ik nazar maar leo bai sare jane

ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।
ਅੱਤਵਾਦੀ ਕੌਣ? ਗ੍ਰਿਫਤਾਰੀ ਦਾ ਬਹਾਨਾ
ਹਿੰਦੂ ਸਰਕਾਰ ਵੱਲੋਂ ਆਮ ਬਹਾਨਾ ਲਾਇਆ ਜਾਂਦਾ ਹੈ ਕਿ ਸੰਤ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਦਰਬਾਰ ਸਾਹਿਬ ਫੌਜ ਭੇਜਣੀ ਜਰੂਰੀ ਸੀ । ਸੰਤ ਜਰਨੈਲ ਸਿੰਘ ਜੀ ਤੇ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਅੱਤਵਾਦੀ ਸਨ ਜਿਸ ਕਰਕੇ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਕਿ ਅੱਤਵਾਦੀਆਂ ਨੂੰ ਬਾਹਰ ਕੱਢਿਆ ਜਾ ਸਕੇ । ਇਹ ਇਲਜ਼ਾਮ ਬਿਲਕੁਲ ਨਿਰਅਧਾਰ ਹੈ ।
ਅਪ੍ਰੈਲ 1984 ਵਿੱਚ ਸਰਕਾਰ ਨੇ ਪ੍ਰੋਫੈਸਰ ਮਿਹਰ ਚੰਦ ਭਾਰਦਵਾਜ ਨੂੰ ਦਰਬਾਰ ਸਾਹਿਬ ਦੀ ਸਥਿਤੀ ਦਾ ਮੁਆਇਨਾ ਕਰਨ ਲਈ ਭੇਜਿਆ ਪਰ ਬਾਹਰ ਆ ਕੇ ਉਸਨੇ ਬਿਆਨ ਦਿੱਤਾ ਕਿ ਦਰਬਾਰ ਸਾਹਿਬ ਅੰਦਰ ਕੋਈ ਅੱਤਵਾਦੀ ਨਹੀਂ ਹੈ ਅਤੇ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਵਿਰੁੱਧ ਚਿਤਾਵਨੀ ਦਿੱਤੀ । ਪੰਜਾਬ ਦੇ ਗਵਰਨਰ ਪਾਂਡੇ ਨੇ ਆਪਣੇ ਖਾਸ ਅਫਸਰਾਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਇਹ ਸਲਾਹ ਪਾਸ ਹੋਈ ਕਿ ਦਰਬਾਰ ਸਾਹਿਬ ਫੌਜ ਨਾ ਭੇਜੀ ਜਾਵੇ । ਪਾਂਡੇ ਨੇ ਇੰਦਰਾ ਗਾਂਧੀ ਨੂੰ ਆਪਣੇ ਵੱਲੋਂ ਚਿੱਠੀ ਵੀ ਲਿਖੀ ਅਤੇ ਨਾਲ ਹੀ ਪੀ.ਸੀ.ਐਲਗਜੈਂਡਰ ਨੂੰ ਵੀ ਫੋਨ ਕਰਕੇ ਦੱਸਿਆ ਜੋ ਕਿ ਇੰਦਰਾ ਗਾਂਧੀ ਦਾ ਖਾਸ ਬੰਦਾ ਸੀ ਪਰ ਕੋਈ ਅਸਰ ਨਾ ਹੋਇਆ । ਆਖਰਕਾਰ ਪਾਂਡੇ ਨੇ ਅਸਤੀਫਾ ਦੇ ਦਿੱਤਾ ।
ਜਨਰਲ ਸਿਨਹਾ ਦਾ ਕਹਿਣਾ ਹੈ ਕਿ “ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਬਾਰੇ ਮੇਰੀ ਰਾਇ ਪੁੱਛੀ ਤਾਂ ਮੈਂ ਇਸਦੀ ਵਿਰੋਧਤਾ ਕੀਤੀ”ਜਿਸ ਕਾਰਨ ਉਸਨੂੰ ਆਪਣੀ ਤਰੱਕੀ ਤੋਂ ਹੱਥ ਧੋਣੇ ਪਏ ਅਤੇ ਵੈਦਿਆ ਨੂੰ ਚੀਫ ਔਫ ਆਰਮੀ ਬਣਾ ਦਿੱਤਾ ਗਿਆ । ਗੁਰਦੇਵ ਸਿੰਘ, ਅੰਮ੍ਰਿਤਸਰ ਦਾ ਮੈਜਿਸਟਰੇਟ, ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਕੁੱਝ ਹਫਤੇ ਪਹਿਲਾਂ ਗਵਰਨਰ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ਵਿਚੋਂ ਕਿਸੇ ਨੂੰ ਵੀ ਗ੍ਰਿਫਤਾਰ ਕਰਵਾ ਸਕਦਾ ਹੈ ਪਰ ਉਸ ਦੀ ਗੱਲ ਕਿਸੇ ਨੇ ਨਾ ਸੁਣੀ ।
