ ਸਮਝ ਆਓੂ ਕਿ ਗੁਰੂ ਦੇ ਲੜ ਲੱਗਣਾ ਆਪਣੇ ਆਪ ਚ ਇੱਕ ਬਹੁਤ ਵੱਡਾ ਸਨਮਾਨ ਆ.... ਜਿੱਥੇ ਜਿੱਥੇ ਗੁਰੂ ਨੇ ਆਪਣੇ ਚਰਨ ਕਮਲ ਪਾਏ ਓੁਹ ਪੂਜਣ ਯੋਗ ਹੋ ਜਾਂਦੇ ਨੇ...
ਜਿਵੇਂ ਨਿਸ਼ਾਨ, ਪਾਲਕੀ, ਪੱਥਰ , ਬਾਓੁਲੀ.... ਇਹਨਾਂ ਸਭ ਦੇ ਪਿੱਛੇ ਸਾਹਿਬ ਲੱਗ ਗਿਆ ਜਦ ਗੁਰੂ ਨੇ ਇਹਨਾਂ ਤੇ ਆਪਣੀ ਮੇਹਰ ਕੀਤੀ.... ਤੇ ਜਦ ਇੱਕ ਬੰਦਾ ਗੁਰੂ ਦੇ ਲੜ ਲੱਗ ਜਾਂਦਾ
ਓੁਦੋਂ ਓੁਹ ਵੀ ਪੂਜਣਯੋਗ ਹੋ ਜਾਂਦਾ.... ਅੱਜ ਕੱਲ ਗੁਰੂ ਘਰਾਂ ਚ ਬੱਸ ਦੋ ਤਿੰਨ ਮੇਨ ਕੰਮ ਈ ਹੁੰਦੇ ਆ.... ਪੱਥਰ ਲਾ ਲੋ... ਟਿਓੂਬਾਂ ਲਾ ਲੋ .. ਪੱਖੇ ਲਾ ਲੋ. ਬੱਸ ਆਹ ਕੰਮ ਰਹਿ ਗਿਆ ਹੁਣ
ਗੁਰੂ ਘਰਾਂ ਚ....

.ਪਿੰਡਾਂ ਚ ਬਹੁਤ ਜਿਆਦਾ ਲੋੜ ਆ ਇਹੋ ਜਿਹੇ ਸਮਾਗਮ ਕਰਵਾਓੁਣ ਦੀ....
ਕਿਓੁਂ ਕਿ ਜਿਆਦਾ ਸਿੱਖ ਪਿੰਡਾਂ ਚ ਈ ਰਹਿੰਦੇ ਨੇ,,,, ਪਿੰਡਾਂ ਨੂੰ ਸਿੱਖੀ ਦੀ ਰੀੜ ਦੀ ਹੱਡੀ ਵੀ ਕਹਿ ਸਕਦੇ ਆਂ...

ਗੱਲ ਤਾਂ ਸਾਰੀ ਆਹੀ ਆ ਬੱਸ ਕਿ ਪੈਸੇ ਲਾਓੁਣੇ ਪੈਣੇ ਆ ਸਾਨੂੰ.... ਹਜਾਰਾਂ ਲੱਖਾਂ ਦੀ ਆਮਦਨ ਹੁੰਦੀ ਆ ਗੁਰੂ ਘਰਾਂ ਨੂੰ... ਫੇਰ ਵੀ ਪਤਾ ਨੀ ਕਿਓੁਂ ਝਿਜਕਦੇ ਰਹਿੰਦੇ ਨੇ ਸਮਾਗਮ ਕਰਵਾਓੁਣ ਤੋਂ... ਪਤਾ ਨੀ ਕਿੱਥੇ ਲੈ ਕੇ ਜਾਣੇ ਨੇ ਪੈਸੇ.... ਗੁਰੂ ਨਾ ਤਾਂ ਪੱਥਰਾਂ ਦਾ ਭੁੱਖਾ , ਨਾ ਟਿਓੂਬਾਂ ਦਾ ਤੇ ਨਾ ਲੈਟਾਂ ਦਾ, ਨਾ ਪੱਖਿਆਂ ਦਾ.... ਗੁਰੂ ਤਾਂ ਖੁਸ਼ ਹੁੰਦਾ ਜਦ ਅਸੀਂ ਗੁਰੂ ਦੀ ਸ਼ੋਭਾ ਕਰਦੇ ਆਂ , ਜਦ ਗੁਰੂ ਨਾਲ ਲੋਕਾਂ ਨੂੰ ਜੋੜਦੇ ਆਂ.. ਫੇਰ ਪਤਾ ਨੀ ਕਿਓੁਂ ਦਿਮਾਗ ਹਿੱਲਿਆ ਹੋਇਆ ਇਹਨਾਂ ਦਾ,,, ਪਾ ਲੇਣਗੇ ਓੁੱਤੋਂ ਵੱਡੇ ਵੱਡੇ ਗਾਤਰੇ... ਪਤਾ ਹੈ ਨੀ ਕਿਸੇ ਨੰ ਕਾਸੇ ਦਾ :/

ਚਲੋ ਖੈਰ ਬਾਈ ਆਪਾਂ ਨੂੰ ਈ ਇਹ ਤਾਂ ਹੰਭਲਾ ਮਾਰਨਾ ਪੈਣਾ ... ਗੁਰੂ ਲਈ ਕਰਨਾ ਪੈਣਾ ਸਭ ਕੁਸ਼.... ਬਚਾਲੋ ਸਭ ਆਪਣੇ ਈ ਹੱਥ ਆ...

ਭੁੱਲ ਚੱਕ ਮੁਆਫ _/\_
 
Top