UNP

ਕਾਸ਼! ਇਹੋ ਜਿਹਾ ਸਿਦਕ ਸਾਨੂੰ ਵੀ ਗੁਰੂ ਬਖਸ਼ੇ ..

Go Back   UNP > Contributions > Punjabi Culture

UNP Register

 

 
Old 12-Jan-2013
Yaar Punjabi
 
ਕਾਸ਼! ਇਹੋ ਜਿਹਾ ਸਿਦਕ ਸਾਨੂੰ ਵੀ ਗੁਰੂ ਬਖਸ਼ੇ ..

ਕਾਸ਼! ਇਹੋ ਜਿਹਾ ਸਿਦਕ ਸਾਨੂੰ ਵੀ ਗੁਰੂ ਬਖਸ਼ੇ ..


ਗੱਲ ਕੋਈ 7-8 ਸਾਲ ਪੁਰਾਣੀ ਐ .. ਮੇਰਾ ਇੱਕ ਗੁਰਸਿੱਖ ਦੋਸਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਨ ਗਿਆ .. ਕਲਾਸ ਸ਼ੁਰੂ ਹੋਈ .. ਪ੍ਰੋਫੈਸਰ ਸਾਹਿਬ ਆਏ .. ਪਹਿਲਾ ਦਿਨ ਸੀ . . ਸੋ ਸਾਰੇ ਵਿਦਿਆਰਥੀ ਇੰਟਰੋਡਕਸ਼ਨ ਯਾਨੀ ਜਾਣ ਪਛਾਣ ਸ਼ੁਰੂ ਹੋਈ .. ਪਹਿਲੀ ਕਤਾਰ ਚ ਬੈਠੀ ਕੁੜੀ ਉੱਠੀ ਤੇ ਬੜੇ ਮਾਣ ਨਾਲ ਦੱਸਣ ਲੱਗੀ.. ਮਾਈ ਨੇਮ ਇਸ ਸ਼ਵਾਨੀ ਸ਼ਰਮਾ ਡਾਟਰ ਔਫ ਐਸ ਐਸ ਪੀ ਰਾਕੇਸ਼ ਸ਼ਰਮਾ, ਫਿਰ ਦੂਸਰੀ ਉੱਠੀ. ਕਹਿਣ ਲੱਗੀ .. ਮਾਈ ਨੇਮ ਇਜ ਸ਼ਰੁੱਤੀ ਠਾਕੁਰ ਡਾਟਰ ਔਫ ਪੀ ਸੀ ਐਸ ਔਫੀਸਰ ਵੀਰੇਂਦਰ ਠਾਕੁਰ, ਫਿਰ ਇੱਕ ਮੁੰਡਾ ਉੱਠਿਆ ਕਹਿਣ ਲੱਗਾ.. ਮਾਈ ਨੇਮ ਇਜ ਸੁਰਿੰਦਰ ਸਿੰਘ ਸਨ ਔਫ ਡੀ.ਐਸ.ਪੀ ਪਰਮਜੀਤ ਸਿੰਘ ..ਇਸੇ ਤਰਾਂ ਸਭ ਨੇ ਆਪਣੀ ਜਾਣ ਪਛਾਣ ਆਪਣੇ ਪਿਤਾ ਦੇ ਅਹੁਦੇ ਨੂੰ ਖਾਸ ਅੰਦਾਜ਼ ਵਿੱਚ ਦੱਸ ਕੇ ਮਾਣ ਮਹਿਸੂਸ ਕੀਤਾ .. ਤੇ ਪ੍ਰੋਫੈਸਰ ਨੇ ਵੀ ਸਿਰ ਹਾਂ ਵਿੱਚ ਹਿਲਾ ਕੇ ਮੁਸਕਰਾ ਕੇ ਜਵਾਬ ਦਿੱਤਾ.. ਮੇਰਾ ਦੋਸਤ ਬੈਠਾ ਸੋਚ ਰਿਹਾ ਸੀ ਕਿ ਉਹ ਕੀ ਦੱਸੇ? ਉਸਦਾ ਬਾਪੂ ਤਾਂ ਖੇਤੀ ਕਰਦਾ ਸੀ ...... ਪਰ ਜਦ ਉਸ ਦੀ ਵਾਰੀ ਆਈ ਤਾਂ ਉਹ ਖੜ੍ਹਾ ਹੋਇਆ ਤੇ ਹੱਥ ਜੋੜ ਕੇ ਪੰਜਾਬੀ ਵਿੱਚ ਬੜੇ ਮਾਣ ਨਾਲ ਬੋਲਿਆ ... ਸਰ ਮੇਰਾ ਨਾਮ ਸ. ਹਰਵਿੰਦਰ ਸਿੰਘ ਪਿਤਾ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ-ਏ-ਦੋ ਜਹਾਨ... ਸਾਰੀ ਕਲਾਸ ਇੱਕਦਮ ਹੈਰਾਨ ਹੋ ਗਈ ਤੇ ਉਸਦੇ ਮੂੰਹ ਵੱਲ ਤੱਕਣ ਲੱਗੀ.. ਪ੍ਰੋਫੈਸਰ ਖੁਸ਼ ਹੋ ਕੇ ਆਪ ਚੱਲ ਕੇ ਉਸ ਕੋਲ ਆਇਆ ਤੇ ਜੱਫੀ ਪਾ ਕੇ ਥਾਪੜਾ ਦਿੱਤਾ .. ਕਹਿਣ ਲੱਗਾ .. ਵਾਹ ਉਏ ਗੁਰੂ ਦਿਆ ਪੁੱਤਾ.... ਸਦਕੇ ਜਾਵਾਂ... ਡੀ.ਐਸ.ਪੀ ਜਾਂ ਐਸ.ਐਸ.ਪੀ ਦਾ ਤਾਂ ਮੁਲਕ ਦੇ ਕਿਸੇ ਲਿਮਟਿਡ ਏਰੀਏ ਵਿੱਚ ਹੁਕਮ ਚੱਲਦਾ ਹੋਵੇਗਾ.. ਪਰ ਤੇਰੇ ਬਾਪੂ ਦਾ ਤਾਂ ਦੋਹਾਂ ਜਹਾਂਨਾਂ ਉੱਤੇ ਹੁਕਮ ਚੱਲਦਾ ਹੈ.. ਤੈਨੂੰ ਤੇ ਤੇਰੇ ਬਾਪੂ ਨੂੰ ਸਲਾਮ.... ਜਦੋਂ ਮੇਰੇ ਗੁਰਸਿੱਖ ਦੋਸਤ ਨੇ ਮੈਨੂੰਇਹ ਗੱਲ ਸੁਣਾਈ ਤਾਂ ਮੇਰੀਆਂ ਅੱਖਾਂ ਚ ਪਾਣੀ ਆ ਗਿਆ ਮੈਂ ਆਪਣੇ ਦੋਸਤ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਵੈਰਾਗ ਨਾਲ ਅੰਦਰੋਂ ਬਾਹਰੋਂ ਭਰ ਗਿਆ___

