deeko tazza politics


ਸਿਆਸਤਦਾਨਾਂ ਦਾ ਅਪਰਾਧੀਆਂ ਨਾਲ ਗੱਠਜੋੜ ਅਕਸਰ
mdkw-2.jpg
ਹੀ ਚਲਦਾ ਰਹਿੰਦਾ ਹੈ। ਸਿਆਸੀ ਪਾਰਟੀਆਂ ਅਪਰਾਧੀ ਵਿਅਕਤੀਆਂ ਤੋਂ ਆਪਣੇ ‘ਪੁੱਠੇ ਸਿੱਧੇ ਕੰਮ’ ਕਰਵਾਉਂਦੀਆਂ ਹਨ ਤੇ ਕਿਤੇ – ਕਿਤੇ ਟਿਕਟ ਨਾਲ ਨਿਵਾਜ਼ ਕੇ ਕਾਨੂੰਨ ਮਜ਼ਾਕ ਉਡਾਉਣ
ਲਈ ਸੰਸਦ ਤੱਕ ਦਾ ਰਾਹ ਪੱਧਰਾ ਕਰਦੀਆਂ ਵੀ ਹਨ । ਪੰਜਾਬ ਸਮੇਤ ਹੋਰਾਂ ਰਾਜਾਂ ਵਿੱਚ
ਸਿਆਸਤਦਾਨਾਂ ਵੱਲੋਂ ਨਸਿ਼ਆਂ ਦਾ ਕਾਰੋਬਾਰ ਵੀ ਅਜਿਹੇ ਲੋਕਾਂ ਦੀ ਸਹਿਯੋਗ ਅਤੇ ਸੇਵਾਵਾਂ
ਨਾਲ ਹੀ ਕੀਤਾ ਜਾਦਾ ਹੈ। ਪਰਦੇ ਪਿੱਛੇ ਚਲਦੀ ਇਹ ਸਾਂਝ ਹੁਣ ਸਭ ਦੀਆਂ ਅੱਖਾਂ ਸਾਹਮਣੇ
ਹੋ ਰਹੀ ਹੈ ।
ਸਿਆਸਤਦਾਨ ਅਪਰਾਧੀਆਂ ਕਿਸਮ ਦੇ ਲੋਕਾਂ ਦੀ ਸ਼ਰੇਆਮ ਹਮਾਇਤ ਕਰਦੇ ਹਨ । ਇਸਦੀ ਇੱਕ ਹੋਰ ਮਿਸਾਲ 20 ਅਪ੍ਰੈਲ ਨੂੰ ਲੁਧਿਆਣਾ ਦੀ ਵਿਖੇ ਦੇਖਣ ਨੂੰ ਮਿਲੀ
ਜਦੋਂ ਇੱਥੋਂ ਦੀ ਜੇਲ੍ਹ ਵਿੱਚ ਨਜ਼ਰਬੰਦ ਯੂਥ ਅਕਾਲੀ ਦਲ ਲੁਧਿਆਣਾ ਦੇ ਸ਼ਹਿਰੀ ਪ੍ਰਧਾਨ
ਅਤੇ ਕੌਸਲਰ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਸਾਥੀ ਕਮਲਜੀਤ ਸਿੰਘ ਕੜਵਲ ਜਦੋਂ ਜ਼ਮਾਨਤ
ਤੇ ਰਿਹਾਅ ਹੋਏ ।
ਪਾਠਕਾਂ ਨੂੰ ਚੇਤੇ ਹੋਵੇਗਾ ਇਹ ਅਕਾਲੀ ਆਗੂ ਬੈਂਸ ਅਤੇ ਕੜਵਲ ਇਸ ਲਈ ਜੇਲ੍ਹ ਵਿੱਚ ਨਜ਼ਰਬੰਦ ਸਨ ਕਿ ਇਹਨਾਂ ਨੇ ਲੁਧਿਆਣਾ ਵਿਖੇ ਤਾਇਨਾਤ ਤਹਿਸੀਲਦਾਰ
ਉਪਰ ਜਾਨਲੇਵਾ ਹਮਲਾ ਕੀਤਾ ਸੀ ਅਤੇ ਸ਼ਹਿਰ ਦਾ ਪੁਲੀਸ ਪ੍ਰਸ਼ਾਸਨ ਅਕਾਲੀਆਂ ਦੀ
ਗੁੰਡਾਗਰਦੀ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਸੀ । ਪਰ ਤਹਿਸੀਲਦਾਰ ਯੂਨੀਅਨ ਦੇ ਰੋਹ
ਅਤੇ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਕਾਰਨ ਉਕਤ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕਰਨਾ
ਪਿਆ ਸੀ ।
ਪਰ ਜਦੋਂ 20 ਅਪਰੈਲ ਸ਼ਾਮ 4 ਵਜੇ ਨੂੰ ਸਿ਼ਮਰਜੀਤ ਸਿੰਘ ਬੈਂਸ , ਕਮਲਜੀਤ ਸਿੰਘ ਕੜਵਲ ਅਤੇ ਰਵੀ ਸ਼ਰਮਾ ਜਮਾਨਤ ਤੇ ਰਿਹਾਅ ਹੋਏ ਤਾਂ ਅਕਾਲੀ ਦਲ ਬਾਦਲ ਦੇ
ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨੇ ਇਸ ਤਰ੍ਹਾਂ ਖੁਸ਼ੀ ਮਨਾਈ ਜਿਵੇ ਭਾਰਤ ਦੀ ਟੀਮ ਹਾਕੀ
ਦਾ ਵਰਲਡ ਕੱਪ ਜਿੱਤ ਕੇ ਵਤਨ ਵਾਪਸ ਪਹੁੰਚ ਰਹੀ ਹੋਵੇ । ਖ਼ਬਰਾਂ ਅਨੁਸਾਰ ਉਹਨਾਂ ਦੇ
ਸਮਰਥੱਕਾਂ ਨੇ ਜੈਕਾਰੇ ਛੱਡੇ ਅਤੇ ਖੁ਼ਸ਼ੀ ਵਿੱਚ ਆਤਿਸ਼ਬਾਜ਼ੀ ਕੀਤੀ। ਇਸ ਮੌਕੇ ਸਾਬਕਾ
ਐਮ ਪੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਸ: ਸ਼ਰਨਜੀਤ ਸਿੰਘ ਢਿੱਲੋਂ ,
ਡਿਪਟੀ ਸਪੀਕਰ ਸਤਪਾਲ ਗੁਸਾਈ , ਮੁੱਖ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ , ਸਾਬਕਾ
ਮੰਤਰੀ ਸ: ਜਗਦੀਸ਼ ਸਿੰਘ ਗਰਚਾ ਅਤੇ ਵਿਧਾਂਇਕ ਸ: ਦਰਸ਼ਨ ਸਿੰਘ ਸਿ਼ਵਾਲਿਕ, ਇੰਦਰਜੀਤ
ਸਿੰਘ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸਾ਼ਮਿਲ ਸਨ ।
ਅਕਾਲੀਆਂ ਦੇ ਅਜਿਹੇ ਪ੍ਰਦਰਸ਼ਨ ਦੀ ਨਿੰਦਾ ਕਰਦੇ ਹੋਏ ਸ਼ਰੋਮਣੀ ਅਕਾਲੀ ਦਲ ( ਲੌਗੋਵਾਲ)
ਦੇ ਜਨਰਲ ਸਕੱਤਰ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਅਕਾਲੀਆ ਦਾ ਅਜਿਹਾ ਪ੍ਰਦਰਸ਼ਨ ਪੰਜਾਬ
ਦੇ ਲੋਕਾਂ ਅੰਦਰ ਖੌਫ਼ ਪੈਦਾ ਕਰਦਾ ਹੈ। ਉਹਨਾਂ ਪੰਜਾਬ ਦੇ ਰਾਜਪਾਲ ਨੂੰ ਅਪੀਲ ਕਰਦਿਆਂ
ਕਿਹਾ ਕਿ ਉਹ ਅਕਾਲੀਆਂ ਦੇ ਇਸ ਪ੍ਰਦਰਸ਼ਨ ਦਾ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨ ।
ਇਸ ਗੱਲ ਵਿੱਚ ਕਿਸੇ ਨੂੰ ਕੋਈ ਓਹਲਾ ਨਹੀਂ ਕਿ ਉਹਨਾਂ ਨੇ ਤਹਿਸ਼ੀਲਦਾਰ ਤੇ ਹਮਲਾ ਨਹੀਂ
ਕੀਤਾ ਤੇ ਜੇ ਸਭ ਕੁਝ ਜਾਣਦੇ ਹੋਏ ਇਹ ਸਿਆਸਤਦਾਨ ਅਜਿਹੇ ਅਪਰਾਧੀ ਕਿਸਮ ਦੇ ਵਿਅਕਤੀਆਂ
ਨੂੰ ਖੁਸ਼ ਰੱਖਣ ਲਈ ਜੇਲ੍ਹਾਂ ਦੇ ਬਾਹਰ ਜਾ ਕੇ ਸਵਾਗਤ/ ਹੱਲਾਸ਼ੇਰੀ ਦਿੰਦੇ ਹਨ ਤਾਂ
ਸੂਬੇ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਡੇ ਸਿਆਸਤਦਾਨ ਖੁਦ ਕਿਹੋ ਜਿਹਾ ਕਿਰਦਾਰ
ਰੱਖਦੇ ਹਨ। ਜੇਕਰ ਉਹ ਅਜਿਹੇ ਵਿਅਕਤੀਆਂ ਦੀ ਜਨਤਕ ਤੌਰ ਤੇ ਹਮਾਇਤ ਕਰਨਗੇ ਤਾਂ ਅਮਨ
ਕਾਨੂੰਨ ਲਾਗੂ ਕਰਨ ਲਈ ਕਿਹੜਾ ਫਰਿਸਤਾ ਆਵੇਗਾ ਇਹ ਸਾਨੂੰ ਮਿਲ ਕੇ ਸੋਚਣਾ ਪੈਣਾ ਹੈ।
 
Top