UNP

ਇਹ ਲਮਹਾ-ਲਮਹਾ ਧੁੱਪ ਦੇ ਉਤਰਨ ਦਾ

Go Back   UNP > Contributions > Punjabi Culture

UNP Register

 

 
Old 30-Aug-2010
'MANISH'
 
ਇਹ ਲਮਹਾ-ਲਮਹਾ ਧੁੱਪ ਦੇ ਉਤਰਨ ਦਾ

ਆਪਣੀ ਧਰਤੀ-ਆਪਣਾ ਆਸਮਾਂ

ਡਾ. ਕ੍ਰਿਸ਼ਨ ਕੁਮਾਰ ਰੱਤੂ


ਹਰ ਲਮਹਾ ਇਮਤਿਹਾਨ ਹੈ ਮੇਰਾ
ਮੈਂ ਜੀਵਾਂਗਾ ਇਸ ਦੌਰ ਚ ਵੀ।

ਆਪਣੇ ਹਿੱਸੇ ਦੀ ਧੁੱਪ ਤੇ ਪੈਰਾਂ ਹੇਠਾਂ ਜ਼ਮੀਨ ਇਕ ਨਵੇਂ ਸੰਘਰਸ਼ ਨੂੰ ਜਨਮ ਦਿੰਦੀ ਹੈ।
ਕਈ ਵਰ੍ਹਿਆਂ ਦੀ ਤਪੱਸਿਆ ਦੇ ਇਨ੍ਹਾਂ ਸ਼ਬਦਾਂ ਨੂੰ ਕਿਹੜੇ ਅੰਦਾਜ਼ ਵਿਚ ਪੜ੍ਹਿਆ ਜਾਵੇਗਾ ਜਿਨ੍ਹਾਂ ਚ ਸ਼ਬਦ ਇਕ ਨਵੀਂ ਪਰਿਭਾਸ਼ਾ ਨੂੰ ਜਨਮ ਦੇ ਰਹੇ ਹਨ। ਇਹ ਸੰਘਰਸ਼ ਗਾਥਾ ਹੀ ਆਦਮੀ ਨੂੰ ਨਵੇਂ ਰਾਹਾਂ ਤੇ ਚੱਲਣ ਦਾ ਹੌਸਲਾ ਦਿੰਦੀ ਹੈ।
ਲਮਹਾ ਲਮਹਾ ਅਪਨੀ ਆਗ ਮੇਂ ਜਲਤੇ ਰਹਨਾ
ਯੇ ਭੀ ਹੁਨਰ ਹੈ ਮੋਮ ਨਾ ਹੋ ਕੇ ਪਿਘਲਤੇ ਰਹਿਨਾ।

ਅਸਲ ਚ ਆਦਮੀ ਇਕ-ਇਕ ਲਮਹਾ-ਲਮਹਾ ਜ਼ਿੰਦਗੀ ਨੂੰ ਮਾਣਨ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਕੋਸ਼ਿਸ਼ਾਂ ਨੂੰ ਕਈ ਵਾਰੀ ਸਾਰਥਿਕ ਹੁੰਗਾਰਾ ਨਹੀਂ ਮਿਲਦਾ। ਪਰ ਇਕ ਸੋਚ ਇਹ ਵੀ ਹੈ ਕਿ ਪੂਰੀ ਜ਼ਿੰਦਗੀ ਉਨ੍ਹਾਂ ਸੰਘਰਸ਼ ਦੇ ਛਿਣਾਂ ਦਾ ਆਇਨਾ ਹੈ ਜੋ ਜ਼ਿੰਦਗੀ ਦੇ ਨਵੇਂ ਰਾਹਵਾਂ ਨੂੰ ਬਣਾਉਂਦਾ ਹੈ।
ਤਿੱਬਤ ਦੀ ਇਕ ਜੇਨ ਕਥਾ ਸਾਡੇ ਮਨ ਦੇ ਅੰਦਰਲੀ ਸੰਘਰਸ਼ ਦੀ ਕਥਾ ਨੂੰ ਹੋਰ ਵੀ ਗਹਿਰੇ ਸੰਵੇਦਨਸ਼ੀਲ ਪਲਾਂ ਨਾਲ ਜੋੜਦੀ ਹੈ। ਇਸ ਜੇਨ ਕਥਾ ਦਾ ਮੂਲ ਤੱਤ ਇਹ ਹੈ ਕਿ ਅਸੀਂ ਉਸ ਨਿਮਰਤਾ ਨਿਰਮਾਣਤਾ ਨਾਲ ਉਹ ਸੰਘਰਸ਼ ਨੂੰ ਹੀ ਜੀਣ ਦਾ ਤਰੀਕਾ ਬਣਾਗਾਂ, ਜਿਵੇਂ ਇਕ ਆਲ੍ਹਣਾ ਬਣਾਉਂਦਾ ਹੋਇਆ ਪੰਛੀ ਸੰਘਰਸ਼ ਤੇ ਮੋਹ ਦੀ ਇਕ ਨਵੀਂ ਦੁਨੀਆਂ ਨੂੰ ਰਚਦਾ ਹੈ। ਮੋਹ ਦੀਆਂ ਇਹ ਤੰਦਾਂ ਉਦੋਂ ਹੋਰ ਮਹੱਤਵਪੂਰਨ ਹੋ ਜਾਂਦੀਆਂ ਹਨ ਜਦੋਂ ਇਹ ਨਿਰਮਾਣਤਾ ਦੇ ਸਿਖਰ ਤੇ ਸੰਘਰਸ਼ ਦਾ ਅੰਤਿਮ ਚਰਨ ਪ੍ਰਾਪਤ ਕਰਦਾ ਹੈ। ਤੀਲਾ-ਤੀਲਾ ਜੋੜ ਕੇ ਬਣਾਇਆ ਆਲ੍ਹਣਾ ਤੇ ਫਿਰ ਅੰਡੇ ਤੇ ਬੱਚੇ ਤੀਕ ਦੀ ਪ੍ਰਕਿਰਿਆ ਅਜਿਹੀ ਯਾਤਰਾ ਹੈ ਜਿਸ ਨੂੰ ਸ਼ਾਇਦ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾਤੇ ਫਿਰ ਇਕ ਦਿਨ ਅਚਾਨਕ ਛੋਟੇ-ਛੋਟੇ ਖੰਭ ਆਉਂਦਿਆਂ ਹੀ ਜਦੋਂ ਉਹ ਉਡਾਰੀ ਮਾਰ ਦੂਰ ਆਕਾਸ਼ ਵਿਚ ਉੱਡ ਜਾਂਦੇ ਨੇ। ਆਲ੍ਹਣੇ ਬਣਾਉਣਾ ਤੇ ਪਰਵਰਿਸ਼ ਕਰਨ ਵਾਲੇ ਪੰਛੀ ਵੇਖਦੇ ਰਹਿ ਜਾਂਦੇ ਨੇ। ਅਕਾਸ਼ੀ ਉਡਾਰੀਆਂ ਚ ਜੀਊਂਦਾ ਰਹਿਣ ਦੀ ਪਰਿਕਲਪਨਾ ਨਹੀਂ ਇਹ ਇਕ ਸਚਾਈ ਹੈ, ਜਿਥੇ ਕੁਦਰਤੀ ਦੀਆਂ ਰਹੱਸਮਈ ਰਮਜ਼ਾਂ ਦੀ ਸਮਝ ਹੀ ਨਹੀਂ ਆਉਂਦੀ ਇਹੀ ਤਾਂ ਹੈ, ਸੰਘਰਸ਼ ਤੇ ਪ੍ਰਾਪਤੀ ਦੀ ਕਥਾ ਦਾ ਉਹ ਅੰਤ ਹੈ ਜਿੱਥੋਂ ਫਿਰ ਤੋਂ ਹਰ ਵਾਰੀ ਇਕ ਆਰੰਭ ਸ਼ੁਰੂ ਹੋ ਜਾਂਦਾ ਹੈ। ਮਹਿਮੂਦ ਆਲਮ ਨੇ ਇਕ ਸ਼ਿਅਰ ਵਿਚ ਸ਼ਾਇਦ ਇਹੀ ਕਾਮਨਾ ਕੀਤੀ ਹੈ। ਉਹਨੇ ਭਾਵਪੂਰਨ ਸ਼ਬਦ ਸ਼ਾਇਦ ਇਹੀ ਤਾਂ ਕਹਿੰਦੇ ਨੇ:
ਮੈਂ ਅਕੇਲਾ ਹੀ ਬਸਤੀ ਮੇਂ
ਘਰ ਜਲਾ ਮੇਰਾ ਤੋਂ ਰੋਸ਼ਨੀ ਅੱਛੀ ਲਗੀ
ਕਿਤਨੀ ਉਮੀਦੋਂ ਸੇ ਆਏ ਥੇ ਮਗਰ ਲੌਟ ਗਏ
ਦਸਤਕੇਂ ਦੇਕਰ ਮੇਰੇ ਦਰਵਾਜ਼ੇ ਸੇ ਜ਼ਮਾਨੇ ਕਿਤਨੇ।

