mornin walk

ਤੰਦਰੁਸਤ ਸਰੀਰ ਕੁਦਰਤ ਦੀ ਸਭ ਤੋਂ ਵ¤ਡੀ ਨਿਆਮਤ ਹੈ। ਹਜ਼ਾਰਾਂ-ਲੱਖਾਂ ਰੁਪਏ ਖ਼ਰਚ ਕੇ ਵੀ ਵਧੀਆ ਸਿਹਤ ਨਹੀਂ ਖ਼ਰੀਦੀ ਜਾ ਸਕਦੀ। ਪੁਰਾਣੇ ਜ਼ਮਾਨੇ ਵਿਚ ਲੋਕਾਂ ਦੀ ਸਿਹਤ ਚੰਗੀ ਹੋਣ ਦਾ ਰਾਜ਼ ਇਹੀ ਹੈ ਕਿ ਉਨ੍ਹਾਂ ਦੀ ਖ਼ੁਰਾਕ ਵਿਚ ਸ਼ੁੱਧ ਤੇ ਕੁਦਰਤੀ ਵਸਤਾਂ ਸਨ ਪਰ ਅੱਜ ਬਹੁਤ ਘੱਟ ਅਜਿਹੇ ਲੋਕ ਮਿਲਦੇ ਹਨ ਜੋ ਸਰੀਰਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹੋਣ। ਹਰ ਕਿਸੇ ਨੂੰ ਕੋਈ ਨਾ ਕੋਈ ਛੋਟੀ ਵੱਡੀ ਬਿਮਾਰੀ ਲੱਗੀ ਹੋਈ ਹੈ। ਇਸ ਦੀ ਰੋਕਥਾਮ ਲਈ ਸੈਰ ਕਰਨੀ ਬਹੁਤ ਜ਼ਰੂਰੀ ਹੈ।
* ਸਵੇਰ ਦੀ ਸੈਰ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਸ਼ਹਿਰਾਂ ਵਿਚ ਤਾਂ ਲੋਕ ਗਰਮੀਆਂ ਵਿਚ 4 ਵਜੇ ਤੇ ਸਰਦੀਆਂ ਵਿਚ 5 ਵਜੇ ਸੈਰ ਕਰਦੇ ਆਮ ਵੇਖੇ ਜਾ ਸਕਦੇ ਹਨ।
* ਪਾਰਕ, ਸਕੂਲ-ਕਾਲਜ, ਦੀ ਗਰਾਊਂਡ ਵਿਚ ਸੈਰ ਨੰਗੇ ਪੈਰ ਹਰਿਆਵਲ (ਘਾਹ) ਤੇ ਕਰਨੀ ਚਾਹੀਦੀ ਹੈ।
* ਸੈਰ ਕਰਦੇ ਸਮੇਂ ਲੱਤਾਂ-ਬਾਹਾਂ ਤੇ ਗਰਦਨ ਨੂੰ ਹਰਕਤ ਵਿਚ ਲਿਆਉਣਾ ਚਾਹੀਦਾ ਹੈ।
* ਸਵੇਰ ਸਮੇਂ ਕੋਈ ਖੇਡ ਖੇਡਣਾ ਜਾਂ ਦੌੜਨਾ ਵੀ ਸੈਰ ਕਰਨੀ ਹੈ।
* ਸੜਕ ’ਤੇ ਦੌੜ ਹਮੇਸ਼ਾ ਖੱਬੇ ਹੱਥ ਤੇ ਸੜਕ ਤੋਂ ਪਾਸੇ ਹਟ ਕੇ ਹੀ ਲਾਉਣੀ ਚਾਹੀਦੀ ਹੈ।
* ਸਵੇਰ ਦੀ ਸੈਰ ਦੋ-ਚਾਰ ਦਿਨ ਜਾਂ ਹਫ਼ਤਾ-ਦਸ ਦਿਨ ਹੀ ਨਹੀਂ ਕਰਨੀ ਚਾਹੀਦੀ, ਇਹ ਬਿਨ੍ਹਾਂ ਨਾਗਾ ਰੋਜ਼ਾਨਾ ਹੀ ਕਰਨੀ ਚਾਹੀਦੀ ਹੈ।
* ਸ਼ਹਿਰਾਂ ਦੀਆਂ ਸੜਕਾਂ, ਪਾਰਕਾਂ ਸੈਰ ਕਰਨ ਵਾਲਿਆਂ ਨਾਲ ਸਵੇਰੇ-ਸ਼ਾਮ ਭਰੀਆਂ ਰਹਿੰਦੀਆਂ ਹਨ।
* ਸੈਰ ਕਰਦੇ ਸਮੇਂ ਜੇਕਰ ਗੱਲਾਂ ਬਾਤਾਂ ਕਰਨ ਲਈ ਕੋਈ ਸਾਥੀ (ਦੋਸਤ, ਰਿਸ਼ਤੇਦਾਰ) ਨਾਲ ਹੋਵੇ ਤਾਂ ਸੈਰ ਕਰਨ ਦਾ ਵੱਖਰਾ ਹੀ ਆਨੰਦ ਆਉਂਦਾ ਹੈ।
* ਸਵੇਰ ਦੀ ਸੈਰ ਕਰਨ ਨਾਲ ਅਸੀਂ ਆਪਣੇ ਸਰੀਰ ਅੰਦਰੋਂ ਗੰਦੀ ਹਵਾ ਬਾਹਰ ਕੱਢਦੇ ਹਾਂ ਤੇ ਤਾਜ਼ੀ ਹਵਾ ਗ੍ਰਹਿਣ ਕਰਦੇ ਹਾਂ।
* ਸੈਰ ਕਰਨ ਨਾਲ ਸਰੀਰ ਚੁਸਤ-ਦਰੁਸਤ ਰਹਿੰਦਾ ਹੈ।
* ਸੈਰ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
* ਸਵੇਰ ਦੀ ਸੈਰ ਕਰਨ ਨਾਲ ਜੋ ਆਨੰਦ ਆਉਂਦਾ ਹੈ, ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। -
 
Top