UNP

ਬਾਕੀ ਤੁਸੀ ਜਾਣੋ, must read

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 29-Jul-2012
Yaar Punjabi
 
ਬਾਕੀ ਤੁਸੀ ਜਾਣੋ, must read

ਦਿਲ ਤਾਂ ਸਾਡਾ ਵੀ ਕਰਦਾ ਸੀ ਮੌਜ ਦੀ ਜਿੰਦਗੀ ਬਿਤਾਂਉਦੇ
ਦਿਲ ਤਾਂ ਸਾਡਾ ਵੀ ਕਰਦਾ ਸੀ ਕੋਠੀ,ਕਾਰ.ਕੈਸ਼ ਦੇ ਨਜ਼ਾਰੇ ਲੈਂਦੇ,
ਦਿਲ ਤਾਂ ਸਾਡਾ ਵੀ ਕਰਦਾ ਸੀ ਬੀਵੀ ਬੱਚਿਆਂ ਸਮੇਤ ਘੁੰਮਦੇ ੧੭ ਦੀ ਮਾਰਕੀਟ ਵਿਚ,
ਤੇ ਆਈਕਰੀਮ ਖਾਂਦੇ ਖਾਂਦੇ ਕਰਦੇ ਪੰਜਾਬ ਵਿਚ ਹੋਈ ਡਿਵੈਲਫਮੈਂਟ ਦੀ ਚਰਚਾ,
ਜਾਂ ਫਿਰ ਡਰਾਇੰਗ ਰੂਮ ਵਿਚ ਬਿਠਾਕੇ ਯਾਰਾਂ ਨੂੰ,ਚਾਹ ਚ ਬਿਸਕੁਟ ਭਿਉਂ ਭਿਉਂ ਖਾਂਦੇ ਤੇ,
ਨਾਲੇ ਨਵੇਂ ਫੈਸ਼ਨ,ਨਵੀ ਗੱਡੀ ਜਾਂ ਨਵੇਂ ਖੁਲ੍ਹੇ ਮਾਲ ਦੀ ਗੱਲ ਕਰਦੇ,
ਤੇ ਕਦੇ ਕਦਾਈ ਪਿਕਨਿਕ ਮਨਾਉਣ ਵਾਲਿਆਂ ਵਾਂਗ ਜਾ ਆਇਆਂ ਕਰਦੇ ਕਿਸੇ ਗੁਰੂਘਰ,
ਪਰਪਰ..ਪਰ..
ਜਦ ਦੇਖੀਆਂ ਲੁੱਟੀਆਂ ਜਾਂਦੀਆਂ ਇਜਤਾਂ ਕੰਜਕਾਂ ਕੁਆਰੀਆਂ ਦੀਆਂ ਸ਼ਰੇ-ਬਜ਼ਾਰ,
ਮਾਂ ਨਾਲ ਪੁਤ ਦਾ ਤੇ ਧੀ ਨਾਲ ਪਿਓ ਦਾ ਕਰਵਾਇਆ ਗਿਆ ਸਬੰਧ,
ਗੁਦਾ ਵਿਚ ਦੇ ਦਿਤੇ ਗਏ ਗਰੀਸ ਨਾਲ ਲਿਬੜੇ ਕੀਲੇ,
ਆਰ-ਪਾਰ ਕਰਤੇ ਪੇਟ ਵਿਚੋਂ ਤੱਤੇ ਸਰੀਏ,,
ਅੱਖਾਂ ਦਿਤੀਆਂ ਕੱਢ,ਹੱਥ ਦਿਤੇ ਵੱਢ,ਇੰਦਰੀਆਂ ਨੂੰ ਕਰੰਟ,
ਪ੍ਰੈਸਾਂ ਲਾ ਲਾ ਸਾੜੇ ਪਿੰਡੇ,
ਨਹਿਰਾਂ ਵਿਚ ਰੋੜ ਦਿਤੇ ਮਾਪਿਆਂ ਦੇ ਲਾਡਲੇ,
ਕਿਉਂਕਿ ਉਹ ਕਹਿੰਦੇ ਸੀ,
