UNP

Interview with Bhai Jagtar Singh Hawara

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 29-Aug-2011
pps309
 
Interview with Bhai Jagtar Singh Hawara

This interview was conducted by S. Karamjit Singh, editor Tribune. It was conducted after the verdict of Punjab & Haryana high court in Beant Singh murder case.ਹੁਣ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਭਾਈ ਹਵਾਰਾ: ਮੈਂ ਬਹੁਤ ਖੁਸ਼ ਹਾਂ-ਬਹੁਤ ਹੀ ਖੁਸ਼-ਅਸੀਂ ਨਿਰਦੋਸ਼ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ।
ਤੁਹਾਡੀ ਮੰਜ਼ਲ?
ਭਾਈ ਹਵਾਰਾ: ਸਾਡੀ ਮੰਜ਼ਲ ਖ਼ਾਲਿਸਤਾਨ ਹੈ, ਅਸੀਂ ਇਸ ਮੰਜ਼ਲ ਲਈ ਆਖ਼ਰੀ ਦਮਾਂ ਤੱਕ ਲੜਦੇ ਰਹਾਂਗੇ। ਸਾਡਾ ਕਿਸੇ ਨਾਲ ਨਿੱਜੀ ਵਿਰੋਧ ਜਾਂ ਦੁਸ਼ਮਣੀ ਨਹੀਂ।
ਅੱਜ ਸਵੇਰੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸੀ ਕਿਉਂਕਿ ਤੁਹਾਨੂੰ ਪਤਾ ਸੀ ਕਿ ਅੱਜ ਫ਼ੈਸਲੇ ਦੀ ਘੜੀ ਹੈ?
ਭਾਈ ਹਵਾਰਾ: ਬਿਲਕੁਲ ਉਸੇ ਤਰ੍ਹਾਂ ਪਹਿਲਾਂ ਵਾਂਗ-ਰੁਟੀਨ ਵਿਚ ਮੈਂ ਪਾਠ ਕੀਤਾ ਤੇ ਫਿਰ ਐਕਸਰਸਾਈਜ਼
ਅਸੀਂ ਇਹ ਬਾਹਰ ਸੁਣਦੇ ਹਾਂ ਕਿ ਤੁਸੀਂ ਐਕਸਰਸਾਈਜ਼ ਤੇ ਬਹੁਤ ਜ਼ੋਰ ਦਿੰਦੇ ਰਹੇ ਹੋ? ਕੀ ਇਹ ਤੁਹਾਡਾ ਪਿਆਰਾ ਸ਼ੌਂਕ ਹੈ?
ਭਾਈ ਹਵਾਰਾ: ਹਾਂ ਮੇਰਾ ਇਹ ਪਿਆਰਾ ਸ਼ੌਂਕ ਰਿਹਾ ਹੈ, ਮੈਂ ਐਕਸਰਸਾਈਜ਼ ਰੋਜ਼ ਕਰਦਾ ਹਾਂ। ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਵੀ ਮੈਂ ਐਕਸਰਸਾਈਜ਼ ਕਰਾਂਗਾ। (ਹਾਸਾ)
ਫਿਰ ਵੀ ਮੈਂ ਜੇ ਇਹ ਪੁੱਛਾਂ ਕਿ ਤੁਸੀਂ ਫ਼ੈਸਲੇ ਨੂੰ ਸੁਣਨ ਪਿਛੋਂ ਕਿਸ ਤਰ੍ਹਾਂ ਮਹਿਸੂਸ ਕੀਤਾ ਤਾਂ ਤੁਸੀਂ ਕੀ ਜਵਾਬ ਦੋਵੇਗੋ?
ਭਾਈ ਹਵਾਰਾ: ਜਿਵੇਂ ਕਿਸਾਨ ਹਾੜੀ ਦੀ ਫ਼ਸਲ ਵੱਢਣ ਪਿਛੋਂ ਹੌਲਾ ਫੁੱਲ ਹੋ ਜਾਂਦਾ ਹੈ, ਮੈਂ ਵੀ ਇੰਨਾਂ ਪਲਾਂ ਵਿਚ ਅੱਜ ਕੁਝ ਇਸੇ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਕੋਈ ਫਿਕਰ ਜਾਂ ਚਿੰਤਾ ਨਹੀਂ।
ਆਪਣੇ ਲੋਕਾਂ ਨੂੰ, ਸਾਥੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ?
