UNP

Sarbat Khalsa 2015 - Virodh Kis Layi ?

X
Quick Register
User Name:
Email:
Human Verification

Go Back   UNP > Contributions > Religion and Politics

UNP Register

Old 11-Nov-2015
userid97899
 
Sarbat Khalsa 2015 - Virodh Kis Layi ?

ਨੋਟ : ਮੈਂ ਕਿਸੇ ਵੀ ਪਾਰਟੀ , ਧਿਰ, ਜਥਾ ,ਬਾਬਾ , ਡੇਰਾ ਆਦਿ ਨਾਲ ਸਬੰਧ ਨਹੀਂ ਰੱਖਦਾ , ਵਾਹਿਗੁਰੂ ਦੀ ਕ੍ਰਿਪਾ ਨਾਲ 16 ਸਾਲ ਤੋਂ ਚਿੱਲੀ ਚ ਇਕੱਲਾ ਹੀ ਆਪਣੀ ਪਛਾਣ ਲਈ ਲੜ੍ਹਦਾ ਰਿਹਾ ਹਾਂ , ਮੇਰੀ ਇੱਕੋ ਇੱਕ ਦਿਲੀ ਇੱਛਾ ਸਿੱਖ ਕੌਮ ਅਤੇ ਕੌਮ ਵਾਰਿਸਾਂ ਦੀ ਚੜ੍ਹਦੀ ਕਲਾ ਦੇਖਣਾਂ ਹੈ ਜੀ )
#sarbatkhalsa2015:

: ਦਲ ਖ਼ਾਲਸਾ, ਪੰਚ ਪ੍ਰਧਾਨੀ , ਢੱਡਰੀਆਂ ਵਾਲੇ , ਪੰਥਪ੍ਰੀਤ , ਫੈਡਰੇਸ਼ਨਾ ਵਾਲੇ , ਦਸੋ ਕਿਹੜਾ ਤੁਰਿਆ ਪਹਿਲਾਂ ਸਰਬੱਤ ਖ਼ਾਲਸਾ ਲਈ ??
ਯਾਦ ਆ ਕੇ ਮੈਂ ਪਿੱਟ ਪਿੱਟ ਕੇ ਕਹਿੰਦਾ ਰਿਹਾ ਕੇ ਅੱਗੇ ਹੋ ਕੇ ਤੁਰੋ?
ਦਸੋ ਕਿਹੜਾ ਖੜ੍ਹਾ ਹੋਇਆ ਇਸ ਪੰਥਿਕ ਕਾਰਜ ਲਈ ?
ਕੀ ਕਰਦੇ ਹੋਰ ?
ਕਿਹਨੂੰ ਬਣਾਉਂਦੇ ਜਥੇਦਾਰ ?
ਜੇਕਰ ਭਾਈ ਬਿੱਟੂ , ਬੜਾ ਪਿੰਡ , ਢੱਡਰੀਆਂ ਵਾਲੇ , ਪੰਥਪ੍ਰੀਤ ਨਾਲ ਹੋ ਕੇ ਤੁਰਦੇ ਤਾਂ ਫਿਰ ਦਾਦੂਵਾਲ ਦੀ ਜਗਾਹ ਭਾਈ ਬਿੱਟੂ ਜਾਂ ਬੜਾਪਿੰਡ ਜਥੇਦਾਰ ਨਾਂ ਹੁੰਦੇ ?

ਆਪ ਤੁਸੀਂ ਨਾਲ ਨੀਂ ਤੁਰੇ , ਜਿਹੜੇ ਨਾਲ ਤੁਰੇ ਓਹਨਾਂ ਨੂੰ ਕਮੇਟੀ ਵਾਲੇ ਕਿੱਦਾਂ ਪਿੱਛੇ ਸੁੱਟ ਦਿੰਦੇ ਚੁੱਕ ਕੇ ?
ਕਸੂਰ ਓਹਨਾਂ ਦਾ ਨਹੀਂ ਆ ਜਿਹਨਾਂ ਨੇ ਜਥੇਦਾਰ ਥਾਪੇ ਹਨ , ਕਸੂਰ ਓਹਨਾਂ ਦਾ ਆ ਜਿਹੜੇ ਸਿਰਫ਼ ਇਸ ਕਰਕੇ ਪੰਥ ਨਾਲ ਨਹੀਂ ਤੁਰੇ ਕੇ ਮਾਨ ਖਾਲਿਸਤਾਨ ਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਆ

ਜੇਕਰ ਮਾਨ ਦੇ ਦੁਆਲੇ " ਸਰਕਾਰੀ ਬੰਦਿਆਂ " ਦਾ ਘੇਰਾ ਪਿਆ ਤਾਂ ਓਹਦੇ ਲਈ ਤੁਸੀਂ ਦੋਸ਼ੀ ਹੋ ਕਿਓੰਕੇ ਤੁਸੀਂ ਓਹ ਜਗਾਹ ਖ਼ਾਲੀ ਛੱਡ ਦਿੱਤੀ ਤੇ ਸਰਕਾਰੀ ਬੰਦਿਆਂ ਨੇ ਅੱਗੇ ਹੋ ਕੇ ਮੱਲ ਲਈ

ਨਾਲੇ ਇਹ ਸਾਰੇ ਸਿਰਫ 6 ਮਹੀਨੇ ਲਈ ਬਣਾਏ ਆ ਅਗਲੇ ਸਰਬੱਤ ਖਾਲਸਾ ਤੱਕ --
ਆਓ ਅੱਗੇ ---ਤੁਰੋ ਸਾਰੇਜਣੇ ਇਕੱਠੇ ਹੋ ਕੇ ----ਛੱਡੋ ਆਪਣੀ ਆਪਣੀ ਆਕੜ

-ਬਾਕੀ ਆਹ ਫੇਸਬੁੱਕੀ ਵੀਰ ਵੀ ਥੋੜੀ ਜਿਹੀ ਠੰਡ ਰੱਖਣ ---- ਕਿਸੇ ਨੇ ਤੁਹਾਨੂੰ ਆਜ਼ਾਦੀ ਪਲੇਟ ਚ ਰੱਖ ਨੇ ਨੀ ਦੇਣੀ, ਓਹਦੇ ਲਈ ਬਹੁਤ ਕੁਛ ਬਰਬਾਦ ਕਰਵਾਉਣਾ ਪੈਣਾਂ
ਜੇਕਰ ਨੌਜਵਾਨਾਂ ਦੀਆਂ ਜਾਨਾਂ ਬਚਾ ਕੇ ਕੰਮ ਕਰਨਾ ਆ ਤਾ ਫਿਰ ਇਹਦੇ ਨਾਲੋਂ ਹੋਰ ਵਧੀਆ ਫ਼ੈਸਲੇ ਕਿਹੜੇ ਹੋ ਸਕਦੇ ਸੀ ਓਹ ਤੁਸੀਂ ਦੱਸ ਦਿਓ ??

ਐਵੇਂ ਰੌਲਾ ਨਾਂ ਪਾਈ ਜਾਓ ਕੇ ਜੀ ਆਹ ਹੋ ਗਿਆ ਔਹ ਹੋ ਗਿਆ , ਏਦਾਂ ਨੀ ਸੀ ਹੋਣੀ ਚਾਹੀਦੀ ਓਦਾਂ ਨੀਂ ਸੀ ਹੋਣੀ ਚਾਹੀਦੀ
ਸਗੋਂ ਆਹ ਦੱਸੋ ਕਿ ਕਿੱਦਾਂ ਹੋਣੀਂ ਚਾਹੀਦੀ ਸੀ ਜਿਹਦੇ ਨਾਲ ਤੁਹਾਡੇ ਕਾਲਜੇ ਠੰਡ ਪੈ ਜਾਂਦੀ ? ਮੁੰਡੇ ਮਰਵਾਉਣੇ ਸੀ?
ਫਿਰ ਸਹੀ ਰਹਿੰਦਾ ਕੰਮ ?

