ਅੱਲਾ ਤੋਬਾ ਕਰ ਲੈਨਾ ਵਾਂ...

ਪੰਜਾਬੀਓ ਉੜਦੂ ਦੀ ਕਵਿਤਾ ਹੈ ਜਿਸ ਨੂੰ ਕੇ ਪੰਜਾਬੀ ਵਿਚ ਲਿਖ ਕੇ ਤੁਹਾਡੀ ਨਜਰੀ ਕਰ ਰਹੇ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਵੇ ਗੀ...

60-7੦ ਸਾਲ ਦੀ ਉਮਰ ਵਿਚ ਜਦੋ ਬੰਦਾ ਪੋਹਚ ਜਾਂਦਾ ਹੈ, ਬੱਚੇ ਜਵਾਨ ਹੋ ਜਾਂਦੇ ਨੇ, ਤੇ ਫੇਰ ਉਹ ਪਿਉ ਨੂੰ ਕਹਿੰਦੇ ਨੇ, ਬਾਪੂ ਜੀ ਹੁਣ ਤੁਸੀ ਬਜਾਰ ਨੀ ਜਾਣਾ, ਤੁਸੀ ਘਰ ਰਹਿਣਾ, ਤੁਹਾਨੂੰ ਕੋਈ ਕੰਮ ਨੀ, ਤੁਸੀ ਵਿਹਲੇ ਰਹਿਣਾ., ਹੁਣ ਉਹ ਵਿਹਲਾ ਬਾਬਾ ਆਪਣੇ ਹਾਣਦਿਆ ਵਿਚ ਜਾ ਕੇ ਦਸਦਾ ਹੈ ਕਿ ਮੈ ਵਿਹਲਾ ਹਾਂ, ਵੇਖਣਾ ਕਿ ਉਹ ਕਿਸ ਤਰਾ ਵਿਹਲਾ ਹੈ --

ਅੱਲਾ ਤੋਬਾ ਕਰ ਲੈਨਾ ਵਾਂ
ਘਰ ਦਾ ਪਾਣੀ ਭਰ ਲੈਨਾ ਵਾਂ
ਪੋਤੀਆਂ ਪੋਤੇ ਫੜ ਲੈਨਾ ਵਾਂ
ਉਹਨਾ ਨੂੰ ਵੀ ਸੋਣ ਦਾ ਕਹਿੰਨਾ
ਬੂਹੇ ਅੱਗੇ ਝਾੜੂ ਦਿੰਨਾ
ਥੱਕ ਟੁੱਟ ਕੇ ਲੰਮੇ ਪੈਨਾ
ਉਂਝ ਮੈ ਘਰ ਵਿਚ ਵਿਹਲਾ ਰਹਿੰਨਾ

ਤੇ ਗੁਰੂਦੁਆਰਿਓ ਮੈ ਜਦ ਆਨਾ
ਪੋਤੀਆ ਪੋਤੇ ਉਂਗਲੀ ਲਾਨਾ
ਖੇਡਣ ਵਿਚ ਗਰਾਉਂਡ ਲੈ ਜਾਨਾ
ਖੇਡ ਖੇਡ ਕੇ ਥੱਕ ਜਾਂਦੇ ਨੇ
ਫੇਰ ਉਹ ਮੈਨੂੰ ਇਹ ਆਂਹਦੇ ਨੇ
ਬਾਬਾ ਜੀ ਹੁਣ ਘਰ ਨੂੰ ਜਾਈਏ
ਘਰ ਚੱਲ ਕੇ ਤੇ ਰੋਟੀ ਖਾਈਏ
ਤੇ ਭੁਖ ਨਾ ਜਾਂਦੇ ਚੜ ਨੇ ਭੋਂ
ਘਰ ਅਉਦਿਆ ਨੂੰ ਛੋਟੀ ਨੂੰਹ
ਉਹ ਆਏ ਮੇਰੇ ਬਾਬਾ ਜੀ
ਡੀਕਣ ਡਈ ਸੀ ਧਾਡੀ ਧੀ
ਰੱਬ ਧਾਡੀ ਉਮਰ ਵਧਾਏ
ਧਾਨੂੰ ਤੱਤੀ ਵਾ ਨਾ ਲਾਏ
ਸਾਡਾ ਵੀ ਇਕ ਕੰਮ ਕਰ ਆਉ
ਸ਼ਹਿਰੋ ਜਾ ਕੇ ਰੰਗ ਲਿਆਉ
ਲੈ ਕੇ ਰੰਗ ਤੇ ਛੇਤੀ ਆਨਾ
ਰੋਟੀ ਭਾਵੇ ਆਣ ਕੇ ਖਾਣਾ

ਜਾ ਕੇ ਸ਼ਹਿਰ ਮੈਂ ਪੈ ਗਿਆ ਭੁੱਲੀ
ਰੰਗ ਵਾਲੀ ਦੁਕਾਨ ਨੀ ਖੁਲੀ
ਹੱਟੀ ਵਾਲੇ ਲਾਈ ਸੀ ਚਾਬੀ
ਮੰਗਿਆ ਉਹਤੋ ਰੰਗ ਗੁਲਾਬੀ
ਲੈ ਕੇ ਰੰਗ ਮੈ ਘਰ ਨੂੰ ਆਇਆ
ਪੈਰ ਨੀ ਹਾਲੇ ਬੂਹੇ ਪਾਇਆ
ਵੇਖ ਕੇ ਆਂਹਦੀ ਮੇਰੀ ਬੁੱਢੀ
ਕਿਥੋ ਆਇਆ ਜਾਨੂੰ ਦਿਲ ਦਾ
ਜਿਨੂੰ ਫਿਕਰ ਜਰਾ ਨੀ ਬਿਲ ਦਾ
ਮੈਨੂੰ ਨਾ ਕੋਈ ਗੱਲ ਸੁਨਾਣਾ
ਬਿਲ ਦਾ ਜੱਭ ਮੁਕਾ ਕੇ ਆਨਾ
ਫੇਰ ਕੋਈ ਧਾਨੂੰ ਕੰਮ ਨਹੀ ਕਹਿਣਾ
ਬੇਸ਼ਕ ਤਾਸ਼ ਤੇ ਬੈਠੇ ਰਹਿਣਾ