ਦਰਬਾਰ ਸਾਹਿਬ ਤੇ ਹੋਇਆਂ ਹਮਲਾ ਗਲਤ ਹੈ,
ਅਕਾਲ ਤਖਤ ਸਾਹਿਬ ਦੀ ਤਬਾਹੀ ਬਰਦਾਸ਼ਤ ਨਹੀ ਹੋ ਸਕਦੀ,
ਦਿਲੀ ਵਿਚ ਸਿੱਖਾ ਦੇ ਕਾਤਲਾਂ ਨੂੰ ਫਾਹੇ ਲਾਓ,
ਜਾਲਿਮ ਪੁਲਸੀਆਂ ਨੂੰ ਸਜ਼ਾਵਾਂ ਦਿਓ,
ਉਹ ਸੱਚ ਬੋਲਦੇ ਸੀ,
ਉਹਨਾਂ ਝੂਠ ਮੂਹਰੇ ਝੁਕਣ ਤੋਂ ਨਾਹ ਕਰ ਦਿਤੀ ਸੀ,
ਜਦ ਦੇਖਿਆ ਕਿ ਕਾਤਲ ਟੋਲੇ ਦਾ ਇਕ ਮੋਹਰੀ,
ਦਾਅਵਾ ਕਰਦਾ ਹੈ ਰਾਮ,ਕ੍ਰਿਸ਼ਨ ਹੋਣ ਦਾ,
ਤੇ ਕਰਦਾ ਹੈ ਬਰਾਬਰੀ ਗੁਰੁ ਸਾਹਿਬਾਨ ਦੀ,
ਫਿਰ ਅਸੀ ਕੀ ਕਰਦੇ?
ਜੇ ਅਸੀ ਕੁਝ ਨਾ ਕਰਦੇ ਤਾਂ ਪੰਜਾਬ ਵਿਚ ਪੱਗ ਤੇ ਦਾਹੜੀ ਮੁਕ ਜਾਣੀ ਸੀ,
ਸਾਨੂੰ ਤਾਂ ਲੱਗਦਾ ਕਿ ਸਿੱਖੀ ਦੀ ਜੜ੍ਹ ਹੀ ਸੁਕ ਜਾਣੀ ਸੀ.
ਉਦੋਂ ਇਕੋ ਸੋਚ ਸੀ ਕਿ,
ਜੇ ਸਿੱਖੀ ਬਚਾਉਣੀ ਹੈ,
ਜੇ ਸਿੱਖ ਬਚਾਉਣੇ ਨੇ,
ਤਾਂ ਕੁਝ ਕਰਨਾ ਪੈਣਾ,
ਕੌੰਮ ਨੂੰ ਜਿੰਦਗੀ ਦੇਣ ਲਈ ,
ਖੁਦ ਨੂੰ ਮਰਨਾ ਪੈਣਾ,
ਬੱਸ ਹੋਗਿਆਂ ਸੀ ਫੈਸਲਾ,
ਤੇ ਅਸੀ ੩੧ ਅਗਸਤ ੯੫ ਸੁੱਕੀ ਨਹੀ ਜਾਣ ਦਿਤੀ,
ਪਰ ਕੀ ਪਤਾ ਸੀ ਕਿ ਸਿੱਖੀ ਦੇ ਵੈਰੀ ਕੇਵਲ ਖਾਕੀ ਤੇ ਚਿੱਟੀ ਵਰਦੀ ਵਿਚ ਨਹੀ ਹੁੰਦੇ,
ਉਹ ਨੀਲੀ ਪੱਗ ਬੰਨ੍ਹਕੇ ਵੀ ਆ ਜਾਣਗੇ,
ਉਸ ਮਹਾਂਪੁਰਸ਼ ਬਣਕੇ ਵੀ ਆ ਜਾਣਗੇ,
ਹੁਣ ਅਸੀ ਆਪਣੀ ਨਿਭਾ ਦਿਤੀ,
ਬਾਕੀਆਂ ਨੂੰ ਤੁਸੀ ਸੰਭਾਲੋ,
ਦੁਸ਼ਮਣ ਦੀ ਪਛਾਣ ਕਰੋ,
ਉਹ ਜੋ ਸਿੱਖ ਹੱਕਾਂ ਹਿਤਾਂ ਦੇ ਖਿਲਾਫ ਹੈ,
ਉਹ ਜੋ ਹਿੰਦੋਸਤਾਨ ਦਾ ਹਾਮੀ ਹੈ,
