Daily Hukumnama - Sri Dasam Granth Sahib Ji

  • Thread starter userid97899
  • Start date
  • Replies 24
  • Views 3K
U

userid97899

Guest
Takht Sachkhand Sri Hazur Sahib, Nanded ( 7-10-2014 )


ਤ੍ਰੀਯੋ ਬਾਚ ਰਾਜਾ ਪ੍ਰਤਿ ॥
ਹਰਿ ਬੋਲਮਨਾ ਛੰਦ ॥
ਨ੍ਰਿਪ ਨਾਰ ਸੁਈ ॥ ਤੁਮ ਜੌਨ ਭਜੀ ॥
ਮਧ ਪਰਨ ਕੁਟੀ ॥ ਤਹ ਕੇਲ ਠਟੀ ॥੩੮॥
ਤਬ ਬਾਚ ਦੀਯੋ ॥ ਅਬ ਭੂਲ ਗਯੋ ॥
ਤਿਸ ਚਿੱਤ ਕਰੋ ॥ ਮੁਹਿ ਰਾਜ ਬਰੋ ॥੩੯॥
ਤਬ ਕਾਹਿ ਭਜੋ ॥ ਅਬ ਮੋਹਿ ਤਜੋ ॥
ਇਹ ਪੁਤ੍ਰ ਤੁਅੰ ॥ ਸੁਨ ਸਾਚ ਨ੍ਰਿਪੰ ॥੪੦॥
 
U

userid97899

Guest
Takht Sachkhand Sri Hazur Sahib, Nanded ( 8-10-2014 )

ਸਵੈਯਾ ॥
ਸੁਤ ਕਾਨ੍ਹ ਕੇ ਯੌ ਬਤੀਯਾ ਸੁਨਿ ਕੈ ਅਪਨੇ ਚਿਤ ਮੈ ਅਤਿ ਕ੍ਰੋਧ ਬਢਾਯੋ ॥
ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਅਰਿ ਕੇ ਬਧ ਕਾਰਨ ਧਾਯੋ ॥
ਧਾਮ ਜਹਾ ਤਿਹ ਬੈਰੀ ਕੋ ਥੋ ਤਿਹ ਦ੍ਵਾਰ ਪੈ ਜਇ ਕੈ ਬੈਨ ਸੁਨਾਯੋ ॥
ਜਾਹਿ ਕਉ ਸਿੰਧ ਪੈ ਡਾਰ ਦਯੋ ਅਬ ਸੋ ਤੁਹਿ ਸੋ ਲਰਬੇ ਕਹੁ ਆਯੋ ॥੨੦੨੬॥
 
Last edited by a moderator:
U

userid97899

Guest
Takht Sachkhand Sri Hazur Sahib, Nanded ( 9-10-2014 )


ਸਵੈਯਾ ॥
ਬੀਰ ਸੰਘਾਰ ਕੈ ਸ੍ਰੀ ਜਦੁਬੀਰ ਕੇ ਭੂਪ ਭਯੋ ਅਤਿ ਕੋਪ ਮਈ ਹੈ ॥
ਜੁੱਧ ਬਿਖੈ ਮਨ ਦੇਤ ਭਯੋ ਤਨ ਕੀ ਸਿਗਰੀ ਸੁਧ ਭੂਲ ਗਈ ਹੈ ॥
ਐਨ ਹੀ ਸੈਨ ਹਨੀ ਪ੍ਰਭ ਕੀ ਸੁ ਪਰੀ ਛਿਤ ਮੈ ਬਿਨ ਪ੍ਰਾਨ ਭਈ ਹੈ ॥
ਭੂਪਤਿ ਮਾਨਹੁ ਸੀਸਨ ਕੀ ਸਭ ਸੂਰਨਿ ਹੂ ਕੀ ਜਗਾਤ ਲਹੀ ਹੈ ॥੧੮੬੧॥
 
U

userid97899

Guest
Takht Sachkhand Sri Hazur Sahib, Nanded ( 10-10-2014 )

ਸਵੈਯਾ ॥
ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ ॥
ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰ ਕਰੋ ॥
ਜਬ ਆਉ ਕੀ ਅਉਧ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝ ਮਰੋ ॥੨੪੮੯॥
 
U

userid97899

Guest
Takht Sachkhand Sri Hazur Sahib, Nanded ( 11-10-2014 )