ਜ਼ਿੰਦਗੀ ਦਾ ਮੂਲਮੰਤਰ ਇਹ ਹੈ ਕਿ ਕਦੀ ਆਪਣੇ ਤੇ ਵੀ ਰਸ਼ਕ ਕਰਨਾ ਚਾਹੀਦਾ ਹੈ ਤੇ ਆਪਣੇ ਅੰਦਰਲੇ ਨਾਲ ਦੋਸਤੀ ਵੀ ਗਿਆਨ ਦੀ ਇਹ ਰਾਹ ਤਾਂ ਦੱਸਦੀ ਹੈ ਕਿ ਜਿੰਨਾ ਗਹਿਰਾ ਆਪਣੇ ਅੰਦਰ ਉਤਰਦੇ ਜਾਵੋਗੇ-ਓਨੀ ਹੀ ਤੁਹਾਡੇ ਆਪਣੇ ਨਾਲ ਦੋਸਤੀ ਹੋਵੇਗੀ ਅਤੇ ਤੁਹਾਡੀ ਆਪਣੇ ਨਾਲ ਰੂ-ਬ-ਰੂ।
ਜਿਵੇਂ ਵਕਤ ਦੀ ਇਸ ਦੌੜ ਗ਼ਮ ਵੀ ਪੁਰਾਣੇ ਹੋ ਜਾਂਦੇ ਨੇ, ਹਰ ਸਵੇਰ ਨਵੀਂ ਹੁੰਦੀ ਹੈ। ਐਨੀ ਨਵੀਂ ਕਿ ਨਵੇਂ ਸੂਰਜ ਦੀ ਸਹਿਜਮਈ ਇਹ ਯਾਤਰਾ ਅਸਲ ਵਿਚ ਜ਼ਿੰਦਗੀ ਨੂੰ ਨਵੀਂ ਹੋਂਦ ਦੀ ਬਖਸ਼ਿਸ਼ ਰੱਖਦੀ ਹੈ।
ਫਸਲੇ-ਗੁਲਕੋ ਮੇਰਾ ਲਹੂ ਦੇ ਦੋ ਕਹਿਣ ਵਾਲੀਆਂ ਪੰਕਤੀਆਂ ਅਸਲ ਵਿਚ ਜ਼ਿੰਦਗੀ ਦੀ ਨਵੀਂ ਰਵਾਨੀ ਹੈ।
ਜੇਕਰ ਸੱਚ ਆਖਾਂ ਤਾਂ ਉਮਰ ਇਕ ਮੁਕਾਮ ਤੇ ਜ਼ਿੰਦਗੀ ਦੀਆਂ ਅਨੇਕਾਂ ਰੰਗ-ਬਿਰੰਗੀਆਂ ਕਤਰਨਾਂ ਸਾਡੀ ਜ਼ਿੰਦਗੀ ਨੂੰ ਰੰਗੀਨ ਬਣਾਉਣ ਲਈ ਕਾਫੀ ਹਨ। ਸਾਡੀਆਂ ਅਣਗਹਿਲੀਆਂ ਦੀ ਕਦਮਤਾਲ ਐਨੀ ਨਾਕਾਫ਼ੀ ਹੈ ਕਿ ਜ਼ਿੰਦਗੀ ਦਾ ਚਿਹਰਾ ਹੀ ਬਦਲ ਜਾਂਦਾ ਹੈ। ਇਕ ਰੰਗ ਇਨ੍ਹਾਂ ਸ਼ਬਦਾਂ ਚ ਵੀ ਵੇਖਿਆ ਜਾ ਸਕਦਾ ਹੈ:-
ਯੇ ਲਮਹਾ ਲਮਹਾ ਹੁਸੀਨ ਧੂਪ ਕੇ ਉਤਰਨੇ ਕਾ
ਅਜੀਬ ਸਿਲਸਿਲਾ ਹੈ, ਉਮਰ ਗੁਜ਼ਰਨੇ ਕਾ।

