UNP

ਬਜ਼ੁਰਗ ਅਖਵਾਉਣ ਤੋਂ ਡਰ ਕਿਉਂ?

Go Back   UNP > Contributions > Punjabi Culture

UNP Register

 

 
Old 28-Aug-2010
chandigarhiya
 
ਬਜ਼ੁਰਗ ਅਖਵਾਉਣ ਤੋਂ ਡਰ ਕਿਉਂ?
ਮਨੁੱਖੀ ਮਨ ਦੀ ਇਹ ਫਿਤਰਤ ਹੈ ਕਿ ਇਹ ਹਰ ਵੇਲੇ ਜਵਾਨ ਹੋਇਆ ਹੀ ਨਜ਼ਰ ਆਉਣਾ ਲੋਚਦਾ ਹੈ, ਬੇਸ਼ੱਕ ਕੋਈ ਬੁੱਢਾ ਚਿੱਟੀ ਦਾੜ੍ਹੀ ਵਾਲਾ ਕਿਉਂ ਨਾ ਹੋਵੇ। ਜੇਕਰ ਉਸ ਨੂੰ ਕੋਈ ਬਾਬਾ ਆਖ ਦੇਵੇ ਤਾਂ ਇਉਂ ਲੱਗਦਾ ਹੈ ਜਿਵੇਂ ਕੋਈ ਇੱਟ ਮਾਰ ਦਿੱਤੀ ਹੋਵੇ। ਜਿਵੇਂ ਇਕ ਵਾਰੀ ਇਕ ਆਦਮੀ ਨੇ ਇਕ ਤੁਰੇ ਜਾਂਦੇ ਬੁੱਢੇ ਬਾਬੇ ਵਿਚ ਸਾਈਕਲ ਮਾਰਿਆ ਤਾਂ ਮਾਰਨ ਵਾਲੇ ਨੇ ਪੁੱਛਿਆ, ਬਾਬਾ ਤੇਰੇ ਸੱਟ ਤਾਂ ਨਹੀਂ ਵੱਜੀ ਤਾਂ ਬੁੱਢਾ ਕਹਿੰਦਾ ਪਹਿਲਾਂ ਤਾਂ ਨਹੀਂ ਸੀ ਵੱਜੀ ਪਰ ਜਦੋਂ ਤੂੰ ਬਾਬਾ ਕਹਿ ਦਿੱਤਾ ਹੁਣ ਤਾਂ ਇਉਂ ਲੱਗਦਾ ਜਿਵੇਂ ਲੱਤ ਟੁੱਟ ਗਈ ਹੋਵੇ। ਇਸੇ ਤਰ੍ਹਾਂ ਜਦੋਂ ਕਿਸੇ ਕੁੜੀ ਨੂੰ ਕੋਈ ਆਂਟੀ ਜਾਂ ਕਿਸੇ ਮੁੰਡੇ ਨੂੰ ਅੰਕਲ ਕਹਿ ਦੇਵੇ ਤਾਂ ਅਜੀਬ ਮਹਿਸੂਸ ਹੁੰਦਾ ਹੈ। ਇਹੀ ਕਾਰਨ ਹੈ ਕਿ ਨਿੱਤ ਦਿਨ ਬਾਜ਼ਾਰ ਵਿਚ ਨਵੀਆਂ ਤੋਂ ਨਵੀਆਂ ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੀ ਚਰਚਾ ਹੁੰਦੀ ਰਹਿੰਦੀ ਹੈ। ਹਰ ਕੋਈ ਇਕ-ਦੂਜੇ ਤੋਂ ਪੁੱਛਦਾ ਹੈ ਕਿ ਤੂੰ ਕਿਹੜੀ ਡਾਈ ਲਾਉਨੈ, ਫਲਾਣੀ ਡਾਈ ਤਾਂ ਠੀਕ ਨਹੀਂ, ਕਿਸੇ ਵਧੀਆ ਕੰਪਨੀ ਦੀ ਡਾਈ ਦੱਸ ਭਾਵੇਂ ਮਹਿੰਗੀ ਹੋਵੇ ਆਦਿ। ਪਰ ਅਸੀਂ ਇਹ ਕਿਉਂ ਨਹੀਂ ਸਮਝਦੇ ਕਿ ਜਿਹੜੀ ਵਾਲ ਕਾਲੇ ਕਰਨ ਵਾਲੀ ਕੋਈ ਵੀ ਮਹਿੰਦੀ ਜਾਂ ਡਾਈ ਹੋਵੇਗੀ, ਉਸ ਵਿਚ ਕੈਮੀਕਲ ਤਾਂ ਹੋਵੇਗਾ ਹੀ, ਬੇਸ਼ੱਕ ਉਸ ਦਾ ਉਲਟ ਅਸਰ ਘੱਟ ਹੋਵੇ ਜਾਂ ਵੱਧ, ਉਹ ਆਪਣਾ ਰੰਗ ਤਾਂ ਜ਼ਰੂਰ ਦਿਖਾਏਗੀ। ਜੇਕਰ ਕੋਈ ਬੱਚਾ ਕਿਸੇ ਤੁਰੇ ਜਾਂਦੇ ਨੂੰ ਤਾਇਆ ਜਾਂ ਬਾਬਾ ਕਹਿ ਦੇਵੇ ਤਾਂ ਉਹਦੇ ਪਿੱਸੂ ਪੈ ਜਾਂਦੇ ਹਨ। ਕਈ ਤਾਂ ਮੋੜ ਕੇ ਜਵਾਬ ਵੀ ਦੇਣਗੇ ਕਿ ਮੈਂ ਤੇਰਾ ਚਾਚਾ ਲੱਗਦੈਂ ਚਾਚਾ। ਭਾਵ ਕਿ ਬਾਬਾ ਜਾਂ ਤਾਇਆ ਕਹਾਉਂਦੇ ਨੂੰ ਸ਼ਰਮ ਆਉਂਦੀ ਹੈ। ਇਸੇ ਕਰਕੇ ਲੋਕੀਂ ਉਮਰ ਲੁਕਾਉਣ ਲੱਗਦੇ ਹਨ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਇਹਦੀ ਦਾੜ੍ਹੀ ਚਿੱਟੀ ਹੋ ਗਈ ਹੈ। ਇਸ ਕਰਕੇ ਦਾੜ੍ਹੀ ਨੂੰ ਰੰਗਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਵੈਸੇ ਵੀ ਅੱਜਕੱਲ੍ਹ ਤਾਂ ਛੋਟੀ ਉਮਰ ਵਿਚ ਦਾੜ੍ਹੀ ਅਤੇ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਹਨ। ਬੇਸ਼ੱਕ ਕੁਝ ਵੀ ਹੋਵੇ ਬੰਦੇ ਦਾ ਚਿਹਰਾ ਹੀ ਦੱਸ ਦਿੰਦਾ ਹੈ, ਭਾਵੇਂ ਦਾੜ੍ਹੀ ਕਾਲੀ ਕਰ ਲਓ, ਭਾਵੇਂ ਸਿਰ ਦੇ ਵਾਲ ਕਾਲੇ ਕਰ ਲਓ, ਭਰਵੱਟੇ ਕਟਾ ਲਵੋ ਜਾਂ ਦਾੜ੍ਹੀ ਛੋਟੀ ਕਰ ਲਵੋ, ਪਰ ਤੁਹਾਡੇ ਚਿਹਰੇ ਤੋਂ ਤੁਹਾਡੀ ਉਮਰ ਦਾ ਅੰਦਾਜ਼ਾ ਹੋ ਜਾਵੇਗਾ। ਸਿਰਫ ਵਾਲ ਕਾਲੇ ਕਰਨ ਨਾਲ ਹੀ ਜਵਾਨ ਨਹੀਂ ਬਣਿਆ ਜਾਂਦਾ। ਭਾਵੇਂ ਪਤਾ ਤਾਂ ਸਾਰਿਆਂ ਨੂੰ ਹੀ ਹੁੰਦਾ ਹੈ ਕਿ ਫਲਾਣਾ ਆਪਣੇ ਵਾਲ ਰੰਗਦਾ ਜਾਂ ਕਲਫ ਲਾਉਂਦਾ ਹੈ, ਪਰ ਸੱਚ ਜਾਣਿਓਂ ਚਿੱਟੀ ਦੁੱਧ ਵਰਗੀ ਦਾੜ੍ਹੀ ਵੀ ਬੜੀ ਫੱਬਦੀ ਆ।
