Punjab Election .. meri soch

#m@nn#

The He4rt H4ck3r
ਤੁਸੀਂ ਸਾਰੇ ਜਾਣਦੇ ਹੋ ਕੇ ਬਾਦਲ and ਕੰਪਨੀ ਨੇ ਪੰਜਾਬ ਦੇ ਲੋਕਾਂ ਤੋਂ ਪੰਥ ਦੇ ਨਾਮ ਤੇ ਵੋਟਾਂ ਲੈਕੇ ਪੰਜਾਬ ਨੂੰ ਹੀ ਕਿਵੇ ਲੁੱਟਿਆ ! ਸਰਕਾਰੀ ਪੈਸਾ ਜਾਂ ਲੋਕਾਂ ਦਾ ਪੈਸਾ ਕਹੀਏ ਓਹ ਤਾਂ ਇੱਕ ਪਾਸੇ ਇਹ ਤਾਂ ਗੁਰਦੋਆਰਿਆਂ ਨੂੰ ਵੀ ਨਹੀ ਬਖਸ਼ਦੇ ! ਵੀਰੋ ਤੇ ਭੈਣੋਂ ਹੁਣ ਇਹਨਾ ਦੀਆਂ ਵਰਗਲਾਉ ਤਕਰੀਰਾਂ ਸੁਣਕੇ ਇਹਨਾ ਪਿੱਛੇ ਨਾ ਲਗਿਓ ! ਇਹ ਬੱਸ ਵੱਡੇ ਵੱਡੇ ਭਾਸ਼ਨ ਦੇਣ ਵਾਲੇ ਲੂਂਬੜ ਆ ! ਤੁਸੀਂ ਦੇਖਿਆ ਹੋਣਾ ਕਿਵੇ ਪਿੰਡਾ ਤੇ ਸ਼ਹਿਰਾਂ ਵਿਚ ਇਹ ਆਪਣੀਆਂ ਫੋਟੋਆਂ ਵਾਲੇ ਵੱਡੇ ਵੱਡੇ ਬੈਨਰ ਲਗਾਕੇ ਲਿਖਦੇ ਹਨ
" ਵਿਕਾਸ ਕੀਤਾ , ਵਿਕਾਸ ਕਰਾਂਗੇ "

ਤੇ ਉਸੇ ਬੈਨਰ ਦੇ ਥੱਲੇ ਜਿਹੜੀ ਸੜਕ ਹੁੰਦੀ ਆ ਉਸ ਵਿਚ ਪਏ ਵੱਡੇ ਵੱਡੇ ਖੱਡੇ ਇਹਨਾ ਨੂੰ ਦਿਖਾਈ ਨੀ ਦਿੰਦੇ !

ਇੱਕ ਹੋਰ ਗੱਲ ਮੈ ਇਥੇ ਸਾਂਝੀ ਕਰਨਾ ਚਾਹਾਂਗਾ ਓਹ ਹੈ ਬਾਦਲ and ਕੰਪਨੀ ਦਾ ਇੱਕ ਹੋਰ ਲੋਲੀਪੋਪ ਜੋ ਹੈ ਮੋਟਰਾਂ ਦੇ ਬਿੱਲ !ਮੋਟਰਾਂ ਦੇ ਬਿੱਲ ਤਾਂ ਮਾਫ਼ ਕਰ ਦਿੰਦੇ ਆ ਬਿਜਲੀ ਕਿਸਨੇ ਦੇਣੀ ਆ ! ਜੇ ਕਿਸਾਨ ਦੀ ਫ਼ਸਲ ਦੀ ਸਹੀ ਤਰੀਕੇ ਨਾਲ marketing ਹੋਵੇ, ਚੰਗੀਆਂ ਖਾਦਾਂ ਤੇ ਚੰਗੇ ਬੀਜ ਕਿਸਾਨ ਨੂੰ ਮਿਲਣ, ਕੁਦਰਤੀ ਕਾਰਨਾਂ ਕਰਕੇ ਬਰਬਾਦ ਹੋਈ ਫਸਲ ਦਾ ਮੋਆਵਜਾ ਸਹੀ ਮਿਲੇ ਤਾਂ ਕੀ ਪੰਜਾਬ ਦਾ ਕਿਸਾਨ ਬਿਜਲੀ ਦਾ ਬਿੱਲ ਨੀ ਭਰ ਸਕਦਾ?? ਜੋ ਕੀ 500 ਜਾਂ 700 ਰੁਪਈਏ ਹੁੰਦਾ ਤੇ ਉਸ ਨਾਲ ਹੋਰ ਬਿਜਲੀ ਪੈਦਾ ਕੀਤੀ ਜਾ ਸਕੇ !

ਬਾਕੀ ਹੋਰ ਵੀ ਕਾਫੀ ਕੁਝ ਹੈ ਜੋ ਤੁਸੀਂ ਮੇਰੇ ਨਾਲੋਂ ਜਿਆਦਾ ਜਾਣਦੇ ਹੋ !

ਕਾਂਗਰਸ ਵੀ ਕਿਸੇ ਪਾਸਿਓ ਘਟ ਨੀ .. ਕੇਂਦਰ ਸਰਕਾਰ ਨੇ ਜੋ ਲੋਕਾਂ ਦੇ ਨੱਕ ਵਿਚ ਦਮ ਕਰ ਰਖਿਆ ਓਹ ਵੀ ਸਭ ਨੂੰ ਪਤਾ ਹੈ ..
ਜੇ ਇਸ ਵਾਰ ਵੀ ਕਾਂਗਰਸ ਜਾ ਬਾਦਲ ਕੰਪਨੀ ਦੀ ਸਰਕਾਰ ਬਣਦੀ ਆ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕੇ ਪੰਜਾਬ ਦੇ ਲੋਕ ਹਾਲੇ ਵੀ ਸੋ ਰਹੇ ਹਨ ਤੇ ਅਕਾਲੀ ਕਾਂਗਰਸ ਵਿਚ ਹੀ ਉਲਝੇ ਰਹਿਣਗੇ ...

ਸੋ ਸਾਰੇ ਜਣੇ ਆਪਣੀ ਵੋਟ ਬੜੀ ਸਮਝਦਾਰੀ ਨਾਲ ਕਿਸੇ ਈਮਾਨਦਾਰ ਉਮੀਦਵਾਰ ਨੂੰ ਦਿਓ ! ਤਾਂਕਿ ਬਾਅਦ ਵਿਚ ਤੁਸੀਂ ਆਪ ਇਹ ਨਾ ਕਹੋ ਕੇ ਸਰਕਾਰ ਦਾ ਕੰਮ ਤਾਂ ਲੁੱਟਣਾ ਹੀ ਹੈ !

Hope for the best...
 

pps309

Prime VIP
It will take time for the democracy to be matured, but here it seems to be stalled, not progressing at all or even retrogressing a bit. In last decade not even a single political leader in Punjab tried to motivate the people to vote for welfare, instead they are dividing the people into two big groups.

Choose the best candidates from all the options irrespective of party he/she belongs.

I wish Mann and Manpreet wins few seats, atleast forms some sort of opposition in coming assembly to keep check and balance.

Rest, Punjab has two fold problem, political as well as social. This is a knot which can be opened by solving any problem first.
 
Top