ਬੱਲੇ ਓਏ ਜਾਤਾਂ ਬਣਾਉਣ ਵਾਲਿਆ?

veer ji menu nahi pta eh gall pehla kise ne share kiti ja nahi and i dnt knw also k eh kis ne likhiya bt mera dil share karn nu kita so mai ithe share kar riha ... plz read jaroor karna

ਦੋਸਤੋ! ਕੁਝ ਚਿਰ ਪਹਿਲਾਂ ਹੀ ਅਖ਼ਬਾਰਾਂ ਵਿਚ ਇਕ ਖ਼ਬਰ ਛਪੀ ਸੀ ਕਿ ਚੰਡੀਗੜ੍ਹ ਤੋਂ ਕੁਝ ਹੀ ਮੀਲ ਦੂਰ ਇਕ ਕਸਬੇ ਵਿਚ ਵਸਦੇ ਪੰਡਤਾਂ ਦੇ ਘਰ ਵਿਚ ਉਹਨਾਂ ਦੀ ਕੁੜੀ ਨੂੰ ਵਿਆਹੁਣ ਵਾਸਤੇ ਨੇੜੇ ਦੇ ਇਕ ਹੋਰ ਕਸਬੇ 'ਚ ਵਸਦੇ ਪੰਡਤਾਂ ਦੇ ਮੁੰਡੇ ਦੀ ਬਰਾਤ ਆਈ। ਕੁੜੀ ਦੇ ਮਾਂ ਪਿਉ ਭੈਣ ਭਰਾਵਾਂ, ਰਿਸ਼ਤੇਦਾਰਾਂ ਨੂੰ ਗੋਡੇ ਗੋਡੇ ਚਾਅ ਚੜ੍ਹ ਗਿਆ। ਕੁੜੀ ਵੀ ਖੁਸ਼ ਕਿ ਉਸਦਾ ਹੋਣ ਵਾਲਾ ਜੀਵਨ ਸਾਥੀ ਬਰਾਤ ਲੈ ਕੇ ਉਸਦੇ ਘਰ ਢੁਕਿਆ ਹੈ। ਬਰਾਤੀਆਂ ਨੂੰ ਖੁਆਇਆ ਪਿਆਇਆ ਗਿਆ। ਖੁਸ਼ੀਆਂ ਮਨਾਈਆਂ ਗਈਆਂ। ਗਿੱਧੇ ਭੰਗੜੇ ਪਾਏ ਗਏ। ਠੱਠਾ ਮਜ਼ਾਕ ਹੋਇਆ। ਸਿਠਣੀਆਂ ਦਿੱਤੀਆਂ ਗਈਆਂ। ਫੇਰੇ ਹੋਏ। ਕੁੜੀ ਨੇ ਮੁੰਡੇ ਦੇ ਗਲ ਵਰਮਾਲਾ ਪਾਈ। ਮੁੰਡੇ ਨੇ ਕੁੜੀ ਦੇ ਗਲ ਮੰਗਲਸੂਤਰ ਪਾਇਆ। ਪੰਡਤ ਨੇ ਮੰਤਰ ਪੜ੍ਹੇ। ਪਿਉ ਨੇ ਕੰਨਿਆ ਦਾਨ ਕੀਤਾ। ਵਿਆਹ ਹੋ ਗਿਆ। ਮੁੰਡਾ ਕੁੜੀ ਪਤੀ ਪਤਨੀ ਬਣ ਗਏ। ਦੋਨਾ ਪਰਿਵਾਰਾਂ ਦੇ ਜੀਅ ਖੁਸ਼ ਹੋ ਗਏ। ਕਾਰਜ ਸਿਰੇ ਚੜ੍ਹ ਗਿਆ। ਸਭ ਕੁਝ ਠੀਕ ਠਾਕ ਚਲ ਰਿਹਾ ਸੀ।

ਅਚਾਨਕ ਕਹਾਣੀ ਵਿਚ ਜ਼ਬਰਦਸਤ ਮੋੜ ਆਇਆ। ਡੋਲੀ ਤੋਰਨ ਤੋਂ ਕੁਝ ਘੜੀਆਂ ਪਹਿਲਾਂ ਫਿਲਮ ਦੇ ਇਕ ਖਲਨਾਇਕ ਵਾਂਗ ਇਕ ਬੰਦੇ ਨੇ ਕੁੜੀ ਵਾਲਿਆਂ ਨੂੰ ਇਹ ਖ਼ਬਰ ਦਿੱਤੀ ਕਿ ਲਾੜਾ ਜਾਤ ਦਾ ਪੰਡਤ ਨਹੀਂ ਸਗੋਂ ਰਾਮਦਾਸੀਆ ਹੈ। ਦਲਿਤ ਹੈ। ਨੀਵੀਂ ਜਾਤ ਦਾ ਹੈ। ਇਹ ਸੁਣਦੇ ਸਾਰ ਹੀ ਘਰ 'ਚ ਇਕ ਭੁਚਾਲ ਜਿਹਾ ਆ ਗਿਆ। ਕੋਹਰਾਮ ਮਚ ਗਿਆ। ਖੁਸ਼ੀ ਦੀ ਜਗ੍ਹਾ ਨਾਮੋਸ਼ੀ ਨੇ ਲੈ ਲਈ। ਹਸਦਿਆਂ ਮੁਸਕਾਂਦਿਆਂ ਚੇਹਰਿਆਂ 'ਤੇ ਤਨਾਓ ਆ ਗਿਆ। ਖਾਸ ਕਰ ਕੇ ਘਰਾਤੀਆਂ ਦੇ ਚਿਹਰਿਆਂ 'ਤੇ। ਨਚਣ ਲਈ ਉਠ ਰਹੇ ਹੱਥ ਹੁਣ ਇਕ ਦੂਸਰੇ ਦਾ ਸਿਰ ਪਾੜਣ ਨੂੰ ਫਿਰ ਰਹੇ ਸਨ। ਜਿਹੜੇ ਘਰਾਤੀਏ ਬਰਾਤੀਆਂ ਨੂੰ ਪਲਕਾਂ 'ਤੇ ਬਿਠਾ ਰਹੇ ਸਨ ਹੁਣ ਉਹੋ ਉਹਨਾਂ ਨੂੰ ਜ਼ਮੀਨ 'ਚ ਜਿਉਂਦੇ ਗੱਡਣ ਨੂੰ ਫਿਰ ਰਹੇ ਸਨ।

ਨਵ-ਵਿਆਹੁਤਾ ਵਿਚਾਰੀ ਦੁਚਿੱਤੀ ਵਿਚ ਫਸ ਗਈ। ਉਹ ਕੋਈ ਵੀ ਫੈਸਲਾ ਨਾ ਲੈ ਸਕੀ ਕਿ ਉਹ ਮਾਂ ਪਿਉ ਦਾ ਸਾਥ ਦੇਵੇ ਕਿ ਜਾਂ ਨਵੇਂ ਬਣੇ ਜੀਵਨ ਸਾਥੀ ਦਾ। ਦੋਨਾਂ ਧਿਰਾਂ ਵਿਚ ਤੂੰ ਤੂੰ ਮੈਂ ਮੈਂ ਹੋ ਗਈ। ਘਰਾਤੀਆਂ ਨੇ ਕੁਝ ਬਰਾਤੀਆਂ ਨੂੰ ਕੁੱਟ ਫੰਡ ਵੀ ਸੁਟਿਆ। ਉਹਨਾਂ ਨੇ ਨਾ ਸਿਰਫ ਕੁੜੀ ਤੋਰਣ ਤੋਂ ਹੀ ਮਨ੍ਹਾ ਕੀਤਾ ਸਗੋਂ ਲਾੜੇ ਨੂੰ ਸਣੇ ਬਰਾਤੀਆਂ ਇਕ ਕਮਰੇ ਵਿਚ ਕਈ ਘੰਟੇ ਤਕ ਬੰਦ ਕਰ ਦਿੱਤਾ। ਪੁਲਸ ਨੂੰ ਬੁਲਾ ਲਿਆ।