ਇੱਕ ਪਾਸੇ ਪਿੱਟਦੇ ਆ ਕੇ ਕੌਮ ਇਕੱਠੀ ਨੀਂ ਹੁੰਦੀ ਤੇ ਜੇ ਹੁਣ ਇਕੱਠੀ ਹੋਈ ਤਾਂ ਆਪ ਤੁਸੀਂ ਪਾੜ੍ਹ ਪਾਈ ਜਾਂਦੇ ਹੋ

ਕਿੰਨਾ ਚਿਰ ਹੋ ਗਿਆ ਸਾਰੀ ਕੌਮ ਨੂੰ ਇੱਕੋ ਰੋਣਾਂ ਰੋਂਦਿਆਂ ਕੇ ਕੌਮ ਕੋਲ ਕੋਈ ਲੀਡਰ ਹੈਨੀ , ਕੌਮ ਨੂੰ ਭਾਈ ਹਵਾਰੇ ਵਰਗਾ ਲੀਡਰ ਚਾਹੀਦਾ...
ਤੇ ਜੇ ਹੁਣ ਭਾਈ ਹਵਾਰੇ ਨੂੰ ਬਣਾ ਦਿੱਤਾ ਤਾਂ ਕੀ ਗੁਨਾਹ ਹੋ ਗਿਆ ?

ਦੱਸੋ ਹੋਰ ਕਿਹਨੂੰ ਬਣਾਉਂਦੇ ? ਲੀਡਰ ਏਦਾਂ ਈ ਮਿਲਦੇ ਹੁੰਦੇ ਆ ਕੌਮਾਂ ਨੂੰ

ਆਉੰਗ ਸਾਨ ਸੁ ਕੀ ( ਬਰਮਾ ) ਅਤੇ ਨੈਲਸਨ ਮੰਡੇਲਾ ਵਰਗੇ ਲੀਡਰ ਵੀ ਜੇਲਾਂ ਚੋ ਈ ਮਿਲੇ ਆ ਦੂਜੀਆਂ ਕੌਮਾਂ ਨੂੰ, ਜਿਹਨਾਂ ਨੂੰ ਸਭ ਕੁਛ ਪਲੇਟ ਚ ਰੱਖਿਆ ਖਾਣ ਦੀ ਆਦਤ ਹੋਵੇ ਓਹਨਾਂ ਨੂੰ ਸਭ ਕੁਛ ਸੌਖਾ ਈ ਲਗਦਾ ਹੁੰਦਾ ਆ ਕੇ ਸ਼ਾਇਦ ਚਾਰ ਜੈਕਾਰੇ ਲਾਉਣ ਨਾਲ ਖਾਲਿਸਤਾਨ ਈ ਮਿਲ ਜਾਣਾ ਸੀ

ਸਵੇਰੇ ਖਾਲਸਾ ਪੰਥ ਦੇ ਚੁਣੇ ਗਏ ਜਥੇਦਾਰਾਂ ਨੂੰ ਰੋਕਣ ਲਈ ਮੱਕੜ ਨੇ SGPC ਟਾਸਕ ਫ਼ੋਰਸ ਇਕੱਠੀ ਕਰ ਲਈ ਆ
ਲੱਗੋ ਮੂਹਰੇ ,ਦੇਖੀਏ ਤੁਹਾਡੀ ਕੁਰਬਾਨੀ
ਜੇ ਨਹੀਂ ਮੂਹਰੇ ਲੱਗ ਸਕਦੇ ਤਾਂ ਕੌਮ ਲਈ ਆਪਣੇ ਪ੍ਰੀਵਰ ਸ਼ਹੀਦ ਕਰਵਾਉਣ ਵਾਲੇ ਤੇ ਸਰਕਾਰ ਕੋਲੋਂ ਕਰੋੜਾਂ ਦੀਆਂ ਜਾਇਦਾਦਾਂ ਜਬਤ ਕਰਵਾਉਣ ਵਾਲੇ ਸਿੰਘਾਂ ਪ੍ਰਤੀ ਮਾੜਾ ਬੋਲਣਾਂ ਬੰਦ ਕਰੋ

