ਭਾਈ ਸਾਹਿਬ ਭਾਈ ਵੀਰ ਸਿੰਘ (ਜਨਮ ਦਿਨ ਵਿਸ਼ੇਸ)

JUGGY D

BACK TO BASIC
bw-1.jpg


ਭਾਈ ਵੀਰ ਸਿੰਘ ਇੱਕ ਮਹਾਨ ਕਵੀ, ਦਾਰਸ਼ਨਿਕ ਤੇ ਵਿਦਵਾਨ ਸਨ ਜਿੰਨਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਰਚੇਤਾ ਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਨੂੰ ਪ੍ਰੰਪਰਾਵਾਦੀ ਲੀਂਹਾਂ ਤੋਂ ਆਧੁਨਿਕ ਲੀਂਹਾਂ ਤੇ ਪਾਇਆ। ‘ਵੀਰ ਸਿੰਘ’ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਤੇ ਗੁਰਮਤਿ ਫਿਲਾਸਫੀ ਨਾਲ ਜੋੜਿਆ ਜਿਸ ਕਰਕੇ ਇਹਨਾਂ ਨੂੰ ‘ਭਾਈ ਜੀ’ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੈਖਾਂ ਤੇ ਸਾਖੀਆਂ ਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਅੰਮ੍ਰਿਤਸਰ ਵਿਖੇ ਡਾ: ਚਰਨ ਸਿੰਘ ਦੇ ਘਰ ਰੋਇਆ। ਆਪ ਦੇ ਘਰਾਣੇ ਦਾ ਸੰਬੰਧ ਸਿੱਖ ਇਤਿਹਾਸ ਦੇ ਪ੍ਰਸਿੱਧ ਦੀਵਾਨ ਕੌੜਾ ਮੱਲ ਨਾਲ ਸੀ। ਆਪ ਨੇ 1891 ਈ: ਵਿੱਚ ਅੰਮ੍ਰਿਤਸਰ ਦੇ ‘ਚਰਨ ਮਿਸ਼ਨ ਸਕੂਲ’ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿੱਚੋਂ ਫਸਟ ਰਹਿ ਕੇ ਪਾਸ ਕੀਤਾ। ਦੂਜੇ ਪੜੇ ਲਿਖੇ ਲੋਕਾਂ ਵਾਂਗ ਆਪ ਨੇ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਇੱਕ ਲੇਖਕ ਦੇ ਤੌਰ ਤੇ ਆਪਣਾ ਜੀਵਨ ਸੁਰੂ ਕੀਤਾ। ਸ਼ੁਰੂ ਵਿੱਚ ਆਪ ਨੇ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਆਪਨ ਨੇ 1898 ਈ: ਵਿੱਚ ‘ਖਾਲਸਾ ਸਮਾਚਾਰ’ ਅਖਬਾਰ ਸੁਰੂ ਕੀਤਾ ਤੇ ਇੱਕ ਸਾਲ ਬਾਅਦ ਨਿਰਗੁਣਿਆਰਾ ਜਾਰੀ ਕੀਤਾ। ਨਬੰਬਰ 1899 ਈ: ਵਿੱਚ ਭਾਈ ਵੀਰ ਸਿੰਘ ਨੇ ਹਫਤਾਵਰੀ ਪੰਜਾਬੀ ‘ਖਾਲਸਾ ਸਮਾਚਾਰ’ ਸੁਰੂ ਕੀਤਾ। ਭਾਈ ਵੀਰ ਸਿੰਘ ਨੇ ਭਾਵੇਂ ਯੁਨੀਵਰਸਿਟੀ ਦੀ ਉਚੇਰੀ ਵਿੱਦਿਆ ਪ੍ਰਾਪਤ ਨਹੀਂ ਕੀਤੀ ਪਰ ਆਪ ਨੇ ਸੰਸਕ੍ਰਿਤ, ਫਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਤੇ ਹਿੰਦੂ ਇਤਿਹਾਸ ਦੇ ਫਲਸਫੇ ਨੂੰ ਖੂਬ ਵਾਚਿਆ। ਆਪ ਦੀ ਬਹੁਤੀ ਰਚਨਾ ਸਿੱਖੀ ਪ੍ਰਚਾਰ ਨਾਲ ਸਬੰਧ ਰੱਖਦੀ ਹੈ। ਇਸ ਸਮੇਂ ਈਸਾਈ ਮਿਸਨਰੀਆਂ ਦੇ ਪ੍ਰਚਾਰ ਦੇ ਪ੍ਰਤਿਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਂਹੀ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ ਪੰਜਾਬੀ ਸਾਹਿਤ ਵਿੱਚ ਭਾਈ ਵੀਰ ਸਿੰਘ ਦੀਆਂ ਮਕਬੂਲ ਰਚਨਾਵਾਂ ਹਨ- ਸੁੰਦਰੀ (1898), ਬਿਜੇ ਸਿੰਘ (1899), ਸਤਵੰਤ ਕੌਰ-ਦੋ ਭਾਗ(1890 ਤੇ 1927), ਦਿਲ ਤਰੰਗ(1920), ਤਰੇਲ ਤੁਪਕੇ(1921), ਲਹਿਰਾਂ ਦੇ ਹਾਰ(1921),ਮਟਕ ਹੁਲਾਰੇ(1922), ਬਿਜਲੀਆਂ ਦੇ ਹਾਰ(1927) ਤੇ ਮੇਰੇ ਸਾਂਈਆਂ ਜੀਉ(1953) ਇਹਨਾਂ ਨੇ ਸਿੱਖ ਧਰਮ ਦੀਆਂ ਪੁਰਾਣੀਆਂ ਰਚਨਾਵਾਂ ਜਿਵੇਂ ‘ਸਿਖਾਂ ਦੀ ਭਗਤ ਮਾਲਾ’(1912), ਪ੍ਰਾਚੀਨ ਪੰਥ ਪ੍ਰਕਾਸ਼(1914) ਪੁਰਾਤਨ ਜਨਮ ਸਾਖੀਆਂ(1926), ਸਾਖੀ ਪੌਥੀ(1950) ਦੇ ਆਲੋਚਨਾਤਮਕ ਅਧਿਐਨ ਛਾਪੇ,
