writer..gerry..Kujh tan sharm kro

। ਕੁੱਝ ਤਾਂ ਸ਼ਰਮ ਕਰੋ ।
ਜਿਸ ਦੀ ਇਜ਼ਤ ਨੂੰ ਸ਼ਰੇਆਮ ਰੋਲਿਆ
ਕੀ ਓਹਦਾ ਸੀ ਕਸੂਰ ਜ਼ਾਲਮੋ ?
ਲਹੂ ਦਿੱਲੀ ਦੀਆਂ ਸੜਕਾਂ ਤੇ ਡੋਲਿਆ
ਕਿਉਂ ਕੀਤਾ ਚੂਰੋ-ਚੂਰ ਜ਼ਾਲਮੋ ?
.
ਅੱਜ ਦੇ ਨੌਜਵਾਨੋ ਜੇ ਘਰ ਵਿੱਚ ਇੱਕ ਔਰਤ ਇੱਕ ਮਾਂ ਹੈ, ਭੈਣ ਹੈ, ਪਤਨੀ ਹੈ, ਧੀ ਹੈ,
ਤਾਂ ਫਿਰ ਘਰ ਤੋਂ ਬਾਹਰ ਓਹੀ ਔਰਤ ਨੂੰ ਬੁਰੀ ਨਜ਼ਰ ਨਾਲ ਕਿਉਂ ਦੇਖਿਆ ਜਾਂਦਾ ਹੈ ?
ਓਹ ਵੀ ਤਾਂ ਕਿਸੇ ਦੀ ਮਾਂ, ਭੈਣ, ਪਤਨੀ ਜ਼ਾਂ ਧੀ ਹੋਵੇਗੀ, ਕੀ ਓਹਨਾ ਦੀ ਕੋਈ ਇਜ਼ਤ ਨਹੀਂ ?
.
ਜਦੋਂ ਆਪਣੇ ਤੇ ਗਲ ਆਵੇ ਜਦੋਂ ਸਾਡੀ ਧੀ, ਭੈਣ ਨੂੰ ਕੋਈ ਰਾਹ ਵਿੱਚ ਛੇੜ ਦੇਵੇ ਤਾਂ
ਅਸੀਂ ਉਸਦੀ ਜਾਨ ਲੈਣ ਤੱਕ ਚਲੇ ਜਾਨੇ ਹਾਂ ,
ਤਾਂ ਆਪ ਨੂੰ ਇਹੀ ਸਭ ਕੁੱਝ ਕਰਦੇ ਨੂੰ ਸ਼ਰਮ ਕਿਉਂ ਨਹੀਂ ਆਉਂਦੀ ?
ਓਹ ਵੀ ਕਿਸੇ ਦੀ ਧੀ , ਭੈਣ ਹੋਵੇਗੀ, ਭੋਰਾ ਖਿਆਲ ਵੀ ਨਹੀਂ ਆਉਂਦਾ
.
ਮਾਪੇ ਆਪਣੀ ਧੀ ਨੂੰ ਇਹ ਸਮਝਾ ਕਿ ਘਰ ਬਿਠਾ ਦਿੰਦੇ ਨੇ ਕਿ ਜ਼ਮਾਨਾ ਖਰਾਬ ਹੈ
ਬਾਹਰ ਜਾਣ ਦਾ ਹੁਣ ਸਮਾਂ ਨਹੀਂ ਰਿਹਾ ਆਪਣੀ ਇੱਜ਼ਤ ਆਪਣੇ ਹੀ ਹੱਥ ਹੈ ,
ਪਰ ਮਾਪੇ ਆਪਣੇ ਪੁੱਤਰ ਨੂੰ ਇਹ ਕਿਉਂ ਨਹੀਂ ਸਮਝਾਉਂਦੇ ਕਿ ਪੁੱਤਰਾ ਕਿਸੇ ਦੀ ਧੀ ਭੈਣ ਨੂੰ ਛੇੜੀ ਨਾ
ਦੇਖੀਂ ਕਿਸੇ ਬੇਗਾਨੀ ਧੀ ਦੀ ਇੱਜ਼ਤ ਨਾ ਰੋਲ ਦੇਵੀਂ , ਤੇਰੀਆਂ ਵੀ ਭੈਣਾ ਨੇ ਕਲ ਨੂੰ ਤੂੰ ਵੀ ਇੱਕ ਧੀ ਦਾ ਬਾਪ ਅਖਵਾਓਣਾ ਹੈ,
.
। ਸਰਕਾਰੀ ਮੁਲਾਜ਼ਿਮੋ ਕੁੱਝ ਤਾਂ ਸ਼ਰਮ ਕਰੋ ।
ਜਦੋਂ ਸਕੂਟਰ, ਮੋਟਰ ਸਾਈਕਲ ਤੇ ਬਿਨਾ ਹੈਲਮਟ ਤੋਂ ਕੋਈ ਜਾਵੇ ਜ਼ਾਂ ਲਾਲ ਬੱਤੀ ਤੇ ਹੀ ਲੰਘ ਜਾਵੇ
ਤਾਂ ਮਿੰਟਾ ਵਿੱਚ ਹੀ ਚਲਾਨ ਹੋ ਜਾਂਦਾ ਹੈ ,
ਕਾਰ ਦੇ ਸ਼ੀਸ਼ੇ ਨੂੰ ਦੂਰੋਂ ਦੇਖ ਹੀ ਕਾਰ ਰੋਕ ਲੈਂਦੇ ਹੋਂ ਕਿ ਕਾਰ ਤੇ 0.1 ਦੀ ਕਾਲੀ ਪਰਤ ਚੜੀ ਹੋਈ ਹੈ
ਤਾਂ ਫਿਰ ਪਹਾੜ ਜਿਡੀ ਬਸ ਜੋ ਕਿ ਆਪਣੇ ਰੂਟ ਤੋਂ ਵੀ ਗਲਤ ਜਾ ਰਹੀ ਸੀ ,ਨਜ਼ਰ ਕਿਉਂ ਨਹੀਂ ਆਈ ?
ਸੀ,ਸੀ,ਟੀਵੀ ਕੈਮਰੇ ਨੇ ਰਿਕੋਰਡ ਤਾਂ ਕਰ ਲਿਆ ਕਿ ਬਸ ਗਲਤ ਰਸਤੇ ਪਹਿ ਗਈ ਹੈ ,
ਪਰ ਸੀ,ਸੀ ਟੀਵੀ ਕੈਮਰੇ ਦੇ ਪਿੱਛੇ ਕੋਈ ਮੁਲਾਜ਼ਿਮ ਕਿਉਂ ਨਹੀਂ ਬੈਠਦਾ ?
ਕੈਮਰੇ ਲਗਾਓਣ ਦਾ ਫਾਇਦਾ ਤੇ ਤਾਂ ਹੈ ਜੇ ਪਿੱਛੇ ਕੋਈ ਨਿਗਰਾਨੀ ਰੱਖਣ ਵਾਲਾ ਵੀ ਹੋਵੇ,
ਤਾਂ ਜੋ ਜ਼ੁਲਮ ਕਰਣ ਵਾਲਾ ਓਸੇ ਵੇਲੇ ਦਬੋਚ ਲਿਆ ਜਾਵੇ ।
.
ਕਿੰਨੇ ਦਿਨਾ ਤੋਂ ਕੇਸ ਹੈ ਚਲਦਾ
ਉਮੀਦ ਕੋਈ ਨਜ਼ਰ ਨਾ ਆਵੇ
ਇਹ ਦਰਦ ਨੂੰ ਸਮਝਣ ਵਾਲਾ
ਮੁਰੀਦ ਕੋਈ ਨਜ਼ਰ ਨਾ ਆਵੇ
.
ਦਾਮਿਨੀ ਨਾਲ ਕੀ ਹੋਇਆ ਇਹ ਸਾਰਾ ਦੇਸ਼ ਜਾਣਦਾ ਹੈ ,ਫਿਰ ਕਾਤਿਲਾਂ ਨੂੰ ਸਜ਼ਾ ਸੁਣਾਉਣ ਵਿੱਚ ਇਹਨੀ ਦੇਰੀ ਕਿਉਂ ?
ਬਲਾਤਕਾਰ ਕਰਨਾ ਵੀ ਤਾਂ ਇੱਕ ਮੌਤ ਬਰਾਬਰ ਹੀ ਹੈ, ਜੇ ਕਤਲ ਕਰਨ ਦੀ ਸਜ਼ਾ ਫਾਂਸੀ ਹੈ ਤਾਂ ਕਾਤਿਲ ਅਜੇ ਕਿਉਂ ਜਿਉਂਦੇ ਨੇ ?
ਦਾਮਿਨੀ ਦਾ 2 ਵਾਰ ਕਤਲ ਹੋਇਆ , ਫਿਰ ਵੀ ਕਾਤਿਲ ਜਿਉਂਦੇ ਨੇ, ਆਖਿਰ ਸਰਕਾਰ ਕੀਨੂੰ ਉਡੀਕ ਰਹੀ ਹੈ ?
.