ਜਿੱਥੇ ਤੱਕ ਦਾਦੂਆਲ ਦੀ ਗੱਲ ਆ ਓਹ ਵੀ ਕਿਸੇ ਰਣਨੀਤੀ ਤਹਿਤ ਹੀ ਥਾਪਿਆ ਗਿਆ ਹੈ
ਅੰਦਰੂਨੀ ਗੱਲਾਂ ਜਾਨਣ ਵਾਲੇ ਸਭ ਜਾਣਦੇ ਹਨ ਤੇ ਮੇਰੇ ਹਿਸਾਬ ਨਾਲ ਵੀ ਫੈਸਲਾ ਠੀਕ ਆ

ਹੋਰ ਸੁਣੋ
ਜੇਕਰ ਤੁਹਾਡੇ ਕਿਸੇ ਦੋਸਤ ਨੂੰ ਕੈੰਸਰ ਹੋਇਆ ਹੋਵੇ ਤੇ ਤੁਸੀਂ ਓਹਨੂੰ ਰੋਜ਼ ਸਵੇਰੇ ਸ਼ਾਮ ਫ਼ੋਨ ਕਰਕੇ ਇਹੀ ਕਹੀ ਜਾਓ ਕੇ ਯਾਰ ਤੈਨੂੰ ਤਾਂ ਕੈੰਸਰ ਆ , ਯਾਰ ਤੈਨੂੰ ਤਾਂ ਕੈੰਸਰ ਆ ਤਾਂ ਇਹਦੇ ਨਾਲ ਓਹਦਾ ਕੈੰਸਰ ਖਤਮ ਨੀਂ ਹੋਣ ਲੱਗਾ
ਕੈੰਸਰ ਖ਼ਤਮ ਕਰਨ ਲਈ ਓਹਦਾ ਇਲਾਜ਼ ਕਰਵਾਉਣਾ ਪਊ ,ਓਹਨੂੰ ਕਿਸੇ ਦਵਾਈ/ਜੜ੍ਹੀ ਬੂਟੀ ਦੀ ਦੱਸ ਪਾਉਣੀ ਪਊ , ਕਿਸੇ ਡਾਕਟਰ ਕੋਲ ਆਪ੍ਰੇਸ਼ਨ ਲਈ ਲਿਜਾਣਾ ਪਊ
ਵਾਰ ਵਾਰ ਕੈੰਸਰ ਆ , ਕੈੰਸਰ ਆ ਗਾਉਣ ਨਾਲ ਤੁਸੀਂ ਇਲਾਜ਼ ਦੀ ਬਜਾਏ ਓਹਨੂੰ ਜ਼ਿਆਦਾ ਬੀਮਾਰ ਕਰ ਰਹੇ ਹੋ
ਜੇਕਰ ਤੁਹਾਡੇ ਕੋਲ ਕੈੰਸਰ ਦਾ ਕੋਈ ਵਧੀਆ ਇਲਾਜ਼ ਨਹੀਂ ਹੈ ਤਾਂ ਜਿਹੜਾ ਇਲਾਜ਼ ਓਹ ਕਰਵਾ ਰਿਹਾ ਹੈ ਫ਼ਿਲਹਾਲ ਓਹ ਕਰਵਾਉਣ ਚ ਓਹਦੀ ਮਦਦ ਕਰੋ। ਨਹੀਂ ਤਾਂ ਓਹਦਾ ਇਲਾਜ਼ ਬੰਦ ਕਰਵਾ ਕੇ ਤੁਸੀਂ ਜਾਣੇ ਅਨਜਾਣੇ ਚ ਆਪਣੇ ਹੀ ਦੋਸਤ ਦੇ ਕਾਤਿਲ ਬਣ ਜਾਵੋਗੇ

