UNP

ਆਖਰ ਕੀ ਬਲਾ ਹੈ ਕੈਂਸਰ

Go Back   UNP > Chit-Chat > Gapp-Shapp > Health

UNP Register

 

 
Old 07-Sep-2010
chandigarhiya
 
ਆਖਰ ਕੀ ਬਲਾ ਹੈ ਕੈਂਸਰ

ਕੈਂਸਰ ਦਾ ਨਾਂ ਸੁਣਦਿਆਂ ਹੀ ਪਸੀਨੇ ਛੁਟਣ ਲੱਗ ਜਾਂਦੇ ਹਨ, ਕੈਂਸਰ ਤੋਂ ਪੀੜਤ ਮਰੀਜ਼ ਦੀ ਰੋਟੀ ਤਾਂ ਛੁੱਟਦੀ ਹੀ ਹੈ ਸਗੋਂ ਪੀੜਤ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰਾਂ ਦੀ ਵੀ ਨੀਂਦ ਹਰਾਮ ਹੋ ਜਾਂਦੀ ਹੈ। ਫਿਰ ਜਿੰਨਾ ਕੁ ਕਿਸੇ ਦਾ ਜ਼ੋਰ ਲੱਗਦਾ ਹੈ ਹਰ ਕੋਈ ਆਪਣੇ-ਆਪਣੇ ਪੱਧਰ ਤੇ ਇਸ ਰੋਗ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਿਚਾਰੇ ਤਾਂ ਨੀਮਾਂ-ਹਕੀਮਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਕਈ ਡਾਕਟਰਾਂ ਦੇ, ਕਈ ਇਸ ਨੂੰ ਪੂਰਬਲੇ ਕਰਮਾਂ ਦੀ ਸਜ਼ਾ ਸਮਝ ਕੇ ਸਾਧਾਂ-ਸੰਤਾਂ ਤੋਂ ਆਪਣਾ ਇਲਾਜ ਸ਼ੁਰੂ ਕਰ ਦਿੰਦੇ ਹਨ ਪਰ ਨਤੀਜਾ ਕੀ ਨਿਕਲਦਾ ਹੈ ਸਾਨੂੰ ਸਭ ਨੂੰ ਪਤਾ ਹੈ।
ਕੈਂਸਰ ਤੋਂ ਭਾਵ ਹੈ ਸਾਡੇ ਸਰੀਰ ਦੇ ਸੈੱਲਾਂ ਦਾ ਅਨਿਸ਼ਚਿਤ ਰੂਪ ਵਿਚ ਵਧਣਾ। ਬੇਸ਼ਕ ਹਰ ਪਲ ਸਾਡੇ ਸਰੀਰ ਦੇ ਸੈੱਲ ਟੁੱਟਦੇ ਅਤੇ ਬਣਦੇ ਹਨ ਪਰ ਜਦੋਂ ਕਿਸੇ ਹਿੱਸੇ ਵਿਚ ਸਰੀਰਕ ਸੈੱਲਾਂ ਦਾ ਵਧਣਾ ਇਕ ਅਨਿਸ਼ਚਿਤ ਰੂਪ ਧਾਰਨ ਕਰ ਲਵੇ ਤਾਂ ਉਸ ਨੂੰ ਕੈਂਸਰ ਕਹਿੰਦੇ ਹਨ ਜੋ ਹੌਲੀ-ਹੌਲੀ ਆਲੇ-ਦੁਆਲੇ ਦੇ ਸੈੱਲਾਂ ਨੂੰ ਜਾਂ ਅੰਗਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ, ਜਿਸ ਨੂੰ ਅਸੀਂ ਆਮ ਭਾਸ਼ਾ ਵਿਚ ਕੈਂਸਰ ਫੈਲ ਗਿਆ ਕਹਿੰਦੇ ਹਾਂ। ਮਨੁੱਖੀ ਸਰੀਰ ਵਿਚ ਕਿਸੇ ਵੀ ਹਿੱਸੇ ਦਾ ਕੈਂਸਰ ਹੋ ਸਕਦਾ ਹੈ ਪਰ ਔਰਤਾਂ ਵਿਚ ਜ਼ਿਆਦਾਤਰ ਛਾਤੀ, ਬੱਚੇਦਾਨੀ ਅਤੇ ਅੰਡੇਦਾਨੀ ਦਾ ਕੈਂਸਰ ਆਮ ਵੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਮਰਦਾਂ ਵਿਚ ਗਦੂਦਾਂ ਦਾ, ਜਿਗਰ ਦਾ ਅਤੇ ਫੇਫੜਿਆਂ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਬਾਕੀ ਕੈਂਸਰ ਦਾ ਹੋਣਾ ਸਾਡੇ ਖਾਣ-ਪੀਣ ਅਤੇ ਕੰਮ ਕਰਨ ਦੇ ਢੰਗਾਂ ਤੇ ਵੀ ਨਿਰਭਰ ਕਰਦਾ ਹੈ।
ਕਾਰਨ: ਬੇਸ਼ੱਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਇਲਾਜ ਦੀ ਤਾਂ ਗੱਲ ਦੂਰ, ਕਾਰਨਾਂ ਦਾ ਵੀ ਪਤਾ ਨਹੀਂ ਚੱਲਦਾ। ਇਸੇ ਤਰ੍ਹਾਂ ਕੈਂਸਰ ਦੇ ਮੁੱਖ ਕਾਰਨਾਂ ਦਾ ਤਾਂ ਅਜੇ ਤਕ ਪਤਾ ਨਹੀਂ ਚੱਲ ਸਕਿਆ ਪਰ ਫਿਰ ਵੀ ਹੇਠ ਲਿਖੇ ਕੁਝ ਪ੍ਰਮੁੱਖ ਕਾਰਨ ਹਨ ਜੋ ਕੈਂਸਰ ਦੇ ਪੈਦਾ ਹੋਣ ਦਾ ਸੰਕੇਤ ਦਿੰਦੇ ਹਨ।
ਪ੍ਰਦੂਸ਼ਿਤ ਵਾਤਾਵਰਣ: ਫੈਕਟਰੀਆਂ ਦਾ ਧੰੂਆਂ, ਵਾਹਨਾਂ ਦਾ ਧੰੂਆਂ, ਪਰਾਲੀ ਸਾੜਨ ਤੋਂ ਪਿੱਛੋਂ ਪੈਦਾ ਹੋਇਆ ਪ੍ਰਦੂਸ਼ਣ, ਸਿਗਰਟ, ਤੰਬਾਕੂ, ਜਰਦਾ, ਨਸਵਾਰ, ਹੁੱਕਾ, ਖੈਣੀ, ਨਾਲ ਮਸੂੜੇ, ਮੂੰਹ, ਗਲਾ, ਫੇਫੜੇ, ਸਾਹ ਨਾਲੀ ਅਤੇ ਖਾਣੇ ਵਾਲੀ ਨਾਲੀ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧਦੀ ਹੈ।
ਸ਼ਰਾਬ ਮੀਟ ਅਤੇ ਮੱਛੀ: ਸ਼ਰਾਬ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਿਗਰ ਦਾ ਅਤੇ ਖਾਣੇ ਵਾਲੀ ਨਾਲੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ ਜਦੋਂ ਕਿ ਜ਼ਿਆਦਾਤਰ ਮੱਛੀ ਖਾਣ ਨਾਲ ਮਿਹਦੇ ਦਾ ਅਤੇ ਮੀਟ ਖਾਣ ਨਾਲ ਅੰਤੜੀਆਂ ਦਾ ਕੈਂਸਰ ਹੋ ਸਕਦਾ ਹੈ। ਫੈਕਟਰੀਆਂ ਵਿਚ ਕੰਮ ਕਰਨ ਵਾਲੇ ਖਾਸ ਤੌਰ ਤੇ ਕੈਡਮੀਅਮ ਅਤੇ ਆਰਸੈਨਿਕ ਧਾਤਾਂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਚਮੜੀ ਦਾ ਜਾਂ ਫੇਫੜਿਆਂ ਦਾ ਕੈਂਸਰ ਹੋਣ ਦਾ ਵਧ ਖਤਰਾ ਹੁੰਦਾ ਹੈ।