ਸਰਕਾਰੀ ਮੁਲਾਜ਼ਿਮਾ ਨੂੰ , ਨੇਤਾਵਾਂ ਨੂੰ, ਸਰਕਾਰੀ ਵਕੀਲਾਂ ਨੂੰ , ਹਾਈ ਕੋਰਟ, ਸੁਪਰੀਮ ਕੋਰਟ ਦੇ ਜੱਜਾਂ ਨੂੰ ਵੱਖੋ-ਵੱਖ ਪਾਰਟੀ ਦੇ ਨੇਤਾਵਾਂ ਨੂੰ
ਰਾਸ਼ਟਰਪਤੀ ਨੂੰ ਪ੍ਰਧਾਨਮੰਤਰੀ ਨੂੰ , ਮੁੱਖ ਮੰਤਰੀ ਨੂੰ ਆਖਿਰ ਪੈਸਾ , ਸ਼ੋਹਰਤ, ਨਾਮ ,ਕੋਣ ਦਿੰਦਾ ਹੈ ?
ਹੋਰ ਕੋਣ... ਇੱਕ ਆਮ ਆਦਮੀ ਜੀਂ ਹਾਂ ਇੱਕ ਆਮ ਆਦਮੀ ਜੀਹਦੇ ਕਰਕੇ ਕੋਈ ਨੇਤਾ ਕੁਰਸੀ ਤੇ ਬੈਠਣ ਯੋਗ ਹੁੰਦਾ ਹੈ,
ਜੀਹਦੇ ਕਰਕੇ ਇਹ ਨੇਤਾ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਨੇ , ਪਰ
ਪਰ ਓਹੀ ਆਮ ਆਮਦੀ ਜਦੋਂ ਆਪਣੇ ਹੱਕ ਦੀ ਗਲ ਕਰਦਾ ਹੈ , ਇਨਸਾਫ ਚਾਹੁੰਦਾ ਹੈ ਤਾਂ ਉਸਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ,
ਆਖਿਰ ਕਿਉਂ ..................?
ਜਿਹਨਾ ਕਰਕੇ ਇਹ ਸਰਕਾਰੀ ਨੁਮਾਇਂਦੇ ਗੱਡੀਆਂ ਵਿੱਚ ਘੁੰਮਦੇ ਨੇ, ਓਹ ਆਮ ਆਦਮੀ ਕਿੰਨੀ ਕੁ ਦੇਰ ਸੜਕਾਂ ਤੇ ਧੱਕੇ ਖਾਇਗਾ ..........?
ਕੀ ਸਾਨੂੰ ਆਪਣੇ ਹੱਕ ਸਦਾ ਮੰਗਣੇ ਹੀ ਪੈਣਗੇ..............?
.
। ਧਰਮ ਦੇ ਜੱਥੇਦਾਰੋ ਕੁੱਝ ਤਾਂ ਸ਼ਰਮ ਕਰੋ ।
.
ਜਦੋਂ ਕਿਸੇ ਧਰਮ ਦੀ ਗਲ ਹੋਵੇ ਤਾਂ ਪਲਾਂ ਵਿੱਚ ਉਸ ਧਰਮ ਦੇ ਲੋਕ ਇਕੱਠੇ ਹੋ ਜਾਂਦੇ ਨੇ, ਸੜਕਾਂ ਤੇ ਉਤਰ ਆਉਂਦੇ ਨੇ
ਰੋਸ ਪ੍ਰਗਟ ਕਰਦੇ ਨੇ , ਬੱਸਾਂ, ਕਾਰਾਂ, ਰੇਲਾਂ, ਫੂਕ ਦਿੰਦੇ ਨੇ , ਸ਼ਹਿਰਾਂ ਦੇ ਸ਼ਹਿਰ ਬੰਦ ਕਰਾ ਦਿੰਦੇ ਨੇ , ਇਹ ਵੀ ਨਹੀਂ ਪਤਾ
