Sarna accept defeat in DSGMC POLLS

Yaar Punjabi

Prime VIP
ਆਖਰ ਦਿੱਲੀ ਵਾਲਿਆਂ ਨੇ ਨੋਟਾਂ ਦੇ ਬੰਡਲਾਂ ਅਤੇ ਸ਼ਰਾਬਾਂ ਦੀਆਂ ਬੋਤਲਾਂ ਅੱਗੇ ਆਪਣੇ ਗੋਡੇ ਟੇਕ ਹੀ ਦਿੱਤੇ ਹਨ। ਹੁਣ ਦਿੱਲੀ ਦੇ ਪਾਵਨ ਗੁਰਧਾਮਾਂ ਦੀ ਹਾਲਤ ਵੀ ਪੰਜਾਬ ਦੇ ਇਤਿਹਾਸਕ ਗੁਰਧਾਮਾਂ ਦੀ ਦੁਰਦਸ਼ਾ ਵਰਗੀ ਹੋ ਜਾਵੇਗੀ। ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਡੇਰੇਦਾਰਾਂ ਦੀ ਮਰਿਆਦਾ ਲਾਗੂ ਕੀਤੀ ਜਾਵੇਗੀ। ਹੋ ਸਕਦੈ ਕਿ ਬਾਦਲ ਭਗਤ ਹਰਨਾਮ ਧੁੰਮੇ ਨੂੰ ਹੀ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਦਿੱਤਾ ਜਾਵੇ।
ਗੁਰਦੁਆਰਾ ਬੰਗਲਾ ਸਾਹਿਬ ਦੀ ਇਤਿਹਾਸਕ ਸਟੇਜ, ਜਿਸਨੇ ਸਿੱਖਾਂ ਵਿੱਚ ਜਾਗਰਿਤੀ ਲਿਆਉਣ ਵਾਲਾ ਕੰਮ ਕੀਤਾ ਅਤੇ ਸ.ਪਰਮਜੀਤ ਸਿੰਘ ਸਰਨਾ ਜੀ ਨੇ ਅਨੇਕਾਂ ਮਿਸ਼ਨਰੀ ਪ੍ਰਚਾਰਕਾਂ ਨੂੰ ਏਸ ਸਟੇਜ ਤੇ ਲਿਆਂਦਾ, ਉਹਨਾਂ ਨੂੰ ਪਾਸੇ ਕਰਕੇ ਹੁਣ ਅਖੌਤੀ ਟਕਸਾਲੀਏ ਅਤੇ ਪਾਖੰਡੀ ਡੇਰੇਦਾਰ ਝੂਠੀਆਂ ਕਹਾਣੀਆਂ ਅਤੇ ਕੱਚੀਆਂ ਰਚਨਾਵਾਂ ਦੇ ਆਸਰੇ ਦਿੱਲੀ ਦੇ ਸਿੱਖਾਂ ਨੂੰ ਭਰਮਾਉਣਗੇ।
ਇਸ ਹਾਰ ਲਈ ਪੰਥਕ ਧਿਰਾਂ ਵੀ ਕੋਈ ਘੱਟ ਦੋਸ਼ੀ ਨਹੀਂ। ਜਿੱਥੇ ਬਾਦਲਕਿਆਂ ਨੇ ਇਹਨਾਂ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਝੋਕ ਕੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ ਸੀ, ਉੱਥੇ ਜਾਗਰੂਕ ਪੰਥਕ ਧਿਰਾਂ ਅਪੋ ਆਪਣੇ ਕਛਿਹਰੇ ਧੋਣ ਅਤੇ ਪ੍ਰੈੱਸ ਕਰਨ ਤੱਕ ਹੀ ਸੀਮਤ ਰਹੀਆਂ। ਏਸ ਨਾਜੁਕ ਮੌਕੇ ਵੀ ਪੰਥਕ ਵੈੱਬਸਾਈਟਾਂ ਅਤੇ ਫੇਸਬੁੱਕ ਗਰੁਪਾਂ ਨੇ ਕੋਈ ਵੀ ਸਪੱਸ਼ਟ ਸਟੈਂਡ ਲੈਣ ਦੀ ਬਜਾਏ ਆਪੋ-ਧਾਪੀ ਮਚਾਈ ਰੱਖੀ। ਕਈ ਜਾਗਰੂਕ ਅਖਵਾਉਂਦੇ ਵੀਰਾਂ ਨੇ ਇਹਨਾਂ ਚੋਣਾਂ ਨੂੰ ਕਾਂਗਰਸ ਅਤੇ ਭਾਜਪਾ ਦੀ ਲੜਾਈ ਦੱਸਦਿਆਂ ਆਪਣੀ ਬੇ-ਅਕਲੀ ਦਾ ਵਿਖਾਵਾ ਕੀਤਾ। ਸਪੋਕਸਮੈਨ ਵਰਗਾ ਅਖਬਾਰ (ਜਿਸਨੂੰ ਕਦੇ ਪੰਥਕ ਸਮਝ ਕੇ ਪ੍ਰਚਾਰਿਆ ਜਾਂਦਾ ਸੀ) ਵੀ ਬਾਦਲਾਂ ਦੇ ਹੱਥਾਂ ਵਿੱਚ ਵਿਕ ਕੇ ਪਹਿਲਾਂ ਹੀ ਪੰਥਕ ਮੁੱਦਿਆਂ ਨੂੰ ਦੇ ਗਿਆ ਸੀ। ਅਕਾਲ ਤਖਤ ਦੇ ਜਥੇਦਾਰ ਨੇ ਆਪਣਾ ਫਰਜ਼ ਨਿਭਾਉਂਦਿਆਂ ਸਰਨਾ ਜੀ ਨੂੰ ਬੇ-ਵਜਾ ਵਾਰਨਿੰਗ ਦਿੰਦਿਆਂ ਇਹ ਦਰਸਾ ਦਿੱਤਾ ਕਿ ਉਹ ਵਾਕਈ ਸਿਆਸਤਦਾਨਾਂ ਦੇ ਹੱਥਾਂ ਵਿੱਚ ਨੱਚਣ ਵਾਲੀ ਕੱਠ-ਪੁਤਲੀ ਹੈ।ਅਤੇ ਉਸਦਾ ਸਪੱਸ਼ਟ ਉਦੇਸ਼ ਬਾਦਲਾਂ ਦੀ ਜੀ-ਹਜੂਰੀ ਕਰਨਾ ਹੀ ਹੈ। ਪੰਥਕ ਧਿਰਾਂ ਵਿੱਚ ਦੂਰ-ਅੰਦੇਸ਼ਤਾ ਦੀ ਏਸ ਘਾਟ ਕਾਰਣ ਗੁਰਮਤਿ ਪ੍ਰਚਾਰ ਦੀ ਇੱਕ ਬਹੁਤ ਵੱਡੀ ਸਟੇਜ ਅੱਜ ਸਿੱਖਾਂ ਦੇ ਹੱਥੋਂ ਨਿਕਲ ਗਈ ਹੈ। ਇਹ ਸਰਨਾ ਜੀ ਹੀ ਸਨ, ਜਿਹਨਾਂ ਬੜੀ ਦ੍ਰਿੜਤਾ ਨਾਲ ਵਿਆਨਾ ਕਾਂਡ ਵਿੱਚ ਦੋਸ਼ੀ ਠਹਿਰਾਏ ਗਏ ਸਿੱਖਾਂ ਨੂੰ ਬਚਾਉਣ ਲਈ ਕਾਨੂੰਨੀ ਲੜਾਈ ਆਰੰਭੀ ਸੀ।
ਅੱਜ ਵਾਕਈ ਹੌਂਸਲਾ ਟੁੱਟ ਗਿਆ ਹੈ। ਗੁਰੂ ਰਾਖਾਂ। ਸਰਨਾ ਦੀ ਹਾਰ ਦਾ ਬਹੁਤਾ ਫਿਕਰ ਨਹੀ, ਫਿਕਰ ਤਾਂ ਹੈ ਜੋ ਦੋ ਚਾਰ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਬੰਗਲਾ ਸਾਹਿਬ ਦੀ ਸਟੇਜ ਤੋ ਪ੍ਰਚਾਰ ਕਰਦੇ ਸੀ, ਹੁਣ ਉਹਨਾਂ ਨੂੰ ਪ੍ਰਚਾਰ ਤੋ ਰੋਕਿਆ ਜਾਵੇਗਾ। ਲੋਕਾਂ ਤੱਕ ਗੁਰਮਤ ਦੀ ਗੱਲ ਨਹੀ ਪਹੁੰਚੇਗੀ। ਤੇ ਹੁਣ ਸਟੇਜ ਤੇ ਆਉਣਗੇ ਝੂਠੀਆਂ ਕਹਾਣੀਆਂ ਸਨਾਉਣ ਵਾਲੇ, ਕੱਚੀਆਂ ਧਾਰਨਾਵਾਂ ਲਾਉਣ ਵਾਲੇ।
ਵਾਹਿਗੁਰੂ ਮਿਹਰ ਕਰੀ ਕੌਮ ਤੇ।