ਜੇਕਰ ਕੌਮ ਦਾ ਕੈੰਸਰ ਖਤਮ ਕਰਨਾਂ ਆ ਤਾਂ ਇਲਾਜ਼ ਤਾਂ ਦੱਸਣਾ ਈ ਪੈਣਾ ਤੁਹਾਨੂੰ ਕੇ ਕਿੱਦਾਂ ਖ਼ਤਮ ਹੋਊ
ਸਾਨੂੰ ਜਿਹੜਾ ਇਲਾਜ਼ ਮਿਲਿਆ ਅਸੀਂ ਓਹ ਕਰ ਲਿਆ ਫ਼ਿਲਹਾਲ
ਜੇਕਰ ਤੁਹਾਡੇ ਕੋਲ ਕੋਈ ਵਧੀਆ ਇਲਾਜ਼ ਹੈਗਾ ਤਾਂ ਦੱਸੋ
ਨਹੀਂ ਤਾਂ ਚੁੱਪ ਕਰਕੇ ਜਿਹੜਾ ਇਲਾਜ਼ ਹੋ ਰਿਹਾ ਆ ਓਹਦਾ ਸਮਰਥਨ ਕਰੋ
ਇਲਾਜ਼ ਚ ਵਿਘਨ ਪਾਉਣ ਵਾਲਾ ਕੌਮ ਦਾ ਖ਼ੈਰ -ਖਵਾਹ ਤਾ ਹੋ ਨੀ ਸਕਦਾ ,ਯਕੀਨਨ ਦੁਸ਼ਮਣ ਜ਼ਰੂਰ ਹੋਊ
"ਸੋਚ ਬਦਲੋ ਸੋਚ , ਤਕੜੇ ਹੋਵੋ ਤਕੜੇ , ਇਹ ਤਾਂ ਪਹਿਲੇ ਪਢ਼ਾਅ ਦੀ ਪਹਿਲੀ ਲੜ੍ਹਾਈ ਸੀ , ਜੇ ਹੁਣੇ ਈ ਢੇਰੀ ਢਾਹ ਕੇ ਖਿੱਲਰ ਗਏ ਤਾਂ ਸਾਰੀ ਕੀਤੀ ਕਰਾਈ ਖੂਹ ਚ ਪੈ ਜਾਊ , ਸਾਡੇ ਪੁਰਖਿਆਂ ਨੂੰ ਵੀ ਕਈ ਲੜ੍ਹਾਈਆਂ ਜਿੱਤਣ ਲਈ ਕਈ ਤਰਾਂ ਦੇ ਸਮਝੌਤੇ ਕਰਨੇ ਪਏ ਸੀ , ਇੱਕੋ ਲੜ੍ਹਾਈ ਚ ਈ ਜੇਕਰ ਸਾਰੀਆਂ ਜਿੱਤਾਂ ਨਸੀਬ ਹੁੰਦੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਏਨੀਆਂ ਲੜ੍ਹਾਈਆਂ ਨਾਂ ਲੜ੍ਹਨੀਆਂ ਪੈਂਦੀਆਂ

"ਰੋਣ ਪਿੱਟਣ ਬੰਦ ਕਰੋ ਯਾਰ , ਸਿੰਘਾਂ ਦਾ ਕੰਮ ਚੜ੍ਹਦੀ ਕਲਾ ਚ ਰਹਿਣਾ ਹੁੰਦਾ ਆ , ਹਰ ਵੇਲੇ ਮਰੂੰ ਮਰੂੰ ਕਰੀ ਜਾਣਾ ਸਿੱਖੀ ਨੀਂ ਹੁੰਦੀ
"ਖਾਲਸਾ ਤਿਆਰ ਬਰ ਤਿਆਰ , ਚੜ੍ਹਦੀ ਕਲਾ ਵਾਲੀ ਲੀਹ ਤੇ ਚੱਲਿਆ ਕਰੋ "
ਮਰ ਗਏ ਲੁੱਟ ਗਏ ਆਲਾ ਪਿੱਟ ਸਿਆਪਾ ਕਰਨ ਲਈ ਹੋਰ ਦੁਨੀਆਂ ਬਥੇਰੀ ਬੈਠੀ ਆ