ਹੁੰਦਾ ਕਿ ਇਹ ਸਭ ਕੁੱਝ ਆਪਣਾ ਹੀ ਨੁਕਸਾਨ ਹੋ ਰਿਹਾ ਹੈ ,ਆਪਣੇ ਪੈਰਾਂ ਤੇ ਕੁਲਹਾੜੀ ਅਸੀਂ ਆਪੇ ਮਾਰੀ ਜਾਨੇ ਆਂ
ਪਰ , ਹੁਣ ਜਦੋਂ ਗਲ ਇੱਕ ਦਿੱਲੀ ਦੀ ਕੁੜੀ ਦੀ ਹੈ ਤਾਂ ਅਸੀਂ ਘਰੋਂ-ਘਰੀ ਬੈਠ ਕੇ ਖਬਰਾਂ ਦੇ ਚੈਨਲਾਂ ਤੇ ਇਹੀ ਦੇਖ ਰਹੇ ਹਾਂ
ਕਿ ਅੱਜ ਕੀ ਹੋਇਆ ਆਖਿਰ ਕਾਤਿਲਾਂ ਨੂੰ ਸਜ਼ਾ ਕਦੋਂ ਮਿਲੇਗੀ ?
.
ਜਿਸ ਤੋਂ ਹਰ ਧਰਮ ਦਾ ਜਨਮ ਹੋਇਆ ਅਸੀਂ ਉਸਨੂੰ ਹੀ ਇਨਸਾਫ ਨਹੀਂ ਦਿਲਾ ਸਕਦੇ
ਹਿੰਦੂ, ਮੁਸਲਿਮ, ਸਿੱਖ, ਇਸਾਈ ਇਹ ਵੀ ਤਾਂ ਇੱਕ ਮਾਂ ਦੇ ਹੀ ਬੱਚੇ ਨੇ,
ਫਿਰ ਕਿਉਂ ਅਸੀਂ ਆਪਿਸ ਵਿੱਚ ਹੀ ਲੜ-ਲੜ ਮਰੀ ਜਾਨੇ ਹਾਂ ?
ਕਿਉਂ ਸਾਰੇ ਧਰਮ ਮਿਲਕੇ ਇੱਕ ਔਰਤ ਲਈ ਇਨਸਾਫ ਦੀ ਮੰਗ ਨਹੀਂ ਕਰਦੇ
ਕਿਉਂ ਅਜੇ ਵੀ ਅਸੀਂ ਇਹੀ ਸੋਚੀ ਜਾਂਦੇ ਹਾਂ ਕਿ ਓਹ ਕਿਹੜਾ ਸਾਡੀ ਕੁੱਝ ਲਗਦੀ ਸੀ
ਓਹ ਕਿਹੜਾ ਸਾਡੇ ਧਰਮ ਦੀ ਸੀ, ਅਸੀਂ ਕਿਹੜਾ ਉਸਨੂੰ ਜਾਣਦੇ ਸੀ ,
ਓਹ ਮੇਰੇ ਵੀਰੋ ਇਨਸਾਨੀਅਤ ਵੀ ਕੋਈ ਚੀਜ਼ ਹੈ ਕਿ ਨਹੀਂ ਅਸੀ ਤਾਂ ਉਸ ਔਰਤ ਨੂੰ ਇਨਸਾਫ ਦਿਲਵਾਉਣਾ ਹੈ
ਜਿਸਨੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ.....ਇੱਕ ਔਰਤ ਹੀ ਤਾਂ ਹੈ ਜੋ ਪੂਰੀ ਸ੍ਰਿਸ਼ਟੀ ਨੂੰ ਸਿਰਜਦੀ ਹੈ ,
ਇੱਕ ਔਰਤ ਦੇ ਕਿੰਨੇ ਰੂਪ ਨੇ , ਕਦੇ ਧੀ ਬਣਦੀ ਹੈ, ਕਦੇ ਭੈਣ ਬਣਦੀ ਹੈ, ਪਤਨੀ ਬਣਦੀ ਹੈਂ, ਮਾਂ ਬਣਦੀ ਹੈ,
ਫਿਰ ਅਸੀਂ ਚੁੱਪ ਕਿਉਂ ਹਾਂ .............................?

