UNP

Diwali not to be celebrated by Sikhs

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 10-Nov-2015
Miss Happiness
 
Diwali not to be celebrated by Sikhs

Eh kinna k sahi hai ki sikhs ne diwali ni manuani

Diwali kado ton sikhs da festival ho gaya

Sikh diwali vale din "Bandi Chhad Diwas " manunde

Jad ki bandi chhod diwas de tan bhari diwan saj rae ne....fr eh raula kyu


 
Old 10-Nov-2015
[Thank You]
 
Re: Diwali not to be celebrated by Sikhs

ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ ਹੈ

ਡਾਕਟਰ ਹਰਜਿੰਦਰ ਸਿੰਘ ਦਿਲਗੀਰ

ਤਿਉਹਾਰ ਦਾ ਲਫ਼ਜ਼ੀ ਮਾਅਨਾ ਹੈ ਦਿਨ-ਵਾਰ, ਘਟਨਾ, ਕਿਸੇ ਮੇਲੇ, ਰਸਮ, ਯਾਦ ਨੂੰ ਮਨਾਉਣਾ। ਭਾਈ ਕਾਨ੍ਹ ਸਿੰਘ ਨਾਭਾ ‘ਤਿਉਹਾਰ’ ਲਫ਼ਜ਼ ਦਾ ਮਾਅਨਾ ਦੱਸਦਿਆਂ ਇਸ ਵਿਚ ‘ਵਿਸਾਖੀ, ਹੋਲੀ, ਈਦ ਅਤੇ ਕ੍ਰਿਸਮਿਸ ਡੇਅ’ ਗਿਣਦੇ ਹਨ। ਅੰਗਰੇਜ਼ੀ ਐਨਸਾਈਕਲੋਪੀਡੀਆਜ਼ ਤਿਉਹਾਰ ਦੇ ਪਿਛੋਕੜ ਵਿਚ ਧਰਮ ਜਾਂ ਮੌਸਮ ਨੂੰ ਮੰਨਦੇ ਹਨ। ਤਿਉਹਾਰ ਵਿਚ ਨੱਚਣਾ, ਗਾਉਣਾ, ਜਸ਼ਨ ਮਨਾਉਣਾ, ਪਾਰਟੀ ਕਰਨਾ, ਚੰਗਾ ਖਾਣਾ, ਨਸ਼ਾ ਪੀਣਾ ਵਗ਼ੈਰਾ ਸ਼ਾਮਿਲ ਹੁੰਦਾ ਹੈ।

ਪੰਜਾਬ ਵਿਚ ਹਿੰਦੂ ਧਰਮ ਨਾਲ ਸਬੰਧਿਤ ਕਈ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਵਿਚ ਲੋਹੜੀ, ਹੋਲੀ, ਦੀਵਾਲੀ, ਰੱਖੜੀ, ਸੰਗਰਾਂਦ, ਮੱਸਿਆਂ ਅਤੇ ਕਈ ਹੋਰ ਮੇਲੇ ਵੀ ਹਨ। ਹਿੰਦੂ ਇਨ੍ਹਾਂ ਤਿਉਹਾਰਾਂ ਨੂੰ ਸਦੀਆਂ ਤੋਂ ਮਨਾਉਂਦੇ ਆ ਰਹੇ ਹਨ। ਇਹ ਸਾਰੇ ਤਿਉਹਾਰ ਹਿੰਦੂ ਧਰਮ ਦੇ ਕਿਸੇ ਨਾ ਕਿਸੇ ਰਾਜੇ, ਦੇਵਤੇ ਜਾਂ ਦੇਵੀ ਨਾਲ ਜੁੜੇ ਹੋਏ ਹਨ । ਇਨ੍ਹਾਂ ਤਿਉਹਾਰਾਂ ਦਾ ਸਿੱਖਾਂ ਜਾਂ ਮੁਸਲਮਾਨਾਂ ਜਾਂ ਕਿਸੇ ਵੀ ਧਰਮ ਨਾਲ ਕੋਈ ਸਬੰਧ ਨਹੀਂ ਹੈ।

ਸਿੱਖ ਫ਼ਲਸਫ਼ੇ ਵਿਚ ਉਪਰਲੇ ਤਿਉਹਾਰਾਂ ਵਰਗੀ ਕੋਈ ਸ਼ੈਅ ਨਹੀਂ। ਸਿੱਖ ਧਰਮ ਵਿਚ ਲੋਹੜੀ ਦਾ ਕੋਈ ਪਿਛੋਕੜ ਨਹੀਂ। ਨਾ ਤਾਂ ਇਸ ਦਾ ਧਰਮ ਨਾਲ ਸਬੰਧ ਹੈ, ਨਾ ਹੀ ਗੁਰੂ ਸਾਹਿਬਾਨ ਦੀਆਂ ਜ਼ਿੰਦਗੀਆਂ ਵਿਚ ਇਸ ਦਾ ਮਨਾਏ ਜਾਣਾ ਨਜ਼ਰ ਆਉਂਦਾ ਹੈ ਅਤੇ ਨਾ ਹੀ ਸਿੱਖ ਤਵਾਰੀਖ਼ ਅਤੇ ਕਲਚਰ ਵਿਚ ਕਦੇ ਲੋਹੜੀ ਮਨਾਏ ਜਾਣ ਦਾ ਜ਼ਿਕਰ ਹੈ। ਹਿੰਦੀਆਂ ਦਾ ਗ਼ਲਬਾ ਹੋਣ ਕਰ ਕੇ ਵੇਖੋ-ਵੇਖੀ, ਬੇਸਮਝ, ਕੱਚੇ ਅਤੇ ਭੋਲੇ ਲੋਕ ਇਸ ਅ-ਸਿੱਖ ਧਰਮ ਨੂੰ ਮਨਾਉਣ ਲੱਗ ਪਏ। ਪਰ ਜਿਉਂ-ਜਿਉ ਸੋਝੀ ਆ ਰਹੀ ਹੈ, ਸਿੱਖ ਇਸ ਨੂੰ ਛੱਡਦੇ ਜਾ ਰਹੇ ਹਨ।