ਜਿਹੜੀਆਂ ਔਰਤਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਤੋਂ ਗੁਰੇਜ਼ ਕਰਦੀਆਂ ਹਨ ਜਾਂ ਜਿਹੜੀਆਂ ਔਰਤਾਂ ਆਪਣੇ ਨਿੱਤ ਦੇ ਖਾਣੇ ਵਿਚ ਫੈਟ ਵਾਲੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਕਰਦੀਆਂ ਹਨ ਜਾਂ ਗਰਭਰੋਕੂ ਗੋਲੀਆਂ ਜਿਨ੍ਹਾਂ ਵਿਚ ਓਸਟਰੋਜਿਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਪਸ਼ੂਆਂ ਨੂੰ ਦੁੱਧ ਚੋਣ ਵੇਲੇ ਲਾਇਆ ਜਾਣ ਵਾਲਾ ਟੀਕਾ ਛਾਤੀ ਦਾ ਕੈਂਸਰ ਹੋਣ ਦਾ ਖਤਰਾ ਵਧਾਉਂਦਾ ਹੈ। ਬਹੁਤੀਆਂ ਤੇਜ਼ ਦਵਾਈਆਂ ਜਿਵੇਂ ਕਿ ਆਰਸੈਨਿਕ, ਬੈਨਜੀਨ ਵਗੈਰਾ ਨਾਲ ਬਲੱਡ ਕੈਂਸਰ ਦੀ ਸੰਭਾਵਨਾ ਵਧੇਰੇ ਹੈ। ਮਨੁੱਖੀ ਸਰੀਰ ਦੀ ਜਾਂਚ ਲਈ ਆਈਆਂ ਆਧੁਨਿਕ ਤਕਨੀਕਾਂ ਅਤੇ ਕੰਪਿਊਟਰ, ਮੋਬਾਈਲ ਤੋਂ ਪੈਦਾ ਹੋਣ ਵਾਲੀਆਂ ਤਰੰਗਾਂ ਵੀ ਕੈਂਸਰ ਨੂੰ ਸੱਦਾ ਦਿੰਦੀਆਂ ਹਨ।
ਪਰਾਂਵੈਗਣੀ ਕਿਰਨਾਂ: ਬਾਹਰਲੇ ਮੁਲਕਾਂ ਜਿਵੇਂ ਕੈਨੇਡਾ ਵਗੈਰਾ ਜਿੱਥੇ ਓਜ਼ੋਨ ਪਰਤ ਵਿਚ ਛੇਕ ਹੋਣ ਕਾਰਨ ਪਰਾਂਵੈਗਣੀ ਕਿਰਨਾਂ ਸਿੱਧੇ ਰੂਪ ਵਿਚ ਪੈਂਦੀਆਂ ਹਨ ਉੱਥੇ ਚਮੜੀ ਦਾ ਕੈਂਸਰ ਵਧੇਰੇ ਪਾਇਆ ਜਾਂਦਾ ਹੈ।
ਹੈਪੇਟਾਈਟਸ ਸੀ, ਏਡਜ਼ ਵਰਗੀਆਂ ਬਿਮਾਰੀਆਂ ਵੀ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਅੰਨ੍ਹੇਵਾਹ ਦੁਰਵਰਤੋਂ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਮੰਨੀ ਜਾ ਰਹੀ ਹੈ। ਖਾਸ ਕਰਕੇ ਮਾਲਵੇ ਇਲਾਕੇ ਦੇ ਨਰਮਾ ਪੱਟੀ ਵਾਲੇ ਖੇਤਰਾਂ ਵਿਚ ਜਿੰਨੇ ਵੀ ਕੈਂਸਰ ਦੇ ਕੇਸ ਪਾਏ ਗਏ ਹਨ ਉਨ੍ਹਾਂ ਦਾ ਸਭ ਤੋਂ ਵੱਡਾ ਕਾਰਨ ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਦੁਰਵਰਤੋਂ ਨੂੰ ਹੀ ਮੰਨਿਆ ਗਿਆ ਹੈ। ਫਿਕਰ, ਚਿੰਤਾ, ਹਉਕੇ ਜੋ ਹਰੇਕ ਬਿਮਾਰੀ ਦਾ ਕਾਰਨ ਹਨ, ਪਰ ਮਾਹਿਰਾਂ ਅਨੁਸਾਰ ਦਿਮਾਗ ਦਾ ਕੈਂਸਰ ਅਤੇ ਖਾਸ ਕਰਕੇ ਸਾਹ ਨਾਲੀ ਦਾ ਕੈਂਸਰ ਬਹੁਤਾ ਫਿਕਰ ਕਰਨ ਨਾਲ ਬਣ ਸਕਦਾ ਹੈ ਕਿਉਂਕਿ ਜਦੋਂ ਅਸੀਂ ਹਉਕਾ ਲੈਂਦੇ ਹਾਂ ਤਾਂ ਸਭ ਤੋਂ ਵੱਧ ਖਿੱਚ ਸਾਹ ਨਾਲੀ ਤੇ ਪੈਂਦੀ ਹੈ ਜਿਸ ਕਾਰਨ ਸਾਹ ਨਾਲੀ ਤੰਗ ਹੋ ਜਾਂਦੀ ਹੈ ਜਾਂ ਇਸ ਦੇ ਨਾਲ-ਨਾਲ ਖਾਣੇ ਵਾਲੀ ਨਾਲੀ ਤੇ ਵੀ ਦਬਾਅ ਵੱਧ ਸਕਦਾ ਹੈ, ਜਿਸ ਕਾਰਨ ਖਾਣੇ ਵਾਲੀ ਨਾਲੀ ਦਾ ਤੰਗ ਹੋਣਾ ਵੀ ਸੁਭਾਵਿਕ ਹੈ। ਏਅਰਪੋਰਟ ਵਿਸ਼ਵ ਕੈਂਸਰ ਖੋਜ ਫੰਡ ਅਤੇ ਅਮਰੀਕਨ ਕੈਂਸਰ ਖੋਜ ਸੰਸਥਾ ਦੇ ਵਿਗਿਆਨੀਆਂ ਦੀ ਟੀਮ ਨੇ ਇਕ ਅਧਿਐਨ ਅਨੁਸਾਰ ਨਤੀਜਾ ਕੱਢਿਆ ਹੈ ਕਿ ਮਾਸਾਹਾਰੀਆਂ ਵਿਚ ਸ਼ਾਕਾਹਾਰੀਆਂ ਨਾਲੋਂ ਕੈਂਸਰ ਹੋਣ ਦਾ ਖਤਰਾ ਵਧੇਰੇ ਹੁੰਦਾ ਹੈ। ਜਿਹੜੇ ਲੋਕ ਮਸਾਲੇ-ਰਹਿਤ ਫਲਾਂ ਅਤੇ ਸਪਰੇਅ- ਰਹਿਤ ਸਬਜ਼ੀਆਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਕੈਂਸਰ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸੰਸਥਾ ਮੁਤਾਬਕ ਭਾਰੀ ਵਜ਼ਨ ਵਾਲੇ ਅਤੇ ਲੰਬੇ ਕੱਦ ਵਾਲੇ ਲੋਕਾਂ ਵਿਚ ਕੈਂਸਰ ਹੋਣ ਦਾ ਖਤਰਾ ਵੱਧ ਹੁੰਦਾ ਹੈ।
ਕੀ ਕੈਂਸਰ ਸਾਰਿਆਂ ਨੂੰ ਹੋ ਸਕਦਾ ਹੈ: ਜਿਸ ਤਰ੍ਹਾਂ ਨਾਰੀਅਲ ਦਾ ਦਰੱਖਤ ਮਾਰੂਥਲ ਵਿਚ ਨਹੀਂ ਉੱਗ ਸਕਦਾ ਜਾਂ ਨਮੀ ਵਾਲੀ ਜ਼ਮੀਨ ਵਿਚ ਛੋਲੇ ਨਹੀਂ ਹੁੰਦੇ ਉਸ ਤਰ੍ਹਾਂ ਕੈਂਸਰ ਵੀ ਹਰੇਕ ਮਨੁੱਖ ਨੂੰ ਨਹੀਂ ਹੋ ਸਕਦਾ। ਜਦੋਂ ਕਿਸੇ ਮਨੁੱਖ ਅੰਦਰ ਕੈਂਸਰ ਨੂੰ ਪੈਦਾ ਕਰਨ ਅਤੇ ਵਧਣ-ਫੁੱਲਣ ਵਾਲੇ ਹਾਲਾਤ ਬਣ ਜਾਂਦੇ ਹਨ ਤਾਂ ਕੈਂਸਰ ਪੈਦਾ ਹੋ ਸਕਦਾ ਹੈ। ਉਦਾਹਰਣ ਦੇ ਤੌਰ ਤੇ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਵੇਖਦੇ ਹਾਂ ਕਿ ਕੀ ਸਾਰੇ ਸ਼ਰਾਬ ਪੀਣ ਵਾਲੇ ਕੈਂਸਰ ਨਾਲ ਹੀ ਮਰਦੇ ਹਨ? ਨਹੀਂ। ਕਈਆਂ ਨੂੰ ਤਾਂ ਹਾਰਟ ਅਟੈਕ ਹੁੰਦਾ ਹੈ, ਕਈਆਂ ਦੇ ਗੁਰਦੇ ਫੇਲ੍ਹ ਹੋ ਜਾਂਦੇ ਹਨ, ਕਈਆਂ ਨੂੰ ਬਰੇਨ ਹੈਮਰੇਜ ਵਗੈਰਾ- ਸੋ ਇਹੀ ਕਹਿਣਾ ਵਾਜਬ ਹੋਵੇਗਾ ਕਿ ਅਗਰ ਕੋਈ ਇਨਸਾਨ ਕੈਂਸਰ ਦੀ ਖੇਤੀ ਲਈ ਜ਼ਮੀਨ ਤਿਆਰ ਕਰੀਂ ਬੈਠਾ ਹੈ ਤਾਂ ਹੀ ਉਸ ਜ਼ਮੀਨ ਤੇ ਕੈਂਸਰ ਦਾ ਬੀਜ ਉਗ ਸਕੇਗਾ।
ਹਰੇਕ ਰਸੌਲੀ ਕੈਂਸਰ ਨਹੀਂ ਹੁੰਦੀ ਅਤੇ ਮਾਮੂਲੀ ਰਿਸਦਾ ਜ਼ਖ਼ਮ ਵੀ ਕੈਂਸਰ ਹੋ ਸਕਦਾ ਹੈ:
ਅੱਜ ਕੱਲ੍ਹ ਕੈਂਸਰ ਦਾ ਐਨਾ ਕੁ ਸਹਿਮ ਲੋਕ ਮਨਾਂ ਵਿਚ ਪਾਇਆ ਜਾ ਰਿਹਾ ਹੈ ਕਿ ਜੇਕਰ ਕਿਸੇ ਦੇ ਮਾਮੂਲੀ ਜਿਹੀ ਕਿਤੇ ਕੋਈ ਗੰਢ ਬਣ ਜਾਵੇ ਤਾਂ ਝੱਟ ਮਨ ਵਿਚ ਉਲਟੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਬਹੁਤੇ ਲੋਕੀਂ ਤਾਂ ਕੈਂਸਰ ਦਾ ਨਾਮ ਲੈਣ ਤੋਂ ਵੀ ਡਰਦੇ ਹਨ। ਉਹ ਡਾਕਟਰ ਨੂੰ ਆਪਣੀ ਭਾਸ਼ਾ ਵਿਚ ਇੰਜ ਸੰਬੋਧਤ ਹੁੰਦੇ ਹਨ ਕਿ ਡਾਕਟਰ ਸਾਹਿਬ, ਮੇਰੇ ਇਹ ਗੰਢ ਬਣ ਗਈ ਕਿਤੇ ਇਹ ਦੂਜਾ ਹੀ ਨਾ ਹੋਵੇ ਮਤਲਬ ਕਿ ਕੈਂਸਰ ਦਾ ਨਾਮ ਲੈਣਾ ਵੀ ਬੁਰਾ ਮੰਨਿਆ ਜਾਂਦਾ ਹੈ। ਰੋਜ਼ਾਨਾ ਜੀਵਨ ਵਿਚ ਕਈ ਲੋਕ ਅਜਿਹੇ ਵੀ ਮਿਲ ਜਾਣਗੇ ਜਿਨ੍ਹਾਂ ਨੂੰ ਕੈਂਸਰ ਤਾਂ ਨਹੀਂ ਹੁੰਦਾ ਪਰ ਉਨ੍ਹਾਂ ਅੰਦਰ ਕੈਂਸਰ ਦਾ ਡਰ ਬੈਠ ਜਾਂਦਾ ਹੈ ਜੋ ਹੌਲੀ-ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਅੱਜ ਕੱਲ੍ਹ ਲੋਕ ਮਨਾਂ ਵਿਚ ਕੈਂਸਰ ਦਾ ਡਰ ਸਭ ਤੋਂ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਤੋਂ ਉਲਟ ਕਈ ਵਾਰ ਇਹ ਵੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਕਿਸੇ ਮਰੀਜ਼ ਦੇ ਮਾੜੀ- ਮੋਟੀ ਸੱਟ ਲੱਗ ਗਈ, ਜ਼ਖ਼ਮ ਰਿਸਦਾ ਰਿਹਾ ਜੋ ਬਾਅਦ ਵਿਚ ਕੈਂਸਰ ਬਣ ਗਿਆ।
