ਪੰਜਾਬੀ ਅਖਾਉਤਾਂ_Punjabi Proverbs

ਅਖਾਉਤਾਂ ਜਾਂ ਅਖਾਣਾਂ ਨੂੰ ਕਹਾਵਤਾਂ ਵੀ ਕਿਹਾ ਜਾਂਦਾ ਹੈ । ਕਿਸੇ ਭਾਸ਼ਾ ਦੀਆਂ ਅਖਾਉਤਾਂ ਕਈ ਪੱਖ ਤੋਂ ਮਹੱਤਵਪੂਰਨ ਹੁੰਦੀਆਂ ਹਨ । ਇਹ ਉਸ ਭਾਸ਼ਾ ਦੀ ਸ਼ਕਤੀ ਹੁੰਦੀਆਂ ਹਨ । ਇਹਨਾਂ ਵਿੱਚ ਉਸ ਭਾਸ਼ਾ ਨੂੰ ਬੋਲਣ ਵਾਲਿਆਂ ਦੀਆਂ ਅਣਗਿਣਤ ਪੀੜੀਆਂ ਦਾ ਅਨੁਭਵ ਸਮਾਇਆ ਹੁੰਦਾ ਹੈ ।
Basically there is story behind every proverb!


[FONT=&quot]੧) [/FONT][FONT=&quot]ਨਾਲੇ ਚੋਪਡ਼ੀਆਂ ਨਾਲੇ ਦੋ ਦੋ - ਜਿਹਡ਼ਾ ਆਦਮੀ ਹਰ ਪਾਸਿਓਂ ਹੀ ਲਾਭ ਦੀ ਇੱਛਾ ਆਸ ਕਰੇ ਉਸ ਸਬੰਧੀ ਵਰਤਦੇ ਹਨ।[/FONT]
Interesting fact: This proverb is used in Amar chamkila song, *Nit bhalda chopdiyaan hun jeth veriya*

[FONT=&quot]੨) [/FONT][FONT=&quot]ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ - ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।[/FONT]
Interesting fact: Used in (Munde Uk de) by jimmy shergill *massi*. When she comes to see him for the 1st time

[FONT=&quot]੩)[/FONT][FONT=&quot] ਕਲ੍ਹਾ ਕਲੰਦਰ ਵੱਸੇ, ਤੇ ਘਡ਼ਿਓਂ ਪਾਣੀ ਨੱਸੇ - ਜਿੱਥੇ ਫੁੱਟ ਤੇ ਲਡ਼ਾਈ ਹੁੰਦੀ ਰਹੇ, ਉਹ ਟੱਬਰ ਬਰਾਦਰੀ ਕੌਮ ਸਦਾ ਤਬਾਹ ਹੁੰਦੀ ਹੈ।[/FONT]
Interesting fact: This proverb is used in Didar sandhu, *Hun bandh peya darwaja, jion Fatak ਕੋਟਕਪੂਰੇ da* song.

[FONT=&quot]੪) [/FONT][FONT=&quot]ਪ[/FONT][FONT=&quot]ੱਤਣ ਮਲਾਹ ਨਾ ਛੇਡ਼ੀਏ ਹੱਟੀ ਦੇ ਕਰਾਡ਼ [/FONT]/ [FONT=&quot] ਬੰਨੇ ਜੱਟ ਨਾ ਛੇਡ਼ੀਏ ਭੰਨ ਛੱਡੇ ਬੁਥਾਡ਼ - ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲਡ਼ਨਾ ਨਹੀਂ ਚਾਹੀਦਾ।[/FONT][FONT=&quot]
[/FONT]

[FONT=&quot]੫) [/FONT][FONT=&quot]ਕੌਣ ਕਹੇ ਰਾਣੀਏ ਅੱਗਾ ਢਕ - ਵੱਡੇ ਡਾਢੇ ਲੋਕਾਂ ਦੇ ਔਗੁਣ ਜਾਂ ਭੁੱਲਾਂ ਉਹਨਾਂ ਸਾਹਮਣੇ ਕੋਈ ਨਹੀਂ ਚਿਤਾਰ ਸਕਦਾ।[/FONT][FONT=&quot]
[/FONT]

[FONT=&quot]੬) [/FONT][FONT=&quot]ਘਰ ਦਾ ਜੋਗੀ ਜੋਗਡ਼ਾ, ਬਾਹਰ ਦਾ ਜੋਗੀ ਸਿੱਧ - ਜਦ ਕੋਈ ਆਪਣੇ ਘਰ ਦੇ ਸਿਆਣੇ ਬੰਦਿਆਂ ਨੂੰ ਛੱਡ ਕੇ ਹੋਰਨਾਂ ਕੋਲੋਂ ਸਲਾਹ ਲੈਣ ਜਾਵੇ ਤਾਂ ਕਹਿੰਦੇ ਹਨ।[/FONT]

[FONT=&quot]੭) [/FONT][FONT=&quot]ਵਾਹੁੰਦਿਆ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ - ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲਡ਼ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।[/FONT]

[FONT=&quot]੮) [/FONT][FONT=&quot]ਇਕ ਸੱਪ ਦੂਜਾ ਉੱਡਣਾ - ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈਡ਼ੇ ਗੁਣ ਹੋਣ ਤਾਂ ਕਹਿੰਦੇ ਹਨ।[/FONT]

[FONT=&quot]੯) [/FONT][FONT=&quot]ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ - ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।[/FONT]
[FONT=&quot]
[/FONT]
 
Please post (or ask the meaning of any punjabi proverb) here. And proverb meaning will be interpreted and if possible...it will be used in sentence.

And if someone want this post in english, then post it here...conversion will be done, if asked!
 
੧੦) ਜਾਤ ਦੀ ਕੋੜਕਿਰਲੀ, ਸ਼ਤੀਰੀ ਨੂੰ ਜੱਫਾ । (Jaat di kohrkirli, shateeri nu jaffa)

੧੧) ਕਾਲ ਟਲ ਜਾਵੇ ਤੇ ਕਲਾਲ ਕਦੇ ਨ ਟਲੇ। (Kaal tall javey, te kalal kadhe na taley)


What does it mean!
 

Justpunjabi

Lets_rock
੧੦) ਜਾਤ ਦੀ ਕੋੜਕਿਰਲੀ, ਸ਼ਤੀਰੀ ਨੂੰ ਜੱਫਾ । (Jaat di kohrkirli, shateeri nu jaffa)

੧੧) ਕਾਲ ਟਲ ਜਾਵੇ ਤੇ ਕਲਾਲ ਕਦੇ ਨ ਟਲੇ। (Kaal tall javey, te kalal kadhe na taley)


What does it mean!

Eda teh pata nahi veer

Pata laga teh mennu v dasi
 

Brarji

New member
jaat di korkirli shateeran naal japhe

the meaning is when someone is of low capability but aims too high - (a kokirli trying to cling to a shateer) - it is said in a derogatory way
 
Top