UNP

culture or terorr

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 05-May-2010
Und3rgr0und J4tt1
 
Unhappy culture or terorr

ਸੱਭਿਆਚਾਰ ਉਨਾ ਸਮਾਜਿਕ ਕਦਰਾਂ ਕੀਮਤਾਂ ਦਾ ਸੰਗਰਹ ਹੁੰਦਾ ਹੈ, ਜਿਨਾ ਨੂੰ ਇੱਕ ਪੀੜੀ ਅਪਣੀ ਅਗਲੀ ਪੀੜੀ ਦੇ ਹਵਾਲੇ ਕਰਦੀ ਹੈ। ਇਸ ਵਿੱਚ ਮਨੁੱਖਤਾ ਦੇ ਵਿਕਾਸ ਅਨੁਸਾਰ ਤਬਦੀਲੀਆਂ ਆਉਂਦੀਆ ਹਨ, ਪਰ ਜੇ ਉਸਦਾ ਦਾ ਮੂਲ ਰੂਪ ਹੀ ਬਦਲ ਜਾਵੇ ਤਾਂ ਉਹ ਸਭਿਆਚਾਰ ਨਹੀ ਰਹਿੰਦਾ।
ਜੇਕਰ ਅਸੀ ਅਪਣੈ ਰੁਝੇਵਿਆਂ ਤੋ ਬਾਹਰ ਆਕੇ ਧਿਆਨ ਨਾਲ ਅਪਣੇ ਆਲੇ-ਦੁਆਲੇ ਨੂੰ ਤੱਕੀਏ ਤਾਂ ਅਸੀ ਸੋਚਣ ਲਈ ਮਜਬੁਰ ਹੋ ਜਾਵਾਂਗੇ ਕਿ ਜਿਹੜਾ ਸਮਾਜਿਕ ਵਰਤਾਰਾ ਅਸੀ ਦੇਖ ਰਹੇ ਹਾਂ ਕੀ ਇਹ ਉਸ ਸਭਿਆਚਾਰ ਦਾ ਅੰਗ ਹੈ ਜੋ ਸਾਡੇ ਬਜੁਰਗਾ ਨੇ ਸਾਨੂੰ ਦਿੱਤਾ ਸੀ?
ਕਿਤੇ ਦੂਰ ਜਾਣ ਦੀ ਲੋੜ ਨਹੀ, ਅੱਜ ਅਸੀ ਅਪਣੇ ਘਰ ਵਿੱਚ ਅਪਣੇ ਪਰਿਵਾਰ ਸਮੇਤ ਮੀਡੀਏ ਰਾਹੀ ਉਹ ਸਭ ਕੁੱਝ ਦੇਖ ਰਹੇ ਹਾਂ ਜਿਸ ਵਿੱਚ ਸਭਿਆਚਾਰ ਦਾ ਨਾਂ ਦੇ ਕੇ ਨੌਂਜਵਾਨ ਪੀੜੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਅਤੇ ਧੀਆਂ, ਭੈਣਾਂ ਦੀ ਪੱਤ ਨੂੰ ਸ਼ਰੇਆਮ ਰੁਲਿਆ ਜਾਂਦਾ ਹੈ। ਪਿਛਲੇ ਕੁੱਝ ਸਾਲਾ ਵਿਚ, ਖਾਸ ਕਰਕੇ ਖਾੜਕੂ ਲਹਿਰ ਦੇ ਡੁਬਦੇ ਸੂਰਜ ਦੇ ਨਾਲ ਹੀ ਇਸ ਅਖੌਤੀ ਸੱਭਿਆਚਾਰ ਨੂੰ ਇਸ ਹੱਦ ਤੱਕ ੳਬਾਰਿਆ ਗਿਆ ਕਿ ਇਹ ਅੱਜ ਸਾਡੀ ਜਿੰਦਗੀ ਦਾ ਅੰਗ ਬਣ ਗਿਆ। ਹੋ ਸਕਦਾ ਹੈ ਕਿ ਇਹੇ ਸਭ ਕੁੱਝ ਇੱਕ ਸੋਚੀ ਸਮਝੀ ਸਾਜਿਸ ਦੇ ਅਧੀਨ ਹੀ ਕੀਤਾ ਗਿਆ ਤਾਂ ਕਿ ਬਹੁਤ ਸਾਰੇ ਨੌਜਵਾਨਾ ਦੀ ਸ਼ਹਾਦਤ ਤੋ ਬਾਅਦ ਸਿਰ ਚੁੱਕਣ ਵਾਲੀ ਨਵੀਂ ਪੀੜੀ ਨੂੰ ਗੁਰੂ ਗਰੰਥ ਸਾਹਿਬ ਅਤੇ ਸਿੱਖ ਇਤਿਹਾਸ ਨਾਲੋ ਤੋੜ ਦਿਤਾ ਜਾਵੇ ਤਾਂ ਜੋ ਉਹ ਅਪਣੀ ਕੌਮ ਅਤੇ ਮਨੁੱਖਤਾ ਦੀ ਸੇਵਾ ਬਾਰੇ ਸੋਚਣਾ ਹੀ ਛੱਡ ਦੇਵੇ।
