ਕੁਦਰਤ ਕੋਲ ਹੈ ਸਾਰੇ ਰੋਗਾਂ ਦਾ ਇਲਾਜ

chief

Prime VIP


ਸਾਰੇ ਫ਼ਲ ਅਤੇ ਸਬਜ਼ੀਆਂ ਖਾਣ ਨਾਲ ਜਿੱਥੇ ਮਰੀਜ ਨੂੰ ਸਹੀ ਮਾਤਰਾ ਵਿੱਚ ਪੋਸ਼ਣ ਮਿਲਦਾ ਹੈ ਉੱਥੇ ਹੀ ਇਹ ਸਿਹਤਮੰਦ ਲੋਕਾਂ ਲਈ ਟੌਨਿਕ ਦਾ ਵੀ ਕੰਮ ਕਰਦੇ ਹਨ। ਸਮੱਸਿਆ ਇਹ ਹੈ ਕਿ ਅਸੀਂ ਅਸ਼ੁੱਧੀਆਂ ਦੇ ਕੌੜੇ ਸਵਾਦ ਵਿੱਚ ਰਾਹਤ ਲੱਭਦੇ ਹਾਂ ਅਤੇ ਕੁਦਰਤ ਦੇ ਤੋਹਫ਼ਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ। ਆਯੁਰਵੈਦ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਬਨਸਪਤੀਆਂ ਵਿੱਚ ਮੌਜੂਦ ਹੈ।

ਵਜਨ ਵਧਾਉਣ ਲਈ :

ਡ੍ਰਾਇਫਰੂਟਸ, ਕਣਕ ਦੀਆਂ ਬੱਲੀਆਂ ਦਾ ਰਸ ਅਤੇ ਹਰ ਤਰ੍ਹਾਂ ਦੇ ਫ਼ਲਾਂ ਦੇ ਰਸ ਨਾਲ ਵਜਨ ਵਧ ਸਕਦਾ ਹੈ।

ਐਸਿਡਿਟੀ ਲਈ :

- ਕਬਜ਼ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਗਾਜਰ-ਪੱਤਾਗੋਭੀ, ਕੱਦੂ, ਸੇਬ-ਪਾਈਨਐਪਲ ਦਾ ਰਸ ਪਾਚਣ ਸ਼ਕਤੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਧੀਆ ਰਹਿੰਦਾ ਹੈ।

- ਇੱਕ ਗਿਲਾਸ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਅੱਧਾ ਚਮਚ ਮਿਸ਼ਰੀ ਮਿਲਾ ਕੇ ਦੁਪਹਿਰ ਦੇ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਲੈਣਾ ਚਾਹੀਦਾ ਹੈ।

- ਔਲੇ ਦਾ ਚੂਰਣ ਸਵੇਰੇ ਅਤੇ ਸ਼ਾਮ ਨੂੰ ਜ਼ਰੂਰ ਲੈਣਾ ਚਾਹੀਦਾ ਹੈ।

- ਦੋ ਸਮੇਂ ਦੇ ਭੋਜਨ ਵਿਚਕਾਰ ਸਹੀ ਅੰਤਰਾਲ ਰੱਖਣਾ ਜ਼ਰੂਰੀ ਹੈ।

- ਤਣਾਅਮੁਕਤ ਰਹਿਣਾ, ਪ੍ਰਾਣਾਆਮ ਅਤੇ ਧਿਆਨ ਕਰਨ ਨਾਲ ਐਸਿਡਿਟੀ ਵਿੱਚ ਫਾਇਦਾ ਹੁੰਦਾ ਹੈ।

ਜੁਕਾਮ :

- ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਪਾ ਕੇ ਉਸਦੇ ਗਰਾਰੇ ਕੀਤੇ ਜਾ ਸਕਦੇ ਹਨ। ਹੌਲੀ-ਹੌਲੀ ਇੱਕ-ਇੱਕ ਘੁੱਟ ਕਰਕੇ ਪੀਤਾ ਜਾ ਸਕਦਾ ਹੈ।

- ਤੁਲਸੀ ਦੀਆਂ ਪੱਤੀਆਂ-ਪੁਦੀਨੇ ਦੀਆਂ ਪੱਤੀਆਂ, ਅੱਧਾ ਵੱਡਾ ਚਮਚ ਅਦਰਕ ਅਤੇ ਗੁੜ, ਦੋ ਕੱਪ ਪਾਣੀ ਵਿੱਚ ਉਬਾਲੋ। ਫਿਲਟਰ ਕਰਕੇ ਉਸ ਵਿੱਚ ਇੱਕ ਨਿੰਬੂ ਦਾ ਰਸ ਪਾ ਕੇ ਉਪਯੋਗ ਕਰੋ।
 
Top