ਦੀਵਾਲੀ ਅਤੇ ਸਿੱਖ

ਦੀਵਾਲੀ ਦਾ ਸਿੱਖ ਫ਼ਲਸਫ਼ੇ ਨਾਲ ਕੋਈ ਸਬੰਧ ਨਹੀਂ। ਦੀਵਾਲੀ, ਜੋ ਬਿਕਰਮੀ ਕੈਲੰਡਰ ਦੀ ਕੱਤਕ ਵਦੀ 30 (ਅਕਤੂਬਰ/ਨਵੰਬਰ) ਨੂੰ ਮਨਾਇਆ ਜਾਂਦਾ ਹੈ, ਹਿੰਦੂ ਧਰਮ ਵਿਚ ਲਛਮੀ ਦੀ ਪੂਜਾ ਦਾ ਤਿਉਹਾਰ ਹੈ। ਦੀਵਾਲੀ ਅਤੇ ਮਿਥਿਹਾਸਕ ਲੱਛਮੀ ਦੇਵੀ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ। ਇਸ ਦਾ ਦੂਜਾ ਪਿਛੋਕੜ ਅਯੁਧਿਆਂ ਦੇ ਰਾਜੇ ਰਾਮ ਚੰਦਰ ਦਾ ਕਈ ਸਾਲਾਂ ਮਗਰੋਂ ਆਪਣੇ ਮੁਲਕ ਪਰਤਣਾ ਹੈ। ਹਿੰਦੂ ਦੀਵੇ ਜਗਾ ਕੇ ਲਛਮੀ ਨੂੰ ਖ਼ੁਸ਼ ਕਰਦੇ ਹਨ। ਸਿੱਖਾਂ ਵਿਚ ਇਸ ਨੂੰ ਛੇਵੇਂ ਪਾਤਿਸ਼ਾਹ ਵਲੋਂ ਗਵਾਲੀਅਰ ਕੈਦ ’ੋਚੋਂ ਰਿਹਾ ਹੋ ਕੇ ਅੰਮ੍ਰਿਤਸਰ ਪੁੱਜਣ ਦੇ ਨਾਂ ’ਤੇ ਦੀਵੇ ਜਗਾ ਕੇ ਗੁਰੂ ਸਾਹਿਬ ਨੂੰ ‘ਜੀ ਆਇਆਂ’ ਕਹਿਣ ਨਾਲ ਜੋੜਿਆ ਜਾਂਦਾ ਹੈ। ਛੇਵੇਂ ਪਾਤਿਸ਼ਾਹ, ਅਕਤੂਬਰ 1619 ਵਿਚ ਰਿਹਾ ਹੋ ਕੇ, ਅੰਮ੍ਰਿਤਸਰ ਵਿਚ ਦੀਵਾਲੀ ਵਾਲੇ ਦਿਨ ਨਹੀਂ ਬਲਕਿ 28 ਦਿਸੰਬਰ 1620 ਦੇ ਦਿਨ ਪੁੱਜੇ ਸਨ । 1635 ਵਿਚ ਉਹ ਕੀਰਤਪੁਰ ਚਲੇ ਗਏ ਸਨ ਤੇ ਇਸ ਮਗਰੋਂ 1696 ਤੱਕ ਅੰਮ੍ਰਿਤਸਰ ’ਤੇ ਪ੍ਰਿਥੀ ਚੰਦ ਦੀ ਔਲਾਦ ਯਾਨਿ ਮੀਣਿਆਂ ਦਾ ਕਬਜ਼ਾ ਰਿਹਾ ਸੀ। ਉਨ੍ਹਾਂ ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ’ਚ ਦੀਵਾਲੀ ਹਰਗਿਜ਼ ਨਹੀਂ ਮਨਾਈ ਹੋਵੇਗੀ। ਜੇ ਮਨਾਈ ਹੋਵੇਗੀ ਤਾਂ ਹਿੰਦੂਆਂ ਦੇ ਤਿਉਹਾਰ ਨੂੰ ਤਾਂ ਮਨਾਇਆ ਹੋ ਸਕਦਾ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਦੀ ਖ਼ੁਸ਼ੀ ਕਰ ਕੇ ਨਹੀਂ।

ਇੱਥੇ ਇਹ ਸਵਾਲ ਪੁੱਛਿਆ ਜਾਵੇਗਾ ਕਿ ਦੀਵਾਲੀ ’ਤੇ ਤਾਂ ਸਿੱਖ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਅੱਗੇ ਹਰ ਸਾਲ ਇਕੱਠੇ ਹੋਇਆ ਕਰਦੇ ਸੀ; ਤੇ ਦੂਜਾ, ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਵੇਲੇ ‘ਦੀਵਾਲੀ’ ਮਨਾਈ ਗਈ ਸੀ, ਵਗ਼ੈਰਾ।

ਗੁਰੂ ਅਮਰ ਦਾਸ ਸਾਹਿਬ ਨੇ ਸਾਲ ਵਿਚ ਤਿੰਨ ਵਾਰ ਗੋਇੰਦਵਾਲ ਵਿਚ ਇਕੱਠ ਕਰਨੇ ਸ਼ੁਰੂ ਕੀਤੇ ਸਨ ਤੇ ਇਹ ਦਿਨ ਸਨ:
ਪਹਿਲੀ ਮਾਘ, ਪਹਿਲੀ ਵਿਸਾਖ ਤੇ ਕੱਤਕ ਵਦੀ 30 (ਦੀਵਾਲੀ)।
ਉਨ੍ਹਾਂ ਨੇ ਇਹ ਦਿਨ ਇਸ ਕਰ ਕੇ ਚੁਣੇ ਸੀ ਲੋਕਾਂ ਨੂੰ ਇਨ੍ਹਾਂ ਤਾਰੀਖ਼ਾਂ ਦਾ ਆਸਾਨੀ ਨਾਲ ਪਤਾ ਲਗ ਸਕਦਾ ਸੀ। ਸਿੱਖ ਅਠਾਰ੍ਹਵੀਂ ਸਦੀ ਵਿਚ, ਸਾਲ ਵਿਚ ਦੋ ਵਾਰ, ਵਿਸਾਖੀ ਅਤੇ ਦੀਵਾਲੀ ਦੇ ਦਿਨ ਅੰਮ੍ਰਿਤਸਰ ਵਿਚ ਪਹੁੰਚਿਆ ਕਰਦੇ ਸੀ। ਸਰਬੱਤ ਖ਼ਾਲਸਾ ਇਕੱਠ ਉੱਥੇ ਹੀ ਹੋਇਆਂ ਕਰਦੇ ਸੀ। ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਦੀਵਾਲੀ ਤੇ ਵਿਸਾਖੀ ਨੂੰ ਤਿਉਹਾਰਾਂ ਵਜੋਂ ਮਨਾਇਆ ਕਰਦੇ ਸੀ । ਦਰਅਸਲ, ਉਸ ਵੇਲੇ ਡਾਇਰੀਆਂ ਅਤੇ ਕੈਲੰਡਰ ਤਾਂ ਹੋਇਆ ਹੀ ਨਹੀਂ ਕਰਦੇ ਸੀ। ਹਿੰਦੂਆਂ ਦੇ ਪੁਰੋਹਿਤ ਆਪਣੇ ਕੈਲੰਡਰ (ਬਿਕਰਮੀ ਸੰਮਤ) ਮੁਤਾਬਿਕ ਦਿਨ ਕੱਢਿਆ ਕਰਦੇ ਸਨ। ਇਸ ਹਾਲਤ ਵਿਚ ਸਭ ਨੂੰ ਆਸਾਨੀ ਨਾਲ ਪਤਾ ਲੱਗ ਜਾਇਆ ਕਰਦਾ ਸੀ ਕਿ ‘ਹਿੰਦੂ’ ਦਿਨ-ਦਿਹਾੜੇ ਕਿਸ ਦਿਨ ਹਨ। ਜੰਗਲਾਂ, ਛੰਭਾਂ, ਪਹਾੜਾਂ, ਮਾਰੂਥਲਾਂ ਵਿਚ ਵਿਚਰ ਰਹੇ ਸਿੱਖਾਂ ਨੂੰ ਇਸ ਦੀ ਪਛਾਣ ਸੌਖੀ ਹੋ ਸਕਦੀ ਸੀ। ਜੇ ਉਦੋਂ ਡਾਇਰੀਆਂ, ਕੈਲੰਡਰ, ਅਖ਼ਬਾਰਾਂ, ਰੇਡੀਓ ਵਗ਼ੈਰਾ ਹੁੰਦੇ ਤਾਂ ਸਿੱਖਾਂ ਨੂੰ ਤਾਰੀਖ਼ਾਂ ਲੱਭਣ ਵਾਸਤੇ ਪੰਡਤਾਂ ’ਤੇ ਮੁਨੱਸਰ ਨਾ ਹੋਣਾ ਪੈਂਦਾ। ਯਾਨਿ ਸਿੱਖਾਂ ਦਾ ਸਾਲ ਵਿਚ ਦੋ ਵਾਰ ਇਕੱਠੇ ਹੋਣ ਵਾਸਤੇ, ਦਿਨ ਲੱਭਣ ਦੀ ਅਸਾਨੀ ਦੀ ਵਜ੍ਹਾ ਇਹ ਨਹੀਂ ਸੀ ਕਿ ਸਿੱਖ ਦੀਵਾਲੀ ਤੇ ਵਿਸਾਖੀ ਨੂੰ ਹੀ ਇਕੱਠੇ ਹੋਣਾ ਚਾਹੁੰਦੇ ਸਨ। ਨਾ ਤਾਂ ਸਿੱਖ ਫ਼ਲਸਫ਼ਾ ਅਤੇ ਨਾ ਹੀ ਤਵਾਰੀਖ਼ ਇਨ੍ਹਾਂ ਇਕੱਠਾਂ ਦੀ ਵਜ੍ਹਾ ਦੇ ਪਿਛੋਕੜ ਵਿਚ ਤਿਉਹਾਰ ਮਨਾਉਣਾ ਦੱਸਦੀ ਹੈ। ਫਿਰ ਇਨ੍ਹਾਂ ਸਰਬੱਤ ਖ਼ਾਲਸਾ ਇਕੱਠਾਂ ਵਿਚ ਕਿਤੇ ਵੀ ਦੀਵੇ ਜਗਾਉਣ ਯਾਨਿ “ਲਾਟਾਂ ਵਾਲੀ” ਨੂੰ ਖ਼ੁਸ਼ ਕਰਨ ਦਾ ਕੋਈ ਜ਼ਿਕਰ ਨਹੀਂ ਆਉਂਦਾ।