ਕੀ ਕੈਂਸਰ ਦਾ ਇਲਾਜ ਸੰਭਵ ਹੈ: ਮਾਹਿਰਾਂ ਅਨੁਸਾਰ ਕੈਂਸਰ ਦੇ ਤਿੰਨ ਜਾਂ ਕਈਆਂ ਅਨੁਸਾਰ ਚਾਰ ਪੜਾਅ ਨਿਸ਼ਚਿਤ ਕੀਤੇ ਹਨ। ਪਹਿਲੇ ਪੜਾਅ ਵਿਚ ਕੈਂਸਰ ਜਿੱਥੇ ਉਗਦਾ ਹੈ ਉੱਥੇ ਹੀ ਖੜ੍ਹਾ ਰਹਿੰਦਾ ਹੈ, ਦੂਸਰੇ ਪੜਾਅ ਵਿਚ ਕੈਂਸਰ ਨੇੜੇ-ਤੇੜੇ ਦੇ ਸੈੱਲਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਤੀਸਰੇ ਪੜਾਅ ਵਿਚ ਜਾਂ ਕਈਆਂ ਅਨੁਸਾਰ ਚੌਥੇ ਪੜਾਅ ਵਿਚ ਕੈਂਸਰ ਫੈਲਦਾ-ਫੈਲਦਾ ਸਰੀਰ ਦੇ ਜ਼ਰੂਰੀ ਅੰਗਾਂ ਜਿਵੇਂ ਕਿ ਜ਼ਿਗਰ, ਫੇਫੜੇ ਅਤੇ ਫਿਰ ਹੱਡੀਆਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਕੈਂਸਰ ਦਾ ਇਲਾਜ ਕੈਂਸਰ ਦੇ ਪੜਾਅ ਤੇ ਨਿਰਭਰ ਕਰਦਾ ਹੈ। ਅਗਰ ਤਾਂ ਕੈਂਸਰ ਪਹਿਲੇ ਪੜਾਅ ਵਿਚ ਹੈ ਤਾਂ ਇਸ ਦਾ ਇਲਾਜ ਸੰਭਵ ਹੈ ਪਰ ਕੋਈ ਕਰਮਾਂ ਵਾਲਾ ਹੀ ਹੁੰਦਾ ਹੈ ਜਿਸ ਨੂੰ ਕੈਂਸਰ ਦੀ ਪਹਿਲੀ ਅਵਸਥਾ ਵਿਚ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਨਹੀਂ ਤਾਂ ਸਮਾਂ ਲੰਘੇ ਤੋਂ ਹੀ ਇਸ ਦੇ ਲੱਛਣ ਆਉਣੇ ਸ਼ੁਰੂ ਹੁੰਦੇ ਹਨ। ਦੂਸਰੇ ਪੜਾਅ ਵਿਚ ਕੈਂਸਰ ਦਾ ਕੋਈ ਬਹੁਤ ਇਲਾਜ ਸੰਭਵ ਨਹੀਂ। ਉਦਾਹਰਣ ਦੇ ਤੌਰ ਤੇ ਅਗਰ ਕਿਸੇ ਔਰਤ ਦੀ ਇਕ ਛਾਤੀ ਵਿਚ ਕੈਂਸਰ ਹੈ ਤਾਂ ਉਸ ਦੀ ਛਾਤੀ ਕੱਟ ਦਿੱਤੀ ਜਾਂਦੀ ਹੈ ਪਰ ਪੰਜ ਜਾਂ ਦਸ ਸਾਲ ਪਿੱਛੋਂ ਉਹੀ ਕੈਂਸਰ ਦੂਜੀ ਛਾਤੀ ਵਿਚ ਆ ਜਾਂਦਾ ਹੈ ਫਿਰ ਦੂਜੀ ਛਾਤੀ ਨੂੰ ਕੱਟ ਦਿੱਤਾ ਜਾਂਦਾ ਹੈ। ਸੋ ਕੈਂਸਰ ਪੂਰੀ ਤਰ੍ਹਾਂ ਸਾਡੇ ਸਰੀਰ ਵਿਚੋਂ ਖ਼ਤਮ ਨਹੀਂ ਹੋ ਸਕਦਾ ਸਿਰਫ ਕੁਝ ਸਮੇਂ ਲਈ ਰੁਕ ਸਕਦਾ ਹੈ ਭਾਵੇਂ ਲੱਖ ਕੀਮੋਥਰੈਪੀ ਜਾਂ ਰੇਡੀਓਥਰੈਪੀ ਕਰ ਲਵੋ। ਤੀਸਰੇ ਜਾਂ ਚੌਥੇ ਪੜਾਅ ਵਿਚ ਤਾਂ ਇਲਾਜ ਕਰਵਾਉਣਾ ਸਿਰਫ ਪੈਸੇ ਪੱਟਣ ਵਾਲੀ ਗੱਲ ਹੁੰਦੀ ਹੈ। ਪਤਾ ਤਾਂ ਮਰੀਜ਼ ਦੇ ਵਾਰਿਸਾਂ ਨੂੰ ਵੀ ਹੁੰਦਾ ਹੈ ਪਰ ਉਹ ਸਿਰਫ ਸਮਾਜਿਕ ਤਾਹਨਿਆਂ-ਮੇਹਣਿਆਂ ਤੋਂ ਡਰਦੇ ਮਰੀਜ਼ ਨੂੰ ਵੱਡੇ-ਵੱਡੇ ਹਸਪਤਾਲਾਂ ਵਿਚ ਚੁੱਕੀ ਫਿਰਦੇ ਹਨ, ਪਰ ਪੱਲੇ ਕੁਝ ਨਹੀਂ ਪੈਂਦਾ। ਇਸ ਪੜਾਅ ਤੇ ਮਰੀਜ਼ ਨੂੰ ਸਿਰਫ ਦਰਦ-ਰਹਿਤ ਮੌਤ ਹੀ ਦਿੱਤੀ ਜਾ ਸਕਦੀ ਹੈ।
ਬੇਸ਼ੱਕ ਸੁਣਨ ਜਾਂ ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਡਾਕਟਰ ਜਾਂ ਵੈਦ ਆਪਣੇ ਆਪ ਨੂੰ ਕੈਂਸਰ ਮਾਹਿਰ ਦੱਸ ਕੇ ਕੈਂਸਰ ਦੇ ਇਲਾਜ ਦਾ ਦਾਅਵਾ ਕਰਦੇ ਹਨ ਪਰ ਜੇਕਰ ਬਾਰੀਕੀ ਨਾਲ ਇਸ ਦੀ ਜਾਂਚ ਕੀਤੀ ਜਾਵੇ ਤਾਂ ਜੋ ਤੱਥ ਸਾਹਮਣੇ ਆਉਂਦਾ ਹੈ ਉਹ ਬੜੇ ਨਿਰਾਸ਼ਾਜਨਕ ਹੁੰਦੇ ਹਨ। ਫਰਜ਼ ਕਰੋ ਕਿਸੇ ਡਾਕਟਰ ਜਾਂ ਵੈਦ ਕੋਲੋਂ ਕੋਈ ਇਕ ਅੱਧਾ ਕੈਂਸਰ ਦਾ ਰੋਗੀ ਠੀਕ ਹੋ ਵੀ ਗਿਆ ਤਾਂ ਉਹ ਕੈਂਸਰ ਦਾ ਮਾਹਿਰ ਬਣ ਬਹਿੰਦਾ ਹੈ। ਇੱਥੇ ਵੀ ਮੈਂ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਈ ਵਾਰ ਕਿਸੇ ਮਰੀਜ਼ ਨੂੰ ਕੈਂਸਰ ਹੁੰਦਾ ਹੀ ਨਹੀਂ ਉਸ ਨੂੰ ਸਿਰਫ ਸ਼ੱਕ ਦੇ ਘੇਰੇ ਵਿਚ ਹੀ ਕੈਂਸਰ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਨੂੰ ਕੈਂਸਰ ਹੀ ਨਹੀਂ ਉਸ ਨੇ ਤਾਂ ਠੀਕ ਹੋਣਾ ਹੀ ਹੈ। ਬਾਕੀ ਜਿਸ ਤਰ੍ਹਾਂ ਪਹਿਲਾਂ ਲਿਖ ਚੁੱਕੇ ਹਾਂ ਕਿ ਕੈਂਸਰ ਰੁਕ ਸਕਦਾ ਹੈ, ਪਰ ਇਸ ਦਾ ਜੜ੍ਹੋਂ ਖ਼ਤਮ ਹੋਣ ਦਾ ਦਾਅਵਾ ਖੋਖਲਾ ਸਾਬਤ ਹੁੰਦਾ ਹੈ। ਬੇਸ਼ੱਕ ਮਾਡਰਨ ਸਾਇੰਸ ਨੇ ਬਹੁਤ ਖੋਜਾਂ ਕਰਕੇ ਕੈਂਸਰ ਦੇ ਹੱਲ ਲਈ ਨਵੀਆਂ ਤਕਨੀਕਾਂ ਕੱਢੀਆਂ ਹਨ ਪਰ ਬਹੁਤੀਆਂ ਕਾਰਗਰ ਸਾਬਤ ਨਹੀਂ ਹੋ ਸਕਦੀਆਂ। ਦਿਨ-ਬ-ਦਿਨ ਕੈਂਸਰ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਇਨ੍ਹਾਂ ਤਕਨੀਕਾਂ ਵਿਚ ਦਮ ਹੁੰਦਾ ਹੈ ਤਾਂ ਕਿੰਨੀਆਂ ਕੀਮਤੀ ਜਾਨਾਂ ਅਜਾੀਂ ਮੌਤ ਦੇ ਮੂੰਹ ਨਾ ਪੈਂਦੀਆਂ।