ਤੇ ਤੁਰ ਪਿਆ ਮੈਂ ਭੁੱਖਾ ਭਾਣਾ
ਹੁਣ ਨਹੀ ਘਰ ਨੂੰ ਵਾਪਸ ਆਣਾ
ਬਹਿ ਗਿਆ ਵੇਖ ਬੈਂਕ ਦੀ ਥੰਮੀ
ਲੈਨ ਸੀ ਵਾਹਵਾ ਲੱਗੀ ਲੰਮੀ
ਬੁੜੀਆਂ ਵੀ ਸੀ ਓਥੇ ਆਈਆਂ
ਕਈਆਂ ਨੇ ਖੁਸ਼ਬੋਆਂ ਲਾਈਆਂ
ਮੈ ਵੀ ਕੋਈ ਹਾਣ ਦੀ ਵੇਖਾਂ
ਜਿਹੜੀ ਹੋਏ ਮੈਨੂੰ ਜਾਣਦੀ ਵੇਖਾਂ
ਆਖਰ ਇਕ ਨੇ ਆਣ ਕੁਆਇਆ
ਬਿਲ ਨੀ ਜਮਾਂ ਕਰਾਇਆ ਤਾਇਆ
ਬਿਲ ਨਾਲ ਪੈਸੇ ਉਰੇ ਫੜਾਓ
ਤੁਸੀ ਭਾਂਵੇ ਹੁਣ ਘਰ ਨੂੰ ਜਾਓ
ਸ਼ਾਲਾ ਧੀਏ ਖੁਸ਼ੀਆਂ ਪਾਵੇਂ
ਡੋਲੀ ਬਹਿ ਕੇ ਸਹੁਰੀਂ ਜਾਵੇਂ
ਗੋਦੀ ਦੇ ਵਿਚ ਪੁਤ ਖਿਡਾਵੇਂ
ਰੱਬ ਕਰੇ ਤੇਰਾ ਜੀਵੇ ਹਾਣੀ
ਲੈ ਕੇ ਮੈਂ ਰਸੀਦ ਹੈ ਜਾਣੀ

ਦੇ ਕੇ ਬਿਲ ਮੈਂ ਘਰ ਨੂੰ ਆਇਆ
ਵੱਡੀ ਨੂੰਹ ਨੇ ਇਹ ਫਰਮਾਇਆ
ਬਾਬਾ ਤੈਨੂੰ ਵੇਖ ਖਲੋਤੀ
ਆਈ ਸਕੂਲੋਂ ਨਹੀਓ ਪੋਤੀ
ਛੇਤੀ ਨਾਲ ਸਕੂਲੇ ਜਾਵੋ
ਪੋਤੀ ਲੈ ਕੇ ਘਰ ਨੂੰ ਆਓ
ਲੈ ਕੇ ਪੋਤੀ ਘਰ ਨੂੰ ਆਇਆ
ਮਾਂ ਨੇ ਗਲ ਚੋਂ ਬਸਤਾ ਲਾਹਿਆ
ਚੁੰਮਿਆ ਚੱਟਿਆ ਸੀਨੇ ਲਾਇਆ
ਬਰਗਰ ਓਹਦੇ ਹੱਥ ਫੜਾਇਆ
ਮੈਨੂੰ ਕਿਸੇ ਨੇ ਘਾਹ ਨਹੀ ਪਾਇਆ

ਵਿਹੜੇ ਵਿਚ ਸੀ ਮੰਜੀ ਡੱਠੀ
ਚਾਦਰ ਉਤੋਂ ਕੀਤੀ ਕੱਠੀ
ਮੰਜੀ ਦੇ ਨਾਲ ਲੱਕ ਜੁ ਲਾਇਆ
ਪਾਸੇ ਮਾਰ ਥਕੇਂਵਾਂ ਲਾਹਿਆ
ਸਾਰੇ ਆ ਕੇ ਇਹੋ ਕਹਿਣ
ਜਾਣਾ ਨਹੀ ਜੇ ਸਬਜ਼ੀ ਲੈਣ

ਬੁਢੀ ਮੇਰੀ ਲਾਗੇ ਆਈ
ਖਿਚ ਕੇ ਬਾਹੋਂ ਕੋਲ ਬਿਠਾਈ
ਓ ਸਾਨੂੰ ਵੀ ਗੱਲ ਸੁਣਾਣ ਦੇ
ਨਾ ਕਰ ਏਦਾਂ ਜਾਣ ਦੇ
ਘਰ ਨੂੰਹਾਂ ਪੁਤਰ ਹਾਣ ਦੇ
ਤੇਰੇ ਚਾਲੇ ਆ ਛਿਤੱਰ ਖਾਣ ਦੇ
ਖੋਤੇ ਵਾਗੂੰ ਮੈਨੂੰ ਵਾਹਿਆ
ਕਿਸੇ ਨੀ ਚਾਹ ਦਾ ਕੱਪ ਪਿਆਇਆ
ਓ ਰੋਟੀ ਦੇ ਦਓ ਧਾਨੂੰ ਕਹਿੰਨਾ
ਮੰਨਿਆ ਘਰ ਵਿਚ ਵਿਹਲਾ ਹੀ ਰਹਿੰਨਾ
 
Top