ਯਾਰੋ ਅੱਜ ਬੇਠੇ ਬੇਠੇ ਨੂੰ ਪਿੰਡ ਯਾਦ ਆਇਆਂ...

ਯਾਰੋ ਅੱਜ ਬੇਠੇ ਬੇਠੇ ਨੂੰ ਪਿੰਡ ਯਾਦ ਆਇਆਂ, ਯਾਦ ਆਈ ਪਿੰਡ ਦੀ ਫਿਰਨੀ ਦੀ ,
ਯਾਦ ਆਇਆਂ ਪਿੰਡ ਦਾ ਪਿੱਪਲ ਪੁਰਾਣਾ, ਜਿਸਦੀ ਛਾਵੇ ਮੋਜਾ ਬੜੀਆਂ ਕਰਿਆਂ,
ਧੁੰਦਲੇ ਧੁੰਦਲੇ ਯਾਦ ਆਏ , ਉਹ ਬਚਪਨ ਦੇ ਯਾਰ ਬੇਲੀ,
ਜਿਨਾ ਸੰਗ ਸੀ ਯਾਰੋ , ਮੋਜਾ ਬੜੀਆਂ ਕਰਿਆਂ.
ਆਉਣਾ ਛੁਟੀ ਵਾਲਾ ਦਿਨ , ਚੜ ਜਾਣਾ ਚਾ' ਜੀ ,
ਬਣਾਉਣੀਆਂ ਸਲਾਹਾਂ ਇਕ ਦਿਨ ਪਹਿਲਾ ਤੋਂ, ਕੇ ਕਿ ਕਰਨਾ ਫਿਰ ਕੱਲ ਛੁਟੀ ਵਾਲੇ ਦਿਨ ਯਾਰੋ
ਯਾਰੋ ਅੱਜ ਬੇਠੇ ਬੇਠੇ ਨੂੰ ਪਿੰਡ ਜਾਦ ਆਇਆਂ, ਜਾਦ ਆਈ ਪਿੰਡ ਦੀ ਫਿਰਨੀ ਦੀ ,
ਭਜੋਨੇ ਟੇਰ ਸੇਕਲ ਦੇ , ਪਿੰਡ ਦੀਆਂ ਗਲੀਆਂ ਫਿਰਨੀਆਂ ਤੇ ਯਾਰੋ
ਜੱਦ ਖੇਡ ਖੇਡ ਕੇ ਥੱਕ ਜਾਣਾ ,ਹਾਰ ਕੇ ਆਣ ਘਰੇ ਸਿਧਾ ਚੋਕੇ ਵਿਚ ਵੜਨਾ,
ਬੇਬੇ ਬਾਪੁ ਕੱਡਨਿਆਂ ਗਾਲਾ, ਪਰ ਅਸੀਂ ਖਾ ਰੋਟੀ ਫਿਰ ਬਾਹਰ ਨੂੰ ਭਜਨਾ....
ਬੇਬੇ ਕਹਿਣਾ ਘੜੀ ਆਰਾਮ ਤਾਂ ਕਰ ਲੈ ਪੁਤਰਾਂ, ਅਸੀਂ ਕਹਿਣਾ ਬੇਬੇ ਅੱਜ ਤਾਂ ਛੁਟੀ ਹੈ ,
ਖੇਡਣੇ ਬੰਟੇ ਸਾਰਾ ਸਾਰਾ ਦਿਨ ਅਸੀਂ, ਮਿਟੀ ਨਾਲ ਮਿਟੀ ਇਕ ਵਾਰ ਹੋ ਜਾਣਾ,
ਜੱਦ ਸ਼ਾਮ ਪਈ ਨੂੰ ਘਰੇ ਆਉਣਾ, ਬਾਪੁ ਲਾਉਣਾ ਫੇਂਟਾ ਕਹਿਣਾ ਕਜਰਾ ਪੜਨਾ ਤੇਰੇ ਪਿਓ ਨੇ ਹੈ...
ਫਿਰ ਰੋਂਦੇ ਰੋਂਦੇ ਕਾਪੀ ਹਥ ਵਿਚ ਲੈ ਬੇਠ ਜਾਣਾ , ਬਾਪੁ ਫੜੀ ਹੋਣੀ ਸੋਟੀ, ਬੇਬੇ ਫਿਰਨਾ ਬਚੋੰਦੀ...
ਪਾ ਮੁਹ ਵਿਚ ਕਲਮ ਫਿਰ ਜਾਦ ਆਉਣ ਤੇ, ਮੰਨ ਵਿਚ ਹਿਸਾਬ ਕਰਨ ਲੱਗ ਜਾਣਾ ਅੱਜ ਦੇ ਹਾਰੇ ਜਿੱਤੇ ਬੰਟਿਆਂ ਦਾ...
ਚੀਮਾ ਕਰੇ ਅਰਦਾਸਾ ਰੱਬਾ ਕੀਤੇ ਉਹ ਬੀਤੇਆਂ ਬਚਪਨ ਪਲ ਦੋ ਪਲ ਲਈ ਫਿਰ ਦੇ ਦੇ ਉਦਾਰਾ ਵੇ...
ਹੁਣ ਤਾਂ ਯਾਰੋ ਪਿੰਡ ਵੀ ਨਹੀ ਕੋਲ, ਮਾਂ ਬਾਪ ਵੀ ਨਹੀ ਕੋਲ , ਤੇ ਉਹ ਬਚਪਨ ਦੇ ਯਾਰ ਬੇਲੀ ਵੀ ਨਹੀ ਕੋਲ...
ਕੋਲ ਨੇ ਤਾਂ ਬੱਸ ਉਹ ਧੁਦਲੀਆਂ ਧੁਦਲੀਆਂ ਯਾਦਾਂ... ਜਿਹਨਾ ਨੂੰ ਕਦੀ ਯਾਦ ਕਰ ਖਿਆਲਾਂ ਰਾਹੀ ਉਸ ਬਚਪਨ ਦੀ ਦੁਨੀਆਂ ਵਿਚ ਦੁਬਾਰਾਂ ਚਲੇ ਜਾਈਦਾ...
 
Top