UNP

Jroor read karo

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 11-Feb-2016
manny saran
 
Jroor read karo

1892 ਈ ਨੂ ਲੰਡਨ ਦੀ ਸਪਤਾਹਿਕ ਅਖਬਾਰ ਨੇ ਇਕ ਸਰਵੇ ਕਰਵਾਇਆ ਤੇ ਪੁਛਿਆ ਕੇ ਸਾਨੂ ਚਿਠੀਆ ਰਾਹੀ ਆਪਣਾ ਜਵਾਬ ਭੇਜੋ ਕੇ ਦੁਨੀਆ ਦਾ ਸਭ ਤੂ ਮਹਾਂਨ ਜਰਨੈਲ ਕੌਣ ਹੋਇਆ ਹੈ॥ ਚਾਰ option ਦਿਤੇ ਗਏ॥੧.ਸਿਕੰਦਰ ੨.ਨਿਪੋਲੀਅਨ ੩.ਚਿੰਗੇਜ ਖਾਨ ੪.ਡਿਫੂ ਓਫ ਲਿੰਕਨ
ਵਖ -ਵਖ ਜਵਾਬ ਆਏ ਕਿਸੇ ਸਿਕੰਦਰ ਨੂ ਕੇਹਾ ਕਿਸੇ ਨਿਪੋਲੀਅਨ ਨੂ ਪਰ ਅਗਲੇ ਬੰਧ ਵਿਚ ਅਖਬਾਰ ਦੇ ਸੰਪਾਦਿਕ ਨੇ ਲਿਖਿਆ ਇਹ ਸਾਰੇ ਜਰਨੈਲ ਦਰਿਆਏ ਖੈਬਰ ਤੇ ਅਪਣਿਆ ਵੱਡੀਆ ਵੱਡੀਆ ਫੋਜਾ ਨਾਲ ਹਾਰੇ ਹਨ ਪਰ ਇਕੋ ਹੀ ਦੁਨੀਆ ਦਾ ਜਰਨੈਲ ਹੈ ਜਿਸ ਨੇ ਇਹ ਨਾਹ ਜਿੱਤੀ ਜਾਣ ਵਾਲੇ ਖੇਤਰ ਨੂ ਸਭ ਤੂ ਛੋਟੀ ਫੋਜ ਤੇ ਨਿੱਕੀ ਉਮਰ ਵਿਚ ਜਿੱਤਿਆ ਓਹ ਹਨ ਸਰਦਾਰ ਹਰੀ ਸਿੰਘ ਨਲੂਆ॥
ਜਦ ਸਰਦਾਰ ਹਰੀ ਸਿੰਘ ਨਲੂਆ ਖੈਬਰ ਵੱਲ ਜਾਂਦਾ ਸੀ ਤਾ ਪਠਾਨ ਆਖਦੇ ਭਜਦੇ ਸਨ ''ਹਰੀਆ ਆਵ ਲੇ''
ਇਕ ਵਾਕਿਆ ਹੋਰ ਸ਼ੇਅਰ ਕਰਨ ਵਾਲਾ ਹੈ..
ਜਦ ਸਰਦਾਰ ਹਰੀ ਸਿੰਘ ਨਲੂਆ ਨੇ ਦਰਿਆਏ ਖੈਬਰ ਉਤੇ ਹਮਲਾ ਕੀਤਾ ਤਾ ਓਥੋ ਦੇ ਸ਼ਾਸਕ ਦਾ ਪੁਤਰ ਗੁਲਫਾਮ ਖਾਨ ਭਜੇ ਕੇ ਆਪਣੀ ਮਾਗੇਤਰ ਬਾਨੋ ਕੋਲ ਗਿਆ ਕੇ ਹਰੀਆ ਆ ਗਿਆ ਚਲ ਕੀਤੇ ਲੁਕ ਜਾਈਏ॥