ਭਾਈ ਸਾਹਿਬ ਨੇ ਸੰਤੋਖ ਸਿੰਘ ਦੁਆਰਾ ਰਚਿਤ ‘ਸ੍ਰੀ ਗੁਰੂ ਪ੍ਰਤਾਪ ਸੂਰਜ ਗਰੰਥ’ (6668 ਪੰਨੇ) ਦਾ ਅਧਿਐਨ 1927 ਤੋਂ 1935 ਦਰਮਿਆਨ 14 ਹਿੱਸਿਆ ਵਿੱਚ ਛਪਿਆ। ਇਸ ਤਰ੍ਹਾਂ 1930 ਤੱਜ ਦੇ ਪੰਜਾਬੀ ਸਾਹਿਤ ਉੱਪਰ ਭਾਈ ਵੀਰ ਸਿੰਘ ਦੀ ਮਹਾਨ ਸ਼ਖਸੀਅਤ ਦਾ ਪ੍ਰਭਾਵ ਰਿਹਾ। ਆਪ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਆਪ ਨੂੰ 1949 ਵਿੱਚ ਡਾਕਟਰ ਆਫ ਉਰੀਐੰਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿੱਚ ਆਪ ਨੂੰ ਪੰਜਾਬ ਵਿਧਾਨਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਆਪ ਨੂੰ ਵਿਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1955 ਵਿੱਚ ਆਪ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤਕ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿੱਚ ਆਪ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 10 ਜੂਨ 1957 ਈ: ਨੂੰ ਥੋੜਾ ਚਿਰ ਬਿਮਾਰ ਰਹਿਣ ਪਿਛੋਂ ਆਪ ਚਲਾਣਾ ਕਰ ਗਏ। ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਤੇ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਆਪ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ ਤੇ ਸ਼ੈਲੀ ਦੀ ਗੁਆਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਦਾਨ ਹੈ। ਦੋਹਾਂ ਵਿੱਚ ਬੈਂਤ ਛੰਦ ਦੀ ਵਰਤੋਂ ਹੈ। ਭਾਈ ਸਾਹਿਬ ਅਧੁਨਿਕ ਕਵਿਤਾ ਤੇ ਇਤਿਹਾਸ ਵਿੱਚ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕਰਦੇ ਹਨ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸਟ ਕੀਤਾ ਗਿਆ ਹੈ। ਉਹਨਾਂ ਦਾ ਅਧਾਰ ਗੁਰਮਤਿ ਸਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਇਹ ਸਾਂਤੀ ਤੇ ਗਿਆਨ ਦਾ ਵਹਿੰਦਾ ਦਰਿਆ ਹੈ। ਬੱਦਲ ਰਹੇ ਬਿਰਾਜ ਪਰਬਤ ਉਪਰੇ ਕਾਲੇ ਰੂਪ ਵਿਸ਼ਾਲ ਬੈਠੇ ਐਕੁਰਾਂ ਜ਼ਿਕਰ ਹਾਥੀ ਹੋਣ ਬੈਠੇ ਥਾਂਉ ਥਾਂ ਇਨ੍ਹਾਂ ਬੱਦਲਾਂ ਕੇਰੇ ਕਿੰਗਰੇ ਉਗੜੇ ਨਾਲ ਸੁਨਹਿਰੀ ਝਾਲ ਚਮਕੇ ਲਾਲ ਹੋ…… ‘ਲਹਿਰਾਂ ਦੇ ਹਾਰ’ ‘ਮਟਕ ਹੁਲਾਰੇ’ ‘ਬਿਜਲੀਆਂ ਦੇ ਹਾਰ’ ‘ਪ੍ਰੀਤ ਵੀਣਾਂ’ ‘ਕੰਬਦੀ ਕਲਾਈ’ ਤੇ ‘ਮੇਰੇ ਸਾਂਈਆਂ ਜੀਉ’ ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਦੇ ਕਹਾਣੀ ਸਗ੍ਰੰਹਿ ਹਨ। ਇਨ੍ਹਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਹਨਾਂ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।
 
Top