ਵਕਤ ਦੀ ਰੇਤ ਤੇ ਚੱਲਦਿਆਂ ਵਕਤ ਹੱਥਾਂ ਚੋਂ ਕਿਵੇਂ ਪਾਣੀ ਦੀ ਧਾਰ ਵਾਂਗ ਵਹਿ ਗਿਆ, ਪਤਾ ਹੀ ਨਹੀਂ ਚੱਲਿਆ। ਜ਼ਿੰਦਗੀ ਦੇ ਸਫਰ ਦੀ ਇਹ ਯਾਤਰਾ ਐਵੇਂ ਨਹੀਂ ਚੱਲਦੀ। ਸਿਰੜ, ਮਿਹਨਤ ਤੇ ਇਮਾਨਦਾਰੀ ਜਦੋਂ ਤੀਕ ਤੁਹਾਡੀ ਤਪੱਸਿਆ ਵਿਚ ਸ਼ਾਮਲ ਨਹੀਂ ਹੁੰਦੀ ਹੈ, ਉਦੋਂ ਤੀਕ ਪੂਰੀਆਂ ਸਫਲਤਾਵਾਂ ਨਹੀਂ ਹੁੰਦੀਆਂ। ਚਿੱਲੀ ਦੇ ਕਵੀ ਆਰਮਨਲੀਨ ਦਾ ਮੱਤ ਹੈ ਕਿ ਜ਼ਿੰਦਗੀ ਕਦੀ ਵੀ ਸਾਵੀ ਸਪਾਟ ਨਹੀਂ ਚੱਲਦੀ ਹੈ। ਜ਼ਿੰਦਗੀ ਦੀਆਂ ਇਨ੍ਹਾਂ ਉਲਝਣਾਂ ਤੇ ਦੁਸ਼ਵਾਰੀਆਂ ਨੂੰ ਮਾਨਵੀ ਕਦਰਾਂ-ਕੀਮਤਾਂ ਦਾ ਮੂਲ ਦੱਸਦਿਆਂ ਜ਼ਿੰਦਗੀ ਦੇ ਵੱਖ-ਵੱਖ ਰੂਪਾਂ ਨੂੰ ਆਦਮੀ ਆਪਣੇ ਵੱਖਰੇ ਅੰਦਾਜ਼ ਵਿਚ ਕਹਿੰਦਾ ਹੈ।
ਉਹ ਕਹਿੰਦੇ ਹਨ:-
ਸਮੇਂ ਦੀ ਇਸ ਦੌੜ
ਵਿਚ ਨਾਲ ਚਿੰਤਨ ਚ ਉਤਰਿਆ
-ਉਥੇ, ਉਹ ਸੀ ਸਾਰਾ ਕੁਝ
-ਮੈਂ ਕਿੱਥੇ ਸਾਂ,
ਵਕਤ ਦੀ ਦਰਦਲ ਤੇ ਮੈਨੂੰ ਨਹੀਂ ਪਤਾ
ਹੁਣ ਤਾਂ ਰੁੱਤ ਬਦਲਗੀ ਹੈ
ਸਮਾਂ ਤਾਂ ਆਪਣਾ ਹੈ
ਸਾਰੇ ਦਾ ਸਾਰਾ
ਆਪਣਾ ਜਾਂ ਫਿਰ ਸਾਰਾ ਬੇਗਾਨਾ
-ਇਹ ਫੈਸਲਾ ਉਨ੍ਹਾਂ ਸਾਰਿਆਂ ਦਾ ਹੋ ਸਕਦਾ ਹੈ ਜੋ ਜ਼ਿੰਦਗੀ ਨੂੰ ਪਿਆਰ ਕਰਦੇ ਹਨ।