ਬਰਾਤੀਆਂ ਤੋਂ ਪੁਛ ਪੜਤਾਲ ਹੋਈ। ਮੁੰਡੇ ਦੇ ਪਰਿਵਾਰ ਬਾਰੇ ਕੱਚਾ ਚਿੱਠਾ ਪੜ੍ਹਿਆ ਗਿਆ। ਫਲੈਸ਼ ਬੈਕ ਸ਼ੁਰੂ ਹੋਇਆ। ਮੁੰਡਾ ਸਚਮੁਚ ਰਾਮਦਾਸੀ ਜਾਤ ਨਾਲ ਸਬੰਧਿਤ ਮਾਂ ਪਿਉ ਦੇ ਘਰ ਪੈਦਾ ਹੋਇਆ ਸੀ ਪਰ ਜਨਮ ਲੈਂਦਿਆਂ ਹੀ ਇਕ ਬੇ-ਔਲਾਦ ਪੰਡਤ ਜਾਤੀ ਦੇ ਮਾਂ ਪਿਉ ਨੇ ਉਸਨੂੰ ਗੋਦ ਲੈ ਲਿਆ ਸੀ। ਕਾਨੂੰਨੀ ਮੁੰਡਾ ਪੰਡਤਾਂ ਦਾ ਹੋ ਗਿਆ ਸੀ। ਪਰ ਸਮਾਜਿਕ ਤੋਰ 'ਤੇ ਉਹ ਰਾਮਦਾਸੀਆ ਹੀ ਰਿਹਾ। ਨਵੇਂ ਬਣੇ ਪੰਡਤ ਮਾਂ ਪਿਉ ਦੇ ਘਰ ਵਿਚ ਪਲ ਕੇ ਮੁੰਡਾ ਜਵਾਨ ਹੋ ਗਿਆ। ਪੜ੍ਹ ਲਿਖ ਗਿਆ। ਉਸਦੇ ਮਾਂ ਪਿਉ ਨੇ ਆਪਣੇ ਗੋਦ ਲਏ ਪੁੱਤਰ ਨੂੰ ਆਪਣੇ ਜਿਗਰ ਦੇ ਟੁਕੜੇ ਵਾਂਗ ਰੱਖਿਆ। ਪਾਲਿਆ। ਪੋਸਿਆ। ਵੈਸੇ ਵੀ ਤਾਂ ਮਮਤਾ ਅਗੇ ਮਨੁੱਖ ਦੀ ਕੋਈ ਜਾਤ ਨਹੀਂ ਹੁੰਦੀ। ਪੁੱਤਰ ਦੇ ਵਿਆਹ ਵਾਸਤੇ ਮਾਂ ਪਿਉ ਨੇ ਵਿਚੋਲੇ ਰਾਹੀਂ ਪੰਡਤਾਂ ਦੀ ਹੀ ਇਕ ਕੁੜੀ ਲਭ ਲਈ। ਸ਼ਗਨ ਪੈ ਗਏ। ਮੌਲੀਆਂ ਬੰਨੀਆਂ ਗਈਆਂ। ਮਹਿੰਦੀਆਂ ਲਗਾਈਆਂ ਗਈਆਂ। ਸ਼ਗਨਾਂ ਦੇ ਗੀਤ ਗਾਏ ਗਏ ਪਰ ਸਾਰਾ ਕੁਝ ਹੋ ਕੇ ਵੀ ਕੁਝ ਨਾ ਹੋਇਆ। ਕਿਉਂਕਿ ਜਾਤ ਪਾਤ ਦਾ ਸੱਪ ਆਪਣਾ ਡੰਗ ਮਾਰ ਚੁੱਕਿਆ ਸੀ। ਜ਼ਹਿਰ ਫੈਲਣਾ ਸ਼ੁਰੂ ਹੋ ਗਿਆ ਸੀ। ਸਮਾਜ ਦੇ ਕਰਤਾ ਧਰਤਾ, ਧਰਮ ਦੇ ਠੇਕੇਦਾਰ, ਸਮਾਜ ਨੂੰ ਸੇਧ ਦੇਣ ਵਾਲੇ ਇਕੱਠੇ ਹੋਏ। ਬਹਿਸ ਹੋਈ। ਤਰਕ ਵਿਤਰਕ ਹੋਏ। ਧਰਮ ਦੀਆਂ ਪੋਥੀਆਂ ਪੜ੍ਹੇ ਪੰਡਤਾਂ ਨੇ ਕਈ ਸਾਰੇ ਸੁਆਲ ਲੋਕਾਂ ਸਾਹਮਣੇ ਜਿਵੇਂ ਕਿ ਕੀ ਕਿਸੇ ਪੰਡਤ ਦੇ ਘਰ ਰਹਿਣ ਨਾਲ ਜਾਂ ਕਿਸੇ ਪੰਡਤ ਮਾਂ ਪਿਉ ਵਲੋਂ ਗੋਦ ਲੈਣ ਨਾਲ ਕੋਈ ਰਾਮਦਾਸੀਆ ਮੁੰਡਾ ਪੰਡਤ ਬਣ ਸਕਦੈ ? ਕੀ ਮਾਂ ਪਿਉ ਬਦਲ ਜਾਣ ਨਾਲ ਉਸਦੀ ਜਾਤ ਬਦਲ ਸਕਦੀ ਹੈ? ਕੀ ਉਹ ਰਾਮਦਾਸੀਏ ਤੋਂ ਬ੍ਰਾਹਮਣ ਬਣ ਸਕਦੈ ? ਸਾਰਿਆਂ ਧਾਰਮਿਕ ਤੇ ਸਮਾਜਿਕ ਪੰਡਤਾਂ ਦਾ ਇਕੋ ਮਤ ਸੀ, '' ਨਹੀਂ ਤੇ ਕਦੇ ਵੀ ਨਹੀਂ ''। ਸੋ ਕੁਲ ਮਿਲਾ ਕੇ ਇੱਕੀਵੀਂ ਸਦੀ ਵਿਚ ਵਸਣ ਵਾਲੇ ਇਨਸਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਜਾਤ ਪਾਤ ਦਾ ਦੈਂਤ ਅੱਜ ਵੀ ਸਾਡੇ ਵਿਚ ਮੌਜੂਦ ਹੀ ਨਹੀਂ ਸਗੋਂ ਜਿਆਦਾ ਵਧਫੁਲ ਰਿਹਾ ਹੈ। ਨਤੀਜਾ ਇਹ ਕਿ ਸਜਰਾ ਸਜਰਾ ਹੋਇਆ ਵਿਆਹ ਹਮੇਸ਼ਾਂ ਲਈ ਖਤਮ ਹੋ ਗਿਆ। ਕੁਝ ਕੁ ਘੜੀਆਂ ਪਹਿਲਾਂ ਜਿਹੜੇ ਨਵ ਜੋੜੇ ਨੇ ਉਮਰ ਭਰ ਦੁਖ ਸੁਖ ਵਿਚ ਇਕਠੇ ਰਹਿਣ ਦੀਆਂ ਕਸਮਾਂ ਖਾਧੀਆਂ ਸਨ, ਉਹ ਕਸਮਾਂ ਇਹਨਾਂ ਧਰਮ ਦੇ ਠੇਕੇਦਾਰਾਂ ਤੁੜਵਾ ਦਿੱਤੀਆਂ। ਉਹਨਾਂ ਦੇ ਸ਼ੁਰੂ ਹੋਣ ਵਾਲੇ ਸੁਨਿਹਰੀ ਜੀਵਨ ਨੂੰ ਜਾਤ ਪਾਤ ਦਾ ਅਜ਼ਗਰ ਨਿਗਲ ਗਿਆ। ਘਰਾਤੀਆਂ ਨੇ ਲਾੜੇ ਤੇ ਉਸਦੇ ਘਰ ਵਾਲਿਆਂ ਨੂੰ ਬੇ-ਆਬਰੂ ਕਰਕੇ ਖਾਲੀ ਹੱਥ ਘਰ ਵਾਪਸ ਭੇਜ ਦਿੱਤਾ। ਹਾਂ, ਇਕ ਸੁਖਾਵੀਂ ਗਲ ਇਹ ਹੋਈ ਕਿ ਪੁਲਸ ਦੇ ਆਉਣ ਨਾਲ ਖੂਨ ਖ਼ਰਾਬਾ ਨਹੀਂ ਹੋਇਆ। ਜਿਸ ਮੁੰਡੇ ਨਾਲ ਇਹ ਘਟਣਾ ਵਾਪਰੀ ਹੈ ਉਸਦੇ ਦਿਲ ਉਪਰ ਕੀ ਬੀਤੀ ਹੋਵੇਗੀ ਇਸਦਾ ਅੰਦਾਜਾ ਲਗਾਉਣਾ ਜਾਂ ਉਸਨੂੰ ਸ਼ਬਦਾ ਵਿਚ ਬਿਆਨ ਕਰਨਾ ਘੱਟੋ ਘੱਟ ਮੇਰੇ ਬਸ ਵਿਚ ਨਹੀਂ ਹੈ।

ਇਥੇ ਤਾਂ ਕਿਸੇ ਦੀ ਜਾਨ ਨਹੀਂ ਗਈ ਪਰ ਇਸੇ ਤਰਾਂ ਹੀ ਇਕ ਹੋਰ ਘਟਣਾ ਦਾ ਅੰਤ ਬਹੁਤ ਹੀ ਦੁਖ ਦਾਇਕ ਹੋਇਆ ਸੀ। ਲਗਭਗ ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ ਚੰਡੀਗੜ੍ਹ ਸ਼ਹਿਰ ਵਿਚ ਇਕ ਸੱਕੇ ਭਰਾ ਨੇ ਆਪਣੀ ਭੈਣ ਦੇ ਸੁਹਾਗ ਨੂੰ ਜਾਨੋਂ ਮਾਰ ਦਿੱਤਾ ਸੀ। ਉਹ ਵੀ ਭੈਣ ਦੇ ਵਿਆਹ ਦੀ ਦੂਸਰੀ ਵਰਸੀ ਵਾਲੇ ਦਿਨ । ਜੀਜੇ ਨੂੰ ਮਾਰ ਕੇ ਉਹ ਪਾਗਲਾਂ ਦੀ ਤਰਾਂ ਹੱਸ ਰਿਹਾ ਸੀ ਤੇ ਵਾਰ ਵਾਰ ਇਹੀ ਬੋਲ ਦੁਹਰਾਅ ਰਿਹਾ ਸੀ, " ਜੱਟ ਨੇ ਆਪਣੀ ਬੇਇਜਤੀ ਦਾ ਬਦਲਾ ਲੈ ਲਿਆ"। ਅਗਲੇ ਦਿਨ ਜਦੋਂ ਉਸਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਅਫਸੋਸ ਕਰਨ ਦੀ ਥਾਂ ਸਗੋਂ ਉਸਨੇ ਇਹ ਸ਼ਬਦ ਕਹੇ, "ਜੱਜ ਸਾਹਬ! ਇੱਕੀਵੀਂ ਸਦੀ ਬੇਸ਼ਕ ਆ ਗਈ ਹੈ ...