ਪੱਗਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ

Yaar Punjabi

Prime VIP
wol_error-1.gif
This image has been resized. Click this bar to view the full image. The original image is sized 720x480.

ਜਿੰਨੇ ਮਰਜੀ ਸਟਾਈਲਾਂ ਨਾਲ ਵਾਲਾਂ ਨੂੰ ਕਟਾ ਲਈਏ,
ਲਾ ਕੇ ਜੈਲ੍ਹਾਂ ਭਾਂਵੇ ਜਿੰਨਾ ਮੋੜ ਕੇ ਖੜ੍ਹਾ ਲਈਏ...
ਪਛਾਣ ਕੌਮ ਦੀ ਕਰਾਵੇ, ਰੋਅਬ ਐਸਾ ਜੋ ਡਰਾਵੇ,
ਜਿੱਦਾਂ ਰੱਖਦਾ ਸੀ ਤੜੀ ਜਿਉਣਾਂ ਮੌੜ ਵੱਖਰੀ...
ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ ,
ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ...

wol_error-1.gif
This image has been resized. Click this bar to view the full image. The original image is sized 720x480.

wol_error-1.gif
This image has been resized. Click this bar to view the full image. The original image is sized 720x480.

wol_error-1.gif
This image has been resized. Click this bar to view the full image. The original image is sized 720x478.

ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼...
ਗੁਰੂਆਂ ਨੇ ਬਖ਼ਸ਼ੀ ਸਰਦਾਰੀ,ਕਾਹਤੋਂ ਜਾਂਦੇ ਤੁਸੀਂ ਵਿਸਾਰੀ...
ਇਹ ਤਾਂ ਜਾਨੋਂ ਵੱਧਕੇ ਪਿਆਰੀ,ਸਾਨੂੰ ਇਸ ਉਤੇ ਹੈ ਨਾਜ਼...
ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼...
__________________
 
Re: ਪੱਗਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾ&#2588

"Pagg nal yarro hundi taur vakhri"
Nice Post .. Tfs
 
Re: ਪੱਗਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾ&#2588

ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ
ਕਿਓ ਕਾਰਾਂ ਅੱਗੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"
ਦਿੱਸ ਪੈਂਦੇ ਸੀ ਲਖਾਂ ਵਿਚੋ ਦੁਨੀਆ ਸਾਰੀ ਨੂੰ
ਸੋਚੋ ਵੀਰੋ ਕੀ ਬਣਾਤਾ ਸ਼ਕਲ ਪਿਆਰੀ ਨੂੰ
ਜੇ ਟੋਪੀ ਨਾ ਪਾ ਕੇ ਫਿਰਦੇ ਵਿਚ ਬਜ਼ਾਰਾਂ ਦੇ
ਕਿਓ ਕਾਰਾਂ ਅੱਗੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"
ਭਾਈ ਤਾਰੂ ਸਿੰਘ ਨੇ ਪੀੜ ਸਹਾਰੀ ਰੰਬੀ ਤਿਖੀ ਦੀ
ਜਾਨ ਵਾਰ ਕੇ ਰਖੀ ਓਹਨਾ ਸ਼ਾਨ ਹੈ ਸਿਖੀ ਦੀ
ਜੇਕਰ ਚੇਤੇ ਰਹਿੰਦੇ ਸਾਕੇ ਖੂਨੀ ਦੀਵਾਰਾਂ ਦੇ
ਕਿਓ ਕਾਰਾਂ ਅੱਗੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ !! *Anonymous*
 
*Sippu*

*FrOzEn TeARs*
Re: ਪੱਗਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾ&#2588

lvly thread <3

thx man
 
gurvy

.:: free as the wind ::.
Re: ਪੱਗਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾ&#2588

burrrraaaaaaaaaaaaaaaaaaaaaaaahhhhhhhhhhhhhhhhhhhhhhhhhhh ATT !!
 
“ਦਸਵੇਂ ਪਿਤਾ ਨੂੰ”