ਕੁਲਕ ਛੰਦ ॥
ਧਰਮ ਨ ਕਰਹੀਂ ॥ ਹਰਿ ਨ ਉਚਰਹੀਂ ॥ ਪਰ ਘਰ ਡੋਲੈਂ ਜਲਹ ਬਿਰੋਲੈਂ ॥੮੫॥
ਲਹੈ ਨ ਅਰਥੰ ॥ ਕਹੈ ਅਨਰਥੰ ॥ ਬਚਨ ਨ ਸਾਚੇ ॥ ਮਤ ਕਰ ਕਾਚੇ ॥੮੬॥
ਪਰ ਤ੍ਰੀਅ ਰਾਚੈ ॥ ਘਰ ਘਰ ਜਾਚੈ ॥ ਜਹ ਤਹ ਡੋਲੈਂ ॥ ਰਹਿ ਰਹਿ ਬੋਲੈਂ ॥੮੭॥
ਧਨ ਨਹੀ ਛੋਰੈਂ ॥ ਨਿਸ ਘਰ ਫੋਰੈਂ ॥ ਗਹਿ ਬਹੁ ਮਾਰੀਅਤ ॥ ਨਰਕਹ ਡਾਰੀਅਤ ॥੮੮॥
 
U

userid97899

Guest
Takht Sachkhand Sri Hazur Sahib, Nanded ( 12-10-2014 )

ਦੋਹਰਾ ॥
ਇਤ ਭੂਪਤਿ ਨਾਰਦ ਮਿਲੇ ਪ੍ਰੇਮੁ ਭਗਤ ਕੀ ਖਾਨ ॥
ਉਤ ਮਹੇਸ਼ ਚਲਿ ਤਹ ਗਏ ਜਹ ਠਾਂਢੇ ਭਗਵਾਨ ॥੧੬੯੫॥ਚੌਪਈ ॥
ਇਤੇ ਰੁਦ੍ਰ ਮਨ ਮੰਤ੍ਰ ਬਿਚਾਰਯੋ ॥ ਸ੍ਰੀ ਜਦੁਪਤਿ ਕੇ ਨਿਕਟਿ ਉਚਾਰਯੋ ॥
ਅਬ ਹੀ ਮ੍ਰਿਤਹਿ ਆਇਸੁ ਦੀਜੈ ॥ ਤਬ ਇਹ ਭੂਪ ਮਾਰਿ ਕੈ ਲੀਜੈ ॥੧੬੯੬॥
 
U

userid97899

Guest
Takht Sachkhand Sri Hazur Sahib, Nanded ( 13-10-2014 )

ਸ੍ਵੈਯਾ ॥
ਜੋਰ ਘਟਾ ਘਨਘੋਰ ਘਨੈ ਜੁਰ ਗਾਜਤ ਹੈ ਕੋਊ ਅਉਰ ਨ ਗਾਜੈ ॥
ਆਯੁਧ ਸੂਰ ਸਜੈ ਅਪਨੇ ਕਰਿ ਆਨਨਿ ਆਯੁਧ ਅੰਗਹਿ ਸਾਜੈ ॥
ਦੁੰਦਭ ਦੁਆਰ ਬਜੈ ਪ੍ਰਭ ਕੇ ਬਿਨ ਬਯਾਹ ਨ ਕਾਹੂ ਕੈ ਦੁਆਰਹਿ ਬਾਜੈ ॥
ਪਾਪ ਨ ਹੋਤ ਕਹੂ ਪੁਰ ਮੈ ਜਿਤ ਹੀ ਕਿਤ ਧਰਮ ਹੀ ਧਰਮ ਬਿਰਾਜੈ ॥੧੮੯੮॥
 
U

userid97899

Guest
Takht Sachkhand Sri Hazur Sahib, Nanded ( 14-10-2014 )

ਸਵੈਯਾ ॥
ਹਾਰ ਕੈ ਬੈਠ ਰਹੈ ਦੋਊ ਬੀਰ ਸੰਭਾਰ ਉਠੇ ਪੁਨ ਜੁਧੁ ਮਚਾਵੈ ॥
ਰੰਚ ਨ ਸ਼ੰਕ ਕਰੈ ਚਿਤ ਮੈ ਰਿਸ ਕੈ ਦੋਊ ਮਾਰ ਹੀ ਮਾਰ ਉਘਾਵੈ ॥
ਜੈਸੇ ਗਦਾਹਵ ਕੀ ਬਿਧ ਹੈ ਦੋਊ ਤੈਸੇ ਲਰੈ ਅਰੁ ਘਾਵ ਚਲਾਵੈ ॥
ਨੈਕ ਟਰੈ ਨ ਅਰੈ ਹਠ ਬਾਂਧ ਗਦਾ ਕੋ ਗਦਾ ਸੰਗ ਵਾਰ ਬਚਾਵੈ ॥੧੮੭੫॥
 
