Re: Recognizing Jaswant Singh Khalra as a Human Rights Defen
Today is Sikh History : Shahdat of Bhai Jaswant Singh Khalra..
"ਜਦੋ ਲਵਾਰਿਸ ਲਾਸ਼ਾਂ ਲੱਭਣ ਵਾਲਾ ਖੁਦ ਲਾਵਾਰਿਸ ਲਾਸ਼ ਬਣ ਗਿਆ...."
6 ਸਤੰਬਰ 1995 ਦੇ ਦਿਨ ਅਜੀਤ ਸੰਧੂ ਦੇ ਭੇਜੇ ਪੁਲਿਸ ਵਾਲਿਆਂ (ਜਿਨਾਂ ਵਿੱਚ ਅਸ਼ੋਕ ਕੁਮਾਰ DSP, ਸੁਰਿੰਦਰਪਾਲ ਸਿੰਘ SHO ਸਰਹਾਲੀ ਤੇ ਪਿਰਥੀਪਾਲ ਸਿੰਘ HC ਮਾਨੋਚਾਹਲ ਵੀ ਸ਼ਾਮਿਲ ਸਨ) ਨੇ ਸ:ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੇ ਘਰ, ਕਬੀਰ ਪਾਰਕ ਅੰਮ੍ਰਿਤਸਰ ਦੇ ਮੋਹਰਿਓਂ ਆਪਣੀ ਕਾਰ ਧੋਂਦਿਆਂ ਨੂੰ ਚੁੱਕ ਲਿਆ ਅਤੇ ਝਬਾਲ ਥਾਣੇ ਵਿੱਚ ਲੈ ਗਏ,ਓਥੇ DSP ਜਸਪਾਲ ਸਿੰਘ ਦੀ ਨਿਗਰਾਨੀ ਵਿੱਚ 7 ਸਿਪਾਹੀਆਂ ਨੇ ਓਹਨਾ ਦੀਆਂ ਲੱਤਾਂ ਦੋਹੀਂ ਪਾਸੀਂ ਖਿੱਚਕੇ ਉਹਨਾਂ ਦੀ ਛਾਤੀ ਵਿੱਚ ਠੁੱਡ ਮਾਰੇ ਫੇਰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਤੇ ਸ: ਖਾਲੜਾ ਦੀ ਲਾਸ਼ "ਹਰੀਕੇ ਨਹਿਰ" ਵਿੱਚ ਸੁੱਟ ਦਿੱਤੀ......ਇਸ ਕਤਲੇਆਮ ਦਾ ਮੁੱਖ ਮਕਸਦ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਉੱਠੇ ਹਰ ਸਿਰ ਨੂੰ ਫੇਹ ਦੇਣ ਦੇ ਨਾਲ਼-ਨਾਲ਼ ਇਹ ਵੀ ਸੀ ਕਿ ਭਾਰਤੀ ਹਕੂਮਤ ਦੀ ਦਹਿਸ਼ਤ ਸਿੱਖ ਮਨਾਂ ਵਿੱਚ ਬਿਠਾਉਣੀ ਹੈ ਤੇ ਹਰੇਕ ਸਿੱਖ ਬੋਲਣ ਤੋਂ ਡਰ ਜਾਵੇ।
ਸ. ਜਸਵੰਤ ਸਿੰਘ ਖਾਲੜਾ ਦੇ ਗਾਇਬ ਹੋਣ ਮਗਰੋਂ ਬੀਬੀ ਪਰਮਜੀਤ ਕੌਰ ਨੇ ਆਪਣੇ ਪਤੀ ਵਾਲ਼ਾ ਝੰਡਾ ਫੜ ਲਿਆ। ਉਹ ਲਗਾਤਾਰ ਕਨੂੰਨੀ ਲੜਾਈ ਲੜਦੀ ਰਹੀ। ਉਸ ਨੇ ਆਪਣੇ ਪਤੀ ਸ. ਖਾਲੜਾ ਦੇ ਕੇਸ ਦੇ ਨਾਲ਼-ਨਾਲ਼ ਲਾਵਾਰਸ ਲਾਸ਼ਾਂ ਦੇ ਕੇਸ ਦੀ ਵੀ ਪੈਰਵਾਈ ਕੀਤੀ। ਉਸ ਨੂੰ ਦੋਹਾਂ ਹੀ ਕੇਸਾਂ ਵਿੱਚ ਕਾਮਯਾਬੀ ਮਿਲ਼ੀ।
