Job on cost of life?????

userid114437

Well-known member
Punjab cha pichle 4-5 saal toon ik trend jeha ban gaya sarkaar da,,ke job sirf ohna nu milni jehde apne privaar de members marvon(police hathon marvao,youth akali dal de gundea toon marvao, ja kisse minister di gaddi thalle aa ke marvao)

Latest news cha taan choti bachi nu apna aap kurbaan krna pea,apne peo nu job davon lai

What a shame :((




ਮ੍ਰਿਤਕ ਬੱਚੀ ਦੇ ਪਿਤਾ ਨੂੰ ਸਰਕਾਰੀ ਨੌਕਰੀ ਤੇ 5 ਲੱਖ ਰੁਪਏ ਦੇਣ ਦਾ ਭਰੋਸਾ
ਬਠਿੰਡਾ, (ਬਲਵਿੰਦਰ) - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੀਤੀ 2 ਫਰਵਰੀ ਤੋਂ ਟੈਂਕੀ 'ਤੇ ਬੈਠੇ ਤੇ ਬਠਿੰਡਾ ਦੇ ਬੱਸ ਸਟੈਂਡ ਸਾਹਮਣੇ ਕਰੀਬ 90 ਘੰਟਿਆਂ ਤੋਂ ਮ੍ਰਿਤਕ ਬੱਚੀ ਦੀ ਲਾਸ਼ ਰੱਖ ਕੇ ਧਰਨਾ ਦੇ ਰਹੇ ਈ. ਜੀ. ਐੱਸ./ਏ. ਆਈ. ਈ. ਅਧਿਆਪਕਾਂ ਦਾ ਸੰਘਰਸ਼ ਹੁਣ ਜਨ ਅੰਦੋਲਨ ਬਣ ਗਿਆ ਹੈ, ਜਿਸ ਨੂੰ ਦੇਖਦਿਆਂ ਸਰਕਾਰ ਨੇ ਅਧਿਆਪਕਾਂ ਨਾਲ ਮੀਟਿੰਗ ਕਰ ਕੇ ਮ੍ਰਿਤਕ ਬੱਚੀ ਦੇ ਪਿਤਾ ਨੂੰ 5 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ, ਈ. ਟੀ. ਟੀ. ਕਰ ਚੁੱਕੇ ਅਧਿਆਪਕਾਂ ਨੂੰ 5 ਹਜ਼ਾਰ ਮਹੀਨਾ ਤਨਖ਼ਾਹ 'ਤੇ ਨੌਕਰੀ ਅਤੇ ਬਿਨਾਂ ਈ. ਟੀ. ਟੀ. ਵਾਲਿਆਂ ਨੂੰ 2500 ਰੁਪਏ ਮਹੀਨਾ ਤਨਖ਼ਾਹ 'ਤੇ ਨੌਕਰੀ ਦੇਣ ਦਾ ਭਰੋਸਾ ਦੇ ਦਿੱਤਾ।
ਇਸ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਧਰਨਾ ਸਮਾਪਤ ਕਰ ਦਿੱਤਾ। ਉਧਰ, ਬਠਿੰਡਾ ਤੇ ਆਸ-ਪਾਸ ਦੇ ਇਲਾਕਿਆਂ ਦੀਆਂ 3 ਦਰਜਨ ਤੋਂ ਵੱਧ ਰਾਜਨੀਤਕ, ਜਨਤਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਅਧਿਆਪਕਾਂ ਦੇ ਸੰਘਰਸ਼ ਨੂੰ ਸਿੱਧਾ ਸਮਰਥਨ ਦਿੰਦਿਆਂ ਇਕ ਐਕਸ਼ਨ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ, ਜਿਸ ਨੇ ਮਸਲੇ ਦਾ ਜਲਦ ਹੱਲ ਨਾ ਹੋਣ 'ਤੇ ਸਖ਼ਤ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਇਸੇ ਤਹਿਤ ਜਿਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਬਠਿੰਡਾ ਆਉਣ 'ਤੇ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਬਠਿੰਡਾ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਖਿਲਾਫ਼ ਪਿੰਡ-ਪਿੰਡ ਅਰਥੀ ਫੂਕ ਪ੍ਰਦਰਸ਼ਨ ਕਰਨ ਦੀ ਵੀ ਘੋਸ਼ਣਾ ਕੀਤੀ ਗਈ ਹੈ। ਉਕਤ ਜਥੇਬੰਦੀਆਂ ਨੇ ਨੰਨ੍ਹੀ ਬੱਚੀ ਨੂੰ ਸ਼ਰਧਾਂਜਲੀ ਦੇਣ ਅਤੇ ਸਖ਼ਤ ਸੰਘਰਸ਼ ਦੀ ਸ਼ੁਰੂਆਤ ਸ਼ਹਿਰ ਵਿਚ ਇਕ ਕੈਂਡਲ ਮਾਰਚ ਕਰ ਕੇ ਕੀਤੀ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਓਧਰ, 11 ਅਧਿਆਪਕਾਂ ਨੇ ਟੈਂਕੀ 'ਤੇ ਵੀ ਸੰਘਰਸ਼ ਜਾਰੀ ਰੱਖਿਆ।
 

kit walker

VIP
Staff member
It should be changed all eligible candidate should get jobs for their caliber. ethe hunda ulta. Vad qualifications wale vehle te paise wale naukri le jande aa.
 
Top