29 ਅਪ੍ਰੈਲ 1984 ਵਾਲੇ ਦਿਨ ਚੰਡੀਗੜ੍ਹ ਵਿੱਚ ਭਰੀ ਸਭਾ ਵਿੱਚ ਪੱਤਰਕਾਰਾਂ ਨੇ ਰਾਜੀਵ ਗਾਂਧੀ ਤੋਂ ਪੁੱਛਿਆ ਕਿ ‘ਕੀ ਸੰਤ ਭਿੰਡਰਾਂਵਾਲੇ ਅੱਤਵਾਦੀ ਹਨ।’ ਤਾਂ ਉਸ ਉੱਤਰ ਦਿੱਤਾ ਕਿ ਤੁਸੀਂ ਆਪ ਜਾਚ ਲਵੋ । ਪੱਤਰਕਾਰਾਂ ਦੀ ਤਸੱਲੀ ਨਾ ਹੋਣ ਤੇ ਉਹਨਾਂ ਇੱਕ ਹੋਰ ਸਵਾਲ ਪੁੱਛਿਆ ‘ਕੀ ਤੁਹਾਡੇ ਖਿਆਲ ਵਿੱਚ ਉਹ (ਸੰਤ ਜੀ) ਇੱਕ ਰਾਜਸੀ ਨੇਤਾ ਹਨ।’ ਇਸ ਦੇ ਉਤਰ ਵਿੱਚ ਰਾਜੀਵ ਨੇ ਕਿਹਾ ਕਿ ‘ਉਹ ਇੱਕ ਧਾਰਮਿਕ ਨੇਤਾ ਹਨ ਅਤੇ ਉਹਨਾਂ ਨੇ ਹੁਣ ਤੱਕ ਕੋਈ ਰਾਜਸੀ ਝੁਕਾਅ ਪ੍ਰਗਟ ਨਹੀਂ ਕੀਤਾ ।’ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਿਰਫ ਇੱਕ ਮਹੀਨੇ ਬਾਅਦ ਸੰਤ ਜੀ ਧਾਰਮਿਕ ਨੇਤਾ ਤੋਂ ਅੱਤਵਾਦੀ ਕਿਵੇਂ ਬਣ ਗਏ ।
ਅਰੁਨ ਸ਼ੌਰੀ ਲਿਖਦਾ ਹੈ “ਜਿਤਨਾ ਮੈਂ ਜਾਣਦਾ ਹਾਂ ਉਹ ਇਹ ਕਿ ਸੰਤ ਇਕ ਨਿਰਦੋਸ਼ ਆਦਮੀ ਹੈ ਅਤੇ ਆਪਣੇ ਧਰਮ ਅਤੇ ਗੁਰੂਆਂ ਦੇ ਦੱਸੇ ਰਸਤੇ ਨੂੰ ਸਮਰਪਿਤ ਹੈ” । (ਇੰਡੀਆ ਟੁਡੇ, 31 ਦਸੰਬਰ 1983, ਪੰਨਾ 36)
ਇਸ ਸਵਾਲ ਦਾ ਜਵਾਬ ਸਰਕਾਰ ਕੋਲ ਕੋਈ ਨਹੀਂ ਕਿ ਇਤਨੇ ਅਫਸਰਾਂ ਦੇ ਕਹਿਣ ਦੇ ਬਾਵਜੂਦ ਵੀ ਦਰਬਾਰ ਸਾਹਿਬ ‘ਤੇ ਹਮਲਾ ਕਿਉਂ ਕੀਤਾ ਗਿਆ। ਸਰਕਾਰ ਨੇ ਕਿਸੇ ਸਿੱਖ ਸੰਸਥਾ, ਲੀਡਰ ਜਾਂ ਅਕਾਲੀਆਂ ਨਾਲ ਸੰਪਰਕ ਨਹੀਂ ਕੀਤਾ ਕਿ ਉਹ ਸੰਤ ਜੀ ਨੂੰ ਗ੍ਰਿਫਤਾਰ ਹੋਣ ਲਈ ਕਹਿਣ ਜਾਂ ਦਰਬਾਰ ਸਾਹਿਬ ਵਿਚੋਂ ਕੱਢ ਦੇਣ । ਸ਼੍ਰੋਮਣੀ ਕਮੇਟੀ ਨੇ ਕਈ ਵਾਰੀ ਸਰਕਾਰ ਕੋਲੋਂ ਇਹ ਪੁੱਛ ਕੀਤੀ ਕਿ ਸਰਕਾਰ ਕਿੰਨ੍ਹਾਂ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਪਰ ਕੋਈ ਜਵਾਬ ਨਾ ਆਇਆ ।
ਸੰਤ ਜੀ 24 ਘੰਟੇ ਦਰਬਾਰ ਸਾਹਿਬ ਲੁਕੇ ਨਹੀਂ ਰਹਿੰਦੇ ਸਨ ਬਲਕਿ ਸਾਰੇ ਭਾਰਤ ਵਿੱਚ ਪ੍ਰਚਾਰ ਦੇ ਦੌਰੇ ਤੇ ਜਾਂਦੇ ਸਨ ਜਿਥੋਂ ਉਨ੍ਹਾਂ ਨੂੰ ਅਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ । ਇਹ ਵੀ ਗੱਲ ਧਿਆਨ ਰੱਖਣ ਯੋਗ ਹੈ ਕਿ ਸੰਤ ਜੀ ਨੂੰ ਪਹਿਲਾਂ ਕਈ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਅਤੇ ਫਿਰ ਕੋਈ ਠੋਸ ਸਬੂਤ ਨਾ ਹੋਣ ਦੀ ਸੂਰਤ ਵਿੱਚ ਬਰੀ ਕਰ ਦਿੱਤਾ ਗਿਆ ਸੀ । ਇੱਕ ਵਾਰ ਤਾਂ ਸੰਤ ਜੀ ਨੇ 50 ਸਿੰਘਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦੇ ਘਰ ਜਾ ਕੇ ਗ੍ਰਿਫਤਾਰੀ ਦਿੱਤੀ ਸੀ । ਜਦੋਂ ਪੁਲਿਸ ਨੇ ਸੰਤ ਜੀ ਦੀ ਗ੍ਰਿਫਤਾਰੀ ਦੇ ਵਰੰਟ ਕੱਢੇ ਸਨ ਤਾਂ ਸੰਤ ਜੀ ਨੇ ਆਪ ਮਹਿਤੇ ਚੌਂਕ ਵਿਖੇ ਆਪਣੀ ਗ੍ਰਿਫਤਾਰੀ ਦਿੱਤੀ । ਇਹਨ੍ਹਾਂ ਸਭ ਗਵਾਹੀਆਂ ਦੇ ਬਾਅਦ ਇਹ ਕਹਿਣਾ ਕਿ ਸੰਤ ਜੀ ਅਕਾਲ ਤਖਤ ਵਿੱਚ ਲੁਕੇ ਹੋਏ ਸਨ ਅਤੇ ਸਰਕਾਰ ਉਹਨ੍ਹਾਂ ਨੂੰ ਗ੍ਰਿਫਤਾਰ ਕਰਨ ਗਈ ਸੀ ਬਿਲਕੁਲ ਝੂਠ ਹੈ ।
ਜੇ ਸੰਤ ਜੀ ਸਚਮੁੱਚ ਲੁਕੇ ਹੋਏ ਹੁੰਦੇ ਤਾਂ ਉਨ੍ਹਾਂ ਨੇ ਅਨੇਕਾਂ ਵਾਰ ਆਪ ਹੀ ਕਿਉਂ ਗ੍ਰਿਫਤਾਰੀ ਦਿੱਤੀ ਅਤੇ ਜੇ ਉਹ ਅੱਤਵਾਦੀ ਸਨ ਤਾਂ ਸਰਕਾਰ ਨੇ ਹਮੇਸ਼ਾਂ ਉਨ੍ਹਾਂ ਨੂੰ ਰਿਹਾਅ ਕਿਉਂ ਕੀਤਾ। ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਪਹਿਲਾਂ ਪੁਲਿਸ ਨੇ ਕੋਈ ਵਰੰਟ ਨਹੀਂ ਕੱਢਿਆ ਅਤੇ ਨਾ ਹੀ ਕੋਈ ਸੰਤ ਜੀ ਦੇ ਵਿਰੁੱਧ ਕੋਈ ਇਲਜ਼ਾਮ ਹੀ ਸੀ ਫਿਰ ਗ੍ਰਿਫਤਾਰੀ ਕਿਸ ਗੱਲ ਦੀ। ਫਿਰ ਗ੍ਰਿਫਤਾਰ ਕਰਨ ਲਈ ਪੁਲਿਸ ਭੇਜੀ ਜਾਂਦੀ ਹੈ ਨਾ ਕਿ ਟੈਂਕਾਂ ਤੋਪਾਂ ਨਾਲ ਲੈਸ ਹੋਈ ਫੌਜ ਅਤੇ ਸੀ ਆਰ ਪੀ । ਫੌਜ ਤਾਂ ਸਿਰਫ ਦੁਸ਼ਮਣ ‘ਤੇ ਹਮਲਾ ਕਰਨ ਲਈ ਵਰਤੀ ਜਾਂਦੀ ਹੈ । ਕਦੀ ਕਿਸੇ ਸਰਕਾਰ ਨੇ ਕਿਸੇ ਨੂੰ ਆਪਣੇ ਹੀ ਦੇਸ਼ ਵਿੱਚ ਗ੍ਰਿਫਤਾਰ ਕਰਨ ਲਈ ਫੌਜ ਨੂੰ ਟੈਂਕਾਂ ਸਮੇਤ ਨਹੀਂ ਭੇਜਿਆ ।
ਸੰਤ ਜੀ ਦੀ ਗ੍ਰਿਫਤਾਰੀ ਸਿਰਫ ਇੱਕ ਬਹਾਨਾ ਹੀ ਸੀ ਕਿਉਂ ਕਿ ਸਰਕਾਰ ਤਾਂ ਹਿਮਾਚਲ ਪ੍ਰਦੇਸ਼ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਆਪਣੀ ਫੌਜ ਨੂੰ ਬਕਾਇਦਾ ਟ੍ਰੇਨਿੰਗ ਦਿਵਾ ਰਹੀ ਸੀ ਅਤੇ ਹਮਲੇ ਦੀਆਂ ਤਿਆਰੀਆਂ ਕਰ ਰਹੀ ਸੀ । ਰਿਟਾਇਰ ਜਨਰਲ ਸਿਨਹਾ ਦਾ ਕਹਿਣਾ ਹੈ:
“ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਸਰਕਾਰ ਲਈ ਆਖਰੀ ਰਾਹ ਨਹੀਂ ਸੀ ਬਲਕਿ ਪ੍ਰਧਾਨ ਮੰਤਰੀ ਇੰਦਰ ਗਾਂਧੀ ਤਾਂ 30 ਮਹੀਨੇ ਪਹਿਲਾਂ ਤੋਂ ਹੀ , ਯਾਨੀ ਦਸੰਬਰ 1981 ਵੇਲੇ ਤੋਂ ਹੀ ਤਿਆਰੀਆਂ ਵਿੱਚ ਜੁੱਟੀ ਹੋਈ ਸੀ । ਚਕਰਾਤਾ ਵਿਖੇ ਫੌਜ ਵੱਲੋਂ ਕਮਾਂਡੋ ਤਿਆਰ ਕੀਤੇ ਜਾ ਰਹੇ ਸਨ ਜੋ ਦਰਬਾਰ ਸਾਹਿਬ ਤੇ ਹਮਲੇ ਵਿਚ ਪੂਰੀ ਸਫਲਤਾ ਹਾਸਿਲ ਕਰ ਸਕਣ”। (June 1984, Page 28-29)

