UNP

Baba Nanak Gurudaware Nahi SI.

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 3 Weeks Ago
[Thank You]
 
Baba Nanak Gurudaware Nahi SI.

ਬਾਬਾ ਨਾਨਕ ਗੁਰਦੁਆਰੇ ਵਿਚ ਨਹੀਂ ਸੀ
-(ਡਾ: ਹਰਜਿੰਦਰ ਸਿੰਘ ਦਿਲਗੀਰ)

ਕਲ੍ਹ ਵੀ ਮੈਂ ਗੁਰਦੁਆਰੇ ਗਿਆ ਸੀ
ਪਰ ਮੁੜ ਆਇਆ ਸੀ।
ਅਜ ਵੀ ਮੈਂ ਗੁਰਦੁਆਰੇ ਗਿਆ
ਮੁੜ ਆਇਆਂ ਹਾਂ।
ਉਥੇ ਬੈਠ ਨਹੀਂ ਸਕਿਆ ਰੁਕ ਹੀ ਨਹੀਂ ਸਕਿਆ;
ਬਾਬਾ ਨਾਨਕ ਗੁਰਦੁਆਰੇ ਨਹੀਂ ਸੀ।

ਉਥੇ ਕਰਮ ਕਾਂਡੀ ਪੁਜਾਰੀ ਤੇ ਜਥੇਦਾਰ ਨਜ਼ਰ ਆਏ।
ਭਾਈ ਸਾਹਿਬ, ਸਿੰਘ ਸਾਹਿਬ ਤੇ ਪੰਥ ਰਤਨ ਮੌਜੂਦ ਪਾਏ।
ਉਥੇ ਸ੍ਰੀ ਚੰਦ ਦੇ ਚੇਲੇ ਮੱਥੇ ਟਿਕਾਉਂਦੇ ਫਿਰਦੇ ਸਨ।
ਤੇ ਕਈ ਢਿੱਡਲੀਆਂ ਵਾਲੇ, ਕਵਿਤਾਵਾਂ ਗਾਉਂਦੇ ਦਿਸਦੇ ਸਨ।
ਉਥੇ ਨਵੇਂ ਸੱਜਣ ਠੱਗਾਂ ਤੇ ਮਲਕ ਭਾਗੋਆਂ ਦਾ ਟੋਲਾ ਸੀ।
ਮਸੰਦਾਂ, ਮਹੰਤਾਂ ਤੇ ਵਿਭਚਾਰੀਆਂ ਦਾ ਮੇਲਾ ਸੀ।
ਉਥੇ ਪੈਸਿਆਂ ਨਾਲ ਸਿਰੋਪੇ ਮਿਲਦੇ ਤੱਕੇ।
ਤੇ ਕੀਤੇ ਕਰਾਏ ਖੰਡ ਪਾਠ ਵਿਕਦੇ ਤੱਕੇ।

ਉਥੇ ਜੋਤਾਂ ਜਗਦੀਆਂ ਸਨ, ਖ਼ੂਬਸੂਰਤ ਚੰਦੋਏ ਸਨ।
ਤੇ ਗੁਰੁ ਗ੍ਰੰਥ ਸਾਹਿਬ ਸੋਲ੍ਹਾਂ ਰੁਮਾਲਿਆਂ ਵਿਚ ਲੁਕੋਏ ਸਨ।
ਉਥੇ ਸੋਨੇ ਦੀ ਪਾਲਕੀ ਸੀ, ਸੰਗਮਰਮਰ ਦੇ ਫ਼ਰਸ਼ ਸਨ ਤੇ ਕੰਧਾਂ ਉਚੀਆਂ ਸਨ।
ਲਾਲੋ ਦਾ ਲੰਗਰ ਨਹੀਂ, ਉਥੇ ਛੱਤੀ ਕਿਸਮ ਦੇ ਪਕਵਾਨ, ਪੂੜੀਆਂ, ਲੁੱਚੀਆਂ ਸਨ।
ਉਥੇ ਮਾਤਾ ਖੀਵੀ ਨਹੀਂ, ਮਾਤਾ ਗੁਜਰੀ ਨਹੀਂ, ਨਾ ਬੀਬੀਆਂ ਨਾ ਮਾਈਆਂ ਸਨ।
ਤੀਵੀਆਂ ਸ਼ਾਇਦ ਕਪੜਿਆਂ ਤੇ ਗਹਿਣਿਆਂ ਦੀ ਨੁਮਾਇਸ਼ ਕਰਨ ਆਈਆਂ ਸਨ।

ਉਥੇ ਸੰਤ, ਸਾਧ, ਬਾਬੇ ਤੇ ਬ੍ਰਹਮ ਗਿਆਨੀ ਸਨਤੇ ਪ੍ਰਧਾਨ, ਸਕੱਤਰ ਤੇ ਟਰਸਟੀ ਸਨ।
ਉਥੇ ਭਾਈ ਮੰਞ. ਫੇਰੂ ਤੇ ਘਨੱਈਆ ਨਹੀਂ ਸਨ,ਡਾਂਗਾਂ ਵਾਲੇ, ਮਾਫ਼ੀਆ ਵਾਲੇ ਤੇ ਭਰਸ਼ਟੀ ਸਨ।
ਉਥੇ ਧਾਲੀਵਾਲ, ਸਿੱਧੂ, ਸੰਧੂ, ਬਰਾੜ ਲੱਭੇ।
ਉਸ ਦੀਵਾਨ ਵਿਚ ਜੈਤਾ ਤੇ ਰੂਪਾ ਤੇ ਮਨਸੁਖ ਨਹੀਂ ਫੱਬੇ।
ਉਥੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਨਾਅਰੇ ਸਨ।
ਪਰ, ਬੰਦਾ ਸਿੰਘ ਬਹਾਦਰ ਤੇ ਭਾਈ ਮਨੀ ਸਿੰਘ ਵਿਚਾਰੇ ਸਨ।

ਮੈਨੂੰ ਗੁਰਦੁਆਰਾ ਨਹੀਂ ਇਕ ਇਮਾਰਤ ਨਜ਼ਰ ਆਈ ਸੀ।
ਜਿੱਥੇ ਬਾਬਾ ਨਾਨਕ ਤਾਂ ਨਹੀਂ ਸੀ, ਪਰ ਉਸ ਦਾ ਨਾਂ ਦੀ ਦੁਹਾਈ ਸੀ।
ਹਾਂ! ਬਾਬਾ ਨਾਨਕ ਗੁਰਦੁਆਰੇ ਨਹੀਂ ਸੀ।

ਡਾ: ਹਰਜਿੰਦਰ ਸਿੰਘ ਦਿਲਗੀਰ


Post New Thread  Reply

« Proud to be akali | Visa Gurudwara »
UNP