 

gill_di_dunalli

veeran naal sardari
main sarne bare tan likhya kyoke badal diya kartootan ton asi pehlan e jaanu aa
par a bhaji upar sarne di himayat kar re c
badal te sarna dove daraniya jathaniya ne
sikh kaum enna di sass aa
enna apas ch v larna te sass nu v guthhe layi rakhna ...
 

pps309

Prime VIP
lol..........waise vadiya v hoya.......aa Delhi aalya ne v att chuki hoi c....har gal te Darbar Sahib, Shri Akal Takht Sahib nu injh treat karde c jidda koi mahan asthan nahi koi shitty place hove.
Badi sutt lagdi aa dil nu jad disda ke iko falsafe de do burj (Bangla Sahib te Darbar Sahib) ik duje naal sing fasai baithe rehnde. Ik ne je gurpurab 5 nu manaya te duje ne 18 nu.........Nuksan kiss da ho raya c? Kaum da.......Duvidha ch kaun c.....Kaum

Naa Sarna changa, naa badal...pella dovein lutde c, te kaum nu v 2-faar kita c.........chalo hun iko hi lutega par shayad kaum ch kuch duvidha ghat je.

Baki Missionariya di fatti pochi gai.............har gal te controversy karde..........enni controversy karde c ke hun taa ohna di sahi gal nu v sahi kehan di ruh nahi c kardi...............

Jehre taksaliya nu galat kehnde.....ohna nu yaad kara de ke Sant Jarnail Singh v usse Taksal cho aaye, Baba Deep Singh v usse taksal cho aaye....
Jo Akal Takht sahib nu akhoti Akal takht kehnde c, ohna nu yaad kara deva ke 26 Jan 1986 nu "Khalistan" di datt ke himayat osse Akal Takht to hoi c. Osse Akal takht de jathedar Gurdev Singh Kaunke ne Bhai Mani Singh waang shaheedi prapat kiti.......
Bande yaa leadership maari ho sakdi par Institution maara nahi ho sakda. Bangal Sahib kade Shri Akal Takht Sahib nahi ban sakda.

Ajj Akal Takht Sahib de instiution de kintu parantu aa, kal nu Miri-Piri de constiution de kintu-parantu honi, parso nu Khalse di 5 bani te 5 kakkar te kintu parantu honi, aaunde same te Amritpaan te kintu parantu. Fer jad naa Amrit Sanchar rahu, naa 5 kakkar, naa Khasla te naa rahi Khalistan........this is the long term goal jo Sarna apne tarike naal pura karda paya c.

Mainu lagda, jo hoya bada changa hoya. Bye bye Ghagga, Kala Afghana, Dhunda, Darshan Jundli.......

Rabb sukh rakhe aisa time v aave ke Dere, te Pakhandi Sadha nu v bye kar ti jaave. Sade leader RSS te Congress di soch cho bahar nikal ke azad ho vicharan.
 

gill_di_dunalli

veeran naal sardari
vese bhaji karna badal ne v delhi ja k kutta-kamm e aa
sikh masleyaan ch koi hor dhir mohri honi chahidi
koi changa aaggu ave te sutti kaum v jagge
 

pps309

Prime VIP
^^ Lol, badal ne v hun marr murr jana....Akali Dal ta Sikha da hi aa. Kade koi changa banda v aa ju mohri ban ke :)

Waise, Maharaja Ranjit Singh to baad sab to jaade samay tak Punjab te Raj karan wala saksh Badal aa....;)
Ik boht bada farak jarur aa, kuch lok dilla te Raj kar jaande te kuch Raj karde karde dilo latth jaande.
 

gill_di_dunalli

veeran naal sardari
bhaji enna pyo-putta ne kithe kise nu agge aun dena...lol
enna ne punjab di sangi dabbi hoi aa
a te kite waheguru di kirpa hove te dove kathe gaddi charr jaan tan kite ja k punjab nu saah aave :lol
damdami taksal tan nam di hi rehgi hun
badal magr lagge ne
 

#m@nn#

The He4rt H4ck3r
Badal k tn aapni political range nu vadhaun ch lagge hoye a .. Panth jave khooh ch.... kise v keemat te kursi na chhadni pave.. chahe panth da naam laike mil jave , ja daaru murge khwa k mil jave...

chote badal da tn bian v a gya k hun oh Delhi Assembly election ch jitt k vikhaun ge ... :an
 
Top