ਸਿਨਹਾ ਦਾ ਕਹਿਣਾ ਹੈ ਕਿ ਉਸਨੇ ਕਈ ਵਾਰ ਇੰਦਰਾ ਗਾਂਧੀ ਨੂੰ ਹਮਲਾ ਨਾ ਕਰਨ ਲਈ ਕਿਹਾ ਕਿਉਂ ਕਿ ਹੋਰ ਬਹੁਤ ਸਾਰੇ ਰਸਤੇ ਸਨ ਸੰਤ ਜੀ ਨੂੰ ਫੜਨ ਲਈ ਪਰ ਉਹ ਨਾ ਮੰਨੀ । ਇੰਦਰਾ ਨੇ ਚੁੱਪ ਚਾਪ ਜਨਰਲ ਵੈਦਿਯਾ ਨੂੰ ਹਮਲੇ ਦੀ ਤਿਆਰੀ ਕਰਨ ਲਈ ਕਹਿ ਦਿੱਤਾ ਅਤੇ ਕਮਾਂਡੋਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ । ਇਹ ਗੱਲ ਧਿਆਨਯੋਗ ਹੈ ਕਿ 1981 ਵਿੱਚ ਤਾਂ ਸੰਤ ਜੀ ਦਰਬਾਰ ਸਾਹਿਬ ਆਏ ਹੀ ਨਹੀਂ ਸਨ ਫਿਰ ਕਿਸ ਤਰ੍ਹਾਂ ਇਸ ਗੱਲ ‘ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ ਕਿ ਸਰਕਾਰ ਦੀ ਨੀਤੀ ਸਾਫ ਸੀ ਅਤੇ ਉਸਨੂੰ ਮਜ਼ਬੂਰੀ ਵੱਸ ਹਮਲਾ ਕਰਨਾ ਪਿਆ । ਜਦੋਂ ਕਿ ਸਾਰੇ ਸਰਕਾਰੀ ਅਫਸਰ ਅਤੇ ਪੱਤਰਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇੰਦਰਾ ਗਾਂਧੀ ਨੇ ਜਾਣ ਬੁੱਝ ਕੇ ਹਮਲਾ ਕਰਵਾਇਆ ਜਿਸ ਦੀਆਂ ਤਿਆਰੀਆਂ 1981 ਵਿੱਚ ਹੀ ਸ਼ੁਰੂ ਕਰ ਦਿੱਤੀਆਂ ਸਨ ਤਾਂ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਕਾਰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਸੀ । ਸਰਕਾਰ ਨੇ ਕੋਈ ਵੀ ਸਹੀ ਰਾਹ ਅਪਨਾ ਕੇ ਮਸਲਾ ਸੁਲਝਾਉਣ ਦੀ ਥਾਂ ਹਮਲੇ ਦਾ ਰਾਹ ਚੁਣ ਲਿਆ ਅਤੇ ਫਿਰ ਚੁਣਿਆ ਵੀ ਉਹ ਦਿਨ ਜਦੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਦਰਬਾਰ ਸਾਹਿਬ ਜਾਂਦੀਆਂ ਹਨ । ਇਹ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ । ਹੋਰ ਕੋਈ ਦਿਨ ਚੁਣਿਆ ਜਾ ਸਕਦਾ ਸੀ ਪਰ ਸਰਕਾਰ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਮੁਕਾਉਣਾ ਚਾਹੁੰਦੀ ਸੀ । ਜਦੋਂ ਪੈਲਿਸਤੀਨ ਦੇ 200 ਹਥਿਆਰਬੰਦ ਖਾੜਕੂਆਂ ਨੇ ਇੱਕ ਗਿਰਜਾ ਘਰ (ਚਰਚ) ਤੇ ਕਬਜਾ ਕਰ ਲਿਆ ਤਾਂ ਇਜਰਾਈਲ ਦੀ ਸਰਕਾਰ ਨੇ ਇੱਕ ਮਹੀਨੇ ਤੱਕ ਘੇਰਾ ਪਾਈ ਰੱਖਿਆ ਅਤੇ ਖਾੜਕੂਆਂ ਦੇ ਲੀਡਰ ਨਾਲ ਗੱਲ ਬਾਤ ਜਾਰੀ ਰੱਖੀ ਤਾਂਕਿ ਕੋਈ ਹੱਲ ਕੱਢ ਲਿਆ ਜਾਏ ਅਤੇ ਜਾਲੀ ਮਾਲੀ ਨੁਕਸਾਨ ਹੋਣੋ ਬੱਚ ਜਾਏ ਅਤੇ ਗਿਰਜਾ ਘਰ ਮਹਿਫੂਜ ਰਹਿ ਸਕੇ । ਪਰ ਹਿੰਦੂ ਸਰਕਾਰ ਨੇ ਅਜਿਹਾ ਕੋਈ ਵੀ ਕਦਮ ਨਾ ਚੁੱਕਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਸਰਕਾਰ ਪੂਰੀ ਤਰ੍ਹਾਂ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਸੀ । ਇੰਦਰਾ ਗਾਂਧੀ ਨੇ ਸਿਵਾ ਟੀ ਵੀ ਤੇ ਬੋਲਣ ਤੋਂ ਹੋਰ ਕੁੱਝ ਨਹੀਂ ਕੀਤਾ । ਨਾ ਹੀ ਪੰਜਾਬ ਆਈ ਨਾ ਹੀ ਸਿੱਖਾਂ ਨਾਲ ਕੋਈ ਗੱਲ ਬਾਤ ਤੋਰੀ । ਸਗੋਂ ਸ਼ਹੀਦੀ ਪੁਰਬ ਵਾਲੇ ਦਿਨ ਸਾਰੀਆਂ ਸੰਗਤਾਂ ਨੂੰ ਦਰਬਾਰ ਸਾਹਿਬ ਜਾਣ ਦੇਣ ਤੋਂ ਬਾਅਦ ਕਰਫਿਊ ਲਾ ਦਿੱਤਾ ਅਤੇ ਫਿਰ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ । ਕੋਈ ਹੋਰ ਦਿਨ ਚੁਣਿਆ ਜਾ ਸਕਦਾ ਸੀ ਜਾਂ ਕਾਫੀ ਦਿਨ ਪਹਿਲਾਂ ਕਰਫਿਊ ਲਾਇਆ ਜਾਂਦਾ ਤਾਂ ਕਿ ਸੰਗਤ ਦਰਬਾਰ ਸਾਹਿਬ ਨਾ ਜਾਂਦੀ । ਫਿਰ ਬਿਜਲੀ ਪਾਣੀ ਬੰਦ ਕਰਕੇ ਸੰਤ ਜੀ ਅਤੇ ਨਾਲ ਦੇ ਸਿੰਘਾਂ ਨੂੰ ਮਜ਼ਬੂਰ ਕੀਤਾ ਜਾਂਦਾ ਕਿ ਉਹ ਬਾਹਰ ਆਉਣ । ਪਰ ਹੋਇਆ ਇਸਦੇ ਉਲਟ । ਸਰਕਾਰ ਨੇ ਗੋਲੀਆਂ ਅਤੇ ਬੰਬ ਚਲਾਉਣ ਦੀ ਪਹਿਲ ਕੀਤੀ । ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ । ਬੱਚਿਆਂ ਨੂੰ ਵੀ ਨਹੀਂ ਬਖਸ਼ਿਆ । ਸਾਰੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ । ਫਿਰ ਹੋਰ ਬਹੁਤ ਸਾਰੇ ਗੁਰਦਵਾਰਿਆਂ ਤੇ ਵੀ ਉਸੇ ਦਿਨ ਹੀ ਹਮਲਾ ਕੀਤਾ ਗਿਆ ਜਦ ਕਿ ਨਾ ਸੰਤ ਜੀ ਅਤੇ ਨਾ ਹੀ ਕੋਈ ਹੋਰ ਸਿੱਖ ਉਥੇ ਹਥਿਆਰ ਰੱਖ ਕੇ ਰਹਿ ਰਿਹਾ ਸੀ । ਹਮਲੇ ਦੇ ਬਾਅਦ ਜਦੋਂ ਸੰਤ ਜੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਤੋਸ਼ਾ ਖਾਨਾ ਅਤੇ ਸਿੱਖ ਲਾਇਬਰੇਰੀ ਕਿਉਂ ਸਾੜ ਦਿੱਤੇ ਗਏ ਜਿੰਨ੍ਹਾਂ ਵਿੱਚ ਸਿਖਾਂ ਦੇ ਅਮੁੱਲ ਖਜਾਨੇ ਪਏ ਸਨ । ਦੁਨੀਆਂ ਵਿੱਚ ਕੋਈ ਵੀ ਅਜਿਹੀ ਉਦਾਹਰਨ ਨਹੀਂ ਮਿਲਦੀ ਜਿਸ ਵਿੱਚ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਉੱਤੇ ਇਤਨਾ ਜ਼ੁਲਮ ਕੀਤਾ ਹੋਵੇ । ਇਹ ਕਿਉਂ ।
ਹਮਲੇ ਦੌਰਾਨ ਦੇ ਅੱਖੀਂ ਡਿੱਠੇ ਹਾਲ ਪੜ੍ਹ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਸਰਕਾਰ ਕਿਸ ਤਰ੍ਹਾਂ ਮਨੁੱਖੀ ਘਾਣ ਕਰ ਸਕਦੀ ਹੈ ਅਤੇ ਫੌਜ ਨੇ ਕਿਤਨੀ ਬੇਦਰਦੀ ਨਾਲ ਸਿੱਖਾਂ ਉੱਤੇ ਜ਼ੁਲਮ ਕੀਤਾ ।
ਇੱਕ ਫੌਜੀ ਡਾਕਟਰ ਦੇ ਬਿਆਨ ਅਨੁਸਾਰ:
“ਸਿੱਖਾਂ ਦੀਆਂ ਲਾਸ਼ਾਂ ਮੇਰੇ ਕੋਲ ਜਦੋਂ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਦੇ ਹੱਥ ਉਨ੍ਹਾਂ ਦੀਆਂ ਹੀ ਪੱਗਾਂ ਨਾਲ ਪਿਛੇ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਵਿਚ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ । ਇਹ ਇਕ ਬਹੁਤ ਭਾਰੀ ਕਤਲੇਆਮ ਸੀ ਜਿਸ ਵਿਚ ਵੱਡੀ ਗਿਣਤੀ ਵਿੱਚ ਆਦਮੀ, ਔਰਤਾਂ ਅਤੇ ਬੱਚੇ ਕਤਲ ਕੀਤੇ ਗਏ ਸਨ । (Guardian, 14 June 1984)
ਜੀ ਅਫਸਰਾਂ ਵੱਲੋਂ ਡਾਕਟਰਾਂ ਅਤੇ ਮੈਡੀਕਲ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਹਸਪਤਾਲ ਵਿਚ ਦਾਖਿਲ ਜਖਮੀ ਸਿੱਖਾਂ ਨੂੰ ਕੋਈ ਭੋਜਨ ਜਾਂ ਪਾਣੀ ਨਾ ਦਿੱਤਾ ਜਾਵੇ । (Christian Science Monitor, 8 June 1984)
ਜੂਨ 4 ਵਾਲੇ ਦਿਨ, ਜਦੋਂ ਹਜਾਰਾਂ ਸਿੱਖ ਦਰਬਾਰ ਸਾਹਿਬ ਇਕੱਠੇ ਹੋ ਕੇ ਆਏ ਤਾਂ ਫੌਜ ਨੇ ਹਥਿਆਰਾਂ ਅਤੇ ਟੈਂਕਾਂ ਨਾਲ ਲੈਸ ਹੋ ਕੇ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ । ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਜੋ ਵੀ ਸਾਹਮਣੇ ਦਿਸਿਆ ਉਸ ਨੂੰ ਗੋਲੀ ਮਾਰ ਦਿੱਤੀ ਗਈ । ਬਹੁਤੇ ਜਖਮੀ ਸਿੱਖ ਤੜਪ ਤੜਪ ਕੇ ਮਰ ਗਏ ਪਰ ਕੋਈ ਵੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਗਈ । ਜਦੋਂ ਕਿਸੇ ਨੇ ਪਾਣੀ ਮੰਗਿਆ ਤਾਂ ਉਸਨੂੰ ਪ੍ਰਕਰਮਾ ਵਿਚ ਜਮਾ ਹੋਇਆ ਖੂਨ ਪੀਣ ਲਈ ਕਿਹਾ ਜਾਂਦਾ । (ਅੰਮ੍ਰਿਤ ਵਿਲਸਨ, 16 ਨਵੰਬਰ 1984)
ਸਿਰਫ ਕੁਝ ਕੁ ਸਿੱਖਾਂ ਨੂੰ ਫੜਨ ਲਈ ਇਤਨੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰਨਾ ਸਰਕਾਰ ਦੀ ਅਸਲੀਅਤ ਦਾ ਪਰਦਾ ਫਾਸ਼ ਕਰਦਾ ਹੈ । ਜਦੋਂ ਸੰਤ ਜੀ ਸ਼ਹੀਦ ਹੋ ਗਏ ਤਾਂ ਫਿਰ ਬੇਦੋਸ਼ੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਕੀ ਕਾਰਨ। ਛੋਟੇ ਬੱਚਿਆਂ ਨੂੰ ਮਾਂਵਾਂ ਕੋਲੋਂ ਖੋਹ ਕੇ ਕੰਧਾਂ ਨਾਲ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ । ਜਵਾਨ ਸਿੱਖਾਂ ਨੂੰ ਇਕ ਕਤਾਰ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਕਿਉਂ ਭੁੰਨ ਦਿੱਤਾ ਗਿਆ । ਫੌਜ ਨੇ ਕਈ ਮਹੀਨੇ ਦਰਬਾਰ ਸਾਹਿਬ ਤੇ ਕਬਜਾ ਕਰੀ ਰੱਖਿਆ ਅਤੇ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝਿਆ ਕਰ ਦਿੱਤਾ । ਫੌਜ ਤੁਰੰਤ ਕਿਉਂ ਨਾ ਵਾਪਿਸ ਚਲੀ ਗਈ । ਸਰਕਾਰ ਨੇ ਦੁਬਾਰਾ ਅਕਾਲ ਤਖਤ ਦੀ ਉਸਾਰੀ ਦਾ ਕੰਮ ਕਿਉਂ ਸ਼ੁਰੂ ਕਰ ਦਿੱਤਾ । ਹਜਾਰਾਂ ਸਿੱਖਾਂ ਅਤੇ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਕਿਉਂ ਭੇਜ ਦਿੱਤਾ ਗਿਆ ਜੋ ਕਿ ਅੱਜ ਤੱਕ ਵੀ ਰਿਹਾ ਨਹੀਂ ਕੀਤੇ ਗਏ । ਕਈ 12 ਸਾਲਾਂ ਦੇ ਬੱਚੇ ਅੱਜ ਜੇਲ੍ਹਾਂ ਵਿੱਚ ਹੀ ਜਵਾਨੀ ਗੁਜਾਰ ਚੁੱਕੇ ਹਨ ਅਤੇ ਉਨ੍ਹਾਂ ਦੀ ਉਮਰ 40 ਸਾਲ ਦੇ ਲਾਗੇ ਪਹੁੰਚ ਚੁੱਕੀ ਹੈ । ਸਾਰੇ ਪੰਜਾਬ ਨੂੰ ਬਾਕੀ ਸੰਸਾਰ ਨਾਲੋਂ ਜੁਦਾ ਕਰ ਦਿੱਤਾ । ਹਮਲੇ ਤੋਂ ਬਾਅਦ ਵੀ ਪੱਤਰਕਾਰਾਂ ਨੂੰ ਪੰਜਾਬ ਵਿੱਚ ਆਉਣ ਦੀ ਖੁੱਲ ਕਿਉਂ ਨਾ ਦਿੱਤੀ ਗਈ । ਇਹਨਾਂ ਸਭ ਸਵਾਲਾਂ ਦੇ ਜਵਾਬ ਸਰਕਾਰ ਨਹੀਂ ਦੇ ਸਕਦੀ
 

Yaar Punjabi

Prime VIP
Sant Bhindranwale and Indian Media (Exposing Embedded Journalism of India

ik waar ethe v nazar marlo


Sant Bhindranwale and Indian Media (Exposing Embedded Journalism of India) - Part 2 - YouTube
 

pps309

Prime VIP
Page 135, Nanavati Comission Report:

Shri Pratap Singh (W-151), a retired DIG of BSF, has stated that in 1984 he was
the Commandant of Signal Regiment of BSF. He was stationed at Delhi and his office
was at North Block. Between January and May, 1984 during informal talk with Shri
Mani Shankar Iyer, with whom he often use to go to his office, that he told him that “he
was given an unpleasant job of portraying Sikhs as terrorists.” He has further stated that
a few days after he was again told by Shri Mani Shankar Iyer that “against his wishes he
