cancer

ND
ਇਹ ਸੱਚ ਹੈ ਕਿ ਅਜੇ ਤੱਕ ਕੈਂਸਰ ਦੀ ਕੋਈ ਕਾਰਗਰ ਦਵਾਈ ਤਿਆਰ ਨਹੀਂ ਹੋਈ ਹੈ। ਪਰ ਕੁਝ ਗੱਲਾਂ ਦਾ ਅਸੀਂ ਪਹਿਲਾਂ ਤੋਂ ਹੀ ਖਿਆਲ ਰੱਖੀਏ ਤਾਂ ਇਹ ਰੋਗ ਸਾਡੇ ਸਰੀਰ ਨੂੰ ਛੂਹ ਵੀ ਨਹੀਂ ਸਕੇਗਾ। ਆਉ ਜਾਣਦੇ ਹਾਂ ਅਜਿਹੀਆਂ ਹੀ ਕੁਝ ਸਾਵਧਾਨੀਆਂ ਬਾਰੇ :

1. ਜਿਆਦਾ ਤੋਂ ਜਿਆਦਾ ਪੱਤੇਦਾਰ ਸਬਜ਼ੀਆਂ, ਚਨਾ ਅਤੇ ਫ਼ਲ ਖਾਣ ਦੀ ਕੋਸ਼ਿਸ਼ ਕਰੋ। ਸਬਜ਼ੀਆਂ ਅਤੇ ਫ਼ਲਾਂ ਵਿੱਚ ਫਾਈਬਰ ਮੌਜੂਦ ਹੁੰਦਾ ਹੈ, ਜੋ ਰੋਗਾਂ ਨਾਲ ਲੜਨ ਦੀ ਸ਼ਕਤੀ ਰੱਖਦਾ ਹੈ। ਇਹ ਕਈ ਪ੍ਰਕਾਰ ਦੇ ਕੈਂਸਰ ਨਾਲ ਲੜਨ ਵਿੱਚ ਮੱਦਦਗਾਰ ਹੁੰਦਾ ਹੈ। ਫੁੱਲਗੋਭੀ, ਪੱਤਾਗੋਭੀ, ਟਮਾਟਰ, ਐਵੋਕਾਡੋ, ਗਾਜਰ ਵਰਗੇ ਫ਼ਲ ਅਤੇ ਸਬਜ਼ੀਆਂ ਜਰੂਰ ਖਾਉ।

2. ਖੰਡ ਦਾ ਸੇਵਨ ਘੱਟ ਤੋਂ ਘੱਟ ਕਰੋ। ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਵਿੱਚ ਕੋਲੋਰੈਕਟਲ ਕੈਂਸਰ ਦੀ ਸੰਭਾਵਨਾ ਖੰਡ ਦੇ ਸੇਵਨ ਨਾਲ ਕਾਫ਼ੀ ਵਧ ਜਾਂਦੀ ਹੈ।




ND

3. ਖਾਣ ਵਾਲੇ ਤੇਲ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਦੇਖ ਲਉ ਕਿ ਤੁਸੀਂ ਜੋ ਤੇਲ ਖਾਣ ਜਾ ਰਹੇ ਹੋ, ਉਹ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਆਲਿਵ ਆਇਲ ਜਾਂ ਫਿਰ ਕੋਕੋਨਟ ਆਇਲ ਦਾ ਇਸਤੇਮਾਲ ਭੋਜਨ ਪਕਾਉਣ ਵਿੱਚ ਕਰੋ।

4. ਜਿੱਥੇ ਤੱਕ ਸੰਭਵ ਹੋਵੇ ਇਲੈਕਟ੍ਰਾਨਿਕ ਚੀਜ਼ਾਂ ਦਾ ਇਸਤੇਮਾਲ ਘੱਟ ਹੀ ਕਰੋ।

5. ਗਰਭਨਿਰੋਧਕ ਗੋਲੀਆਂ ਦਾ ਇਸਤੇਮਾਲ ਲੰਬੇ ਸਮੇਂ ਤੱਕ ਨਾ ਕਰੋ। ਗਰਭ-ਨਿਰੋਧਕ ਦੇ ਜਿਆਦਾ ਲੰਬੇ ਸਮੇਂ ਤੱਕ ਪ੍ਰਯੋਗ ਕਰਨ ਨਾਲ ਔਰਤਾਂ ਵਿੱਚ ਸਤਨ ਕੈਂਸਰ ਜਾਂ ਲੀਵਰ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਨਾਲ ਹੀ ਇਹ ਦਿਲ ਦੇ ਰੋਗਾਂ ਦੇ ਖਤਰੇ ਨੂੰ ਵੀ ਵਧਾਉਂਦਾ ਹੈ। ਹਾਰਮੋਨ ਨਾਲ ਸਬੰਧਿਤ ਥੈਰੇਪੀ ਦਾ ਪ੍ਰਯੋਗ ਕਦੇ ਨਾ ਕਰੋ।
 
Top