ਗੁਰੂ ਕੀ ਹੈ ??

ਗੁਰੂ ਕੀ ਹੈ ??
ਕੀ ਗੁਰੂ ਸੋਹਣੇ ਚਾਦਰੇ ਦੇ ਥੱਲੇ ਜਾਂ ਸੋਨੇ ਦੀ ਥੜੀ ਦੇ ਉਤੇ ਅਤੇ ਸੋਨੇ ਦੀ ਪਾਲਕੀ ਸਾਹਿਬ ਦੇ ਵਿੱਚ ਰਖੇ ਗਏ ਉਹ 1430 ਵਰਕੇ ਹਨ ਜਿਨ੍ਹਾਂ ਉਪਰ ਕਾਲੀ ਸ਼ਾਹੀ ਨਾਲ ਕੁਝ’ਕੁ ਅਖਰ ਲਿਖੇ ਗਏ ਹਨ ਅਤੇ ਹਰ ਰੋਜ ਸਾਰੇ ਜੀਅ ਉਸ ਅਗੇ ਸੀਸ ਨਿਵਾਉਂਦੇ ਹਨ???

ਦਾਸ ਨੂੰ ਹੇਠਾਂ ਲਿਖੀ ਨਿਕੀ ਜਿਹੀ ਸਾਖੀ ਰਾਹੀ ਜੋ ਕੁਝ ਸਮਝ ਆਇਆ, ਵੰਢ ਛਕਣਾ ਚਾਹੁੰਗਾ…

ਇਕ ਕੀਸਾਨ ਦੇ ਦੋ ਪੁੱਤ ਸਨ, ਦੋਨਾਂ ਦਾ ਆਪਣੇ ਪਿਤਾ ਪ੍ਰਤਿ ਬੜਾ ਪਿਆਰ ਸੀ। ਪਿਤਾ ਦੀ ਕਹੀ ਕਿਸੇ ਵੀ ਗਲ ਨੂ ਨਹੀ ਟਾਲਦੇ, ਪਿਤਾ ਦਾ ਹੁਕਮ ਸਤਿ ਕਰਕੇ ਮਨਣਾ ਹੀ ਉਹਨਾ ਦਾ ਜੀਵਨ ਸੀ।
ਇਕ ਸਮਾਂ ਆਇਆ ਪਿਤਾ ਦੀ ਸ਼ਰਿਰਕ ਹਾਲਤ ਖਰਾਬ ਹੋਣ ਲਗ ਪਈ, ਦੋਵੇਂ ਪੁੱਤਰ ਪਿਤਾ ਦੀ ਰਜ ਕੇ ਸੇਵਾ ਕਰਦੇ ਤੇ ਨਾਲ ਹੀ ਸੰਸਾਰਿਕ ਜੀਵਨ ਨੂ ਵੀ ਪੂਰਾ ਸਹਿਯੋਗ ਦਿੰਦੇ। ਪੁਰੀ ਮਹਿਨਤ ਦੇ ਲਗਨ ਨਾਲ ਘੱਰ ਨੂ ਬੜੀ ਹੀ ਉਚੀ ਅਵਸਥਾ ਤਕ ਲੇ ਆਏ।

ਇਕ ਦਿਨ ਪਿਤਾ ਨੇ ਆਪਣੇ ਦੋਵੇ ਪੁਤਰਾਂ ਨੂ ਸਦਿਆ ਤੇ ਇਕ ਸੰਦੂਕ ਦਿੰਦੇ ਹੋਏ ਕਿਹਾ “ਮੇਰੇ ਬਚਿਉ, ਇਸ ਵਿੱਚ ਮੇਰੇ ਪੁਰਖਾਂ ਅਤੇ ਮੇਰੀ ਕਮਾਈ ਕਿਤੀ ਹੋਈ ਬੜ੍ਹੀ ਹੀ ਅਮੋਲਕ ਚੀਜ ਹੈ, ਇਸਨੂ ਹਮੇਸ਼ਾ ਸਾੰਭ ਕੇ ਰਖਿਉ, ਇਹ ਉਖੇ ਵੇਲੇ ਤੁਹਾਡੇ ਕੰਮ ਆਵੇਗੀ।” ਇਨਾਂ ਸ਼ਬਦਾ ਉਪਰੰਤ ਪਿਤਾ ਦਾ ਸੁਵਰਗਵਾਸ ਹੋ ਗਿਆ।

ਦੋਵੇਂ ਹੀ ਪੁੱਤਰ ਉਸ ਸੰਦੂਕ ਨੂ ਬੜਾ ਸਾੰਭ ਕੇ ਰਖਦੇ, ਦੋ ਸਮੇਂ ਉਸਨੂ ਵੇਖਨਾ, ਰੇਸ਼ਮੀ ਕਪੜੇ ਵਿਚ ਉਸਨੂ ਰਖਨਾ ਅਤੇ ਨਿਤ ਹੀ ਉਹ ਰੇਸ਼ਮੀ ਕਪੜਾ ਬਦਲਦੇ ਰਹਿਣਾ।

ਸਮਾਂ ਬਦਲਿਆ, ਦੋਵੇਂ ਭਰਾਵਾ ਦੀ ਆਰਥਿਕ ਹਾਲਤ ਵਿਗੜਨ ਲਗੀ, ਇੱਕ ਸਮੇਂ ਤੇ ਇਨੇ ਗਰੀਬ ਹੋ ਗਏ ਕ ਖਾਣ ਨੂ ਵੀ ਨਹੀ ਸੀ ਲਭਦਾ। ਇਸ ਹਾਲਤ ਵਿਚ ਵੀ ਉਹ ਸੰਦੂਕ ਉਹਨਾ ਕੋਲ ਸੀ ਅਤੇ ਬੜੇ ਹੀ ਸਤਿਕਾਰ ਨਾਲ ਰਖਿਆ ਸੀ। ਇੱਕ ਦਿਨ ਐਸਾ ਵੀ ਆਇਆ ਕੇ ਭੁੱਖੇ ਸੜਕ ਤੇ ਢਿੱਗ ਪਏ, ਸੰਦੂਕ ਫਿਰ ਵੀ ਕੋਲ ਹੀ ਸੀ। ਰਾਤ ਦਾ ਸਮਾਂ ਹੁੰਦਿਆ ਹੁੰਦਿਆ ਪ੍ਰਾਣ ਵੀ ਚਲੇ ਗਏ, ਪਰ ਸੰਦੂਕ ਨੂ ਖੋਲ ਕੇ ਇਕ ਨਜਰ ਵੇਖਿਆ ਤਕ ਨਹੀ ਕਿ ਆਖਿਰ “ਪਿਉ” ਵਿਰਾਸਤ ਵਿੱਚ ਦੇ ਕੇ ਕੀ ਗਿਆ ਹੈ? ਉਹ ਕਿਹੜ੍ਹੀ ਅਮੋਲਕ ਵਸਤ ਹੈ ਜਿੰਨੇ ਦੁਖ ਵੇਲੇ ਕੰਮ ਆਉਣਾ ਹੈ??

ਸਮਾਂ ਲੰਗਿਆ ਤੇ ਅੱਧੀ ਰਾਤ ਨੂ ਇਕ ਅਮਲੀ ਦਾ ਠੁੱਡ ਉਸ ਸੰਦੂਕ ਨੂ ਵੱਜਾ, ਅਮਲੀ ਸੰਦੂਕ ਚੁੱਕ ਕੇ ਘਰ ਨੂ ਲੇ ਗਿਆ। ਦਿਨ ਚੜੇ ਜਦ ਸੰਦੂਕ ਨੂ ਖੋਲਿਆ ਗਿਆ ਤੇ ਉਸ ਵਿਚ ਇਨਾਂ ਧੰਨ ਸੀ ਕੀ ਆਣ ਵਾਲਿਆਂ ਕਈ ਨਸਲਾ ਦਾ ਉਧਾਰ ਹੋ ਜਾਣਾ ਸੀ।

