Gurughar closed for 1 month

Singh-a-lion

Prime VIP
ਰੋਮ (ਇਟਲੀ), (ਕੈਂਥ) - ਤੁਸੀਂ ਇਹ ਖਬਰ ਪੜ੍ਹ ਕੇ ਹੈਰਾਨ ਹੋਵੋਗੇ ਕਿ ਯੂਰਪ ਵਿਚ ਇਕ ਗੁਰਦੁਆਰੇ ਨੂੰ ਸਥਾਨਕ ਮੇਅਰ ਨੇ ਇਕ ਮਹੀਨੇ ਲਈ ਇਸ ਕਰਕੇ ਬੰਦ ਕਰਨ ਦੇ ਸਰਕਾਰੀ ਫਰਮਾਨ ਜਾਰੀ ਕੀਤੇ, ਕਿਉਂਕਿ ਇਹ ਗੁਰੂਘਰ ਭੁੱਖਿਆਂ ਨੂੰ ਲੰਗਰ ਛਕਾਉਣ ਸਮੇਂ ਉਨ੍ਹਾਂ ਦੇ ਪੇਪਰ ਨਹੀਂ ਚੈੱਕ ਕਰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਵਿਚਲੇ ਸ਼ਹਿਰ ਵਿਲਵੋਰਦੇ ਵਿਖੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਕੱਲ ਸਥਾਨਕ ਕੌਂਸਲ ਵਲੋਂ ਇਕ ਮਹੀਨੇ ਲਈ ਆਮ ਸੰਗਤਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਕ ਮਹੀਨੇ ਤੱਕ ਸਿਰਫ ਇਕ ਗ੍ਰੰਥੀ ਸਿੰਘ ਅਤੇ ਇਕ ਲਾਂਗਰੀ ਹੀ ਰਹਿ ਸਕਦੇ ਹਨ। ਮੇਅਰ ਵਲੋਂ ਕੀਤੇ ਗਏ ਫੈਸਲੇ ਮੁਤਾਬਕ ਜੇਕਰ ਪਾਬੰਦੀ ਦੀ ਪਾਲਣਾ ਨਾ ਕੀਤੀ ਗਈ ਤਾਂ ਗੁਰਦੁਆਰਾ ਸਾਹਿਬ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੀ ਵੀ ਗੱਲ ਕਹੀ ਹੈ। ਜੇਕਰ ਇਕ ਮਹੀਨੇ ਤੱਕ ਸੰਗਤਾਂ ਅੰਦਰ ਨਾ ਜਾਣ ਤਾਂ ਉਸ ਤੋਂ ਬਾਅਦ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਦਰਸ਼ਨਾਂ ਲਈ ਖੋਲ੍ਹਣ ਲਈ ਇਜਾਜ਼ਤ ਦਿੱਤੀ ਜਾਵੇਗੀ।
ਮੇਅਰ ਦੇ ਇਸ ਹਿਟਲਰਸ਼ਾਹੀ ਫਰਮਾਨ ਵਿਰੁੱਧ ਕਾਨੂੰਨੀ ਚਾਰਾਜੋਈ ਕਰਨ ਲਈ ਪ੍ਰਬੰਧਕ ਮਾਹਿਰਾਂ ਦੀ ਰਾਏ ਲੈ ਰਹੇ ਹਨ। ਮਾਮਲਾ ਇਥੇ ਗੈਰ-ਕਾਨੂੰਨੀ ਰਹਿ ਰਹੇ ਨੌਜਵਾਨਾਂ ਵਲੋਂ ਗੁਰੂਘਰ ਆ ਕੇ ਲੰਗਰ ਛਕਣ ਕਾਰਨ ਵੱਧ ਗਿਆ ਤੇ ਨੌਬਤ ਗੁਰੂਘਰ ਦੇ ਬੰਦ ਹੋਣ ਤਕ ਪਹੁੰਚ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਕਿਹਾ ਕਿ ਪੰਗਤ ਵਿਚ ਬੈਠੇ ਹੋਏ ਆਦਮੀ ਦਾ ਸ਼ਨਾਖਤੀ ਕਾਰਡ ਅਸੀਂ ਚੈੱਕ ਨਹੀਂ ਕਰ ਸਕਦੇ ਅਤੇ ਪੇਟ ਦੀ ਅੱਗ ਬੁਝਾਉਣ ਆਏ ਕਿਸੇ ਨਿਆਸਰੇ ਨੂੰ ਬਾਹੋਂ ਫੜ ਕੇ ਬਾਹਰ ਨਹੀਂ ਕੱਢ ਸਕਦੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਡੀ ਸੇਵਾ ਗੁਨਾਹ ਹੋ ਗਈ।
 
Last edited by a moderator:
Top