। ਮਾਂ ਬੋਲੀ ਦੇ ਪਹਿਰੇਦਾਰੋ ਕੁੱਝ ਤਾਂ ਸ਼ਰਮ ਕਰੋ ।

ਜਦੋਂ ਕੋਈ ਲੇਖਕ ਆਪਣੀ ਕਲਮ ਨਾਲ ਗੰਦੇ ਗੀਤ ਲਿਖਦਾ ਹੈ
ਜਦੋਂ ਗੰਦੀਆਂ ਵੀਡੀਓ ਟੀਵੀ ਚੈਨਲਾਂ ਤੇ ਬੇਧੜਕ ਆਉਂਦੀਆਂ ਨੇ
ਫਿਲਮਾ ਵਿੱਚ ਅਸ਼ਲੀਲ ਗਾਣੇ ਦਾ ਪਾਓਣਾ ਗਾਇਕਾਂ ਦਾ ਪੁੱਠਾ ਸਿੱਧਾ ਗਾਓਣਾ
ਕੁੜੀਆਂ ਨੂੰ ਪੁਰਜਾ ਆਖ ਬੁਲਾਓਣਾ, ਕੀ ਇਹ ਬਲਾਤਕਾਰ ਨਹੀਂ...........?
ਅਸੀਂ ਉਸ ਔਰਤ ਨੂੰ ਬੁਰਾ ਬੋਲ ਰਹੇ ਹਾਂ, ਜੋ ਸਾਡੀ ਭੈਣ ਹੈ, ਧੀ ਹੈ, ਤੇ ਮਾਂ ਜਿਸਨੇ ਇਹ ਦੁਨੀਆ ਵਿਖਾਈ ਹੈ,
ਕੀ ਔਰਤ ਦਾ ਨਿਰਾਦਰ ਕਰਨਾ, ਗੀਤਾਂ ਵਿੱਚ ਉਸ ਦੀ ਇਜ਼ਤ ਨੂੰ ਨਿਲਾਮ ਕਰਨਾ
ਗੰਦੀਆਂ ਵੀਡੀਓ ਬਣਾ ਕਿ ਬਦਨਾਮ ਕਰਨਾ , ਬਲਾਤਕਾਰ ਨਹੀਂ...........?
.
ਅਸੀਂ ਕਿਉਂ ਸੁੱਤੇ ਹਾਂ ਸਾਡਾ ਜ਼ਮੀਰ ਕਿਉਂ ਮਰਿਆ ਪਿਆ ਹੈ....?
ਕਈ ਸਾਲਾਂ ਤੋਂ ਔਰਤਾਂ ਨਾਲ ਬੁਰਾ ਬਰਤਾਵ ਹੁੰਦਾ ਹੀ ਆ ਰਿਹਾ ਹੈ ਜਾਂ ਕਹਿ ਦਿਆਂ ਕਿ ਕਈ ਸਦੀਆਂ ਤੋਂ
ਕਈਆਂ ਨੇ ਇਹਦੇ ਖਿਲਾਫ ਆਵਾਜ਼ ਤਾਂ ਉਠਾਈ ਹੈ ਪਰ ਕਿਸੇ ਨਾ ਕਿਸੇ ਕਾਰਨ ਓਹ ਆਵਾਜ਼ ਦਬਾ ਦਿੱਤੀ ਗਈ,
ਸਾਨੂੰ ਲੌੜ੍ਹ ਹੈ ਇਕੱਠੇ ਹੋਣ ਦੀ , ਸਾਡੇ ਦੇਸ਼ ਦੀ ਅਰਬਾਂ ਦੀ ਆਬਾਦੀ ਕੁੱਝ ਕੁ ਲੋਕ ਸਾਂਭੀ ਫਿਰਦੇ ਨੇ,
ਜੇ ਅਸੀਂ ਆਮ ਲੋਕ ਸਰਕਾਰ ਬਣਾ ਸਕਦੇ ਹਾਂ ਤਾਂ ਸਰਕਾਰ ਸਹੀ ਤਰੀਕੇ ਨਾਲ ਚਲਵਾ ਵੀ ਸਕਦੇ ਹਾਂ,
ਸਿਰਫ ਤੇ ਸਿਰਫ ਲੌੜ੍ਹ ਹੈ ਸਾਨੂੰ ਜਾਗਣ ਦੀ .................ਗੁਰਵਿੰਦਰ ਸਿੰਘ ਅਣਖੀਲਾ
 

Attachments

  • ਦਰਿੰਦੇ.jpg
    ਦਰਿੰਦੇ.jpg
    79.2 KB · Views: 358

*Sippu*

*FrOzEn TeARs*
Vihvaas kareyo bhaji.. Jehre doojeya diya nu mari nigha naal dekhde ..oh apni bhena mawa , dheeyan nu ve nahi bakhsde

Ehne kayar c oh sab.. Gang banaye ke ahye .. Ik adha hunda te .. Kudi maar dindi bt :thappar


Jad ve koi ehda di news suni i dil nachorr ke rakh dindi :((
:wall

Life sucks:((


Gal moral values te ah k mukk jandi :-)
 
apnoi soch tan badlani paini hai par naal naal samaaj di soch badlan di koshish karni chahidi hai , main jan da haan k kalla banda kuj nai kar sakda par kalla banda je apne mann andhar kuj karn di thaan lve tan bahut kuj kar sakda . shuruwat tan karni paugi
 
Top