ਪਰ ਅਸੀ ਕਦੇ ਉਹ ਸੰਦੂਕ ਖੋਲਿਆ ਹੀ ਨਹੀਂ॥

ਕਦੀ ਦੇਖਿਆ ਹੀ ਨਹੀ ਪਿਉ ਕੀ ਦੇ ਕੇ ਗਿਆ ਹੈ॥

ਗੁਰੂ ਕੀ ਹੈ?
ਬਾਣੀ ਗੁਰੂ ਹੈ ।

ਬਾਣੀ ਕਿਸ ਤਰ੍ਹਾਂ ਬਨਦੀ ਹੈ ?
ਗੁਰੂ ਸਾਹਿਬਾਨ ਦੇ ਲਿਖੇ ਅਮੋਲਕ ਅਖਰਾਂ ਦੇ ਜੋੜ ਨਾਲ ਬਾਣੀ ਬਣਦੀ ਹੈ।

“ਗੁਰੁ ਕਿਸ ਤਰ੍ਹਾਂ ਬਣਦਾ ਹੈ?”
ਜਦ ਬਾਣੀ ਨੂ ਪੜ ਕੇ, ਵਿਚਾਰ ਕੇ, ਬਾਣੀ ਦਾ ਮੰਨ ਵਿਚ ਵਾਸ ਹੁੰਦਾ ਹੈ, ਜੀਵਨ ਅੰਦਰ ਤੇ ਵਿਚਾਰਾਂ ਅੰਦਰ ਜਦ ਬਾਣੀ ਨਜ਼ਰ ਆਉਣ ਲਗਦੀ ਹੈ ਤਾਂ ਉਹ ਬਾਣੀ ਗੁਰੂ ਬਣ ਜਾਂਦੀ ਹੈ।

ਪੜ੍ਹਨਾ, ਵਿਚਾਰਨਾ ਤੇ ਫਿਰ ਮਨਣਾ ਅਸਲ ਸਤਿਕਾਰ ਹੈ ਬਾਣੀ ਦਾ, ਬਾਕੀ ਸੰਸਾਰਿਕ ਸਤਿਕਾਰ ਵੀ ਜਰੂਰੀ ਹੈ। ਪਰ ਜੇ ਗੁਰੂ ਬਨਾਉਣਾ ਚਾਹਿੰਦੇ ਹਾਂ ਤਾਂ ਮਨਣਾ ਜਰੂਰੀ ਹੈ।

ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥



Unknwn
 

pps309

Prime VIP
aagya bhai akal ki tabhe chaleyo panth,
sab sikha'n ko hukam hai Guru manyo Granth..
Guru Granth ji maanyo pargat Guruan ki Deh

Jo prabh ko milbo chahe khoj inhi mein leh...

Bhai Sahib ji, Guru ta Shri Guru Granth Sahib ji hi ne........Par haan sada Guru matha tikaan aala karamati ya chamtkari baba ni haiga ke matha tek ke kamm sidh ho jaane.......
Osdi diti Sikhya......jo roz oh Hukamnama dinde, jo assi ohna di Bani Parde, Sunde, Samjhde....oh aap nu gyan dindi aa.

Sikhism is the religion of true knowledge
Dharam Khand Ka Eho Dharam, Gyan Khand Ka Akho Karam

This knowledge is imbedded in us by listening, honoring, following the Bachan (Bani) of Shri Guru Granth Sahib Ji.

Guru Sahib di Bani parr parr ratti hove, par amal koi ni, gursikh jeevan nahi ta oh da v koi khaas fayda ni......
 
Top