“ਦਸਵੇਂ ਪਿਤਾ ਨੂੰ”
ਬਾਪੂ,

ਕਈ ਵਾਰ ਇੰਜ ਕਿਉਂ ਲਗਦੈ,

ਕਿ ਤੂੰ ਸਾਥੋਂ ਮੁੱਖ ਫੇਰ ਲਿਐ।

ਸਾਨੂੰ ਪਤੈ,

ਕਿ ਤੇਰੇ ਸਾਊ ਤੇ ਕਮਾਊ ਪੁੱਤ,

ਪੰਥ ਉੱਤੋਂ ਆਪਾ ਵਾਰ,

ਸ਼ਹਾਦਤਾਂ ਕਮਾ ਗਏ ਨੇ।

ਤੇ ਅਸੀਂ ਮੰਨਦੇ ਹਾਂ,

ਅੱਜ ਸਾਡੇ ਵਿਚੋਂ ਕੁਝ,

ਆਪੋ ਵਿਚ ਹੀ ਕ੍ਰਿਪਾਨਾਂ ਵਾਹ ਰਹੇ ਨੇ।

ਭਰਾ ਮਾਰੂ ਜੰਗ ਛਿੜੀ ਹੋਈ ਹੈ,

ਇੰਝ ਲੱਗਦੈ,

ਜਿਵੇਂ ਪੰਥ ਕਮਲਾ ਹੋ ਗਿਆ ਹੋਵੇ।

ਪਰ ਸਾਰੇ ਆਪਣੇ ਆਪ ਨੂੰ ਵੱਧ ਸਿਆਣੇ ਸਾਬਤ ਕਰਨ ਵਿਚ ਲੱਗੇ ਹੋਏ ਨੇ,

ਏਨੇ ਸਿਆਣੇ ਕਿ ‘ਬਾਣੀਆਂ’ ਵਿਚ ਨਿਖੇੜਾ ਵੀ ਆਪ ਹੀ ਕਰ ਰਹੇ ਨੇ।

ਪਰ ਬਾਪੂ ਇਕ ਗੱਲ ਦੱਸ ਦੇਵਾਂ,

ਕਿ ਇਹਨਾਂ ‘ਸਿਆਣਿਆਂ’ ਵਿਚ ਅਸੀਂ ਸ਼ਾਮਿਲ ਨਹੀਂ ਹਾਂ।

ਸਾਨੂੰ ਅਸਲੀ ਦੁਸ਼ਮਨ ਦੀ ਪਛਾਣ ਹੈ।

ਉਸ ਦੁਸ਼ਮਨ ਦੀ,

ਜਿਸ ਦੇ ਕਹੇ,

ਇਹ ਸਾਰੇ ‘ਸਿਆਣੇ’ ਚੱਲ ਰਹੇ ਨੇ।

ਉਹ ਦੁਸ਼ਮਨ,

ਜਿਸ ਬਾਰੇ “ਪਾਵਨ ਬਾਣੀ” ਨੇ ਕਿਹੈ,

“ਹਥਿ ਛੁਰੀ ਜਗਤ ਕਸਾਈ”