ਬਾਨੋ ਬਹੁਤ ਹੈਰਾਨ ਹੋਈ ਕੇ ਓਹ ਕੌਣ ਹੈ ਜਿਸ ਨੇ ਪਠਾਣਾ ਨੂ ਭਾਜਾੜਾ ਪਾ ਦਿੱਤੀਆ ਹਨ॥ਗੁਲਫਾਮ ਕਹੰਦਾ ਪਹਲਾ ਕੀਤੇ ਲੁਕ ਜਾਈਏ ਫਿਰ ਮੈ ਤੈਨੂ ਦਸਦਾ ਹਾ॥ਲੁਕਣ ਤੂ ਬਾਅਦ ਗੁਲਫਾਮ ਨੇ ਸਾਰੀ ਗੱਲ ਬਾਨੋ ਨੂ ਦਸੀ,,ਹੁਣ ਬਾਨੋ ਨੇ ਇਹ ਜਿਦ ਫੜ ਲਈ ਕੇ ਓਹ ਇਸ ਬਹਾਦਰ ਜਰਨੈਲ ਨੂ ਮਿਲਕੇ ਹੀ ਰਹੇ ਗੀ॥ਗੁਲਫਾਮ ਨੇ ਬਹੁਤ ਕੇਹਾ ਕੇ ਓਹ ਸਾਡਾ ਦੁਸਮਨ ਹੈ ਪਤਾ ਨਹੀ ਤੇਰਾ ਨਾਲ ਕਿੰਜ ਦਾ ਵਿਵਹਾਰ ਕਰੇਗਾ ਤੇਰੀ ਇਜ਼ਤ ਨੂ ਵੀ ਖਤਰਾ ਹੋਵੇਗਾ ਪਰ ਬਾਨੋ ਨੇ ਇਕ ਨਾਹ ਸੁਨੀ ਤੇ ਮਿਲਣ ਲਈ ਤੁਰ ਪਈ॥
ਸਿਖ ਦਾ ਜਰਨੈਲ ਰਹਿਰਾਸ ਦਾ ਪਾਠ ਕਰ ਰਿਹਾ ਸੀ ਸੇਵਾਦਾਰ ਨੇ ਬਾਨੋ ਨੂ ਬਾਹਰ ਹੀ ਰੋਕ ਲਿਆ॥ਕੁਝ ਚਿਰ ਬਾਅਦ ਬਾਨੋ ਅੰਦਰ ਗਈ ਤੇ ਪਹਲਾ ਸੁਵਾਲ ਕੀਤਾ ਕੇ ਤੁਸੀਂ ਕੌਣ ਹੋ?ਹਰੀ ਸਿੰਘ ਨਲੂਏ ਨੇ ਇਹ ਨਹੀ ਕੇਹਾ ਕੇ ਮੈ ਸਿਖਾ ਦਾ ਜਰਨੈਲ ਹਾ ਸਗੋ ਆਖਿਆ ਕੇ ਗੁਰੂ ਨਾਨਕ ਦਾ ਸਿਖ ਹਾ॥
ਬਾਨੋ ਨੇ ਦੂਜਾ ਸਵਾਲ ਕੀਤਾ ਕੇ ਤੁਸੀਂ ਸਾਡੇ ਇਲਾਕੇ ਤੇ ਕਬਜਾ ਕਿਉ ਕੀਤਾ ਹੈ?
ਹਰੀ ਸਿੰਘ ਨੇ ਕੇਹਾ ਅਸੀਂ ਤਾ ਆਪਣੇ ਖੇਤਰ ਦੀ ਰਖਿਆ ਲਈ ਇਥੇ ਡੇਰੇ ਲਾਏ ਹਨ ਕਿਉਕੇ ਬਾਹਰੀ ਦੁਸਮਨ ਇਸ ਰਾਹ ਰਾਹੀ ਇਹ ਪੰਜਾਬ ਉਤੇ ਤੇ ਅਗੇ ਹਿੰਦੁਸਤਾਨ ਤੇ ਹਮਲਾ ਕਰਦਾ ਹੈ॥((ਹਰੀ ਸਿੰਘ ਦੇ ਦਰਿਆਏ ਖੈਬਰ ਉਤੇ ਕਬਜੇ ਤੂ ਬਾਅਦ ਇਕ ਵੀ ਬਾਹਰੀ ਦੁਸਮਨ ਦਾ ਹਮਲਾ ਇਧਰੋ ਨਹੀ ਹੋਇਆ)