ਸਾਡੇ ਵਿਰੋਧੀ ਅਪਣੀ ਕੋਸ਼ਿਸ ਵਿੱਚ ਲਗਭਗ ਸਫਲ ਹੋਏ ਹਨ। ਇਸ ਅਖੌਤੀ ਸਭਿਆਚਾਰ ਦੀ ਹੀ ਦੇਣ ਹੈ ਕਿ ਅਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਤੀਰਾਂ ਨੂੰ ਭੁਲਾ ਕੇ ਮਿਰਜੇ ਦੇ ਤੀਰਾਂ ਨੂੰ ਯਾਦ ਕਰ ਰਹੇ ਹਾਂ, ਸਾਨੂੰ ਮਿਰਜੇ ਦਾ ਜੰਡ ਥੱਲੇ ਵੱਡਿਆ ਜਾਣਾ ਯਾਦ ਹੈ ਪਰ ਨਨਕਾਣਾ ਸਾਹਿਬ ਵਿੱਚ ਸਿੱਖਾਂ ਨੂੰ ਜੰਡ ਨਾਲ ਬੰਨ ਕੇ ਸ਼ਹੀਦ ਕੀਤਾ ਗਿਆ ਉਹ ਅਸੀ ਭੁੱਲ ਗਏ ਹਾਂ, ਸੋਹਣੀ ਦਰਿਆ ਵਿੱਚ ਡੱੂਬੀ ਸੀ ਇਸ ਬਾਰੇ ਸਭ ਜਾਣਦੇ ਹਨ ਪਰ ਅਫਸੋਸ ਸਰਸਾ ਨਦੀ ਵਿੱਚ ਦਸਵੇਂ ਪਾਤਸ਼ਾਹ ਦਾ ਪਰਿਵਾਰ ਖੇਰੂ ਖੇਰੂ ਹੋਇਆ ਇਸ ਨੂੰ ਅਸੀ ਵਿਸਾਰ ਦਿਤਾ। ਬਾਰਾਂ ਸਾਲਾ ਤੱਕ ਇੱਕ ਧੀ {ਹੀਰ} ਅਪਣੇ ਪਿਊ ਨੂੰ ਅਤੇ ਇੱਕ ਨੌਕਰ {ਰਾਂਝਾ} ਅਪਣੇ ਮਾਲਕ ਨੂੰ ਧੋਖਾ ਦਿੰਦੇ ਰਹੇ ਇਸ ਕਹਾਣੀ ਨੂੰ ਅਸੀ ਅਪਣਾ ਸਭਿਆਚਾਰ ਬਣਾ ਲਿਆ ਹੈ, ਜੇ ਅਸੀ ਇਨਾ ਗੱਲਾ ਨੂੰ ਗਲੱਤ ਨਹੀ ਸਮਝਦੇ ਤਾਂ ਸਾਨੂੰ ਉਸ ਵੇਲੇ ਕੋਈ ਅਫਸੋਸ ਨਹੀ ਹੋਣਾ ਚਾਹੀਦਾ ਜੇ ਰੱਬ ਨਾ ਕਰੇ ਕਦੇ ਸਾਡੀ ਧੀ ਜਾ ਭੈਣ ਅਪਣੇ ਵਿਆਹ ਵਾਲੇ ਦਿਨ ਹੀ ਘਰੋ ਭੱਜ ਜਾਵੇ ਜਾਂ ਸਾਡੀਆ ਨੂੰਹਾ ਵਿਆਹਾਂ ਤੋ ਬਾਆਦ ਕਿਸੇ ਗੈਰ ਮਰਦ ਕੋਲ ਜਾਣ ਜਿਵੇ ਇਸ ਅਖੋਤੀ ਸਭਿਆਚਾਰ ਦੀਆਂ ਕਹਾਣੀਆਂ ਵਿੱਚ ਦੱਸਿਆ ਜਾਂਦਾ ਹੈ।