U

userid97899

Guest
Takht Sachkhand Sri Hazur Sahib, Nanded ( 15-10-2014 )

ਸਵੈਯਾ ॥
ਕਾਨ੍ਹ ਬਿਚਾਰ ਕੀਯੋ ਚਿਤ ਮੈ ਭਈ ਸੋਨ ਮਲੇਛ ਜੋ ਮੁਸ਼ਟ ਲਰੈ ਹੈ ॥
ਤਉ ਕਬਿ ਸਯਾਮ ਕਹੈ ਹਮਰੇ ਸਭ ਹੀ ਤਨ ਕੋ ਅਪਵਿਤ੍ਰ ਕਰੈ ਹੈ ॥
ਆਯੁਧ ਕਉਚ ਸਜੇ ਤਨ ਮੈ ਸਭ ਸੈਨ ਜੁਰੈ ਮੁਹ ਨਾਇ ਬਧੈ ਹੈ ॥
ਜੋ ਇਹ ਕੋ ਸਿਰ ਕਾਟਤ ਹੋ ਤੁ ਨਿਰਸਤੁ ਭਯੋ ਹਮਰੋ ਬਲੁ ਜੈਹੈ ॥੧੯੨੦॥
 
U

userid97899

Guest
Takht Sachkhand Sri Hazur Sahib, Nanded ( 16-10-2014 )

ਸਾਰੰਗ ॥
ਤ੍ਵਪ੍ਰਸਾਦਿ ॥
ਜੇ ਜੇ ਤਿਨ ਮੈ ਹੁਤੇ ਸਿਯਾਨੇ ॥
ਪਾਰਸ ਪਰਮ ਤੱਤ ਕੇ ਬੇਤਾ ਮਹਾਂ ਪਰਮ ਕਰ ਮਾਨੇ ॥
ਸਭਹਿਨਿ ਸੀਸ ਨਿਯਾਇ ਕਰਿ ਜੋਰੇ ਇਹ ਬਿਧਿ ਸੰਗਿ ਬਖਾਨੇ ॥
ਜੋ ਜੋ ਗੁਰੂ ਕਹਾ ਸੋ ਕੀਨਾ ਅਉ ਹਮ ਕਛੂ ਨ ਜਾਨੇ ॥
ਸੁਨਹੋ ਮਹਾਰਾਜ ਰਾਜਨ ਕੇ ਜੋ ਤੁਮ ਬਚਨ ਬਖਾਨੇ ॥
ਸੋ ਹਮ ਦੱਤ ਬਕਤ੍ਰ ਤੇ ਸੁਨ ਕਰ ਸਾਚ ਹੀਐ ਅਨਮਾਨੇ ॥
ਜਾਨੁਕ ਪਰਮ ਅੰਮ੍ਰਿਤ ਤੇ ਨਿਕਸੇ ਮਹਾਂ ਰਸਨ ਰਸ ਮਾਨੇ ॥
ਜੋ ਜੋ ਬਚਨ ਭਏ ਇਹ ਮੁਖਿ ਤੇ ਸੋ ਸੋ ਸਭ ਹਮ ਮਾਨੇ ॥੨੨॥੯੬॥
 
U

userid97899

Guest
Takht Sachkhand Sri Hazur Sahib, Nanded ( 17-10-2014 )

ਸਵੈਯਾ ॥
ਬੀਰ ਬਡੇ ਇਹ ਕੀ ਦਿਸ ਕੇ ਰਿਸ ਸੌ ਜਦੁਬੀਰ ਕਉ ਮਾਰਨ ਧਾਏ ॥
ਜਾਤ ਕਹਾ ਫਿਰ ਸਯਾਮ ਲਰੋ ਹਮ ਸੋ ਸਭ ਹੀ ਇਹ ਭਾਂਤ ਬੁਲਾਏ ॥
ਤੇ ਬ੍ਰਿਜਨਾਥ ਹਨੇ ਸਭ ਹੀ ਕਹਿ ਕੈ ਉਪਮਾ ਕਬਿ ਸਯਾਮ ਸੁਨਾਏ ॥
ਮਾਨਹੁ ਹੇਰ ਪਤੰਗ ਦੀਆ ਕਹੂ ਟੂਟ ਪਰੇ ਫਿਰਿ ਜੀਤ ਨ ਆਏ ॥੨੦੦੧॥
 