ਉਹ ਜੋ ਗੁਰਬਾਣੀ ਤੇ ਇਤਿਹਾਸ ਦਾ ਬ੍ਰਾਹਮਣੀਕਰਨ ਕਰ ਰਿਹਾ ਹੈ,
ਉਹ ਜੋ ਸਿੱਖੀ ਦੇ ਨਿਆਰੇ ਸਰੂਪ ਤੇ ਸਿਧਾਂਤ ਉਤੇ ਕੋਈ ਹੋਰ ਰੰਗ ਚਾੜ੍ਹਨ ਲਈ ਤਤਪਰ ਹੈ,
ਉਹ ਕਿਸੇ ਵੀ ਰੂਪ ਵਿਚ ਹੋਵੇ,
ਕਿਸੇ ਵੀ ਭੇਸ ਵਿਚ ਹੋਵੇ,
ਪਛਾਣਿਓ,
ਸਾਡੀ ਮਗਰੋਂ,
ਰੋਣਾ ਨਹੀ,
ਸਾਡੀ ਸੋਚ ਨੂੰ ਬਚਾਇਓ,
ਸਾਡੇ ਲਈ ਲਿਲਕੜੀਆ ਨਾ ਕੱਢਿਓ ਕਿਸੇ ਮੂਹਰੇ,
ਅਸੀ ਧਰਮ ਹੇਤ ਸੀਸ ਵਾਰਨਾ ਹੈ,
ਸਾਡੀ ਸੇਵਾ ਮਨਜੂਰ ਕਰੋ,
ਸਾਡਾ ਇਹੀ ਫਰਜ਼ ਸੀ,
ਤੁਹਾਡਾ ਵੀ ਕੋਈ ਫਰਜ਼ ਹੈ,
ਅਸੀ ਨਿਭਾਤਾ,ਤੁਸੀ ਆਪਣੀ ਦੇਖੋ,
ਕੀਹਨੂੰ ਉਡੀਕਦੇ ਹੋ?
ਗੁਰਾਂ ਦਾ ਚਿਟਾ ਬਾਜ਼ ਤੁਹਾਨੂੰ ਲਲਕਾਰ ਰਿਹਾ ਹੈ,
ਕਿਸੇ ਭਿੰਡਰਾਂਵਾਲੇ ਨੇ ਹੁਣ ਮੁੜ ਨਹੀ ਆਉਣਾ,
ਕਿਸੇ ਹੋਰ ਸੇਵਾ ਕਰਗਏ ਸੂਰਮੇ ਦੀ ਆਸ ਨਾ ਰੱਖੋ,
ਉਹ ਆਏ ਤੇ ਸੇਵਾ ਕਰ ਗਏ,
ਸਿੱਖੀ ਦਾ ਖਜਾਨਾ ਆਪਣੇ ਕਾਰਨਾਮਿਆਂ ਨਾਲ ਭਰ ਗਏ,
ਹੁਣ ਖੁਦ ਭਿੰਡਰਾਂਵਾਲੇ ਬਣੋ,
ਖੁਦ ਅੱਗੇ ਆਓ,
ਤਦ ਹੀ ਕੌਮ ਬਚ ਸਕਦੀ ਹੈ,
ਤਦ ਹੀ ਖਾਲਿਸਤਾਨ ਬਣ ਸਕਦਾ ਹੈ,
ਜੇ ਅਸੀ ਵੀ ਬੈਠੇ ਰਹਿੰਦੇ ਤਾਂ ਜੁਲਮ ਨੇ ਥੰਮਣਾ ਨਹੀ ਸੀ,
ਨਹੀ ,ਦਿਲ ਤਾਂ ਸਾਡਾ ਵੀ ਕਰਦਾ ਸੀ ਐਸ਼ਾ ਕਰਨ ਨੂੰ,ਮੌਜਾਂ ਕਰਨ ਨੂੰ,
ਪਰ ਅਸੀ ਸਭ ਕੁਝ ਤਿਆਗ ਦਿਤਾ,
ਆਪਣੇ ਫਰਜ਼ ਪਿੱਛੇ,
ਬਾਕੀ ਤੁਸੀ ਜਾਣੋ,


Post New Thread  Reply

« Sardar Hari Singh Nalwa | Punjabi Books (A Must Read) »
UNP