jalebi

ਸਮੱਗਰੀ :
ਮੈਦਾ 2 ਕੱਪ, ਬੇਕਿੰਗ ਪਾਊਡਰ ਇਕ ਛੋਟਾ ਚਮਚ, ਘਿਉ ਤਲਨ ਲਈ, ਚੀਨੀ ਦੋ ਕੱਪ, ਕੇਸਰ ਇਕ ਚੁਟਕੀ, ਗੁਲਾਬ ਜਲ ਇਕ ਛੋਟਾ ਚਮਚ, ਇਲਾਇਚੀ ਪੀਸੀ ਹੋਈ।
ਵਿਧੀ :
ਮੈਦੇ ਵਿਚ ਬੇਕਿੰਗ ਪਾਊਡਰ ਮਿਲਾ ਕੇ ਛਾਣ ਲਵੋ। ਪਾਣੀ ਪਾ ਕੇ ਕਰੀਮ ਵਰਗਾ ਪਤਲਾ ਬਣਾ ਲਵੋ। 24 ਘੰਟਿਆਂ ਲਈ ਗਰਮ ਥਾਂ 'ਤੇ ਰੱਖੋ ਤਾਂ ਕਿ ਹਲਕਾ ਜਿਹਾ ਖ਼ਮੀਰ ਆ ਜਾਵੇ। 2 ਕੱਪ ਪਾਣੀ ਮਿਲਾ ਕੇ ਇਕ ਸਾਰ ਦੀ ਚਾਸ਼ਨੀ ਬਣਾ ਲਵੋ। ਚਾਸ਼ਨੀ ਵਿਚ ਕੋਸੇ ਪਾਣੀ ਵਿਚ ਘੁਲਿਆ ਹੋਇਆ ਕੇਸਰ, ਗੁਲਾਬ ਜਲ ਅਤੇ ਇਲਾਇਚੀ ਪਾ ਦਿਉ, ਕੜਾਹੀ ਵਿਚ ਘਿਉ ਗਰਮ ਕਰੋ। ਮੈਦੇ ਦੇ ਘੋਲ ਨੂੰ ਇਕ ਮੁਲਾਇਮ ਕੱਪੜੇ ਵਿਚ ਪਾ ਕੇ ਬੰਨ੍ਹ ਲਵੋ ਅਤੇ ਹੇਠਾਂ ਛੋਟਾ ਜਿਹਾ ਛੇਕ ਕਰ ਲਵੋ। ਕੜਾਹੀ ਵਿਚ ਗੋਲ-ਗੋਲ ਜਲੇਬੀਆਂ ਬਣਾ ਕੇ ਤਲ ਲਵੋ। ਚੰਗੀ ਤਰ੍ਹਾਂ ਤਲੀਆਂ ਹੋਈਆਂ ਜਲੇਬੀਆਂ ਚਾਸ਼ਨੀ ਵਿਚ ਪਾ ਦਿਉ। ਪੰਜ ਮਿੰਟ ਬਾਅਦ ਚਾਸ਼ਨੀ ਵਿਚੋਂ ਕੱਢ ਕੇ ਗਰਮ-ਗਰਮ ਖਾਉ।
 
Top