ਕਈ ਭੋਲੇ ਵੀਰ, ਭਾਈ ਗੁਰਦਾਸ ਜੀ ਦੀ ਲਾਈਨ, “ਦੀਵਾਲੀ ਦੀ ਰਾਤ ਦੀਵੇ ਬਾਲੀਅਨਿ” ਦਾ ਹਵਾਲਾ ਦੇਣਗੇ। ਹਾਲਾਂ ਕਿ ਇਸ ਲਾਈਨ ਦਾ ਮਾਅਨਾ ਇਹ ਹੈ ਕਿ ਹਿੰਦੂ ਲੋਕ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਦੇ ਹਨ। ਇਸ ਵਿਚ ਦੀਵਾਲੀ ਮਨਾਉਣ ਦੀ ਹਮਾਇਤ ਨਹੀਂ ਕੀਤੀ ਗਈ, ਬਲਕਿ ਇਸ ਨੂੰ ਰੱਦ ਕੀਤਾ ਹੋਇਆ ਹੈ ਕਿ ਇਨ੍ਹਾਂ ਦੀਵਿਆਂ ਦਾ ਕੋਈ ਫ਼ਾਇਦਾ ਨਹੀਂ; ਇਹ ਤਾਂ ਕੁਝ ਵਕਤ ਦੀ ਰੌਸ਼ਨੀ ਹੈ ਅਸਲ ਰੌਸ਼ਨੀ ਤਾਂ ਮਨ ਤੇ ਰੂਹ ਦੀ ਰੌਸ਼ਨੀ ਹੈ; ਉਸ ਨੂੰ ਰੌਸ਼ਨ ਕਰਨ ਵਾਸਤੇ ਗਿਆਨ ਦੇ ਦੀਵੈ ਬਾਲਣੇ ਚਾਹੀਦੇ ਹਨ।

ਸਿੱਖਾਂ ਵਿਚ ਪਰਪਾਟੀ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਤੋਂ ਮਗਰੋਂ ਰਣਜੀਤ ਸਿੰਘ ਦੀ ਹਕੂਮਤ ਦੇ ਛੇਕੜਲੇ ਦਿਨਾਂ ਵਿਚ ਮਨਾਈ ਜਾਣੀ ਸ਼ੁਰੂ ਹੋਈ ਸੀ। ਮੌਜੂਦਾ ਰੂਪ ਵਿਚ ਦੀਵਾਲੀ ਅੰਮ੍ਰਿਤਸਰ ਵਿਚ ਨਿਰਮਲਿਆਂ ਅਤੇ ਉਦਾਸੀਆਂ ਨੇ ਇਸ ਕਰ ਕੇ ਮਨਾਉਣੀ ਸ਼ੁਰੂ ਕੀਤੀ ਸੀ ਕਿਉਂ ਕਿ ਪੁਜਾਰੀ ਦੀਵਾਲੀ ਦੇ ਦਿਨ ਸਿੱਖਾਂ ਤੋਂ ਵੀ ਚੜ੍ਹਾਵੇ ਦੇ ਰੂਪ ਵਿਚ ਮਾਇਆ ਬਟੋਰਨਾ ਚਾਹੁੰਦੇ ਸਨ। ਬਸ ਇਸੇ ਪੁਜਾਰੀ ਸਾਜ਼ਿਸ਼ ਵਿਚ ਅੰਮ੍ਰਿਤਸਰ ਵਿਚ ਅ-ਸਿੱਖ ਤਿਉਹਾਰ ਦੀਵਾਲੀ ਮਨਾਈ ਜਾਣ ਲਗ ਪਈ। ਸਿੱਖਾਂ ਨੇ 1984 ਵਿਚ ਭਾਰਤੀ ਫ਼ੌਜਾਂ ਦੇ ਹਮਲੇ ਮਗਰੋਂ ਦਰਬਾਰ ਸਾਹਿਬ ਵਿਚ ਦੀਵਾਲੀ ਮਨਾਉਣੀ ਬੰਦ ਕਰ ਦਿੱਤੀ ਸੀ ਪਰ ਮਨਜੀਤ ਸਿੰਘ (ਗ੍ਰੰਥੀ ਕੇਸਗੜ੍ਹ) ਨੇ 1994 ਵਿਚ ਫੇਰ ਸ਼ੁਰੂ ਕਰਵਾ ਦਿੱਤੀ ਸੀ। ਜੇ ਸਿੱਖ ਦੀਵਾਲੀ ਤੇ ਦੀਵੇ ਜਗਾਉਂਦੇ ਹੁੰਦੇ ਤਾਂ ਭਾਈ ਗੁਰਦਾਸ ਦੀਵੇ ਜਗਾਉਣ ਨੂੰ ਰੱਦ ਨਾ ਕਰਦੇ।