ਜਦੋਂ ਸੰਧੂ ਦੀ ਮੌਤ ਮਗਰੋਂ ਉਸ ਦੀ ਦਹਿਸ਼ਤ ਘਟ ਗਈ ਤਾਂ ਸਮਾਂ ਬੀਤਣ ਨਾਲ਼ ਮਾਹੌਲ ਖੁੱਲ੍ਹ ਗਿਆ ਤਾਂ ਇੱਕ ਦਿਨ ਐਸ.ਪੀ.ਓ. ਕੁਲਦੀਪ ਸਿੰਘ ਬਚੜਾ ਨੇ ਵੀ ਮੂੰਹ ਖੋਲ੍ਹ ਦਿੱਤਾ। ਉਹ ਸ. ਖਾਲੜਾ ਨਾਲ਼ ਹੋਏ ਅੱਤਿਆਚਾਰ ਦਾ ਚਸ਼ਮਦੀਦ ਗਵਾਹ ਸੀ। ਉਸ ਨੇ ਮੀਡੀਆ ਤੇ ਸੀ.ਬੀ.ਆਈ. ਸਾਹਮਣੇ ਸ. ਖਾਲੜਾ ਦੇ ਕਤਲ ਦੀ ਸਾਰੀ ਕਹਾਣੀ ਬਿਆਨ ਕਰ ਦਿੱਤੀ। ਭਾਵੇਂ ਉਸ ਨੂੰ ਥਿੜਕਾਉਣ ਦੇ ਕਈ ਯਤਨ ਹੋਏ, ਪਰ ਉਹ ਅਡੋਲ ਰਿਹਾ। ਪੁਲੀਸ ਨੇ ਸ. ਖਾਲੜਾ ਕੇਸ ਦੇ ਸਾਰੇ ਗਵਾਹਾਂ ਨੂੰ ਡਰਾਉਣ ਧਮਕਾਉਣ ਦੀ ਬੇਹੱਦ ਕੋਸ਼ਿਸ਼ ਕੀਤੀ। ਪੁਲੀਸ ਦੇ ਹੋਛੇ ਹਥਕੰਡਿਆਂ ਦੀ ਚਰਚਾ ਹੁੰਦੀ ਰਹੀ, ਪਰ ਪੁਲੀਸ ਪਿੱਛੇ ਨਾ ਹਟੀ। ਸ. ਖਾਲੜਾ ਦੇ ਕਤਲ ਦਾ ੯ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਚਲਿਆ। ਇਹਨਾਂ ਵਿੱਚੋਂ ਐਸ.ਐਸ.ਪੀ. ਸੰਧੂ ਅਤੇ ਡੀ.ਐਸ.ਪੀ. ਅਸ਼ੋਕ ਕੁਮਾਰ ਤਾਂ ਮੁਕਦਮੇ ਦੀ ਸੁਣਵਾਈ ਦੌਰਾਨ ਹੀ ਮਰ ਗਏ। ਸੈਸ਼ਨ ਕੋਰਟ ਨੇ ੭ ਦੋਸ਼ੀਆਂ ਵਿੱਚੋਂ ੬ ਨੂੰ ਸਜ਼ਾ ਸੁਣਾਈ। ਹਾਈਕੋਰਟ ਨੇ ੫ ਦੋਸ਼ੀਆਂ ਡੀ.ਐਸ.ਪੀ. ਜਸਪਾਲ ਸਿੰਘ, ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ, ਸਬ ਇੰਸਪੈਕਟਰ ਸਤਨਾਮ ਸਿੰਘ, ਸਬ ਇੰਸਪੈਕਟਰ ਜਸਬੀਰ ਸਿੰਘ ਅਤੇ ਹੈੱਡ ਕਾਂਸਟੇਬਲ ਪ੍ਰਿਥੀਪਾਲ ਸਿੰਘ ਨੂੰ ਉਮਰ ਕੈਦ
Dedicated To Jaswant Singh Khalra | Trap Singh | My Crown | - YouTube