had done that job.” He has also stated that after about 3 or 4 weeks Shri Mani Shankar
Iyer had again told him that “we were told to make thousands of video cassettes for 136
screening abroad.”
He has also deposed that on 1-11-84 and 2-11-84 the Sikh officers
were advised to carry on their work from their homes and accordingly he had also done
his office work sitting at home.
 
Sant Bhindranwale and Indian Media (Exposing Embedded Journalism of India

ik waar ethe v nazar marlo




Page 135, Nanavati Comission Report:

Shri Pratap Singh (W-151), a retired DIG of BSF, has stated that in 1984 he was
the Commandant of Signal Regiment of BSF. He was stationed at Delhi and his office
was at North Block. Between January and May, 1984 during informal talk with Shri
Mani Shankar Iyer, with whom he often use to go to his office, that he told him that “he
was given an unpleasant job of portraying Sikhs as terrorists.” He has further stated that
a few days after he was again told by Shri Mani Shankar Iyer that “against his wishes he
had done that job.” He has also stated that after about 3 or 4 weeks Shri Mani Shankar
Iyer had again told him that “we were told to make thousands of video cassettes for 136
screening abroad.”
He has also deposed that on 1-11-84 and 2-11-84 the Sikh officers
were advised to carry on their work from their homes and accordingly he had also done
his office work sitting at home.
thanks bai ji
 
Top