ਕੁਝ ਗੱਲਾਂ ਜੋ ਹਰ ਔਰਤ ਜਾਣੇ

ਕੁਝ ਗੱਲਾਂ ਜੋ ਹਰ ਔਰਤ ਜਾਣੇ

- ‘ਲੋ ਫੈਟ’ ਭਾਵ ਘੱਟ ਚਰਬੀਯੁਕਤ ਅਤੇ ਸ਼ਾਕਾਹਾਰੀ ਭੋਜਨ ਕਰਨ ਵਾਲੀਆਂ ਔਰਤਾਂ ਨੂੰ ਮਾਹਵਾਰੀ ਦੇ ਸਮੇਂ ਹੋਣ ਵਾਲੀਆਂ ਤਕਲੀਫਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
- ਝੁਰੜੀਆਂ ਤੋਂ ਬਚਣਾ ਹੈ ਤਾਂ ਹਰੀਆਂ ਪੱਤੇਦਾਰ ਸਬਜ਼ੀਆਂ, ਫਲੀਆਂ, ਜੈਤੂਨ ਦਾ ਤੇਲ, ਅਖਰੋਟ ਦਾ ਅਧਿਕ ਸੇਵਨ ਕਰੋ।

- ਛਾਤੀ ਦੇ ਕੈਂਸਰ ਤੋਂ ਸੁਰੱਖਿਆ ਚਾਹੁੰਦੇ ਹੋ ਤਾਂ ਭੋਜਨ ਘੱਟ ਕਰੋ ਅਤੇ ਸਰੀਰਕ ਮਿਹਨਤ ਵੱਧ ਕਰੋ। ਨਿਯਮਤ ਕਸਰਤ ਦੀ ਆਦਤ ਪਾਓ।
- ਕਸਰਤ ਕਰਨ ਦਾ ਇਕ ਹੋਰ ਫਾਇਦਾ, ਕਸਰਤ ਕਰਨ ਨਾਲ ਔਰਤਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
- ਜਿਥੋਂ ਤੱਕ ਸੰਭਵ ਹੋਵੇ, ਚਿਹਰੇ ’ਤੇ ਸਾਬਣ ਦਾ ਪ੍ਰਯੋਗ ਘੱਟ ਕਰੋ। ਸਾਬਣ ਦਾ ਇਸਤੇਮਾਲ ਕਰਨਾ ਹੀ ਚਾਹੁੰਦੇ ਹੋ ਤਾਂ ਕਿਸੇ ਮਾਇਸਚਰਾਇਜ਼ਰ-ਯੁਕਤ ਸਾਬਣ ਜਾਂ ਫੇਸ ਵਾਸ਼ ਦਾ ਇਸਤੇਮਾਲ ਕਰੋ।

- ਖੂਬ ਹੱਸੋ। ਹੱਸਣਾ ਇਕ ਚੰਗਾ ਟਾਨਿਕ ਹੈ, ਹੱਸਣ ਨਾਲ ਮਾਸਪੇਸ਼ੀਆਂ ਵਿਚੋਂ ਲੈਕਟਿਕ ਅਮਲ ਗਲਾਇਕੋਜਨ ਦੇ ਰੂਪ ਵਿਚ ਤਬਦੀਲੀ ਹੋ ਜਾਂਦੀ ਹੈ, ਤਣਾਅ ਘੱਟ ਹੁੰਦਾ ਹੈ ਅਤੇ ਤੁਸੀਂ ਤਾਜ਼ਾ ਮਹਿਸੂਸ ਕਰਦੇ ਹੋ।
- ਸਰੀਰ ਵਿਚ ਕਸਾਅ ਲਈ ਪੌੜੀਆਂ ਚੜ੍ਹਦੇ ਸਮੇਂ ਇਕਦਮ ਸਿੱਧੇ ਚੱਲੋ। ਇਕੱਠੀਆਂ ਦੋ ਪੌੜੀਆਂ ਵੀ ਚੜ੍ਹ ਸਕਦੇ ਹੋ।
- ਥਕੀ ਹੋਈ ਚਮੜੀ ਦੇ ਲਈ ਸ਼ਹਿਦ ਫੇਸ਼ੀਅਲ ਸਭ ਤੋਂ ਵਧੀਆ ਹੁੰਦਾ ਹੈ। ਚਮੜੀ ’ਤੇ ਸ਼ਹਿਦ ਲਗਾ ਕੇ ਇਕ ਘੰਟਾ ਰਹਿਣ ਦਿਓ। ਫਿਰ ਕੋਸੇ ਪਾਣੀ ਵਿਚ ਚਿਹਰਾ ਧੋ ਲਓ।
- ਜੇਕਰ ਸਕਿਨ ਟੋਨਰ ਲਗਾ ਰਹੇ ਹੋ ਤਾਂ ਗਿੱਲੇ ਕਾਟਨ ’ਤੇ ਟੋਨਰ ਲਗਾ ਕੇ ਹੀ ਚਮੜੀ ’ਤੇ ਲਗਾਓ, ਵਰਨਾ ਸੁੱਕਿਆ ਕਾਟਨ ਟੋਨਰ ਚੂਸ ਲਵੇਗਾ ਅਤੇ ਤੁਹਾਨੂੰ ਟੋਨਰ ਦਾ ਲਾਭ ਨਹੀਂ ਮਿਲ ਸਕੇਗਾ।

- ਮੇਕਅਪ ਰਿਮੂਵਰ ਦਾ ਇਸਤੇਮਾਲ ਕਰਨ ਤੋਂ ਬਚੋ। ਮੇਕਅਪ ਹਟਾਉਣ ਦੇ ਲਈ ਠੰਢੇ ਦੁੱਧ ਦਾ ਇਸਤੇਮਾਲ ਕਰੋ।
- ਜੇਕਰ ਕੰਡੀਸ਼ਨਰ ਲਗਾ ਕੇ 20 ਮਿੰਟ ਤੱਕ ਰਹਿਣ ਦਿੱਤਾ ਜਾਵੇ ਤਾਂ ਵਾਲਾਂ ਵਿਚ ਚਮਕ ਆ ਜਾਂਦੀ ਹੈ।
- ਹਮੇਸ਼ਾ ਰੌਸ਼ਨੀ ਵੱਲ ਮੂੰਹ ਕਰਕੇ ਹੀ ਮੇਕਅਪ ਕਰੋ।
- ਹੱਥ ਕਦੇ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਾ ਧੋਵੋ। ਇਸ ਨਾਲ ਹੱਥ ਬਦਸੂਰਤ ਹੋ ਸਕਦੇ ਹਨ। ਇਸ ਦੀ ਬਜਾਏ ਕੋਸੇ ਪਾਣੀ ਵਿਚ ਧੋ ਕੇ ਕੋਈ ਕਰੀਮ ਜਾਂ ਹੈਂਡ ਲੋਸ਼ਨ ਲਗਾ ਲਓ।
- ਛੋਟੇ ਨਹੁੰਆਂ ਨੂੰ ¦ਬਾ ਕਰਨ ਲਈ ਨਹੁੰ-ਪਾਲਿਸ਼ ਨਾ ਲਗਾਓ।
- ਜੇਕਰ ਕਮਰ ਦੀ ਚਰਬੀ ਘਟਾਉਣੀ ਹੋਵੇ ਤਾਂ ਚਟਪਟੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ।

- ਵਜ਼ਨ ਘਟਾਉਣਾ ਹੋਵੇ ਤਾਂ ਵੈਜੀਟੇਬਲ ਡਾਇਟਿੰਗ ਸ਼ੁਰੂ ਕਰੋ। ਇਸ ਵਿਚ ਮੌਜੂਦ ਫਾਈਬਰ ਤੁਹਾਡੇ ਅਣਪਚੇ ਭੋਜਨ ਨੂੰ ਪਾਚਣ ਤੰਤਰ ਤੋਂ ਬਾਹਰ ਕੱਢਣ ਵਿਚ ਮਦਦ ਕਰੇਗਾ।

- ਸੂਪ ਵਿਚੋਂ ਚਰਬੀ ਹਟਾਉਣ ਦੇ ਲਈ ਇਕ ਪਲਾਸਟਿਕ ਬੈਗ ਵਿਚ ਬਰਫ ਭਰ ਕੇ ਸੂਪ ਵਿਚ ਘੁਮਾ ਲਓ, ਚਰਬੀ ਬਰਫ ਦੇ ਬੈਗ ’ਤੇ ਚਿਪਕ ਜਾਵੇਗੀ।
- ਗਹਿਣਿਆਂ ਨੂੰ ਬਦਰੰਗ ਹੋਣ ਤੋਂ ਬਚਾਉਣ ਲਈ ਗਹਿਣਿਆਂ ਵਾਲੇ ਡੱਬੇ ਵਿਚ ਚਾਕ ਰੱਖੋ।
- ਜੇਕਰ ਤੁਹਾਡੇ ਬੁੱਲ੍ਹ ਪਤਲੇ ਹੋਣ ਤਾਂ ਗਹਿਰੇ ਰੰਗ ਦੀ ਲਿਪਸਟਿਕ ਕਦੇ ਨਾ ਲਗਾਓ। ਜੇਕਰ ਮੋਟੇ ਹਨ ਤਾਂ ਹਲਕੇ ਰੰਗ ਦੀ ਲਿਪਸਟਿਕ ਚੰਗੀ ਲੱਗੇਗੀ।

- ਥੋੜ੍ਹੇ ਜਿਹੇ ਪਾਣੀ ਵਿਚ ਗੁਲਾਬ ਜਲ ਜਾਂ ਕੇਵੜਾ ਜਲ ਦੀਆਂ ਕੁਝ ਬੂੰਦਾਂ ਮਿਲਾ ਕੇ ਇਸ਼ਨਾਨ ਕਰਨ ਨਾਲ ਜਾਂ ਇਨ੍ਹਾਂ ਨੂੰ ਪੂਰੇ ਸਰੀਰ ’ਤੇ ਮਲਣ ਨਾਲ ਸਰੀਰ ਤੋਂ ਪਸੀਨੇ ਦੀ ਬਦਬੂ ਨਹੀਂ ਆਵੇਗੀ।​
 
Top