ਮੈਂ ਇਕ ਮਰੀਜ਼ ਦਾ ਹਸਪਤਾਲ ਵਿਚ ਪਤਾ ਲੈਣ ਗਿਆ। ਜਦੋਂ ਸਾਰਾ ਹਾਲ-ਚਾਲ ਪੁੱਛਿਆ ਤਾਂ ਉਹਨੇ ਇਕ ਗੱਲ ਦੱਸੀ, ਯਾਰ ਸਰੀਰ ਤਾਂ ਠੀਕ ਹੈ ਪਰ ਹਸਪਤਾਲ ਵਿਚ ਆ ਕੇ ਇਕ ਗੁੱਝਾ ਭੇਦ ਖੁੱਲ੍ਹ ਗਿਆ। ਮੈਂ ਪੁੱਛਿਆ ਕਿਹੜਾ? ਉਹ ਕਹਿੰਦਾ ਮੈਂ ਆਪਣੀ ਭਾਬੀ (ਮਿੱਤਰ ਦੇ ਘਰਵਾਲੀ) ਤੋਂ ਇਕ ਭੇਦ ਛੁਪਾ ਕੇ ਰੱਖਿਆ ਸੀ ਕਿ ਮੈਂ ਤਾਂ ਤੇਰਾ ਦਿਓਰ ਹਾਂ। ਪਰ ਜਦੋਂ ਉਹ ਮੇਰਾ ਪਤਾ ਲੈਣ ਆਈ ਤਾਂ ਉਹਨੇ ਮੇਰੀ ਫਾਈਲ ਦੇਖ ਲਈ, ਉਸ ਉੱਪਰ ਮੇਰੀ ਉਮਰ ਲਿਖੀ ਸੀ 38 ਸਾਲ, ਭਾਬੀ ਨੂੰ ਮੈਂ ਕਿਹਾ ਸੀ ਕਿ ਮੈਂ ਤੈਥੋਂ ਚਾਰ ਸਾਲ ਛੋਟਾਂ, ਪਰ ਫਾਈਲ ਤੇ ਦੇਖ ਕੇ ਭਾਬੀ ਨੂੰ ਪਤਾ ਲੱਗਾ ਕਿ ਇਹ ਤਾਂ ਮੇਰਾ ਜੇਠ ਲੱਗਦਾ। ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਸੀ। ਉਮਰ ਲੁਕਾਉਣ ਦੀ, ਭੇਦ ਖੁੱਲ੍ਹ ਗਿਆ। ਡਾਕਟਰਾਂ ਕੋਲ ਤਾਂ ਉਮਰ ਸਹੀ ਦੱਸਣੀ ਪੈਂਦੀ ਆ। ਉਸ ਹਿਸਾਬ ਨਾਲ ਹੀ ਦਵਾਈ ਦੀ ਤਾਕਤ ਦਿੰਦੇ ਆ, ਬਿਮਾਰ ਹੋਣ ਦਾ ਐਡਾ ਦੁੱਖ ਨਹੀਂ ਹੋਇਆ ਜਿੰਨਾ ਜੇਠ ਬਣਨ ਦਾ।
ਇਸੇ ਤਰ੍ਹਾਂ ਦੀ ਮਿਲਦੀ-ਜੁਲਦੀ ਇਕ ਹੋਰ ਗੱਲ ਚੇਤੇ ਆ ਗਈ। ਇਕ ਕਵੀ ਦਰਬਾਰ ਵਿਚ ਇਕ ਬਜ਼ੁਰਗ ਲੇਖਕ ਆਏ ਹੋਏ ਸਨ। ਮੈਂ ਪ੍ਰਬੰਧਕਾਂ ਵਿਚ ਸ਼ਾਮਲ ਸੀ। ਕਵੀ ਦਰਬਾਰ ਸ਼ੁਰੂ ਹੋਣ ਤੋਂ ਪਹਿਲਾਂ ਚਾਹ-ਪਾਣੀ ਪਿਆਉਣ ਦੀ ਡਿਊਟੀ ਮੇਰੀ ਲੱਗੀ ਹੋਈ ਸੀ। ਮੈਂ ਉਨ੍ਹਾਂ ਕੋਲ ਜਾ ਕੇ ਕਿਹਾ ਬਜ਼ੁਰਗੋ ਚਾਹ ਪੀ ਲਓ। ਬੱਸ ਐਨਾ ਕਹਿਣ ਦੀ ਦੇਰੀ ਸੀ, ਉਹ ਮੇਰੇ ਪਿੱਛੇ ਪੈ ਗਏ। ਮੈਂ ਸੋਚਿਆ ਅਜਿਹੀ ਤਾਂ ਕੋਈ ਗੱਲ ਨਹੀਂ ਆਖੀ, ਇਨ੍ਹਾਂ ਨੂੰ ਕੀ ਹੋ ਗਿਆ। ਇਸੇ ਤਰ੍ਹਾਂ ਸਟੇਜ ਸਕੱਤਰ ਨੇ ਦੋ-ਚਾਰ ਕਵੀਆਂ ਤੋਂ ਬਾਅਦ ਉਸ ਬਜ਼ੁਰਗ ਲੇਖਕ ਦਾ ਨਾਂ ਬੋਲ ਦਿੱਤਾ, ਉਹਨੇ ਵੀ ਮੇਰੇ ਵਾਂਗ ਸਤਿਕਾਰ ਨਾਲ ਬਜ਼ੁਰਗ ਸ਼ਬਦ ਬੋਲ ਦਿੱਤਾ। ਹੁਣ ਤੁਹਾਡੇ ਸਾਹਮਣੇ ਪੰਜਾਬੀ ਦੇ ਮਹਾਨ ਗਜ਼ਲਗੋ ਬਜ਼ੁਰਗਜੀ ਨੂੰ ਪੇਸ਼ ਕਰ ਰਿਹਾ ਹਾਂ। ਜਨਾਬ ਨੇ ਸਟੇਜ ਤੇ ਪੰਦਰਾਂ ਮਿੰਟ ਸਿਰਫ ਇਸੇ ਗੱਲ ਨੂੰ ਲਾਏ ਕਿ ਸ਼ਾਇਰ ਕਦੇ ਬਜ਼ੁਰਗ ਨਹੀਂ ਹੁੰਦਾ। ਉਸ ਮਹਿਫਲ ਵਿਚ ਹੋਰ ਵੀ ਬਜ਼ੁਰਗ ਕਵੀ, ਲੇਖਕ ਬੈਠੇ ਸਨ। ਫਿਰ ਸਟੇਜ ਸਕੱਤਰ ਨੇ ਸੋਚ ਸਮਝ ਕੇ ਹਰੇਕ ਬਜ਼ੁਰਗ ਕਵੀ, ਲੇਖਕ ਨੂੰ ਬਿਨਾਂ ਬਜ਼ੁਰਗ ਸ਼ਬਦ ਆਖੇ ਸਟੇਜ ਤੇ ਬੁਲਾਇਆ। ਕਹਿਣ ਤੋਂ ਭਾਵ ਕਿ ਬਜ਼ੁਰਗ ਸ਼ਬਦ ਸਤਿਕਾਰ ਦਾ ਪ੍ਰਤੀਕ ਹੈ। ਕੀ ਕਰੀਏ ਕੋਈ ਅਖਵਾ ਕੇ ਖੁਸ਼ ਨਹੀਂ, ਭਾਵੇਂ ਕਿਸੇ ਬੁੜੇ ਦੀਆਂ ਲੱਤਾਂ ਕਬਰਾਂ ਚ ਹੋਣ, ਪਰ ਫਿਰ ਵੀ ਜੇ ਉਹਨੂੰ ਕੋਈ ਬਜ਼ੁਰਗ ਆਖ ਦੇਵੇ ਤਾਂ ਜਾਨ ਨਿਕਲ ਜਾਂਦੀ ਆ।
ਕਈ ਲੋਕਾਂ ਦਾ ਕਹਿਣਾ ਹੈ ਕਿ ਦਿਲ ਹੋਣਾ ਚਾਹੀਦੈ ਜਵਾਨ ਉਮਰਾਂ ਚ ਕੀ ਰੱਖਿਆ। ਉਮਰਾਂ ਵਿਚ ਹੀ ਸਭ ਕੁਝ ਰੱਖਿਆ ਹੈ। ਉਮਰ ਦੇ ਹਿਸਾਬ ਨਾਲ ਹੀ ਬੰਦੇ ਨੂੰ ਅਕਲ ਆਉਂਦੀ ਹੈ। ਉਮਰ ਦੇ ਹਿਸਾਬ ਨਾਲ ਸਰੀਰ ਦੀਆਂ ਹਰਕਤਾਂ ਵਧਦੀਆਂ-ਘਟਦੀਆਂ ਹਨ। ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਡਾਕਟਰ ਸਿਰਫ ਉਮਰ ਦੇ ਰੋਗ ਨਾਲ ਪੁਕਾਰਦੇ ਹਨ ਅਤੇ ਉਸ ਹਿਸਾਬ ਨਾਲ ਹੀ ਉਹਦਾ ਇਲਾਜ ਕਰਦੇ ਹਨ। ਕਹਿਣ ਨੂੰ ਤਾਂ ਭਾਵੇਂ ਕੁਝ ਕਹੀਏ ਪਰ ਉਮਰ ਮੁਤਾਬਕ ਸਿਆਣੇ, ਸਮਝਦਾਰ, ਉੱਚੀ ਸੋਚ ਦੇ ਮਾਲਕ ਬਣਨਾ ਚਾਹੀਦਾ ਹੈ। ਜੀਵਨ ਦੇ ਤਿੰਨ ਰੰਗ ਬਚਪਨ, ਜਵਾਨੀ ਅਤੇ ਬੁਢਾਪਾ ਤਿੰਨਾਂ ਨੂੰ ਵਧੀਆ ਢੰਗ ਨਾਲ ਹੰਢਾਉਣਾ ਚਾਹੀਦਾ ਹੈ। ਬਚਪਨ ਬੇਸੂਝ ਅਤੇ ਜਵਾਨੀ ਅਣਜਾਣ ਹੁੰਦੀ ਹੈ। ਇਕ ਬੁਢਾਪਾ ਹੀ ਹੈ ਜੋ ਤਲਖ ਤਜਰਬਿਆਂ ਤੋਂ ਜਾਣੂ ਹੁੰਦਾ ਹੈ। ਉਸ ਬੁਢਾਪੇ ਤੋਂ ਹੀ ਅਸੀਂ ਘਬਰਾਉਣ ਲੱਗ ਜਾਂਦੇ ਹਾਂ। ਸਰੀਰ ਨੂੰ ਠੀਕ ਰੱਖੋ, ਹੱਥ ਵਿਚ ਖੂੰਡੀ ਫੜਨ ਤੋਂ ਬਚੋ, ਆਪਣੇ ਸਰੀਰ ਦੀ ਆਪ ਸੇਵਾ ਸੰਭਾਲ ਕਰੋ। ਅੰਗ-ਪੈਰ ਚਲਦੇ ਰਹਿਣ ਪਰ ਚਿੱਟੇ ਵਾਲਾਂ ਤੋਂ ਨਾ ਘਬਰਾਓ, ਸਗੋਂ ਬਜ਼ੁਰਗ ਅਖਵਾਉਣ ਵਿਚ ਮਾਣ ਮਹਿਸੂਸ ਕਰੋ। ਡਾ. ਅਮਨਦੀਪ ਸਿੰਘ ਟੱਲੇਵਾਲੀਆ

 
Old 19-Nov-2011
*Sippu*
 
Re: ਬਜ਼ੁਰਗ ਅਖਵਾਉਣ ਤੋਂ ਡਰ ਕਿਉਂ?

kaun darda

 
Old 19-Nov-2011
saini2004
 
Re: ਬਜ਼ੁਰਗ ਅਖਵਾਉਣ ਤੋਂ ਡਰ ਕਿਉਂ?

sachi vaise jyadatar tan darde hi ne......

 
Old 19-Nov-2011
Harpreet sandhu
 
Re: ਬਜ਼ੁਰਗ ਅਖਵਾਉਣ ਤੋਂ ਡਰ ਕਿਉਂ?

hello

 
Old 19-Nov-2011
Harpreet sandhu
 
Re: ਬਜ਼ੁਰਗ ਅਖਵਾਉਣ ਤੋਂ ਡਰ ਕਿਉਂ?


Post New Thread  Reply

« punjabi game pitto garam! | ਕੁੱਝ ਤਾਂ ਸੋਚੋ ਜਵਾਨੋਂ............ਗੈਰੀ । »
X
Quick Register
User Name:
Email:
Human Verification


UNP