ਜ਼ਮਾਨਾ ਭਾਵੇਂ ਬਦਲ ਗਿਆ ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਹੁਣ ਜੱਟਾਂ ਦੀਆਂ ਕੁੜੀਆਂ ਦਲਤਾਂ ਦਿਆਂ ਮੁੰਡਿਆਂ ਨਾਲ ਘਰੋਂ ਭਜ ਕੇ ਵਿਆਹ ਕਰਾ ਲੈਣ...।" ਉਸੇ ਰਾਤ ਨੂੰ ਉਸਦੀ ਭੈਣ ਨੇ ਵੀ ਮਿੱਟੀ ਦਾ ਤੇਲ ਆਪਣੇ ਉਪਰ ਉਧੇਲ ਕੇ ਅੱਗ ਲਗਾ ਲਈ। ਸਵੇਰੇ ਜਲਣ ਦੇ ਤਾਬ ਨਾ ਸਹਿੰਦੀ ਹੋਈ ਉਹ ਵੀ ਪ੍ਰਾਣ ਤਿਆਗ ਗਈ। ਸ਼ਾਮ ਨੂੰ ਦੋਨਾਂ ਦੀਆਂ ਲਾਸ਼ਾਂ ਨੂੰ ਇੱਕਠਿਆਂ ਇਕੋ ਚਿਖਾ ਵਿਚ ਜਲਾ ਦਿੱਤਾ ਗਿਆ। ਉਹ ਜੀਅ ਤਾਂ ਇਕੱਠੇ ਨਹੀਂ ਸਕੇ ਪਰ ਮੌਤ ਉਹਨਾਂ ਨੂੰ ਹਮੇਸ਼ਾਂ ਲਈ ਇਕੱਠੇ ਕਰ ਗਈ। ਕਾਰਨ ਇਥੇ ਵੀ ਉੱਚੀ ਨੀਵੀਂ ਜਾਤ ਦਾ ਹੀ ਸੀ।

ਹੁਣੇ ਕੁਝ ਦਿਨ ਪਹਿਲਾਂ ਜੰਮੂ ਦੇ ਨੇੜੇ ਦੇ ਇਕ ਪਿਉ ਨੇ ਆਪਣੀ ਧੀ ਨੂੰ ਇਸ ਕਰਕੇ ਜਾਨੋਂ ਮਾਰ ਦਿੱਤਾ ਕਿਉਂਕਿ ਉਸਨੇ ਆਪਣੀ ਮਰਜ਼ੀ ਨਾਲ ਗ਼ੈਰ ਜਾਤ ਵਿਚ ਵਿਆਹ ਕਰਵਾ ਲਿਆ ਸੀ। ਇਸ ਤਰਾਂ ਦੀਆਂ ਕਈ ਹੋਰ ਵਾਰਦਾਤਾਂ ਵੀ ਨਿਤ ਵਾਪਰਦੀਆਂ ਰਹਿੰਦੀਆਂ ਹਨ। ਉਤੱਰ ਪ੍ਰਦੇਸ਼ ਤੇ ਬਿਹਾਰ ਵਰਗੇ ਸੁਬਿਆਂ ਵਿਚ ਤਾਂ ਇਸ ਤਰਾਂ ਦੇ ਅੰਤਰਜਾਤੀ ਪ੍ਰੇਮ ਵਿਆਹ ਕਰਨ ਵਾਲਿਆਂ ਜੋੜਿਆਂ ਉੱਤੇ ਤਾਂ ਇਸ ਤੋਂ ਵੀ ਵੱਧ ਕਹਿਰ ਵਰਸਦਾ ਹੈ। ਉਥੇ ਤਾਂ ਪਿੰਡ ਦੀ ਪੰਚਾਇਤ ਹੀ ਸਜਾ ਸੁਣਾ ਦੇਂਦੀ ਹੈ। ਜਿਹਨਾਂ ਵਿਚ ਦੋਨੋਂ ਮੁੰਡੇ ਕੁੜੀ ਨੂੰ ਸ਼ਰੇਆਮ ਚੁਰਾਹੇ ਵਿਚ ਸੂਲੀ ਤੇ ਟੰਗਣ ਤਕ ਦੀ ਸਜਾ ਵੀ ਦਿੱਤੀ ਜਾਂਦੀ ਹੈ। ਜਾਂ ਫਿਰ ਕੁੜੀ ਵਾਲਿਆਂ ਦੇ ਭਰਾਵਾਂ ਨੂੰ ਮੁੰਡੇ ਦੀ ਭੈਣ ਨਾਲ ਪੰਚਾਇਤ ਸਾਹਮਣੇ ਬਲਾਤਕਾਰ ਕਰਨ ਦਾ ਹੁਕਮ ਵੀ ਸੁਣਾਇਆ ਜਾਂਦੈ। ਕਿਸੇ ਕਿਸੇ ਕੇਸ ਵਿਚ ਤਾਂ ਮੁੰਡੇ ਕੁੜੀਆਂ ਦੀਆਂ ਅੱਖਾਂ ਕਢ ਲੈਣਾ ਜਾਂ ਫਿਰ ਉਹਨਾਂ ਨੂੰ ਅੰਗ ਹੀਣ ਬਣਾ ਦਿੱਤਾ ਜਾਂਦੈ।