U

userid97899

Guest
Takht Sachkhand Sri Hazur Sahib, Nanded ( 18-10-2014 )

ਮਾਲਤੀ ਛੰਦ ॥
ਜੱਹ ਤੱਹ ਦੇਖੀਅਤ ॥ ਤੱਹ ਤੱਹ ਪੇਖੀਅਤ ॥ ਸਕਲ ਕੁਕਰਮੀ ॥ ਕਹੂੰ ਨ ਧਰਮੀ ॥੧੨੩॥
ਜੱਹ ਤੱਹ ਗੁਨੀਅਤ ॥ ਤੱਹ ਤੱਹ ਸੁਨੀਅਤ ॥ ਸਭ ਜਗ ਪਾਪੀ ॥ ਕਹੂੰ ਨ ਜਾਪੀ ॥੧੨੪॥
ਸਕਲ ਕੁਕਰਮੰ ॥ ਭਜ ਗਇਓ ਧਰਮੰ ॥ ਜੱਗ ਨ ਸੁਨੀਅਤ ॥ ਹੋਮ ਨ ਗੁਨੀਅਤ ॥੧੨੫॥
ਸਕਲ ਕੁਕਰਮੀ ॥ ਜਗੁ ਭਇਓ ਅਧਰਮੀ ॥ ਕਹੂੰ ਨ ਪੂਜਾ ॥ ਬਸ ਰਹਯੋ ਦੂਜਾ ॥੧੨੬॥
 
U

userid97899

Guest
Takht Sachkhand Sri Hazur Sahib, Nanded ( 19-10-2014 )

ਸਵੈਯਾ ॥
ਏਕਹ ਹਾਥ ਗਦਾ ਗਹਿ ਸਯਾਮ ਜੂ ਭੂਪਤ ਕੇ ਬਹੁਤੇ ਭਟ ਮਾਰੇ ॥
ਅਉਰ ਘਨੇ ਅਸਵਾਰ ਹਨੇ ਬਿਨ ਪ੍ਰਾਨ ਘਨੇ ਗਜਿ ਕੈ ਭੂਅ ਪਾਰੇ ॥
ਪਾਇਨ ਪੰਤ ਹਨੈ ਅਗਨੇ ਰਥ ਤੋਰ ਰਥੀ ਬਿਰਥੀ ਕਰ ਡਾਰੇ ॥
ਜੀਤ ਭਹੀ ਜਦੁਬੀਰ ਕੀਯੋ ਕਬਿ ਸਯਾਮ ਕਹੈ ਸਭ ਯੋਂ ਅਰ ਹਾਰੇ ॥੧੯੩੮॥
 
U

userid97899

Guest
Takht Sachkhand Sri Hazur Sahib, Nanded ( 20-10-2014 )

ਤਿਲੰਗ ॥
ਤ੍ਵਪ੍ਰਸਾਦਿ ॥
ਕਥਤਾ ॥
ਜਬ ਹੀ ਸੰਖ ਸ਼ਬਦ ਘਹਰਾਏ ॥ ਜੇ ਜੇ ਹੁਤੇ ਸੂਰ ਜਟਧਾਰੀ ਤਿਨ ਤਿਨ ਤੁਰੰਗ ਨਚਾਏ ॥
ਚੱਕ੍ਰਤ ਭਈ ਗਗਨ ਕੀ ਤਰਨੀ ਦੇਵ ਅਦੇਵ ਤ੍ਰਸਾਏ ॥ ਨਿਰਖਤ ਭਯੋ ਸੂਰ ਰਥ ਥੰਭਤ ਨੈਨ ਨਿਮੇਖਨ ਲਾਏ ॥
ਸ਼ੱਸਤ੍ਰ ਅੱਸਤ੍ਰ ਨਾਨਾ ਬਿਧਿ ਛੱਡੇ ਬਾਣ ਪ੍ਰਯੋਗ ਚਲਾਏ ॥ ਮਾਨਹੁ ਮਹਾਂ ਮੇਘ ਬੂੰਦਨ ਜਿਯੋਂ ਬਾਣ ਬਯੂਹ ਬਰਸਾਏ ॥
ਚਟਪਟ ਚਰਮ ਬਰਮ ਪਰ ਚਟਕੇ ਦਾਝਤ ਤ੍ਰਿਣਾ ਲਜਾਏ ॥ ਸ੍ਰੋਣਤ ਭਰੇ ਬਸਤ੍ਰ ਸੋਭਿਤ ਜਨੁ ਚਾਚਰ ਖੇਲ ਸਿਧਾਏ ॥੨੬॥੧੦੦॥
 