ਵਕਤ ਦੀ ਇਸ ਰਫਤਾਰ ਚ ਕੌਣ ਕਿੱਥੇ ਹੈ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ।
ਸਮਾਂ ਤਾਂ ਨਿਕਲ ਜਾਂਦਾ ਹੈ ਪਰ ਵਕਤ ਜੋ ਜ਼ਖਮ ਦਿੰਦਾ ਹੈ, ਉਹ ਉਸ ਦੀ ਆਪਣੀ ਮਰਹੱਮ ਨਾਲ ਸਮਾਂ ਬੀਤਣ ਤੇ ਵਕਤ ਦੇ ਸਫੇ ਤੋਂ ਹਾਸ਼ੀਏ ਤੀਕ ਸਰਕ ਜਾਂਦੇ ਹਨ ਅਤੇ ਮਨ ਦੀਆਂ ਤੈਹਾਂ ਚ ਗਹਿਰੇ ਉਤਰ ਜਾਂਦੇ ਨੇ। ਪਰ ਅਸੀਂ ਇਸੇ ਤਰ੍ਹਾਂ ਦੀ ਜ਼ਿੰਦਗੀ ਨੂੰ ਜੀਣ ਦੀ ਆਦਤ ਹੀ ਨਹੀਂ ਪਾ ਸਕਦੇ ਪਰ ਇਹ ਮਜਬੂਰੀ ਨਹੀਂ ਹੋਣੀ ਚਾਹੀਦੀ ਹੈ ਜ਼ਿੰਦਗੀ ਤਾਂ ਇਕ ਲੈਅ ਹੈ ਤੇ ਜ਼ਿੰਦਗੀ ਹੋਰ ਲੈਆਤਮਿਕ ਹੋ ਜਾਵੇ ਇਹ ਪਹਿਲਾ ਪੜਾਅ ਹੋ ਸਕਦਾ ਹੈ।
ਪਰ ਇਹ ਮੁਸਕਾਨ ਬਣੀ ਰਵੇ ਤਾਂ ਇਹ ਸਫਰ ਸੰਘਰਸ਼ ਤੇ ਤੁਹਾਡੀ ਮਿਹਨਤ ਦੀ ਦਾਸਤਾਨ ਹੋ ਜਾਂਦਾ ਹੈ। ਕਈ ਐਸੀਆਂ ਸੰਭਾਵਨਾਵਾਂ ਹੁੰਦੀਆਂ ਹਨ ਜੋ ਇਨ੍ਹਾਂ ਨਾਲ ਬੀਤਦੀਆਂ ਹਨ:
ਇਸ ਮੋੜ ਤੇ ਪੁੱਜ ਕੇ ਮੈਨੂੰ ਫੈਜ਼ ਯਾਦ ਆਉਂਦੇ ਹਨ ਉਨ੍ਹਾਂ ਨੇ ਆਪਣੇ ਇਨ੍ਹਾਂ ਸ਼ਬਦਾਂ ਚ ਆਪਣੇ ਤੁਹਾਡੇ ਸਾਰਿਆਂ ਦੇ ਦਰਦ ਨੂੰ ਬਿਆਨ ਕੀਤਾ ਹੈ। ਉਹ ਕਹਿੰਦੇ ਨੇ-
ਜ਼ਖਮ ਜਬ ਤੁਮਾਹਰੀ ਯਾਦੋਂ ਕੇ ਭਰਨੇ ਲਗਤੇ ਹੈਂ
ਕਿਸੀ ਬਹਾਨੀ ਤੁਮਹੇ ਯਾਦ ਕਰਨੇ ਲਗਤੇ ਹੈਂ।