ਹੋਲੀ ਅਤੇ ਸਿੱਖ

ਹੋਲੀ ਹਿੰਦੂ ਮਿਥਿਹਾਸ ਵਿਚ ‘ਹੋਲਿਕਾ’ ਨਾਂ ਦੀ ਔਰਤ ਦੇ ਸੜਨ ਨਾਲ ਸਬੰਧ ਰੱਖਦੀ ਹੈ। ਇਸ ਦਾ ਸਿੱਖ ਧਰਮ ਨਾਲ ਕੋਈ ਮੇਲ ਨਹੀਂ। ਪੰਜਾਬੀਆਂ ਨੂੰ ਪੂਰਬੀਆਂ ਦੀ ਇਸ ਹੋਛੀ ਖੇਡ ਤੋਂ ਰੋਕਣ ਵਾਸਤੇ ਅਨੰਦਪੁਰ ਸਾਹਿਬ ਵਿਚ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਹੋਲਾ ਮਹੱਲਾ ਮਨਾ ਕੇ, ਹੋਲੀ ਦੇ ਰੰਗ ਪਾਉਣ ਅਤੇ ਹੁਲੜਬਾਜ਼ੀ ਕਰਨ ਦੀ ਹਰਕਤ ਤੋਂ ਰੋਕਣ ਵਾਸਤੇ ਸੂਝ ਦਿੱਤੀ ਸੀ। ਗੁਰੂ ਸਾਹਿਬ ਦਾ ਮਾਅਨਾ ਹਰਗਿਜ਼ ਇਹ ਨਹੀਂ ਸੀ ਕਿ ਹੋਲੀ ਨੂੰ ‘ਸਿੱਖੀ ਸਰੂਪ’ ਦੇ ਦਿੱਤਾ ਜਾਏ ਜਾਂ ਹੋਲੀ ਦਾ ਦਿਨ ਮਨਾਇਆ ਜ਼ਰੂਰ ਜਾਵੇ, ਪਰ ਸਿੱਖ ਤਰੀਕੇ ਨਾਲ। ਕਈ ਸਾਲਾਂ ਤੋਂ ਅਨੰਦਪੁਰ ਸਾਹਿਬ ’ਚ ਮਨਾਇਆ ਜਾਣ ਵਾਲਾ ਮੇਲਾ, ਅਚਾਨਕ ਹੀ ਕੁਝ ਭੋਲੇ ਸਿੱਖਾਂ ਨੇ ਤਿਉਹਾਰ ਬਣਾ ਲਿਆ ਹੈ । ਗੁਰੂ ਸਾਹਿਬ ਨੇ ਜੋ ਹੋਲਾ ਮਹੱਲਾ ਸ਼ੁਰੂ ਕੀਤਾ ਸੀ, ਉਸ ਵਿਚ ਜੰਗ ਦੀ ਮਸ਼ਕ, ਹਥਿਆਰਾਂ ਦੀ ਟਰੇਨਿੰਗ ਅਤੇ ਫ਼ੌਜੀ ਸਿੱਖਿਆ ਸ਼ਾਮਿਲ ਸਨ। (ਵੇਖੋ, ਮਹਾਨ ਕੋਸ਼ ਵਿਚ ਹੋਲਾ ਮਹੱਲਾ ਦੀਆਂ ਐਂਟਰੀਜ਼)।
ਇਸ ਵਿਚ ਮੇਲੇ ਵਾਂਗ ਸ਼ੋਰ, ਖਾਣਾ-ਪੀਣਾ, ਖੇਡਾਂ, ਰੰਗ ਉਡਾਉਣੇ ਨਹੀਂ ਸਨ । ਇਨ੍ਹਾਂ ਚੀਜ਼ਾਂ ਨੂੰ ਤਾਂ ਸਗੋਂ ਰੋਕਿਆ ਗਿਆ ਸੀ । ਕੁਝ ਚਿਰ ਤੋਂ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਇਕ ਤਰ੍ਹਾਂ ਨਾਲ ‘ਸਿੱਖਾਂ ਦੀ ਹੋਲੀ’ ਬਣ ਗਿਆ ਹੈ। ਸਿੱਖ ‘ਮੇਲਾ’ ਤਾਂ ਕਦੇ ਵੀ ਨਹੀਂ ਮਨਾਉਂਦੇ ਸਨ । ਜੰਗੀ ਮੁਕਾਬਲੇ, ਘੋੜ-ਦੌੜ, ਨੇਜ਼ਾ-ਬਾਜ਼ੀ, ਗਤਕਾ, ਕਿਰਪਾਨ ਦੇ ਹੁਨਰ ਤਾਂ ਖੇਡਾਂ ਸਨ ਨਾ ਕਿ ‘ਮੇਲਾ’।
ਫ਼ਲਸਫ਼ੇ ਦੇ ਪੱਖੋਂ ‘ਹੋਲਾ ਮਹੱਲਾ’ ਦੀ ਥਾਂ ‘ਹੋਲਾ ਮੇਲਾ’ ਮਨਾਉਣਾ ਅ-ਸਿੱਖ ਕਾਰਵਾਈ ਹੈ।

ਰਖੜੀ ਅਤੇ ਸਿੱਖ

ਰੱਖੜੀ ਹਿੰਦੂ ਧਰਮ ਦਾ ਤਿਉਹਾਰ ਹੈ। ਰੱਖੜੀ, ਯਾਨਿ ਰੱਖਿਆ ਕਰਨ ਵਾਲੀ ਡੋਰੀ। ਹਿੰਦੂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਅਤੇ ਪੁਰੋਹਿਤ ਯਜਮਾਨ ਦੇ ਹੱਥ ’ਤੇ ਬੰਨ੍ਹ ਕੇ, ਮਾਇਆ ਹਾਸਿਲ ਕਰਦੇ ਹਨ। ਹਿੰਦੂਆਂ ਵਿਚ ਖ਼ਾਸ ਕਰ ਕੇ ਰਾਜਪੂਤਾਂ ਵਿਚ, ਇਹ ਰਸਮ ਪੁਰਾਣੀ ਹੈ। ਭੈਣਾਂ, ਭਰਾਵਾਂ ਦੇ ਹੱਥ ’ਤੇ ਰੱਖੜੀ ਬੰਨ੍ਹ ਕੇ, ਬਦਲੇ ਵਿਚ ਆਪਣੀ ਹਿਫ਼ਾਜ਼ਤ ਦਾ ਵਾਅਦਾ ਲੈਂਦੀਆਂ ਸਨ। ਕਈ ਅਬਲਾਵਾਂ ਵੀ ਬਹਾਦਰ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਇਹ ਵਾਅਦਾ ਹਾਸਿਲ ਕਰਿਆ ਕਰਦੀਆਂ ਸਨ। ਹਿੰਦੂਆਂ ਵਿਚ ਇਸੇ ਕਰ ਕੇ ‘ਰੱਖੜੀ ਬੰਨ੍ਹ ਭਰਾ’ ਦਾ ਰਿਵਾਜ ਵੀ ਹੈ। (ਇਹ ਵੱਖਰੀ ਗੱਲ ਹੈ ਕਿ ਅਬਦਾਲੀ ਜਦੋਂ ਹਜ਼ਾਰਾਂ ਔਰਤਾਂ ਚੁੱਕ ਕੇ ਲੈ ਗਿਆ ਤਾਂ ਹਿੰਦੂ ਨੌਜਵਾਨਾਂ ਦੇ ਹੱਥਾਂ ’ਤੇ ਬੰਨ੍ਹੀਆਂ ਰੱਖੜੀਆਂ ਨੇ ਉਨ੍ਹਾਂ ਜਵਾਨਾਂ ਨੂੰ ਨਾ ਟੁੰਬਿਆ। ਇਸ ਦੇ ਮੁਕਾਬਲੇ ’ਤੇ ਕੜੇ ਤੇ ਕਿਰਪਾਨਾਂ ਵਾਲੇ ਸਿੰਘਾਂ ਨੇ ਹਜ਼ਾਰਾਂ ਹਿੰਦੂ ਕੁੜੀਆਂ ਬਚਾ ਕੇ ਉਨ੍ਹਾਂ ਦੇ ਘਰੀਂ ਪਹੁੰਚਾਈਆਂ। ਹੋਰ ਕਮਾਲ ਦੀ ਤਾਂ ਗੱਲ ਇਹ ਹੈ ਕਿ ‘ਰੱਖੜੀ ਵਾਲੇ ਹਿੰਦੂਆਂ’ ਨੇ ਆਪਣੀਆਂ ਇਨ੍ਹਾਂ ਭੈਣਾਂ ਨੂੰ ਕਬੂਲਣ ਤੋਂ ਹਿਚਕਿਚਾਹਟ ਦਿਖਾਈ)। ਇੰਞ ਹੁਣ, ਇਹ ਹਿੰਦੂ ਤਿਉਹਾਰ ਮਹਿਜ਼ ਇਕ ਰਸਮ ਬਣ ਗਿਆ ਹੈ ਅਤੇ ਫੋਕੀ ਦਿਖਾਵਟ, ਦੰਭ ਤੇ ਪਾਖੰਡ ਤੋਂ ਸਿਵਾ ਇਸ ਦਾ ਕੋਈ ਮਤਲਬ ਨਹੀਂ।ਸਿੱਖਾਂ ਵਿਚ ਰੱਖੜੀ ਨਾਂ ਦੀ ਕੋਈ ਚੀਜ਼ ਨਹੀਂ। ਕਿਸੇ ਸਿੱਖ ਗੁਰੂ ਨੇ ਭੇਣ ਤੋਂ ਰੱਖੜੀ ਨਹੀਂ ਬੰਨ੍ਹਵਾਈ। ਹੁਣੇ ਜਿਹੇ ਕੁਝ ਹਿੰਦੂ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਭੈਣ ਨਾਨਕੀ ਤੋਂ ਰੱਖੜੀ ਬੰਨ੍ਹਵਾਉਣ ਦੀ ਝੂਠੀ ਕਹਾਣੀ ਘੜ ਕੇ ਕੁਝ ਭੋਲੇ ਸਿੱਖਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਅਜਿਹੀ “ਰੱਖਿਆ” ਦੇ ਦੰਭ ਵਿਚ ਯਕੀਨ ਹੀ ਨਹੀਂ ਰੱਖਦਾ। ਸਿੱਖ ਨੂੰ ਤਾਂ ਅਕਾਲ ਪੁਰਖ ਵੱਲੋਂ ਰੱਖਿਆ ਮਿਲੀ ਹੋਈ ਹੈ। ਸਿੱਖ ਸਿਰਫ਼ ਆਪਣੀ ਮਾਂ-ਜਾਈ ਭੈਣ ਦਾ ਹੀ ਰਖਵਾਲਾ ਨਹੀਂ ਬਲਕਿ ਹਰ ਔਰਤ ਦਾ ਰਖਵਾਲਾ ਹੈ। ਜੇ ਸਿੱਖ ਰੱਖੜੀ ਬੰਨ੍ਹਦਾ ਹੈ ਤਾਂ ਉਹ ਸਿੱਖੀ ਤੋਂ ਦੂਰ ਹੈ, ਉਹ ਮਨਮਤੀਆ ਹੈ। ਹੱਥ ’ਚ ਕੜਾ ਪਾ ਕੇ, ਨਾਲ ਹੀ ਰੱਖੜੀ ਬੰਨ੍ਹਣਾ, ਕੜੇ ਦੀ ਵੀ ਤੌਹੀਨ ਕਰਨਾ ਹੈ। ਅਜਿਹਾ ਸਿੱਖ ਨਕਲੀ ਹੈ, ਜਾਅਲੀ ਹੈ, ਦੰਭੀ ਹੈ, ਪਾਖੰਡੀ ਹੈ। ਜਿਵੇਂ ਕੱਟੀ ਹੋਈ ਦਾੜ੍ਹੀ ਸਿੱਖ ਦੇ ਮੂੰਹ ’ਤੇ ਬਦਸੂਰਤੀ ਦੀ ਨਿਸ਼ਾਨੀ ਹੈ, ਉਵੇ ਇਕ ਕੇਸ-ਦਾੜ੍ਹੀ ਵਾਲੇ ਸਿੱਖ ਦੇ ਗੁੱਟ ’ਤੇ ਰੱਖੜੀ ਜਾਂ ਕੋਈ ਸੂਤਰੀ ਉਸ ਵਾਸਤੇ ਕਲੰਕ ਹੈ। ਰੱਖੜੀ ਬੰਨ੍ਹਣ ਵਾਲਾ ਕੇਸਾਧਾਰੀ ਰਾਮ ਤੇ ਕ੍ਰਿਸ਼ਨ ਦਾ ਪੈਰੋਕਾਰ ਤਾਂ ਹੋ ਸਕਦਾ ਹੈ ਪਰ ਸਿੱਖ ਗੁਰੂਆਂ ਦਾ ਨਹੀਂ । ਇੰਞ ਹੀ ਸਿੱਖ ਨੂੰ ਰੱਖੜੀ ਬੰਨ੍ਹਣ ਵਾਲੀ ਭੈਣ, ਭਰਾ ਦਾ ਧਰਮ-ਈਮਾਨ ਹੀ ਤਾਂ ਤੋੜਦੀ ਹੈ। (ਸੋ, ਭੈਣੋ! ਰੱਖੜੀ ਬੰਨ੍ਹ ਕੇ ਭਰਾਵਾਂ ਦਾ ਈਮਾਨ ਨਾ ਤੋੜੋ ਅਤੇ ਭਰਾਵੋ ਭੈਣਾਂ ਦਾ 'ਇਕ ਸਾਲ ਦਾ ਰੱਖਿਆ ਦਾ ਠੇਕਾ ਲੈ ਕੇ ਇਸ ਰਿਸ਼ਤੇ ਦਾ ਦੰਭੀ ਡਰਾਮਾ ਨਾ ਕਰੋ!)

ਇਹ ਕਹਿਣਾ ਕਿ "ਰਖੜੀ ਨਾਲ ਭੈਣ ਭਰਾ ਦੇ ਪਿਆਰ ਦੀ ਗੰਢ ਪੱਕੀ ਹੁੰਦੀ ਹੈ" ਇਕ ਭਰਮ ਹੈ; ਇਕ ਰਸਮ ਨਾਲ ਇਹ ਕਿੱਥੇ ਹੁੰਦਾ ਹੈ। ਭੈਣ ਭਰਾ ਤਾਂ ਜਾਇਦਾਦਾਂ ਵਾਸਤੇ 'ਜੰਗ' ਕਰ ਰਹੇ ਹਨ, ਮੁਕੱਦਮੇ-ਬਾਜ਼ੀ ਤੇ ਸਾਜ਼ਸ਼ਾਂ ਵਿਚ ਰੁੱਝੇ ਹਏ ਹਨ। ਰਸਮੀ ਦਿਖਾਵਾ ਕੋਈ ਕਲਚਰ ਪੈਦਾ ਨਹੀਂ ਕਰਦਾ ਬਲਕਿ ਪਾਖੰਡਵਾਦ ਨੂੰ ਵਧਾਉਂਦਾ ਹੈ।

ਵਿਸਾਖੀ ਅਤੇ ਸਿੱਖ

ਵਿਸਾਖੀ ਵੀ, ਦੀਵਾਲੀ ਵਾਂਗ, ਸਰਬੱਤ ਖਾਲਸਾ ਇਕੱਠ ਵਾਸਤੇ ਇਸੇ ਕਰ ਕੇ ਚੁਣੀ ਗਈ ਸੀ, ਕਿਉਂਕਿ ਦਿਨ ਲੱਭਣਾ ਆਸਾਨ ਹੁੰਦਾ ਸੀ। ਜਦੋਂ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਸੀ, ਤਾਂ ਉਸ ਦੀ ਵਜ੍ਹਾ ਪਹਿਲੀ ਵਿਸਾਖੀ ਦੀ ਮਹਾਨਤਾ ਕਰ ਕੇ ਨਹੀਂ ਸੀ। ਉਸ ਦਾ ਪਿਛੋਕੜ ਵੀ ਸੰਗਤਾਂ ਨੂੰ ਇਕ ਦਿਨ ਦੀ ਸ਼ਨਾਖ਼ਤ ਕਰਵਾਉਣਾ ਸੀ। ਉਸ ਜ਼ਮਾਨੇ ਵਿਚ ਬਿਕਰਮੀ ਕਲੰਡਰ (ਸੰਮਤ) ਚਾਲੂ ਸੀ। ਅੱਜ ਕਲ੍ਹ ਸਾਰਾ ਕੁਝ ‘ਗ੍ਰੈਗੋਰੀਅਨ’ ਕੈਲੰਡਰ (ਜਿਸ ਨੂੰ ਈਸਾਈ ‘ਈਸਵੀ ਕੈਲੰਡਰ’ ਆਖਦੇ ਹਨ) ਮੁਤਾਬਿਕ ਚਲਦਾ ਹੈ। ਯਹੂਦੀ ਇਸ ਨੂੰ ‘ਕਾਮਨ ਇਰਾ’ (ਚਾਲੂ ਜਾਂ ਆਮ ਕੈਲੰਡਰ) ਲਿਖਦੇ ਹਨ। ਈਸਾਈ ਇਸ ਨੂੰ (A.D.) ਲਿਖਦੇ ਹਨ। ਇਸ ਦਾ ਮਤਲਬ ਹੈ : ‘ਈਸਾ ਦਾ ਸਾਲ’ (Year of the Lord)। ਗ਼ੈਰ-ਇਸਾਈ ਈਸਾ ਨੂੰ ਰੱਬ ਦਾ ਪੁੱਤਰ ਨਹੀਂ ਮੰਨਦੇ। ਇਸ ਕਰ ਕੇ ਉਹ ਏ. ਡੀ. ਦੀ ਥਾਂ “ਸੀ. ਈ.” (C.E.) ਯਾਨਿ “ਕਾਮਨ ਇਰਾ” ਲਿਖਣਗੇ। ਸਿੱਖਾਂ ਨੇ ਜੇ ਕਰ ਖਾਲਸਾ ਪ੍ਰਗਟ ਕਰਨ ਦੀ ਯਾਦ ਮਨਾਉਣੀ ਹੈ ਤਾਂ ਹਿੰਦੂ ਕੈਲੰਡਰ ਮੁਤਾਬਿਕ ਕਿਉਂ ਮਨਾਉਣ? ਇਹ ਹਰ ਸਾਲ 29 ਮਾਰਚ ਨੂੰ ਇਉਂ ਨਾ ਮਨਾਈ ਜਾਏ ? ਨਾਲੇ ਦੁਨੀਆਂ ਭਰ ਦੇ ਸਿੱਖਾਂ ਨੂੰ ਤਾਰੀਖ਼ ਦੀ ਆਸਾਨੀ ਹੋਏਗੀ। ਸਵਾਲ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜੇ ਸਿੱਖ ਬਿਕਰਮੀ ਕੈਲੰਡਰ ਛੱਡਣ ਤਾਂ ਅੰਗਰੇਜ਼ੀ ਕਿਉਂ ਮੰਨਣ? ਜਵਾਬ ਸਾਫ਼ ਹੈ ਕਿ ਜੇ 1698 ਵਿਚ ਬਿਕਰਮੀ ਕੈਲੰਡਰ ਚਾਲੂ ਸੀ, ਤਾਂ ਅੱਜ “ਕਾਮਨ ਈਰਾ” ਦਾ ਕੈਲੰਡਰ ਵਰਤੋਂ ਵਿਚ ਆ ਰਿਹਾ ਹੈ। ਮੌਕੇ ਦੀ ਸਹੂਲਤ ਕਰ ਕੇ ਇਸ ਨੂੰ ਹੀ ਵਰਤਿਆਂ ਜਾਣਾ ਚਾਹੀਦਾ ਹੈ। ਉਂਞ, “ਵਿਸਾਖੀ” ਨਹੀਂ “ਖ਼ਾਲਸਾ ਪ੍ਰਗਟ ਕਰਨ ਦਾ ਦਿਨ” ਮਨਾਉਣ ਦਾ ਮਤਲਬ “ਮੇਲਾ” ਲਾਉਣਾ ਨਹੀਂ, ਬਲਕਿ ਖਾਲਸਾ, ਅੰਮ੍ਰਿਤ, ਸਿੱਖੀ, ਗੁਰਬਾਣੀ ਦਾ ਪ੍ਰਚਾਰ ਕਰਨਾ ਹੋਣਾ ਚਾਹੀਦਾ ਹੈ।

ਮੱਸਿਆ, ਸੰਗਰਾਂਦ, ਪੂਰਨਮਾਸ਼ੀ ਅਤੇ ਸਿੱਖ

ਸੰਗਰਾਂਦ ਲਫ਼ਜ਼ ਸੰਸਕ੍ਰਿਤ ਦੇ ਸੰਕ੍ਰਾਂਤ ਤੋਂ ਬਣਿਆ ਹੈ। ਇਸ ਦਾ ਮਾਅਨਾ ਹੈ : ਉਹ ਦਿਨ, ਜਿਸ ਵਿਚ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਦਾਖ਼ਿਲ ਹੁੰਦਾ ਹੈ। ਸਿੱਖ ਧਰਮ ਸੂਰਜ ਦੇਵਤਾ ਨੂੰ ਨਹੀਂ ਮੰਨਦਾ। ਸੰਗਰਾਂਦ ਮਨਾਉਣਾ ਸੂਰਜ ਦੇਵਤੇ ਦੀ ਪੂਜਾ ਕਰਨਾ ਹੈ । ਇਹ ਸਿੱਖੀ ਅਸੂਲਾਂ ਦੇ ਉਲਟ ਹੈ। ਸੰਗਰਾਂਦ ਨੂੰ ਦਿਨ ਵਜੋਂ ਮਨਾਉਣ ਵਾਲਾ ਸਿੱਖ ਨਹੀਂ, ਮਨਮਤੀਆ ਹੈ। ਹਿੰਦੂਆਂ ਦਾ ਬਿਕਰਮੀ ਕੈਲੰਡਰ ਅਤੇ ਹਿੰਦੂ ਮਹੀਨੇ (ਚੇਤਰ ਤੋਂ ਫੱਗਣ ਤੱਕ) ਦਾ ਪਹਿਲਾ ਦਿਨ ਹਿੰਦੂ ਵਾਸਤੇ ਕੋਈ ਕੀਮਤ ਜਾਂ ਮਹਾਤਮ ਭਾਵੇਂ ਰੱਖਦਾ ਹੋਏ ਪਰ ਸਿੱਖ ਵਾਸਤੇ ਇਸ ਦੀ ਕੋਈ ਵੁੱਕਤ ਨਹੀਂ।

ਕੋਈ ਭੋਲਾ ਵੀਰ ਆਖ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ‘ਬਾਰਹ ਮਾਹ’ਬਾਣੀ ਹੈ। ਜੇ ਮਹੀਨਿਆਂ ਅਤੇ ਸੰਗਰਾਂਦ ਦੀ ਕੋਈ ਕੀਮਤ ਨਹੀਂ ਤਾਂ ਗੁਰੂ ਸਾਹਿਬ ਨੇ ਉਹ ਕਿਉਂ ਲਿਖੇ ਸਨ? ਗੁਰੂ ਸਾਹਿਬ ਨੇ ਬਾਰਹ ਮਾਹ ਨਜ਼ਮ ਕਾਵਿ ਰੂਪ ਵਰਤਿਆ ਹੈ। ਇੰਞ ਤਾਂ ਉਨ੍ਹਾਂ ਪੱਟੀ (ਪੈਂਤੀ, ਪੰਜਾਬੀ) ਦੇ ਨਾਲ ਨਾਲ ਬਾਵਨ ਅੱਖਰੀ (ਹਿੰਦੀ ਦੀ ਪੱਟੀ) ਵੀ ਲਿਖੀ ਹੈ। ਕੀ ਉਨ੍ਹਾਂ ਦਾ ਮਤਲਬ ਦੇਵਨਾਗਰੀ ਪੜ੍ਹਾਉਣਾ ਸੀ। ਇੰਞ ਹੀ ਉਨ੍ਹਾਂ ਨੇ ਅਲਾਹੁਣੀਆਂ ਦੀ ਵੀ ਰਚਨਾ ਕੀਤੀ ਹੋਈ ਹੈ। ਕੀ ਉਨ੍ਹਾਂ ਦਾ ਮਤਲਬ “ਵੈਣ ਪਾਉਣ” ਨੂੰ ਮਨਜ਼ੂਰੀ ਦੇਣਾ ਹੈ। ਗੁਰੂ ਸਾਹਿਬ ਨੇ ਨਜ਼ਮ ਦੇ ਰੂਪ, ਛੰਦ ਵਗ਼ੈਰਾ ਤਾਂ ਵਰਤੇ ਹਨ ਪਰ ਮਹੀਨਿਆਂ ਦੀ ਮਹਾਨਤਾ ਜਾਂ ਸਿਫ਼ਤ ਸਲਾਹ ਨਹੀਂ ਕੀਤੀ। ਉਨ੍ਹਾਂ ਨੇ ਤਾਂ ਸਗੋਂ ਆਖਿਆ ਹੈ ਕਿ ਹਰ ਮਹੀਨਾ (ਤੇ ਹਰ ਦਿਨ ਤੇ ਹਰ ਪਲ) ਵਾਹਿਗੁਰੂ ਦੇ ਕੀਰਤਨ ਵਾਸਤੇ ਹੈ, ਉਸ ਦੀ ਬੰਦਗੀ ਕਰਨ ਵਾਸਤੇ ਹੈ, ਉਸ ਨਾਲ ਇਕ-ਮਿਕ ਹੋਣ ਦੀ ਮੰਜ਼ਿਲ ਵੱਲ ਤੁਰਨ ਵਾਸਤੇ ਹੈ।