ਦੋਸਤੋ! ਜਦੋਂ ਦੀ ਦੁਨੀਆ ਬਣੀ ਹੈ ਇਹ ਜਾਤ-ਪਾਤ, ਊਚ-ਨੀਚ ਤੇ ਛੂਆ-ਛਾਤ ਰੂਪੀ ਦੈਂਤ ਪੂਰੀ ਤਰਾਂ ਸਾਡੇ ਸਮਾਜ ਵਿਚ ਵਿਚਰ ਰਿਹੈ। ਇਕ ਪਾਸੇ ਤਾਂ ਇਨਸਾਨ ਚੰਨ 'ਤੇ ਬਸਤੀਆਂ ਵਸਾਉਣ ਨੂੰ ਫਿਰ ਰਿਹੈ.. ਮੰਗਲ ਗ੍ਰਹਿ ਉਤੇ ਡੇਰਾ ਜਮਾਉਣ ਦੀਆਂ ਸਕੀਮਾਂ ਬਣਾ ਰਿਹਾ ਹੈ... ਪਰ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਅੱਜ ਵੀ ਅਸੀਂ ਪੱਥਰ ਯੁਗ ਵਿਚ ਹੀ ਜੀਅ ਰਹੇ ਹਾਂ। ਸਾਡੇ ਦਿਮਾਗ ਦੇ ਕਿਸੇ ਨਾ ਕਿਸੇ ਖੁੰਝੇ ਵਿਚ ਇਕ ਜਾਨਵਰ, ਇਕ ਸ਼ੈਤਾਨ ਜਰੂਰ ਬੈਠਾ ਹੈ ਜਿਹੜਾ ਸਾਨੂੰ ਇਨਸਾਨ ਬਣਨ ਤੋਂ ਲਗਾਤਾਰ ਰੋਕੀ ਜਾ ਰਿਹੈ... ਪਤਾ ਨਹੀਂ ਉਹ ਦਿਨ ਕਦੋ ਆਵੇਗਾ ਜਦੋਂ ਅਸੀਂ ਸਾਰੇ ਇਨਸਾਨ ਬਣ ਜਾਵਾਂਗੇ। ਇਕ ਦੂਸਰੇ ਨੂੰ ਹਰ ਪੱਖੋਂ ਬਰਾਬਰ ਸਮਝਣਾ ਸ਼ੁਰੂ ਕਰ ਦਿਆਂਗੇ। ਭੇਦਭਾਵ ਤੇ ਜਾਤ ਪਾਤ ਰਹਿਤ ਸਮਾਜ ਸਿਰਜਾਂਗੇ ? ਹੇ ਰੱਬਾ! ਸਾਨੁੰ ਸਾਰਿਆਂ ਨੂੰ ਸੁਮਤਿ ਦੇ।


writer unknwn
 

pps309

Prime VIP
jaat-paat da farak karna bohat madi gal aa....but our society is totally gripped in this....:
 
Top