-ਅਪ੍ਰੈਲ 2016 ਚ ਹੋਣ ਵਾਲੇ ਸਰਬੱਤ ਖ਼ਾਲਸਾ ਦੀ ਤਿਆਰੀ ਚ ਲੱਗੋ , ਆਪਣੇ ਸੁਝਾਅ ਭੇਜੋ ਤਾਂ ਕਿ ਓਹਨਾਂ ਉੱਪਰ ਸਮਾਂ ਰਹਿੰਦਿਆਂ ਈ ਵਿਚਾਰ ਕੀਤੀ ਜਾ ਸਕੇ ਅਤੇ ਰਹਿ ਗਈਆਂ ਥੋੜਾਂ ਕਮੀਆਂ ਨੂੰ ਦੁਰ ਕੀਤਾ ਜਾ ਸਕੇ।
ਬਾਕੀ ਮੈਂ ਇੱਕ ਗੱਲ ਗਰੰਟੀ ਨਾਲ ਕਹਿ ਸਕਦਾ ਆ ਕੇ 95% ਸਿੱਖਾਂ ਨੇ ਮਤੇ ਨਹੀਂ ਪੜ੍ਹੇ ਹੋਣਗੇ ਅਜੇ ਤੱਕ
ਧਿਆਨ ਨਾਲ ਮਤੇ ਪੜ੍ਹੋ ਤੇ ਆਜੋ ਖੁੱਲ ਕੇ ਇੱਕ ਇੱਕ ਮਤੇ ਉੱਪਰ ਵਿਚਾਰ ਕਰੀਏ ਸੰਗਤਾਂ ਦੀ ਕਚਿਹਰੀ ਵਿੱਚ ਤਾਂ ਕਿ ਅਪ੍ਰੈਲ 2016 ਤੱਕ ਅਸੀਂ ਆਪਣੇ ਸਰਬ ਸੰਮਤੀ ਵਾਲੇ ਸੁਝਾਅ ਕਮੇਟੀ ਨੂੰ ਭੇਜ ਸਕੀਏ
" ਵਿਰੋਧ ਕਰਨ ਦੀ ਬਜਾਏ , ਫੈਂਸਲਾ ਲੈਣ ਵਾਲੀ ਪ੍ਰਣਾਲੀ ਦਾ ਹਿੱਸਾ ਬਣੋ "
" ਇਹ ਨਾਂ ਪੁੱਛੋ ਕੇ ਕੌਮ ਨੇ ਤੁਹਾਡੇ ਲਈ ਕੀ ਕੀਤਾ ਹੈ , ਇਸ ਦੱਸੋ ਕੇ ਤੁਸੀਂ ਕੌਮ ਲਈ ਕੀ ਕਰ ਰਹੇ ਹੋ ""
ਚੜ੍ਹਦੀ ਕਲਾ ਚ ਰਹੋ "
ਧੰਨਵਾਦ ਸਹਿਤ ,
ਸਰਦਾਰ ਜਪ ਸਿੰਘ,
ਚਿੱਲੀ10 ਨਵੰਬਰ 2015

Old 11-Nov-2015
userid97899
 
Re: Sarbat Khalsa 2015 - Ik Passa Eh V Hai

Gal ta waise sahi ya

Old 11-Nov-2015
[Thank You]
 
Re: Sarbat Khalsa 2015 - Virodh Kis Layi ?

Shahi gal hai.

Old 11-Nov-2015
~Kamaldeep Kaur~
 
Re: Sarbat Khalsa 2015 - Virodh Kis Layi ?

jva sahi gall kahi, je kuch kar nai skde atleast ona de lye hoye decisions di ta respect kro, o e sab khud lyi ta nai kr rhe puri kaum lyi kar rhe ne.
ikkdum ta change ono reha, yes change aega very soon, but ode layi apa nu saath dena pau

Old 12-Nov-2015
Dhillon
 
Re: Sarbat Khalsa 2015 - Virodh Kis Layi ?

hun tas idha lagda ke sarri janta ehna di support vich aa te badal huna de sarre khilaaf.

jadh vota pendiya ta result kuch hor aande,

Old 12-Nov-2015
userid97899
 
Re: Sarbat Khalsa 2015 - Virodh Kis Layi ?

Badal jundli hun poora jor la rahi , badnaam karn ch ke congrees da hath aa ehde ch

Old 13-Nov-2015
userid97899
 
Re: Sarbat Khalsa 2015 - Virodh Kis Layi ?

ਜੇ ਅੱਜ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵਾਲੇ ਜਿਉਦੇ ਹੁੰਦੇ ਤਾ ਸਰਬੱਤ ਖਾਲਸਾ ਵਿੱਚ ਉਹਨਾ ਨੂੰ ਜਥੇਦਾਰ ਐਲਾਨ ਦਿੱਤਾ ਜਾਂਦਾ ਤਾ ਕਿ ਸਾਰੀ ਕੌਮ ਸਹਿਮਤ ਹੋ ਜਾਂਦੀ??????
ਨਹੀ ਕਦੇ ਵੀ ਨਹੀ,,,ਉਹਨਾ ਨੂੰ ਵੀ ਉਦੋ ਤੱਕ ਕਾਂਗਰਸ ਦਾ ਏਜੰਟ ਕਹਿ ਕੇ ਪਰਚਾਰਿਆ ਜਾਂਦਾ ਰਿਹਾ,,,ਜਦ ਤੱਕ ਉਹ ਕੌਮ ਲਈ ਸਹੀਦ ਨਹੀ ਹੋ ਗਏ,,,,,,
ਲੱਤਾ ਖਿੱਚਣ ਵਾਲੀ ਪੑਵਿਰਤੀ ਸਾਡੇ `ਚ` ਇੰਨੀ ਸਮਾ ਚੁੱਕੀ ਹੈ ਕਿ ਜਦੋ ਤੱਕ ਕੋਈ ਕੌਮ ਲਈ ਸਹੀਦ ਨਹੀ ਹੌ ਜਾਂਦਾ ਅਸੀ ਉਸ ਉਤੇ ਚਿੱਕੜ ਉਛਾਲਦੇ ਰਹਿੰਦੇ ਹਾ...!

Old 14-Nov-2015
userid97899
 
Re: Sarbat Khalsa 2015 - Virodh Kis Layi ?

ਸਾਡੀ ਸਭ ਤੋ ਵੱਡੀ ਕਮੀ ਆ ਬੀ ਸਾਡੇ 'ਚ ਮੂੰਹ ਤੇ ਗੱਲ ਕਹਿਣ ਦੀ ਹਿੰਮਤ ਹੈਨੀ। ਕਿਤੇ ਹੁੰਦੀ ਧੱਕੇਸ਼ਾਹੀ ਦੀ ਵੀਡਿਓ ਬਣਾਕੇ ਨੈੱਟ ਤੇ ਚਾੜ੍ਹਕੇ ਕਹਿ ਦੇਣੇੰ ਆ ਬੀ ਦੇਖੋ ਧੱਕਾ ਹੋ ਰਿਹਾ। ਪਰ ਮੌਕੇ ਤੇ ਅਗਲੇ ਦਾ ਹੱਥ ਫੜ੍ਹਨ ਜੋਗਰੇ ਹੈਨੀ।
ਕਸਟਮਰ ਕੇਅਰ ਆਲੀ ਕੁੜੀ ਨੂੰ ਫੂਨ ਲਾਕੇ ਬੁੱਲ੍ਹ ਕੰਮਣ ਲੱਗ ਪੈੰਦੇ ਆ ਫੇਰ ਨਾਲਦੇ ਨੂੰ ਫੂਨ ਫੜ੍ਹਾਓਣਗੇ,"ਤੂੰ ਕਰ ਜਰ ਗੱਲ"। ਮੌਕੇ ਤੇ ਰੌਲਾ ਨਹੀੰ ਪਾਇਆ ਹੁਣ ਫੇਸਬੁੱਕ ਤੇ ਕਮਲ ਨਾ ਕੁੱਟੋ ਜਰ।
ਕਣਕ ਬਿਜਾਈ ਦੇ ਸੀਜ਼ਨ 'ਚ ਐਡਾ ਕੱਠ ਹੋਣਾ ਈ ਬਹੁਤ ਵੱਡੀ ਅਚੀਵਮੈੰਟ ਆ। ਪਰਤਿਆਈ ਗੱਲ ਆ ਫੇਸਬੁੱਕ ਹਮੇਸ਼ਾ ਨੈਗੇਟਿਵ ਪੱਖ ਨੂੰ ਵੱਧ ਉਛਾਲਦੀ ਆ।
ਆਪੋ 'ਚ ਨਹੀੰ ਲੜੇ ਏਹਵੀ ਪ੍ਰਾਪਤੀ ਈ ਸਮਝ।
ਹਰੇਕ ਦਾ ਸਟੇਟਸ ਅੱਜ ਮਤਿਆੰ ਦੇ ਉਲਟ ਸੀ। ਇੱਕ ਦੋ ਮਤਿਆੰ ਤੇ ਰਾਇ ਨਹੀੰ ਰਲੀ ਸਾਰਿਆੰ ਦੀ ਬਾਕੀ ਪ੍ਰਵਾਨ ਨੇ ਸਾਰਿਆੰ ਨੂੰ।
ਕੱਠੇ ਹੋਗੇ ਜਰ, ਏਹੀ ਚਾਅ ਬਥੇਰਾ॥
ਪੰਜਾਬ ਗੁਰਾੰ ਦੇ ਨਾੰ ਈ ਵੱਸਦਾ ਤੇ ਵੱਸਦਾ ਰਹੂ......ਘੁੱਦਾ