ਅੰਤ ਬਾਨੋ ਨੇ ਆਖਿਆ ਕੇ ਮੈ ਚਾਹੰਦੀ ਹਾ ਕੇ ਮੇਰੇ ਤੁਹਾਡੇ ਵਰਗਾ ਪੁਤਰ ਹੋਵੇ॥ਹਰੀ ਸਿੰਘ ਨੇ ਕੇਹਾ ਅੱਲਾ ਅਗੇ ਅਰਦਾਸ ਕਰਿਆ ਕਰ॥
ਬਾਨੋ ਬੋਲੀ ਸਿਖਾ ਦੀਆ ਜਰਨੈਲਾ ਤੂ ਸਮਝਿਆ ਨਹੀ ਮੈ ਤੇਰੇ ਨਾਲ ਨਿਕਾਹ ਕਰਨਾ ਚਾਹੁਦੀ ਹਾ॥ਹਰੀ ਸਿੰਘ ਨਲਵੇ ਦਾ ਚਿਹਰਾ ਇਹ ਗੱਲ ਸੁਣਕੇ ਲਾਲ ਹੋ ਗਿਆ ਉਸਨੇ ਸਮਸੀਰ ਧੋਹ ਕੇ ਬਾਹਰ ਕਢੀ ਤੇ ਆਖਿਆ ਕੇ ਪਠਾਨ ਦੀ ਬਚੀਏ ਤੂ ਸਿਖ ਦਾ ਕਿਰਦਾਰ ਪਰਖਣ ਆਈ ਏ ਜਾ ਚਲੀ ਜਾ ਇਥੋ॥
ਬਾਨੋ ਰੋਂਦੀ ਹੋਈ ਤੁਰ ਪਈ ਤੇ ਦਰ ਕੋਲ ਜਾ ਬੋਲੀ ਕੇ ਮੈ ਇਹਨਾ ਤਾ ਸੁਣਿਆ ਹੀ ਸੀ ਕੇ ਨਾਨਕ ਤੇ ਨਾਨਕ ਦੇ ਸਿਖਾ ਦੇ ਦਰ ਤੂ ਕੋਈ ਖਾਲੀ ਨਹੀ ਮੁੜਦਾ ਪਰ ਅਫਸੋਸ ਅੱਜ ਮੈ ਮੁੜ ਚਲੀ ਹਾ॥
ਹਰੀ ਸਿੰਘ ਨਲੂਆ ਨੇ ਅਵਾਜ਼ ਮਾਰੀ ਬੇਟੀ ਇਧਰ ਆ ਤੂ ਚਾਹੁਦੀ ਹੈ ਕੇ ਤੇਰੇ ਘਰ ਮੇਰੇ ਵਰਗਾ ਪੁਤਰ ਹੋਵੇ, ਜਾ ਅੱਜ ਤੂ ਤੂ ਮੇਰੀ ਧਰਮੀ ਮਾਂ ਹੋਈ ਤੇ ਮੈ ਸਰਦਾਰ ਹਰੀ ਸਿੰਘ ਨਲੂਆ ਤੇਰਾ ਪੁਤਰ॥
ਇਹ ਸਨ ਬਹਾਦਰ ਹੋਣ ਦੇ ਨਾਲ ਸਿਖ ਦਾ ਕਿਰਦਾਰ ਇੰਨਾ ਉਚਾ ਸੁਚਾ ਜਿਸਦੇ ਕਰਕੇ ਦੁਨੀਆ ਜਰਨੈਲਾ ਦਾ ਜਰਨੈਲ ਆਖਦੀ ਹੈ॥


Sent from my iPhone using Tapatalk


Post New Thread  Reply

« Gurpreet Ghuggi joined AAP | Sangrand 13.02.2016 »
UNP