ਭਾਈ ਹਵਾਰਾ: ਹਾਂ ਮੈਂ ਚਾਹੁੰਦਾ ਹਾਂ, ਆਪਸ ਵਿਚ ਏਕਤਾ ਬਣਾ ਕੇ ਰੱਖੀ ਜਾਵੇ ਏਕਤਾ ਬਹੁਤ ਜ਼ਰੂਰੀ ਹੈ ਹਾਂ ਮੈਂ ਇਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਨਿਰਦੋਸ਼ਾਂ ਦੇ ਕਤਲਾਂ ਦੇ ਖ਼ਿਲਾਫ਼ ਹਾਂ ਕਿਉਂਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ।
ਇਸੇ ਦੌਰਾਨ ਦੋਵਾਂ ਪਾਸਿਉਂ ਤੋਂ ਪਿੰਜਰੇ ਦੇ ਅੰਦਰ ਅਤੇ ਪਿੰਜਰੇ ਦੇ ਬਾਹਰਵਾਰ ਪੁਲਿਸ ਦੇ ਜਵਾਨ ਚਲੋ-ਚਲੋ ਬੱਸ ਕਰੋ, ਬੱਸ ਕਰੋ ਕਹਿ ਕੇ ਸਾਡੀਆਂ ਬਾਹਾਂ ਖਿੱਚ ਰਹੇ ਸਨ ਅਤੇ ਉਸੇ ਸਮੇਂ ਦੋ ਪੁਲਿਸ ਅਫ਼ਸਰ ਮੇਰੇ ਕੋਲ ਆਏ ਅਤੇ ਮੇਰੇ ਬਾਰੇ ਜਾਨਣਾ ਚਾਹਿਆ ਤਾਂ ਮੈਂ ਜਦੋਂ ਪੱਤਰਕਾਰ ਕਹਿ ਕੇ ਜਾਣ ਪਹਿਚਾਣ ਕਰਵਾਈ ਤਾਂ ਮੈਨੂੰ ਉਨ੍ਹਾਂ ਨੇ ਖਿੱਚ ਕੇ ਜੱਜ ਸਾਹਿਬ ਦੇ ਰਿਟਾਇਰਿੰਗ ਰੂਮ ਵੱਲ ਪੇਸ਼ ਹੋਣ ਦੀ ਜ਼ਿੱਦ ਕੀਤੀ। ਇੰਨੇ ਨੂੰ ਵਕੀਲ ਏ.ਐਸ. ਚਾਹਲ ਮੇਰੀ ਮਦਦ ਤੇ ਆ ਗਏ ਤੇ ਉਨ੍ਹਾਂ ਨੇ ਦਲੀਲ ਦਿਤੀ ਕਿ ਇਹ ਓਪਨ ਕੋਰਟ ਹੈ, ਕਿਥੇ ਲਿਖਿਆ ਹੈ ਕਿ ਇਹ ਨਹੀਂ ਆ ਸਕਦਾ? ਉਥੇ ਪੁਲਿਸ ਅਫ਼ਸਰਾਂ ਨਾਲ ਕੁਝ ਚਿਰ ਲਈ ਹੋਈ ਤੂੰ-ਤੂੰ, ਮੈਂ-ਮੈਂ ਮਗਰੋਂ ਮੈਂ ਛੇਤੀ ਨਾਲ ਜੇਲ੍ਹ ਦੇ ਬਾਹਰਵਾਰ ਆ ਗਿਆ। ਉਥੇ ਬਾਹਰਵਾਰ ਵੱਡੀ ਭੀੜ ਫ਼ੈਸਲੇ ਦਾ ਇੰਤਜ਼ਾਰ ਕਰ ਰਹੀ ਸੀ। ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨਾਲ ਜਦੋਂ ਮੈਂ ਘਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਭਾਰੀ ਪੁਲਿਸ ਫੋਰਸ ਨੇ ਪਿੱਛਾ ਕਰਕੇ ਮੇਰੀ ਡਾਇਰੀ ਖੋਹ ਲਈ, ਜਿਸ ਵਿਚ ਇੰਟਰਵਿਊ ਨਾਲ ਸਬੰਧਤ ਕੁਝ ਗੱਲਾਂ ਰਿਕਾਰਡ ਕੀਤੀਆਂ ਹੋਈਆਂ ਸਨ। ਪੁਲਿਸ ਨੇ ਫਿਰ ਜੇਲ੍ਹ ਦੇ ਅੰਦਰ ਮੈਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਥੇ ਕਈ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਪੁਲਿਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਨਾਲ ਹੀ ਡਾਇਰੀ ਵਾਪਸ ਕਰਨ ਦੀ ਮੰਗ ਵੀ ਕੀਤੀ ਪਰ ਪੁਲਿਸ ਨੇ ਅਜੇ ਤੱਕ ਡਾਇਰੀ ਵਾਪਸ ਨਹੀਂ ਕੀਤੀ।

Source: Register


 
Old 29-Aug-2011
RomaKairon
 
Post Re: Interview with Bhai Jagtar Singh Hawara

THANKS FOR SHARE

Post New Thread  Reply

« mangla charan | ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਚੋਣਵੇਂ ਸ਼ਬਦਾਂ ਦ »
UNP