ਇਸੇ ਤਰ੍ਹਾਂ ਮੱਸਿਆ (ਜਦੋਂ ਸੂਰਜ ਅਤੇ ਚੰਨ ਇਕ ਹੀ ਰਾਸ਼ੀ ’ਚ ਵਸਦੇ ਹੋਣ, ਯਾਨਿ ਹਨੇਰੇ ਪਾਸੇ ਦੀ ਪਿਛਲੀ ਤਾਰੀਖ਼) ਦਾ ਵੀ ਸਿੱਖ ਫ਼ਲਸਫ਼ੇ ਨਾਲ ਸਬੰਧ ਨਹੀਂ ਹੈ। ਸਿੱਖ ਫ਼ਲਸਫ਼ੇ ਵਿਚ ਪੂਰਨਮਾਸ਼ੀ (ਚੰਨ ਦੇ ਚਾਨਣੇ ਪੱਖ ਦੀ ਪੰਦਰ੍ਹਵੀਂ ਤਾਰੀਖ਼) ਦੀ ਵੀ ਕੋਈ ਮਹਾਨਤਾ ਨਹੀਂ। ਸੰਗਰਾਂਦ ਜਾਂ ਮੱਸਿਆਂ ਜਾਂ ਪੂਰਨਮਾਸ਼ੀ ਦਾ ਮਨਾਉਣਾ ਜਾਂ ਮਹਾਨਤਾ ਸਮਝਣਾ ਮਨਮਤ ਹੈ।

ਕੁਝ ਗੁਰਦੁਆਰਿਆਂ ਵਿਚ ‘ਸੰਗਰਾਂਦ’ ਨੂੰ ਮਹਾਨਤਾ ਵਜੋਂ, ਖ਼ਾਸ ਦਿਨ ਵਜੋਂ ਜਾਂ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਹ ਕਾਰਵਾਈ ਸਿੱਖੀ ਅਸੂਲਾਂ ਦੇ ਉਲਟ ਹੈ। ਮਹੀਨੇ ਵਿਚ ਕਿਸੇ ਦਿਨ ਨੂੰ ਖ਼ਾਸ ਸਮਝ ਕੇ ਮਨਾਉਣਾ ਵੀ ਮਨਮਤ ਹੈ। ਹਾਂ ਜੇ ਕਰ ਕਿਸੇ ਜਗ੍ਹਾ ਮਾਹਵਾਰੀ ਦੀਵਾਨ ਕਰਨੇ ਹੋਣ ਤਾਂ ਬੇਹਤਰ ਹੈ ਕਿ ਸੰਗਰਾਂਦ ਦੀ ਬਜਾਇ ਅੰਗਰੇਜ਼ੀ ਦੀ ਪਹਿਲੀ ਜਾਂ ਮਹੀਨੇ ਦੇ ਪਹਿਲੇ ਜਾਂ ਕਿਸੇ ਹੋਰ ਐਤਵਾਰ ਕੀਤੇ ਜਾਣ। ਇਸ ਨਾਲ ਸੰਗਰਾਂਦ ਦੀ ਖ਼ਾਸ ਮਹਾਨਤਾ ਦਾ ਵਹਿਮ ਕਿਸੇ ਸਿੱਖ ਨੂੰ ਨਹੀਂ ਰਹੇਗਾ। ਸਿੱਖਾਂ ਨੂੰ ਸੰਗਰਾਂਦ (ਹਿੰਦੂ ਕੈਲੰਡਰ ਦੇ ਮਹੀਨਿਆਂ ਦੀ ਪਹਿਲੀ ਤਾਰੀਖ਼ ਜਾਂ ਸੂਰਜ ਦੇਵਤੇ ਦੀ ਪੂਜਾ ਦਾ ਦਿਨ) ਯਕੀਨਨ ਬੰਦ ਕਰਨੀ ਚਾਹੀਦੀ ਹੈ ਅਤੇ ਕੋਈ ਹੋਰ ਜਾਂ ਅੰਗਰੇਜ਼ੀ ਦਾ ਪਹਿਲਾ ਦਿਨ ਚੁਣਨਾ ਚਾਹੀਦਾ ਹੈ । ਸਿੱਖਾਂ ਵਿਚ ਪਈ ਮਨਮਤ ਨੂੰ ਸਾਧਾਂ, ਡੇਰੇਦਾਰਾਂ ਤੇ ਹੋਰ ਦੰਭੀਆਂ ਨੇ ਆਪਣੇ ਅੰਦਰ ਦੇ ਛਿਪੇ ਬ੍ਰਾਹਮਣ ਨੂੰ ਜਿਊਂਦਾ ਰੱਖਣ ਵਾਸਤੇ ਅਪਣਾਇਆਂ ਅਤੇ ਪ੍ਰਚਾਰਿਆ ਹੋਇਆ ਹੈ।ਸਿੱਖ ਫ਼ਲਸਫ਼ੇ ਵਿਚ ਕਿਸੇ ਦਿਨ, ਤਾਰੀਖ਼, ਵਾਰ ਨੂੰ ਖ਼ਾਸ ਮਹਾਨਤਾ ਦੇਣ ਜਾਂ ਮਨਾਉਣ ਵਾਲੇ ਨੂੰ ਬੇਵਕੂਫ਼ ਅਤੇ ਜਾਨਵਰ ਮੰਨਿਆ ਗਿਆ ਹੈ: ਥਿਤੀ ਵਾਰ ਸੇਵਹਿ ਮੁਗਧ ਗਵਾਰ ॥(ਗੁਰੁ ਗ੍ਰੰਥ ਸਾਹਿਬ, ਸਫ਼ਾ 843)ਸਿਰਫ਼ ਏਨਾ ਹੀ ਨਹੀਂ ਕਿ ਸਿੱਖਾਂ ਵਿਚ ਬ੍ਰਾਹਮਣਵਾਦ ਦੇ ਸੰਗਰਾਂਦ, ਮੱਸਿਆ ਤੇ ਪੂਰਨਮਾਸ਼ੀ ਵੜੇ ਹੋਏ ਹਨ, ਬਲਕਿ ਹੋਰ ਵੀ ਕਈ ਮਨਮਤ ਦੀਆਂ ਕਾਰਵਾਈਆਂ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਖ਼ਾਸ ਹਨ: ਬਾਬੇ ਦਾ ਵਿਆਹ ਪੁਰਬ, ਬਾਬੇ ਦਾ ਸਰਾਧ, ਰੱਖੜ ਪੁੰਨਿਆ, ਮੱਸਿਆ ਤੇ ਵਿਸਾਖੀ ਦੇ ਮੇਲੇ ਵਗ਼ੈਰਾ। ਸਿੱਖ ਪੰਥ ਤਾਂ ਸਗੋਂ ਦੂਜੇ ਮੇਲਿਆਂ ਵਿਚ ਧਾਰਮਿਕ ਦੀਵਾਨ ਕਰ ਕੇ ਅਤੇ ਸੰਗਤ ਨੂੰ ਵਕਤੀ ਦਿਹਾੜੇ ਨੂੰ ਫ਼ਜ਼ੂਲ ਦੱਸ ਕੇ, ਵਾਹਿਗੁਰੂ ਨਾਲ ਜੁੜਨ ਵਾਸਤੇ ਆਖਿਆ ਕਰਦਾ ਸੀ। ਪਰ ਹੁਣ ਇਨ੍ਹਾਂ ਦੀਵਾਨਾਂ ਵਿਚ ਸਿਆਸਤ ਜਾਂ ਫਿਰ ਦਿਖਾਵਾ ਜ਼ਿਆਦਾ ਰਹਿ ਗਿਆ ਹੈ। ਸਿੱਖ ਫ਼ਲਸਫ਼ਾ ਤਾਂ ਇਨ੍ਹਾਂ ਮੇਲਿਆਂ ਨੂੰ ‘ਨੱਚਣ ਕੁੱਦਣੁ ਮਨ ਕਾ ਚਾਓ’ ਆਖ ਕੇ ਛੋਟੇ ਕਰਾਰ ਦੇਂਦਾ, ਹੈ ਅਤੇ ਮਨ ਵਿਚ ਰੱਬ ਦਾ, ਨਿਰਮਲ ਭਉ ਰੱਖ ਕੇ ਅਸਲ ‘ਭਾਉ’ ਹਾਸਿਲ ਕਰਨ ਵਾਸਤੇ ਆਖਦਾ ਹੈ (ਗੁਰੂ ਗ੍ਰੰਥ ਸਾਹਿਬ, ਸਫ਼ਾ 46)। ਅੱਜ ਸਿੱਖ ਪੰਥ, ਖ਼ਾਸ ਕਰ ਕੇ ਵਿਦਵਾਨਾਂ ਤੇ ਪ੍ਰਚਾਰਕਾਂ ਦੀ ਵੱਡੀ ਜ਼ਰੂਰਤ ਹੈ ਕਿ ਉਹ ਸਿੱਖਾਂ ਤੇ ਥੋਪੇ ਮਨਮਤੀ ਦਿਨ ਦਿਹਾੜੇ ਤੇ ਤਿਉਹਾਰ ਮਨਾਏ ਜਾਣੇ ਬੰਦ ਕਰਵਾਉਣ। ਸਿੱਖਾਂ ਦੇ ਤਿਉਹਾਰ ਨਹੀਂ ਬਲਕਿ ਗੁਰਪੁਰਬ ਹੁੰਦੇ ਹਨ। ਉਨ੍ਹਾਂ ਨੂੰ ਮਨਾਉਣ ਦਾ ਤਰੀਕਾ ਵੀ ਗੁਰਮਤਿ ਵਾਲਾ ਹੈ, ਨਾ ਕਿ ਮੇਲਿਆਂ ਵਾਲਾ।