ਜ਼ਿੰਦਗੀ ਦਾ ਇਹ ਸਫਰ ਕਿੰਨਾ ਆਪਣਾ ਕਰਕੇ ਬਿਆਨ ਕੀਤਾ ਜਾਂਦਾ ਹੈ ਹੈ ਤੇ ਕਿੰਨਾ ਸਿਰਫ ਜੀਊਣ ਦਾ ਉਪਰਾਲਾ ਕਰਕੇ।
ਜ਼ਿੰਦਗੀ ਤਾਂ ਸੂਰਜ ਦੀ ਆਬ ਹੈ। ਜ਼ਿੰਦਗੀ ਇਕ ਉਹ ਸਦੀਵੀ ਰੰਗ ਹੈ ਜੋ ਸਾਡੇ ਗੁਰੂਆਂ ਪੀਰਾਂ-ਫਕੀਰਾਂ ਨੇ ਆਪਣੀ ਇਬਾਦਤ ਨਾਲ ਸਿਰਜਿਆ ਹੈ। ਤੇ ਜਾਣਦੇ ਹੋ ਇਹ ਸਿਰਜਣ ਦੀ ਪ੍ਰਕਿਰਿਆ ਹੀ ਜ਼ਿੰਦਗੀ ਦਾ ਪੁਨਰ-ਜਨਮ ਅਰਥਾਤ ਉਹ ਉਤਪਤੀ ਹੈ ਜੋ ਸਾਨੂੰ ਸਿਖਾਉਂਦੀ ਹੈ ਜ਼ਿੰਦਗੀ ਕਿਨ੍ਹਾਂ ਅਰਥਾਂ ਵਿਚ ਆਪਣੀ ਹੋਂਦ ਦਾ ਫਲਸਫਾ ਵਿਖਾਉਂਦੀ ਹੈ।
ਇਹ ਹੀ ਉਹ ਸੁਹੱਪਣ ਤੇ ਸੌਂਦਰਯ ਬੋਧ ਹੈ ਜੋ ਜ਼ਿੰਦਗੀ ਦੀ ਅਸਲੀ ਪਹਿਚਾਣ ਦਾ ਪਹਿਲਾ ਤੇ ਆਖਰੀ ਸਫਰ ਹੋ ਸਕਦਾ ਹੈ।
ਵਕਤ, ਉਮਰ ਤੇ ਸਫਲਤਾਵਾਂ ਤੇ ਅਸਫਲਤਾਵਾਂ ਦੇ ਇਕ ਮੁਕਾਮ ਤੇ ਪਹੁੰਚ ਕੇ ਮੈਂ ਕਹਿ ਸਕਦਾ ਹਾਂ।
ਇਹ ਤਾਂ ਸਾਰਾ ਕੁਝ ਸਾਰੀ ਉਮਰ ਪਾਣੀ ਦੇ ਤਲ ਤੇ ਆਪਣਾ, ਆਪਣਾ ਨਾਂ ਲਿਖਣ ਦੀ ਹੀ ਕਵਾਇਦ ਹੈ। ਵਕਤ ਕੁਝ ਨਹੀਂ, ਕਦੋਂ ਫਿਸਲ ਗਿਆ, ਉਂਜ ਹੀ ਬੀਤ ਗਿਆ। ਇਸ ਦੇ ਹਸਤਾਖਰ ਤੁਹਾਡੇ ਮੱਥੇ ਤੇ ਬੱਲਦੇ ਸੂਰਜਾਂ ਦੀ ਲੋਅ ਵਿਚ ਤੁਹਾਨੂੰ ਰੋਸ਼ਨ/ਰੋਸ਼ਨ ਕਰਦੇ ਰਹੇ ਇਸ ਹਾਸ਼ੀਏ ਤੋਂ ਬਾਹਰ ਤੁਹਾਡੀ ਹੋਂਦ ਕਿੱਥੇ ਰਹੀ ਹੈ। ਸ਼ਾਇਦ ਇਹੀ ਉਹ ਸਮਾਂ ਹੈ ਜੋ ਸਿਖਾਉਂਦਾ ਹੈ ਕਿ ਇਹ ਸਮਾਂ ਹੈ ਲਮਹਾ-ਲਮਹਾ ਸ਼ਾਮ ਦੇ ਉਤਰਨ ਦਾ। ਉਹ ਸ਼ਾਮ ਜੋ ਢੱਲਣ ਤੋਂ ਪਹਿਲਾਂ ਰੰਗੀਨ ਹੋ ਜਾਵੇ ਤੇ ਜਿਸ ਦੀ ਸਮਾਪਤੀ ਤੇ ਹਰ ਸਵੇਰ ਆਪਣੀ ਹੋਵੇ ਤੇ ਦਿਨ ਖੁਸ਼ ਭਰਿਆ ਤੇ ਹਰ ਖੁਸ਼ੀ ਦਾ ਲਮਹਾ ਆਪਣਾ, ਇਸ ਆਪਣੇ ਆਸਮਾਂ ਥੱਲੇ। -ਇਸ ਪ੍ਰਵਾਜ਼ ਚ ਉੱਡਦਿਆਂ
ਕੌਣ ਅੱਗੇ, ਕੌਣ ਪਿੱਛੇ,
ਵਕਤ ਮਿਲਿਆ, ਤਾਂ ਵੇਖਣਾ
ਅਸੀਂ ਉਡੇ ਹੀ ਕਿੱਥੇ ਸਾਂ
ਐਵੇਂ ਆਸਮਾਂ ਵੇਖਦੇ ਰਹੇ
ਸਾਰੀ ਉਮਰ-
ਇਸ ਧੁੱਪ ਚ-
ਆਪਣੀ ਇਸ ਉਮਰ ਚ।
ਇਹ ਹੀ ਤਾਂ ਵਕਤ ਦੇ ਕਾਲ ਚੱਕਰ ਦੀ ਕਥਾ ਹੈ।