 
Old 12-Jan-2013
Gill 22
 
Re: ਕਾਸ਼! ਇਹੋ ਜਿਹਾ ਸਿਦਕ ਸਾਨੂੰ ਵੀ ਗੁਰੂ ਬਖਸ਼ੇ ..


 
Old 12-Jan-2013
sukhi bal
 
Re: ਕਾਸ਼! ਇਹੋ ਜਿਹਾ ਸਿਦਕ ਸਾਨੂੰ ਵੀ ਗੁਰੂ ਬਖਸ਼ੇ ..

sahi ha ji....par ,,,, ਮੇਰਾ ਦੋਸਤ ਬੈਠਾ ਸੋਚ ਰਿਹਾ ਸੀ ਕਿ ਉਹ ਕੀ ਦੱਸੇ? ਉਸਦਾ ਬਾਪੂ ਤਾਂ ਖੇਤੀ ਕਰਦਾ ਸੀ.......sirf apne app nu wadda dasan lae dsampita da naam lea...soch te appne bapu baare riha c..je usda apna baapu vi koi doctor ja teacher hunda te fir shyed dsampita nu apna pita na kehnda !!! upper likhi line da eh matlab nikkal riha,,..ikk waar zroor pado gehri soch naal.....mein galat vi ho sakda..

Post New Thread  Reply

« ਮੇਨੂ ਗਹਿਣੇ ਪਈ ਨੂੰ ਛੁਡਵਾ ਨਹੀ ਸਕਦਾ | ਧਰਤੀ ਤੇ ਸਭ ਦੀ1 ਕਹਾਣੀ ਹੈ »
X
Quick Register
User Name:
Email:
Human Verification


UNP