‘ਕਿਹੋ ਜਿਹਾ ਸੀ ਜੀਵਨ'

'MANISH'

yaara naal bahara
ਪੰਨੇ-288, ਮੁੱਲ: 300 ਰੁਪਏ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।




ਪੰਜਾਬੀ ਵਾਰਤਕ ਜਾਂ ਵਿਸ਼ਾਗਤ ਵਿਕਾਸ ਤੇ ਵਿਧਾਗਤ ਵਿਹਾਰ, ਨਿਰੰਤਰ ਕਾਰਜਸ਼ੀਲ ਰਹਿੰਦਾ ਹੈ। ਕੋਈ ਵੀ ਵਿਧਾ ਨਿਬੰਧ, ਸੰਸਮਰਣ, ਸਾਹਿਤਕ ਮੁਲਾਕਾਤਾਂ, ਲਲਿਤ ਨਿਬੰਧ, ਅਤੇ ਸਵੈ-ਜੀਵਨੀ ਜੋ ਚਿੰਤਕ ਅਤੇ ਚੇਤਨਾ ਦੇ ਪੱਖ ਤੋਂ ਸਾਹਮਣੇ ਆਈ ਵਾਰਤਕ ਨੇ ਉਸ ਨੂੰ ਆਪਣੇ ਵਿਚ ਸਮੋ ਲਿਆ। ਸਵੈ-ਜੀਵਨੀ ਇਕ ਸੁਤੰਤਰ ਸਾਹਿਤਕ ਵਾਰਤਕ ਵਿਧਾ ਵੀ ਹੋ ਸਕਦੀ ਹੈ। ‘ਕਿਹੋ ਜਿਹਾ ਸੀ ਜੀਵਨ’ ਬਲਬੀਰ ਸਿੰਘ ਮੋਮੀ ਵੱਲੋਂ ਹੁਣੇ ਜਿਹੇ ਹੀ ਲਿਖੀ ਸਵੈ-ਜੀਵਨੀ ਹੈ।
ਹੱਥਲੀ ਪੁਸਤਕ ‘ਕਿਹੋ ਜਿਹਾ ਸੀ ਜੀਵਨ’ ਉਸ ਦੀ ਸਵੈ-ਜੀਵਨੀ ਦਾ ਸ਼ੁਰੂ ਦਾ ਭਾਗ ਪਹਿਲਾ ਭਾਗ ਹੈ। ਇਸ ਨੂੰ ਅਧੂਰੀ ਸਵੈ-ਜੀਵਨੀ ਕਹਿਣਾ ਗਲਤ ਹੈ ਕਿਉਂ ਜੁ ਸਵੈ-ਜੀਵਨੀ ਪੜਾਅਵਾਰ, ਭਾਗ ਵਾਰ, ਨਿਯਮਤ ਰੂਪ ਵਿਚ ਲਿਖੀ ਜਾ ਸਕਦੀ ਹੈ। ਇਸ ਸਵੈ-ਜੀਵਨੀ ਦੀ ਇਕ ਹੋਰ ਖੂਬਸੂਰਤੀ ਕਿ ਇਹ ਪਹਿਲਾ ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਹੋਈ ਹੈ ਅਤੇ ਲਾਹੌਰ ਗੁਜਰਾਤ ਯੂਨੀਵਰਸਿਟੀ ਵਿਚ ਰਿਲੀਜ਼ ਹੋਈ ਹੈ ਤੇ ਹੁਣ ਇਹ ਸਵੈ-ਜੀਵਨੀ ਗੁਰਮੁਖੀ ਵਿਚ ਛਾਪੀ ਗਈ ਹੈ।
ਸਵੈ-ਜੀਵਨੀ ‘ਕਿਹੋ ਜਿਹਾ ਸੀ ਜੀਵਨ’ ਵਿਚ ਲਗਪਗ ਇਕਵਿੰਜਾ ਲੇਖ ਦਰਜ ਹਨ। ਹਰ ਲੇਖ ਵੱਖੋ-ਵੱਖਰਾ ਆਪਣੀ ਇਕ ਕਹਾਣੀ ਸਿਰਜਦਾ ਹੈ ਤੇ ਉਹ ਸਾਰੇ ਲੇਖ ਇਕੱਠੇ ਹੋ ਇਕ ਪੂਰਾ ਪੁਸਤਕੀ ਪ੍ਰਭਾਵ ਵੀ ਪਾਉਂਦੇ ਹਨ। ਇਹ ਛੋਟੇ-ਛੋਟੇ ਲੇਖ ਲਲਿਤ ਲੇਖਾਂ ਵਾਂਗੂ ਦੁਖਾਂਤ, ਸੁਖਾਂਤ, ਮੋਹ ਮੁਹੱਬਤ ਦਾ ਸਰਸ਼ਾਰ ਖਲੂਸ ਪੈਦਾ ਕਰਕੇ ਵਧੀਆ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਸਾਰੇ ਲੇਖਾਂ ਰਾਹੀਂ ਇਕ ਪੂਰੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਪਹਿਲਾ ਹੀ ਲੇਖ 1947 ਦੇ ਆਰ-ਪਾਰ ਵਿਚ ਪਾਕਿਸਤਾਨ ਬਣਨ ਤੋਂ ਪਹਿਲਾਂ ਲੋਕ ਕਿਵੇਂ ਆਪੋ-ਆਪਣੇ ਅੱਡਿਆਂ ’ਤੇ ਸੁੱਖ-ਸ਼ਾਂਤੀ ਸੰਗ ਰਹਿ, ਜ਼ਿੰਦਗੀ ਬਸਰ ਕਰ ਰਹੇ ਸਨ ਪਰ ਪਾਕਿਸਤਾਨ ਬਣਨ ਤੋਂ ਮਗਰੋਂ ਘਰਾਂ ਵਿਚ ਸਨਾਟੇ ਛਾ ਗਏ। ਵੱਢ-ਟੁੱਕ ਹੋਣ ਲੱਗੀ, ਹਾ-ਹਾ ਕਾਰ ਮਚ ਗਈ। ਲੁੱਟਾਂ-ਖੋਹਾਂ ਜਾਰੀ ਰਹੀਆਂ… ਆਦਿ। ਦਿਲ ਹਲੂਣ ਵਾਲੀਆਂ ਵਾਰਦਾਤਾਂ ਹਨ ਤੇ ਫਿਰ ਉਸ ਬਾਰ ਦੇ ਆਬਾਦ ਹੋਣ ਦੀ ਗੱਲ ਕੀਤੀ। ਪਿੰਡ ਛੱਡਣ ਦਾ ਦਰਦਨਾਕ ਹਾਲ ਅੱਖਾਂ ਨੂੰ ਨਮ ਕਰਨ ਵਾਲਾ ਹੈ। ਟਰੇਨ ਟੂ ਹਿੰਦੋਸਤਾਨ ਦਸਵੀਂ ਵਿਚੋਂ ਫੇਲ੍ਹ ਹੋ ਜਾਣਾ, ਫਿਰੋਜ਼ਪੁਰ ਸ਼ਹਿਰ ਦੀਆਂ ਗਲੀਆਂ ਵਿਚ ਕੁਲਵੰਤ ਸਿੰਘ ਵਿਰਕ ਨਾਲ ਮੁਲਾਕਾਤ, ਅੱਧੀ ਰਾਤ ਆਪਣੇ ਪਿੰਡ ਆਪਣੇ ਘਰ ਜਾਣਾ, ਅਲਵਿਦਾ ਪਾਕਸਿਤਾਨ ਅਤੇ ਸ਼ਿਵ ਕੁਮਾਰ ਬਟਾਲਵੀ ਨਾਲ ਮੁਲਾਕਾਤਾਂ ਵਿਚੋਂ ਆਪਣੇ ਭੋਇਂ ਦੇ ਕੱਚੇ ਦੁੱਧ ਦੀ ਮਹਿਕ ਤਰੋ-ਤਾਜ਼ਾ ਕਰਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ।
ਡਾ. ਕਰਨੈਲ ਸਿੰਘ ਥਿੰਦ ਦੀ ‘ਮੁੱਢਲੀ ਗੱਲ’ ‘ਪੰਜਾਬੀ ਵਾਰਤਕ ਵਿਚ ਸਾਹਿਤ ਵਿਚ ਨਿੱਗਰ ਵਾਧਾ, ਕੁਲਵੰਤ ਸਿੰਘ ਬਰੈਂਪਟਨ ‘ਬਹੁ-ਪੱਖੀ ਲੇਖਕ’ ਹਰਚੰਦ ਸਿੰਘ ਬਾਸੀ ‘ਧਰਤੀ ਤੇ ਆਕਾਸ਼ ਨਾਲ ਮੋਹ ਰੱਖਣ ਵਾਲਾ ਲੇਖਕ’, ਪ੍ਰਿੰ. ਪਾਖਰ ਸਿੰਘ ਮਿਕਨਾ ਤੀਸੀ ਸ਼ਖਸੀਅਤ ਅਤੇ ਜਰਨੈਲ ਸਿੰਘ ਜੋਸਨ ਦਾ ਲੇਖ ‘ਨਵੀਂ ਪੁਸਤਕ’ ਪੂਰੀ ਪੁਸਤਕ ਦੀ ਜਾਣਕਾਰੀ ਦਿੰਦੇ ਪੂਰੀ ਝਾਤ ਪੁਆਉਂਦੇ ਹਨ। ਪੁਸਤਕ ਬਹੁਤ ਹੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਹੈ।
 
Top