ਸਾਨੂੰ ਉਸ ਦੇ “ਮਥੈ ਟਿਕਾ” ਮਾਸੂਮਾਂ ਦੇ ਲਹੂ ਦਾ,

ਤੇ “ਤੇੜ ਧੋਤੀ” ਗੈਰ ਹਿੰਦੂਆਂ ਦੇ ਖ਼ੂਨ ਨਾਲ ਗੜੁੱਚ

ਉਵੇਂ ਨਜ਼ਰ ਆ ਰਹੀ ਹੈ।

ਅੱਜ ਕੱਲ ਇਹ ਹਿੰਦੂ ਰਾਸ਼ਟਰ ਦੇ ਸੁਪਨੇ ਲੈ ਰਿਹੈ।

ਪਰ ਅਸੀਂ ਤਹੱਈਆ ਕੀਤੈ,

ਕਿ ਇਸ ਨੂੰ ਘਸੀਟਣੈ,

ਪੋਹਲ਼ੀ ਵਾਲੇ ਵਾਣ੍ਹ ਵਿਚ,

ਇਸ ਵੱਲੋਂ ਬਣਾਏ ਗਏ ਸ਼ੂਦਰ ਲੋਕਾਂ ਦੀ ਕਚਿਹਰੀ ਵਿਚ ਲਿਜਾਣੈ,

ਤੇ ਸਾਰਾ ਹਿਸਾਬ ਚੁਕਤਾ ਕਰਨੈ,

ਸੰਭੂਕ ਰਿਸ਼ੀ ਦੇ ਕਤਲ ਤੋਂ ਲੈ ਕੇ,

ਸਾਡੇ ਪਿੰਡ ਦੇ ਸੀਤੇ ਮਜ੍ਹਬੀ ਤੇ ਕੀਤੇ ਤਸ਼ੱਦਦ ਤੱਕ ਦਾ।

ਅਸੀਂ ‘ਖਾਡਵ ਬਣ’ ਦੇ ਭੀਲ ਬਣ ਕੇ,

ਘੁਲਣੈ ਇਹਨਾਂ ਸਵਰਨਾ ਨਾਲ,

ਤੇ ਐਤਕੀ ਤੀਰ ਇਹਨਾਂ ਦੇ ਪੈਰ ਵਿਚ ਨਹੀਂ,

ਮੱਥੇ ਤੇ ਮਾਰਨੈ।

ਬਾਪੂ,

ਅਸੀਂ ਤੇਰੇ ਦੁੱਲੇ ਪੁੱਤ,

ਲੜਾਂਗੇ,

ਕੌਮ ਦੀ ਪਰ੍ਹੇ ਵਿਚ ਲੱਥੀ ਪੱਗ,

ਦੁਬਾਰਾ ਸਿਰ ਸਜਾਉਣ ਲਈ,

ਲੜ ਕੇ ਸ਼ਹਾਦਤਾਂ ਕਮਾ ਚੁੱਕੇ,

ਵੀਰਾਂ ਦੀ ਯਾਦ ਜਿਉਂਦੀ ਰੱਖਣ ਲਈ।

ਅਸੀਂ ਲੜਾਂਗੇ,

ਸਾਨੂੰ ਸੌਂਹ ਐ, ਮੁਖਲਿਸਗੜ ਦੀ, ਗੁਰਦਾਸ ਨੰਗਲ ਦੀ,

ਨੂਰਦੀਨ ਦੀ ਸਰਾਂ ਕੋਲ ਪਿੱਠਾਂ ਜੋੜ ਖੜੇ ਜੁਝਾਰੂਆਂ ਦੀ,

ਲਾਲ ਕਿਲ੍ਹੇ ਤੇ ਝੂਲੇ ਕੇਸਰੀ ਨਿਸ਼ਾਨ ਦੀ,

ਸਭਰਾਵਾਂ ਦੇ ਮੈਦਾਨ ਵਿਚ ਸ਼ਹੀਦ ਹੋਏ,

ਬੁੱਢੇ ਜਰਨੈਲ ਦੀ ਸੁੱਚੀ ਦਾਹੜੀ ਦੀ,

ਮੰਜੀ ਸਾਹਿਬ ਵਿਚ ਕੜਕਦੀ ਆਵਾਜ਼ ਦੀ,

ਨਾਨਕ ਨਿਵਾਸ ਦੀ ਛੱਤ ਤੋਂ ਦਿਸਦੇ ਦੁਮਾਲਿਆਂ ਦੀ,

ਤੇ ਸਾਨੂੰ ਸੌਂਹ ਐ,

ਕੌਮੀ ਆਜ਼ਾਦੀ ਲਈ ਅੱਜ ਤੱਕ ਸ਼ਹੀਦ ਹੋਏ,

ਸਾਰੇ ਸੂਰਬੀਰਾਂ ਦੀ।

ਅਸੀਂ ਲੜਾਂਗੇ,

ਜਦ ਤੱਕ ਚੇਚਨੀਆਂ ਤੋਂ ਸੋਮਾਲੀਆ

ਪੰਜਾਬ ਤੋਂ ਫਲਸਤੀਨ ਤੱਕ

ਸਾਰੀ ਮਨੁੱਖਤਾ ਆਜ਼ਾਦ ਫਿਜ਼ਾਵਾਂ ਵਿਚ ਸਾਹ ਨਹੀਂ ਲੈਦੀ।

ਅਸੀਂ ਲੜਾਂਗੇ, ਜੂਝਾਗੇ, ਜਿੱਤਾਂਗੇ,

ਬਸ ਤੂੰ ਸਾਥੋਂ ਮੁੱਖ ਨਾ ਫੇਰੀਂ………

ਜਗਦੀਪ ਸਿੰਘ ਫਰੀਦਕੋਟ
 
turbanpride

TurbanPride
Re: ਪੱਗਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾ&#2588

sachi sardari........

nava artist punjab ton.... in full sardari...JOT SINGH BAAZ...

official full video of his debut song:
 
pps309

Prime VIP
Re: ਪੱਗਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾ&#2588

ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ
ਕਿਓ ਕਾਰਾਂ ਅੱਗੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"
ਦਿੱਸ ਪੈਂਦੇ ਸੀ ਲਖਾਂ ਵਿਚੋ ਦੁਨੀਆ ਸਾਰੀ ਨੂੰ
ਸੋਚੋ ਵੀਰੋ ਕੀ ਬਣਾਤਾ ਸ਼ਕਲ ਪਿਆਰੀ ਨੂੰ
ਜੇ ਟੋਪੀ ਨਾ ਪਾ ਕੇ ਫਿਰਦੇ ਵਿਚ ਬਜ਼ਾਰਾਂ ਦੇ
ਕਿਓ ਕਾਰਾਂ ਅੱਗੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"
ਭਾਈ ਤਾਰੂ ਸਿੰਘ ਨੇ ਪੀੜ ਸਹਾਰੀ ਰੰਬੀ ਤਿਖੀ ਦੀ
ਜਾਨ ਵਾਰ ਕੇ ਰਖੀ ਓਹਨਾ ਸ਼ਾਨ ਹੈ ਸਿਖੀ ਦੀ
ਜੇਕਰ ਚੇਤੇ ਰਹਿੰਦੇ ਸਾਕੇ ਖੂਨੀ ਦੀਵਾਰਾਂ ਦੇ
ਕਿਓ ਕਾਰਾਂ ਅੱਗੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ !! *Anonymous*

very nice....
2 line mere walo:

ਖੰਡਾ ਤੇ ਬਸ ਹੁਣ ਕਾਰਾਂ ਤੇ ਹੀ ਰਹ ਗਯਾ
ਗਾਤ੍ਰੇਯਾ ਚੋ ਤਾ ਇਹ ਕਦ ਦਾ ਲੇਹ ਗਯਾ
 
Top