bapu surat singh ji

ਅੱਜ ਨੀਂਦ ਦਾ ਨਾਮੋ ਨਿਸ਼ਾਨ ਨਹੀਂ ਅੱਖਾਂ ਵਿੱਚ ਜਦਕਿ ਅਾਉਣ ਵਾਲੀ ਸਾਰੀ ਰਾਤ ਡਰਾਈਵਰੀ ਦੇ ਪਟੇ ਤੇ ਚੜਨਾ । ਅਚਵੀ ਜਿਹੀ ਲੱਗੀ ਹੋਈ ਅਾ ਜਿਵੇਂ ਕੋਈ ਗੱਲ ਟਿੱਕ ਨਹੀਂ ਬੈਠਣ ਦੇ ਰਹੀ ਹੁੰਦੀ ਕਦੇ ਹੋਇਆ ਹੋਊ ਤੁਹਾਡੇ ਨਾਲ ਵੀ ਸਰੀਰ ਅਾਰਾਮ ਕਰਨਾ ਚਾਹੁੰਦਾ ਪਰ ਮਨ ਬੈਚੇਨ ਜਿਹਾ ਹੁੰਦਾ ।
ਇਸਤਰ੍ਹਾਂ ਬਹੁਤ ਸਾਲ ਪਹਿਲਾਂ ਇੱਕ ਵਾਰ ਮਹਿਸੂਸ ਹੋਇਆ ਸੀ । ਕੋਠੀ ਦਾ ਫਰਸ਼ ਲਾਉਣਾ ਸੀ ਤੇ ਇੱਕ ਥਾਂ ਕਿਸੇ ਨੇ ਕੋਈ ਪੁਰਾਣੀ ਬਿਲਡਿੰਗ ਢਾਹੀ ਸੀ । ਬਾਪੂ ਨੇ ਕੋਠੀ ਦੇ ਫਰਸ਼ ਹੇਠ ਪਾਉਣ ਲਈ ਇੱਟ ਰੋੜੀ ਲਈ ਉਹ ਮਲਬਾ ਪੁੱਛ ਲਿਆ ਤੇ ਤਿੱਖੜ ਦੁੱਪਿਹਰੇ ਉਸ ਮਲਬੇ ਕੋਲ ਟਰਾਲਾ ਖੜਾ ਕਰਤਾ ਤੇ ਮੈਨੂੰ ਲਾ ਦਿੱਤਾ ਬੱਠਲ ( ਕੜਾਹੀਆ ) ਤੇ ਕਹੀ ਦੇ ਕਿ ਭਰਨ । ਇੱਕ ਤਾਂ ਤਿੱਖੜ ਦੁੱਪਿਹਰਾ ਇੱਕ ਕਹੀ ਵਾਲਾ ਕੰਮ ਤੀਸਰਾ ਉਹਨਾਂ ਪੁਰਾਣੀਆਂ ਜਿਹੀਆਂ ਇੱਟਾਂ ਰੋੜਿਆ ਦੇ ਹੇਠਾਂ ਤੋਂ ਕਦੇ ਕੋਈ ਸਪੋਲੀਆ ਨਿੱਕਲਿਆ ਕਰੇ ਕਦੇ ਕੋਈ ਠੂੰਹਾ ਕਦੇ ਕੁੱਛ ਨਾ ਸਾਲਾ ਟਰਾਲਾ ਭਰੇ ਤੇ ਨਾ ਮਲਬਾ ਖਤਮ ਹੋਣ ਤੇ ਅਾਵੇ ਦਿਲ ਵਿੱਚ ਸੋਚੀ ਜਾਂਵਾ ਬੲੀ ਬਾਪੂ ਕੋਈ ਦਿਹਾਡ਼ੀਆ ੲੀ ਪਾ ਲੈਂਦਾ ।
ਕਰਦੇ ਕਰਾਉਂਦੇ ਚਾਰ ਕ ਘੰਟੇ ਚ ਜਾਨਵਰ ਮਾਰ ਮਾਰ ਸਾੲੀਡ ਤੇ ਚਿਣੀ ਜਾਂਵਾ ਜਿਵੇਂ ਫੌਜ ਅਾਲਿਆ ਅੱਤਵਾਦੀ ਮਾਰ ਲੰਮੇ ਪਾੲੇ ਹੁੰਦੇ । ਬਾਪੂ ਨੇ ਗੇਡ਼੍ਹਾ ਮਾਰਿਆ ਅਾਵਦੇ ਯਾਰ ਫੌਜੀ ਨਾਲ ਵੇਖ ਕਿ ਅਾਂਹਦਾ ਕੰਮ ਤਾਂ ਕੁੱਛ ਵੀ ਨਹੀਂ ਨਿਬੇੜਿਆ ਤੈਂ ਨਾਲ ਖੜਾ ਫੌਜੀ ਅਾਂਹਦਾ ਇਹ ਤਾਂ ਅੱਜ ਦੀ ਮੰਡੀਰ ਦੀਵੇ ਦੇ ਮੱਲ ਅਾ ਕੱਲੇ ਡੌਲੇ ੲੀ ਵਿਖਾਉਣ ਜੋਗੇ ਅਾ ਇਹ ਕੰਮ ਨਹੀਂ । ਅੈਨਾ ਸੁਣਦੇ ਸਾਰ ਅਾਪਣੀ ਪਾਰੇ ਵਾਲੀ ਮਸ਼ੀਨ ਲਾਲ ਤੇ ਅਾ ਵੱਜੀ ਮਾਰੀ ਕਹੀ ਮੂਧੀ ਕਰਕੇ ਹੇਠਾਂ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਬਣ ਹੱਥ ਖੜੇ ਕਰਕੇ ਘਰੇ ਅਾ ਲੰਗਰ ਪਾੜਿਆ । ਪਰ ਹੁਣ ਉਸ ਮਲਬੇ ਨਾਲ ਮੱਥਾ ਬਾਪੂ ਨੇ ਲਾ ਲਿਆ ਚੈਨ ਤਾਂ ਮੈਨੂੰ ਵੀ ਨਾ ਅਾਵੇ ਘਰ ਅਾਇਆ ਪਰ ਇਹ ਵੀ ਪਤਾ ਸੀ ਬੲੀ ਹੁਣ ਬਾਪੂ ਨੇ ਕਹੀ ਵੀ ਨਹੀਂ ਫੜਾਉਣੀ ਗਏ ਨੂੰ ਪੁਰਾਣੇ ਬੁੜੇ ਫਾਨੇ ਵਾਂਗੂੰ ਅੜ ਕਿ ਜੋ ਖੜ ਜਾਂਦੇ ਅਾ ਫਿਰ ਚੱਕ ਕਿ ਹੋਰ ਕਹੀ ਲੱਗ ਪਿਆ ਮੈਂ ਵੀ ਜਾ ਕਿ ਮਲਬਾ ਚੱਕਣ ਵੇਖੋ ਹੁਣ ਬਾਪੂ ਤਾਂ ਕੱਲ੍ਹਾ ਲੱਗਿਆਂ ਹੋਇਆ ਮਲਬਾ ਚੱਕਣ ਜਵਾਨੀ ਕੱਦ ਪਹੁੰਚਦੀ ਅਾ ਇਹ ਵੇਖਣਾ । ਜੈਤੋ
 

Attachments

  • 11781642_716730168431707_5021429207299810153_n.jpg
    11781642_716730168431707_5021429207299810153_n.jpg
    28.3 KB · Views: 189
Top