Old 14-Nov-2015
jaswindersinghbaidwan
 
Re: Sarbat Khalsa 2015 - Virodh Kis Layi ?

Dekhyo election ch pher badal hi jittu

Old 14-Nov-2015
Dhillon
 
Re: Sarbat Khalsa 2015 - Virodh Kis Layi ?

Aam admin kattadvaad to darda, baki jehna nu 80s, 90s yaad aa te bhugat chuke oh bhi darde ke udha di situations fer ban rahi.

Old 15-Nov-2015
Mahaj
 
Re: Sarbat Khalsa 2015 - Virodh Kis Layi ?

Originally Posted by Dhillon View Post
Aam admin kattadvaad to darda, baki jehna nu 80s, 90s yaad aa te bhugat chuke oh bhi darde ke udha di situations fer ban rahi.
Udha di situation hun nai ban sakdi, unless central government wants so, revolutions are driven by youth, and youth of punjab is enjoying the liberty and freedom of choice. Every city in punjan has night clubs, malls, and multiplex, dating and partying is common. I doubt youth would like to denounce this lifestyle. Sikh youth likes bhindranwala but they also like to chill in the evening.
2nldy where would punjab get weapons from ? Last time it was the support of zia ul haq and ISI.

3rdly Indian intelligence is capable of fighting taliban and isis. Now india is way stronger than she was in 1980.
Last point is prevalence of doubt within the mob, due to social media and decentralization of the information no one believes no one. In other words lack of strong, intellectual and intelligent leadership, i repeat intellectual and intelligent leadership is nowhere.
This should be in a column of elite newspaper
unp should be thankful to fakeer for providing insightful views on different topics so you guys can look not so dumb in front of your friends especially female friends.

Old 15-Nov-2015
=> sAiNi <=
 
Re: Sarbat Khalsa 2015 - Virodh Kis Layi ?

aam admi party ne delhi da jo haal kita aa.... je punjab ch v jitt gaye taan beda gark kar dena ehna ne

Old 15-Nov-2015
Mahaj
 
Re: Sarbat Khalsa 2015 - Virodh Kis Layi ?

Originally Posted by => sAiNi <= View Post
aam admi party ne delhi da jo haal kita aa.... je punjab ch v jitt gaye taan beda gark kar dena ehna ne
Ki haal keeta ?

Old 15-Nov-2015
Miss Happiness
 
Re: Sarbat Khalsa 2015 - Virodh Kis Layi ?

Originally Posted by Mahaj View Post

The last two lines are totally u knw wat

Old 15-Nov-2015
Miss Happiness
 
Re: Sarbat Khalsa 2015 - Virodh Kis Layi ?

Originally Posted by => sAiNi <= View Post
aam admi party ne delhi da jo haal kita aa.... je punjab ch v jitt gaye taan beda gark kar dena ehna ne
Nai AAP hale punjab vich nai jitni.....its congress next time

Post New Thread  Reply

« 100th anniversary of Ghadar movement | Is religion for us or we r fr relgion??? »
UNP