U

userid97899

Guest
Takht Sachkhand Sri Hazur Sahib, Nanded ( 21-10-2014 )

ਸਵੈਯਾ ॥
ਜੁੱਧ ਕੀਓ ਬ੍ਰਿਜਨਾਥ ਕੈ ਸਾਥ ਸੁ ਸ਼ੱਤ੍ਰੁ ਬਿਦਾਰ ਕਹੈ ਜਗ ਜਾ ਕਉ ॥
ਜਾ ਦਸਹੂ ਦਿਸ ਜੀਤ ਲਈ ਛਿਨ ਮੈ ਬਿਨ ਪ੍ਰਾਨ ਕੀਓ ਹਰਿ ਤਾਕਉ ॥
ਜੋਤ ਮਿਲੀ ਤਿਹ ਕੀ ਪ੍ਰਭ ਸਿਉ ਜਿਮ ਦੀਪਕ ਕ੍ਰਾਂਤ ਮਿਲੈ ਰਵਿ ਭਾ ਭਉ ॥
ਸੂਰਜ ਮੰਡਲ ਛੇਦ ਕੈ ਭੇਦ ਕੈ ਪ੍ਰਾਨ ਗਏ ਹਰਿ ਧਾਮ ਦਸ਼ਾ ਕਉ ॥੧੭੮੫॥
 
U

userid97899

Guest
Takht Sachkhand Sri Hazur Sahib, Nanded ( 22-10-2014 )

ਬ੍ਰਹਮਾ ਬਾਚ ॥
ਤੋਟਕ ॥
ਜਬ ਹੀ ਇਹ ਭੂਪਤ ਜਨਮ ਲੀਯੋ ॥
ਤਜਿ ਧਾਮ ਤਬੈ ਬਨਬਾਸ ਕੀਯੋ ॥
ਤਪਸਾ ਕਰਿ ਕੈ ਜਗ ਮਾਤ ਰਿਝਾਯੋ ॥
ਤਹ ਤੈ ਅਰਿ ਜੀਤਨ ਕੋ ਬਰੁ ਪਾਯੋ ॥੧੫੩੭॥
 
U

userid97899

Guest
Takht Sachkhand Sri Hazur Sahib, Nanded ( 23-10-2014 )

ਸਵੈਯਾ ॥
ਇਕ ਜੂਝ ਪਰੇ ਇਕ ਦੇਖਿ ਡਰੇ ਇਕ ਤਉ ਚਿਤ ਮੈ ਅਤਿ ਕੋਪ ਭਰੈ ॥
ਕਹਿ ਆਪਨੇ ਆਪੁਨੇ ਸ੍ਵਾਰਥੀ ਸੋ ਸੁਧਵਾਇ ਕੈ ਸਯੰਦਨ ਆਇ ਅਰੈ ॥
ਤਰਵਾਰ ਕਟਾਰਨ ਸੰਗ ਲਰੈ ਅਤਿ ਸੰਘਰ ਮੋ ਨਹਿ ਸ਼ੰਕ ਧਰੈ ॥
ਕਬਿ ਸਯਾਮ ਕਹੈ ਜਦੁਬੀਰ ਕੇ ਸਾਮੁਹਿ ਮਾਹਿ ਹੀ ਮਾਰਿ ਕਰੈ ਨ ਟਰੈ ॥੧੮੨੦॥
 
U

userid97899

Guest
Takht Sachkhand Sri Hazur Sahib, Nanded ( 24-10-2014 )