ਸਮਾਂ ਤਾਂ ਨਿਕਲ ਜਾਂਦਾ ਹੈ ਪਰ ਵਕਤ ਜੋ ਜ਼ਖਮ ਦਿੰਦਾ ਹੈ, ਉਹ ਉਸ ਦੀ ਆਪਣੀ ਮਰਹੱਮ ਨਾਲ ਸਮਾਂ ਬੀਤਣ ਤੇ ਵਕਤ ਦੇ ਸਫੇ ਤੋਂ ਹਾਸ਼ੀਏ ਤੀਕ ਸਰਕ ਜਾਂਦੇ ਹਨ ਅਤੇ ਮਨ ਦੀਆਂ ਤੈਹਾਂ ਚ ਗਹਿਰੇ ਉਤਰ ਜਾਂਦੇ ਨੇ। ਪਰ ਅਸੀਂ ਇਸੇ ਤਰ੍ਹਾਂ ਦੀ ਜ਼ਿੰਦਗੀ ਨੂੰ ਜੀਣ ਦੀ ਆਦਤ ਹੀ ਨਹੀਂ ਪਾ ਸਕਦੇ ਪਰ ਇਹ ਮਜਬੂਰੀ ਨਹੀਂ ਹੋਣੀ ਚਾਹੀਦੀ ਹੈ ਜ਼ਿੰਦਗੀ ਤਾਂ ਇਕ ਲੈਅ ਹੈ ਤੇ ਜ਼ਿੰਦਗੀ ਹੋਰ ਲੈਆਤਮਿਕ ਹੋ ਜਾਵੇ ਇਹ ਪਹਿਲਾ ਪੜਾਅ ਹੋ ਸਕਦਾ ਹੈ।

Post New Thread  Reply

« ਮਹਿਫ਼ਿਲ ਸ਼ਿਅਰਾਂ ਦੀ | ਸੰਤੋਖ ਸਿੰਘ ਧੀਰ: ਬੋਲ ਰਿਹਾ ਪੈਗੰਬਰ »
X
Quick Register
User Name:
Email:
Human Verification


UNP