ਨਸ਼ਿਆਂ ਦੀ ਵਰਤੋ ਵਿੱਚ ਵਾਧਾ ਕਰਵਾੳਣ ਲਈ ਇਸ ਸਭਿਆਚਾਰ ਨੇ ਅਹਿਮ ਰੋਲ ਅਦਾ ਕੀਤਾ ਹੈ, ਅੱਜ ਦਿਆਂ ਗੀਤਾਂ ਵਿੱਚ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋ ਨੂੰ ਬਹਾਦਰੀ ਅਤੇ ਮਾਣ ਦਾ ਚਿੰਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੋ ਨੌਜਵਾਨਾ ਦੇ ਦਿਲੋ ਦਿਮਾਂਗ ਤੇ ਬਹੁਤ ਪ੍ਰਭਾਵ ਪਾਕੇ ਉਨਾਂ ਨੂੰ ਇਸ ਗਲੱਤ ਰਾਹ ਤੇ ਤੋਰ ਦਿੰਦਾ ਹੈ। ਪਰ ਦੂਜੇ ਪਾਸੇ ਗੁਰਬਾਣੀ ਆਖਦੀ ਹੈ:
॥ ਜਿਤੁ ਪੀਤੈ ਮਤਿ ਦੂਰ ਹੋਇ ਬਰਲੁ ਪਵੈ ਵਿੱਚ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ {554}
ਮੌਜੁਦਾ ਹਾਲਾਤ ਵਿੱਚ ਮੂੰਡੇ ਅਤੇ ਕੁੜੀਆਂ ਨੂੰ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ ਉਹ ਮਿਜਾਜੀ ਇਸ਼ਕ ਵਿੱਚ ਡੁੱਬ ਚੁੱਕੇ ਹਨ ਤੇ ਡੁੱਬ ਰਹੇ ਹਨ ਤੇ ਜਦੋ ਅਸੀ ਆਪਣੇ ਇਤਿਹਾਸ ਵੱਲ ਨਿਗਾ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਪੁਰਾਤਨ ਸਿੰਘਾ ਦਾ ਆਚਰਨ ਵੇਖ ਕੇ ਦੁਸ਼ਮਣਾ ਨੇ ਵੀ ਸਾਡੀਆਂ ਤਾਰੀਫਾ ਕੀਤੀਆ ਸਨ। ਸਾਡੇ ਵੱਡਿਆਂ ਵਡਿਰਿਆਂ ਨੇ ਉਨਾਂ ਹਿੰਦੂਸਤਾਨੀਆਂ ਔਰਤਾਂ ਨੂੰ ਮੁਸਲਮਾਨ ਹਮਲਾਂਵਰਾਂ ਤੋਂ ਛੁਡਾ ਕੇ ਘਰੋ ਘਰੀ ਪਹੁੰਚਾਇਆ ਸੀ ਜਿਹੜੀਆਂ ਗਜਨੀ ਦੇ ਬਜਾਰ ਵਿੱਚ ਟੱਕੇ ਟੱਕੇ ਨੂੰ ਨਿਲਾਮ ਹੋ ਰਹੀਆਂ ਸਨ, ਇਸ ਤੋਂ ਇਲਾਵਾ ਸਿੱਖਾਂ ਦੇ ਇੱਕ ਵਿਰੋਧੀ (ਟੁੰਡੀਲਾਟ) ਨੇ ਸਿੱਖਾਂ ਨਾਲ ਲੜਨ ਤੋਂ ਪਹਿਲਾਂ ਅਪਣੇ ਇੱਕ ਸਾਥੀ ਨੂੰ ਕਿਹਾ ਸੀ ਕਿ ਜੰਗ ਦੇ ਦੌਰਾਨ ਉਨਾ ਨੂੰ ਅਪਣੀਆਂ ਨੂੰਹਾਂ-ਧੀਆਂ ਦੇ ਬਾਰੇ ਫਿਕਰ ਕਰਨ ਦੀ ਲੋੜ ਨਹੀ ਕਿੳਕਿ ਸਿੱਖਾਂ ਦਾ ਆਚਰਨ ਇਨਾ ਉਚਾ ਹੈ ਕਿ ਉਹ ਵਿਰੋਧੀਆਂ ਦੀਆਂ ਧੀਆਂ ਭੈਣਾ ਨੂੰ ਅਪਣੀਆਂ ਧੀਆਂ ਭੈਣਾਂ ਸਮਝਦੇ ਹਨ। ਤੇ ਲੋਕ ਸਿੱਖਾਂ ਦਾ ਸਤਿਕਾਰ ਇਸ ਲਈ ਕਰਦੇ ਸਨ ਕਿੳਂਕਿ ਉਹ ਇਸ ਸਿਧਾਂਤ ਤੇ ਤੁਰਦੇ ਸਨ:
॥ ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
ਅਤੇ ਜਿਹੜੀ ਗੱਲ ਸਭ ਤੋਂ ਮਹੱਤਵਪੂਰਨ ਹੈ ਉਹ ਇਹ ਸੀ ਕਿ ਉਸ ਵੇਲੇ ਗੁਰਦੁਆਰੇ ਜਾਂ ਧਰਮਸਾਲ ਸਿੱਖਿਆ ਦੇ ਕੇਂਦਰ ਸਨ ਨਾ ਕੇ ਪੂਜਾ ਦੇ। ਤਾਂ ਹੀ ਅੱਜ ਦੀ ਪੀੜੀ ਚੰਗੇ ਗੁਣ ਭੁੱਲਾ ਕੇ ਨਸ਼ੇ ਕਰਕੇ ਇੱਧਰ ਉਧਰ ਧੱਕੇ ਖਾਂਦੀ ਦੇਖੀ ਜਾਂਦੀ ਹੈ ਤੇ ਜਿਨਾ ਵਿੱਚ ਕੁੜੀਆਂ ਵੀ ਹੁੰਦੀਆ ਹਨ। ਮੌਜੂਦਾ ਹਾਲਾਤ ਵਿੱਚ ਤਾਂ ਅੰਮ੍ਰਿਤ ਧਾਰੀ ਸਿੱਖੀ ਸਰੂਪ ਵਾਲੇ ਵੀ ਪੱਬਾ ਕੱਲਬਾ ਵਿੱਚ ਜਾਂਦੇ ਤੇ ਧੀ ਭੈਣਾ ਨੂੰ ਛੜਦੇ ਦੇਖੇ ਜਾਂਦੇ ਹਨ।
ਸੋ ਅੱਜ ਬਹੁਤ ਜਰੂਰੀ ਹੋ ਗਿਆ ਹੈ ਕਿ ਅਪਣੇ ਅਸਲੀ ਸਭਿਆਚਾਰ ਨੂੰ ਪਛਾਣੀਏ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੀਏ ਤੇ ਸਭ ਤੋਂ ਜਰੂਰੀ ਗੱਲ ਅਸੀ ਆਪਣਿਆ ਗੁਰਦੁਆਰਿਆ ਨੂੰ ਪੂਜਾ ਸਥਾਨ ਦੀ ਥਾਂ ਤੇ ਸਿੱਖਿਆ ਕੇਂਦਰ ਬਣਾਈਅੇ ਨਹੀ ਤਾਂ ਸਾਡੀਆ ਆਉਣ ਵਾਲੀਆ ਨਸਲਾ ਬੰਦਾ ਸਿੰਘ ਬਹਾਦਰ ਤੇ ਅਕਾਲੀ ਫੂਲਾ ਸਿੰਘ ਵਰਗੇ ਕੌਮ ਦੇ ਸੱਚੇ ਸੇਵਾਦਾਰ ਅਤੇ ਧੀ ਭੈਣਾ ਦੀਆਂ ਇੱਜਤਾ ਦੇ ਰਖਵਾਲੇ ਨਹੀ ਸਗੋ ਮੱਸਾ ਰੰਘੜ ਅਤੇ ਜਕਰੀਆ ਖਾਨ ਵਰਗੇ ਲੁੱਟੇਰੇ ਹੀ ਬਣਨਗੇ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
 
Old 06-May-2010
msgrewal
 
Re: culture or terorr

bahut wadeea tfs ji

 
Old 06-May-2010
Und3rgr0und J4tt1
 
Re: culture or terorr

welcome!ji

Post New Thread  Reply

« Guru ........?????????????? | Tu mera pita, tu hai mera maata »
UNP