ਦੋਹਰਾ ॥
ਭਜੇ ਸ਼ੱਤ੍ਰ ਜਬ ਜੁੱਧ ਤੇ ਮਨ ਮੈ ਤ੍ਰਾਸ ਬਢਾਇ ॥
ਅਉਰ ਸੂਰ ਆਵਤ ਭਏ ਕਰਵਾਰਨ ਚਮਕਾਇ ॥੧੭੯੩॥
ਸਵੈਯਾ ॥
ਸ਼ਸਤ੍ਰ ਸੰਭਾਰ ਸਭੈ ਭਟ ਆਇ ਕੈ ਧਾਇ ਕੈ ਸਯਾਮ ਸੁ ਜੁੱਧੁ ਮਚਾਯੋ ॥
ਚੱਕ੍ਰ ਗਹਿਓ ਕਰ ਮੈ ਬ੍ਰਿਜਨਾਇਕ ਕੋਪ ਭਯੋ ਤਿਹ ਊਪਰ ਧਾਯੋ ॥
ਬੀਰ ਕੀਏ ਬਿਨ ਪ੍ਰਾਨ ਘਨੇ ਅਰ ਸੈਨ ਸਭੈ ਇਹ ਭਾਂਤਿ ਭਜਾਯੋ ॥
ਪਉਨ ਪ੍ਰਚੰਡ ਸਮਾਨ ਸੁ ਕਾਨ੍ਹ ਮਨੋ ਉਮਡਿਓ ਦਲੁ ਮੇਘ ਉਡਾਯੋ ॥੧੭੯੪॥
 
U

userid97899

Guest
Takht Sachkhand Sri Hazur Sahib, Nanded ( 25-10-2014 )

ਬਸੰਤ ॥
ਬਿਸ਼ਨ ਪਦ ॥
ਇਹ ਬਿਧਿ ਫਾਗ ਕ੍ਰਿਪਾਨਨ ਖੇਲੇ ॥
ਸੋਭਤ ਢਾਲ ਮਾਲ ਭਢ ਮਾਲੈ ਮੂਠ ਗੁਲਾਲਨ ਸੇਲੇ ॥
ਜਾਨ ਤੁਫੰਗ ਭਰਤ ਪਿਚਕਾਰੀ ਸੂਰਨ ਅੰਗ ਲਗਾਵਤ ॥
ਨਿਕਸਤ ਸ੍ਰੋਣ ਅਧਿਕ ਛਬਿ ਉਪਜਤ ਕੇਸਰ ਜਾਨ ਸੁਹਾਵਤ ॥
ਸ੍ਰੋਣਤ ਭਰੀ ਜਟਾ ਅਤਿ ਸੋਭਤ ਛਬਹਿ ਨ ਜਾਤ ਕਹਯੋ ॥
ਮਾਨਹੁ ਪਰਮ ਪ੍ਰੇਮ ਸੌ ਡਾਰਯੋ ਈਂਗਰ ਲਾਗਿ ਰਹਯੋ ॥
ਜਹ ਤਹ ਗਿਰਤ ਭਏ ਨਾਨਾ ਬਿਧਿ ਸਾਂਗਨ ਸ਼ੱਤ੍ਰ ਪਰੋਏ ॥
ਜਾਨੁਕ ਖੇਲ ਧਮਾਰ ਪਸਾਰ ਕੈ ਅਧਿਕ ਸ੍ਰਮਿਤ ਹ੍ਵੈ ਸੋਏ ॥੧੧੮॥
 
U

userid97899

Guest
Takht Sachkhand Sri Hazur Sahib, Nanded ( 26-10-2014 )

ਸਵੈਯਾ ॥
ਪ੍ਰੇਮ ਕੀਓ ਨ ਕੀਓ ਬਹੁਤੌ ਤਪ ਕਸ਼ਟ ਸਹਿਓ ਤਨ ਕਉ ਅਤਿ ਤਾਯੋ ॥
ਕਾਸ਼ੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ ॥
ਦਾਨ ਦੀਏ ਬਸਿ ਹ੍ਵੈ ਗਯੋ ਸਯਾਮ ਸਭੈ ਅਪਨੋ ਤਿਹ ਦਰਬ ਗਵਾਯੋ ॥
ਅੰਤਰਿ ਕੀ ਰੁਚਿ ਕੈ ਹਰਿ ਸਿਉ ਜਿਹ ਹੇਤ ਕੀਓ ਤਿਨਹੂ ਹਰਿ ਪਾਯੋ ॥੨੪੮੫॥
 
Top