ki bnu dunia d

Waheguru Ki bnu dunia da

ਭੂਤ ਕਢਾਉਦਿਆਂ ਜਾਨ ਗੁਵਾਈ ਇਸ ਤਾੰਤਰਿਕ ਦੇ ਨਾਲ ਨਾਲ ਪਰਿਵਾਰ ਵੀ ਜਿਮੇਵਾਰ ਨੀ ?
ਭੂਤ ਕੱਢਣ ਦੇ ਨਾਂ ’ਤੇ ਕੁਝ ਪਾਖੰਡੀ ਸਾਧਾਂ ਨੇ 25 ਸਾਲ ਦੇ ਨੌਜਵਾਨ ਕਿਸਾਨ ਦੀ ਗਰਮ ਸਰੀਅਾਂ ਅਤੇ ਚਿਮਟਿਆਂ ਨਾਲ ਕੁੱਟ ਕੁੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮਖੂ ਨੇੜਲੇ ਪਿੰਡ ਘੁੱਦੂਵਾਲਾ ਦਾ ਕਿਸਾਨ ਪਰਮਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਪੀੜਤ ਸੀ। ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦੀ ਸਲਾਹ ’ਤੇ ਪਰਿਵਾਰ ਵਾਲੇ ਉਸ ਦਾ ਇਲਾਜ ਕਰਵਾਉਣ ਲਈ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੰਡਾਬੰਨਾਂ ਦੇ ਪੁੱਛਾਂ ਦੇਣ ਵਾਲੇ ਕਥਿਤ ਸਿਆਣੇ ਅਤੇ ਆਪਣੇ ਆਪ ਨੂੰ ਬਾਬਾ ਨੰਦ ਸਿੰਘ ਦੇ ਪੈਰੋਕਾਰ ਤੇ ਹਰ ਬੀਮਾਰੀ ਦੇ ਮਾਹਿਰ ਵੈਦ ਅਖਵਾਉਂਦੇ ਨਛੱਤਰ ਸਿੰਘ ਅਤੇ ਉਸ ਦੇ ਸਾਥੀ ਮੰਦਰ ਦੇ ਪੁਜਾਰੀ ਛੋਟੂ ਰਾਮ ਕੋਲ ਇਲਾਜ ਲਈ ਲੈ ਗਏ। ਪਰਿਵਾਰ ਨੇ ਦੱਸਿਆ ਕਿ ਬੀਤੀ ਸ਼ਾਮ ਕਥਿਤ ਢਾਲਾ ਕਰਨ ਦੇ ਨਾਂ ’ਤੇ ਦੋ ਹਜ਼ਾਰ ਰੁਪੲੇ ਲੈ ਕੇ ਉਨ੍ਹਾਂ ਦੇ ਸਾਹਮਣੇ ਹੀ ਦੋਹਾਂ ਨੇ 15 ਦੇ ਕਰੀਬ ਚੇਲਿਆਂ ਦੀ ਮਦਦ ਨਾਲ ਓਪਰੀ ਕਸਰ ਦੱਸਦੇ ਹੋਏ ਪਰਮਜੀਤ ਸਿੰਘ ਨੂੰ ਸਿਰ, ਮੂੰਹ, ਲੱਤਾਂ, ਬਾਹਾਂ ਅਤੇ ਪਿੱਠ ਨੂੰ ਗਰਮ ਸਰੀਏ ਅਤੇ ਚਿਮਟਿਆਂ ਨਾਲ ਬੇਰਹਿਮੀ ਨਾਲ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਪਰਮਜੀਤ ਤੜਫਦਾ ਹੋੲਿਅਾ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰਾਂ ਨੂੰ ਸਾਧਾਂ ਨੇ ਕਿਹਾ ਕਿ ਭੂਤ ਨਿਕਲ ਚੁੱਕੇ ਹਨ ਅਤੇ ਹੁਣ ਇਸ ਨੂੰ ਘਰ ਲੈ ਜਾੳੁ ਪਰ ਜਦੋਂ ੳੁਨ੍ਹਾਂ ਦੇਖਿਆ ਤਾਂ ਪਰਮਜੀਤ ਦੀ ਮੌਤ ਹੋ ਚੁੱਕੀ ਸੀ। ਪਰਮਜੀਤ ਦੇ ਪਰਿਵਾਰ ’ਚ ਪਤਨੀ ਮਨਦੀਪ ਕੌਰ ਅਤੇ ਤਿੰਨ ਸਾਲ ਅਤੇ 10 ਮਹੀਨੇ ਦੇ ਦੋ ਛੋਟੇ-ਛੋਟੇ ਹਨ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਥਾਣਾ ਮੱਖੂ ਦੇ ਮੁੱਖ ਅਫ਼ਸਰ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਨਾਮਜ਼ਦ 15 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਧਾਰਾ 302/148/149 ਆਦਿ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Hidden content
You need to reply to this thread or react to this post in order to see this content.
 
Top