ਪੰਜਾਬੀ ਅਖਾਉਤਾਂ_Punjabi Proverbs

Saini Sa'aB

K00l$@!n!
ਅਖਾਉਤਾਂ ਜਾਂ ਅਖਾਣਾਂ ਨੂੰ ਕਹਾਵਤਾਂ ਵੀ ਕਿਹਾ ਜਾਂਦਾ ਹੈ । ਕਿਸੇ ਭਾਸ਼ਾ ਦੀਆਂ ਅਖਾਉਤਾਂ ਕਈ ਪੱਖ ਤੋਂ ਮਹੱਤਵਪੂਰਨ ਹੁੰਦੀਆਂ ਹਨ । ਇਹ ਉਸ ਭਾਸ਼ਾ ਦੀ ਸ਼ਕਤੀ ਹੁੰਦੀਆਂ ਹਨ । ਇਹਨਾਂ ਵਿੱਚ ਉਸ ਭਾਸ਼ਾ ਨੂੰ ਬੋਲਣ ਵਾਲਿਆਂ ਦੀਆਂ ਅਣਗਿਣਤ ਪੀੜੀਆਂ ਦਾ ਅਨੁਭਵ ਸਮਾਇਆ ਹੁੰਦਾ ਹੈ ।
Basically there is story behind every proverb!


੧) ਨਾਲੇ ਚੋਪਡ਼ੀਆਂ ਨਾਲੇ ਦੋ ਦੋ - ਜਿਹਡ਼ਾ ਆਦਮੀ ਹਰ ਪਾਸਿਓਂ ਹੀ ਲਾਭ ਦੀ ਇੱਛਾ ਆਸ ਕਰੇ ਉਸ ਸਬੰਧੀ ਵਰਤਦੇ ਹਨ।
Interesting fact: This proverb is used in Amar chamkila song, *Nit bhalda chopdiyaan hun jeth veriya*

੨) ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ - ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।
Interesting fact: Used in (Munde Uk de) by jimmy shergill *massi*. When she comes to see him for the 1st time

੩) ਕਲ੍ਹਾ ਕਲੰਦਰ ਵੱਸੇ, ਤੇ ਘਡ਼ਿਓਂ ਪਾਣੀ ਨੱਸੇ - ਜਿੱਥੇ ਫੁੱਟ ਤੇ ਲਡ਼ਾਈ ਹੁੰਦੀ ਰਹੇ, ਉਹ ਟੱਬਰ ਬਰਾਦਰੀ ਕੌਮ ਸਦਾ ਤਬਾਹ ਹੁੰਦੀ ਹੈ।
Interesting fact: This proverb is used in Didar sandhu, *Hun bandh peya darwaja, jion Fatak ਕੋਟਕਪੂਰੇ da* song.

੪) ਪ ੱਤਣ ਮਲਾਹ ਨਾ ਛੇਡ਼ੀਏ ਹੱਟੀ ਦੇ ਕਰਾਡ਼ / ਬੰਨੇ ਜੱਟ ਨਾ ਛੇਡ਼ੀਏ ਭੰਨ ਛੱਡੇ ਬੁਥਾਡ਼ - ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲਡ਼ਨਾ ਨਹੀਂ ਚਾਹੀਦਾ।

੫) ਕੌਣ ਕਹੇ ਰਾਣੀਏ ਅੱਗਾ ਢਕ - ਵੱਡੇ ਡਾਢੇ ਲੋਕਾਂ ਦੇ ਔਗੁਣ ਜਾਂ ਭੁੱਲਾਂ ਉਹਨਾਂ ਸਾਹਮਣੇ ਕੋਈ ਨਹੀਂ ਚਿਤਾਰ ਸਕਦਾ।

੬) ਘਰ ਦਾ ਜੋਗੀ ਜੋਗਡ਼ਾ, ਬਾਹਰ ਦਾ ਜੋਗੀ ਸਿੱਧ - ਜਦ ਕੋਈ ਆਪਣੇ ਘਰ ਦੇ ਸਿਆਣੇ ਬੰਦਿਆਂ ਨੂੰ ਛੱਡ ਕੇ ਹੋਰਨਾਂ ਕੋਲੋਂ ਸਲਾਹ ਲੈਣ ਜਾਵੇ ਤਾਂ ਕਹਿੰਦੇ ਹਨ।

੭) ਵਾਹੁੰਦਿਆ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ - ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲਡ਼ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।

੮) ਇਕ ਸੱਪ ਦੂਜਾ ਉੱਡਣਾ - ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈਡ਼ੇ ਗੁਣ ਹੋਣ ਤਾਂ ਕਹਿੰਦੇ ਹਨ।

੯) ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ - ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।
 
Top