Register

 
Old 10-Nov-2015
Dhillon
 
Re: Diwali not to be celebrated by Sikhs

Its ignorance, Guru Hargobind ji was not released on diwali day.

So both festivals are different and should be celebrated on different days.

Guru Hargobind ji did reached Amritsar on diwali day and it is claimed that Sikhs started celebrating diwali since that day,

Which again is not true, Diwali was auspicious among Sikhs even before that,

Guru Amar Das declared Baisakhi (April 13), Maghi (1st day of Magha, mid January) and Diwali (festival of lights in October/November) as three special days where all the Sikhs should gather to hear the Guru's words.
The foundation stone of Golden Temple was also laid on Diwali day.

 
Old 10-Nov-2015
Miss Happiness
 
Re: Diwali not to be celebrated by Sikhs

So is it really diwali or bandi chhod diwas

 
Old 10-Nov-2015
Dhillon
 
Re: Diwali not to be celebrated by Sikhs

they are different festivals which fall on different dates.

 
Old 10-Nov-2015
Miss Happiness
 
Re: Diwali not to be celebrated by Sikhs

Originally Posted by Dhillon View Post
they are different festivals which fall on different dates.
Fr sikhs nu diwali diwali karke kyu bhadka rae

 
Old 10-Nov-2015
Dhillon
 
Re: Diwali not to be celebrated by Sikhs

bhadke rahe ? kaun kaise ?

 
Old 10-Nov-2015
Royal Singh
 
Re: Diwali not to be celebrated by Sikhs

mei v aap confuse c raavi ghar deya nu puchia so they replied:

jehre sikhs ne oh diwali nai manunde oh bandi chhod diwas manunde kyu k udo guru ji release hoe c, hindu manunde diwali kyu k ram chandar ji sita maa nu le ke ayi c ravan toh release karke, so we all celebrating same way playing crackers, lightening up diwas/candles but reasons are different kam mix up hogya es karke confusion create hogyi

 
Old 10-Nov-2015
Dhillon
 
Re: Diwali not to be celebrated by Sikhs

Bandi shod June vich hunda,

Je tusi kaho asi Guru ji de asr aan karke diwali manaunde then it make sense.

Golden temple di neev payi , is karke manaunde. That too make sense.

As in June vich hoya event November ch manaunde, that doesn't make sense.

Personally I don't celebrate diwali for religious reason, main peg laane hunde, I guess neither ram ji or guru ji will approve

So basically bandi shod manauna ta June nu manao. Diwali nu diwali hi Hundi..reason koi bhi jee bhaunda labh lo.

 
Old 10-Nov-2015
Ginnu(y)
 
Re: Diwali not to be celebrated by Sikhs

sorry but assi te dive roshni karage

 
Old 10-Nov-2015
wakhri soch
 
Re: Diwali not to be celebrated by Sikhs

Par mein tan ajj tak ehi padheya ke Guru Har Gobind singh Ji de Amritsar arrival te ohna de swaagat lai town nu sajaya gya si...tan odo to diwali as a "BANDI CHHOR DIWAS" celebrate krde hunde..

fer bandi chhor diwas june ch kive???
eh tan ajj pata laggeya...koi explain kro please. Jihnu pata hove..

 
Old 12-Nov-2015
Arun Bhardwaj
 
Re: Diwali not to be celebrated by Sikhs

^^ same, mainu v ehi lagda c ki sikh bandi Chhor diwas nu celebrate krde ne diwali te, kuch jyada confusion kiti pai hai education system ne, ik bar proper research nal fer to puri books and history define krn chahidi hai, jis nal sab nu exact information mile ki hoya ki c, and ki british time ch janta nu gumrah krn lai chiza add kitiya gyian ne.

 
Old 12-Nov-2015
Miss Happiness
 
Re: Diwali not to be celebrated by Sikhs

Originally Posted by Dhillon View Post
Bandi shod June vich hunda,

Je tusi kaho asi Guru ji de asr aan karke diwali manaunde then it make sense.

Golden temple di neev payi , is karke manaunde. That too make sense.

As in June vich hoya event November ch manaunde, that doesn't make sense.

Personally I don't celebrate diwali for religious reason, main peg laane hunde, I guess neither ram ji or guru ji will approve

So basically bandi shod manauna ta June nu manao. Diwali nu diwali hi Hundi..reason koi bhi jee bhaunda labh lo.
Teelon bhaji..kithe ..kiven likhea????

 
Old 12-Nov-2015
Miss Happiness
 
Re: Diwali not to be celebrated by Sikhs

Confusion again

 
Old 12-Nov-2015
Dhillon
 
Re: Diwali not to be celebrated by Sikhs

Ki likhiya ?

Post New Thread  Reply

« Local Police Arrested Sikh Leaders & Organizers Of Sarbat Khalsa | SGPC approached Pinderpal Singh to replace Gurbachan Singh »
UNP