ਕੈਂਸਰ ਦੇ ਨਾਮ ਤੇ ਬਹੁਤ ਸਾਰੇ ਨੀਮ ਹਕੀਮਾਂ ਨੇ ਆਪਣੇ ਡੇਰੇ ਚਲਾਏ ਹੋਏ ਹਨ। ਹਿਮਾਚਲ ਪ੍ਰਦੇਸ਼ ਵਿਚ ਪਹਾੜੀਆਂ ਤੇ ਇਕ ਸਾਧ ਰਹਿੰਦਾ ਹੈ ਜੋ ਦਵਾਈ ਲਾ ਕੇ ਕੈਂਸਰ ਦਾ ਇਲਾਜ ਕਰਦਾ ਹੈ ਜਾਂ ਕਿਸੇ ਜਗ੍ਹਾ ਇਸ਼ਨਾਨ ਕਰਕੇ ਜਾਂ ਰਾਜਸਥਾਨ ਵਿਚ ਇਕ ਜਗ੍ਹਾ ਜਿੱਥੇ ਸੱਤ ਵਾਰ ਫੇਰਾ ਪਾਉਣ ਨਾਲ ਕੈਂਸਰ ਖ਼ਤਮ ਹੋ ਜਾਂਦਾ ਹੈ। ਮਜਬੂਰੀਵਸ ਲੋਕ ਆਪਣੇ ਇਲਾਜ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਜਦ ਵੱਡੇ-ਵੱਡੇ ਹਸਪਤਾਲਾਂ ਵਿਚ ਲੁੱਟ ਕਰਵਾ ਕੇ ਕੁਝ ਵੀ ਪੱਲੇ ਨਹੀਂ ਪੈਂਦਾ ਤਾਂ ਲੋਕ ਇਨ੍ਹਾਂ ਸਾਧਾਂ-ਸੰਤਾਂ ਦੇ ਡੇਰਿਆਂ ਤੇ ਚੱਕਰ ਕੱਟਣ ਨੂੰ ਮਜਬੂਰ ਹੋ ਜਾਂਦੇ ਹਨ। ਪਰ ਮੇਰੀ ਕੈਂਸਰ ਦੇ ਮਰੀਜ਼ਾਂ ਨੂੰ ਨਿੱਜੀ ਰਾਏ ਹੈ ਕਿ ਕੈਂਸਰ ਦਾ ਨਾਮ ਸੁਣ ਕੇ ਘਬਰਾਓ ਨਾ, ਜਿਹੜੀ ਬਿਮਾਰੀ ਸਰੀਰ ਵਿਚ ਵੜ ਗਈ ਉਸ ਨੂੰ ਦੇਖ ਕੇ ਨਾ ਡਰੋ ਸਗੋਂ ਲੜਨ ਦੀ ਹਿੰਮਤ ਰੱਖੋ। ਆਪਣੇ ਆਤਮ ਵਿਸ਼ਵਾਸ ਨੂੰ ਵਧਾਓ ਨਾ ਕਿ ਕੈਂਸਰ ਦਾ ਨਾਮ ਸੁਣ ਕੇ ਹੀ ਮਰ ਜਾਓ। ਬਿਮਾਰੀਆਂ ਨਾਲ ਲੜਨਾ ਸਿੱਖੋ। ਹੋ ਸਕਦਾ ਹੈ ਕਿ ਤੁਸੀਂ ਕੈਂਸਰ ਨਾਲ ਜੂਝਦੇ-ਜੂਝਦੇ ਦਸ ਜਾਂ ਵੀਹ ਸਾਲ ਕੱਟ ਜਾਓ ਪਰ ਜੇਕਰ ਆਤਮ ਵਿਸ਼ਵਾਸ ਛੱਡ ਦਿੱਤਾ ਤਾਂ ਦੁਨੀਆਂ ਦੀ ਕੋਈ ਦਵਾਈ ਤੁਹਾਨੂੰ ਠੀਕ ਨਹੀਂ ਕਰ ਸਕਦੀ।

 
Old 11-Sep-2010
cooljatt4u
 
Re: ਆਖਰ ਕੀ ਬਲਾ ਹੈ ਕੈਂਸਰ

right man!!

 
Old 12-Mar-2011
ਡੈਨ*ਦਾ*ਮੈਨ
 
Re: ਆਖਰ ਕੀ ਬਲਾ ਹੈ ਕੈਂਸਰ

Tfs.......

Post New Thread  Reply

« Ringxiety | ਪਿੱਠ ਦਰਦ/ਚੁੱਕ ਪੈਣੀ »
X
Quick Register
User Name:
Email:
Human Verification


UNP