<<<ਇਨ ਪੁਤ੍ਰਨ ਕੇ ਸੀਸ ਪਰ>>>

" ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ।। "

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਨੂੰ ਸ਼ਿਖਰ ਤੇ ਲਿਜਾਂਦੇ ਹੋਏ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਜ਼ੁਲਮ ਦੇ ਟਾਕਰੇ ਲਈ ਸੰਤ ਤੋ ਸਿਪਾਹੀ ਬਣੇ ਅਤੇ ਅਨੇਕਾਂ ਜੰਗਾਂ, ਯੁੱਧਾਂ ਵਿੱਚ ਫਤਿਹ ਹਾਸਿਲ ਕੀਤੀ !
ਸਿੱਖੀ ਨੂੰ ਮੁਗਲਾਂ ਦੇ ਹਥੋਂ ਨਾਸ਼ ਹੋਣ ਤੋਂ ਰੋਕਣ ਲਈ ਅਤੇ ਅੱਜ ਦੀ ਨੌਜਵਾਨ ਪੀੜੀ ਨੂੰ ਖਾਲਸਾ ਬਣਿਆ ਵੇਖਣ ਲਈ ਗੁਰੂ ਸਾਹਿਬ ਨੇ ਮੁਗਲ ਫੌਜ ਨੂੰ ਹਰ ਪਲ ਮੁੰਹ-ਤੋੜ ਜਵਾਬ ਦਿੱਤਾ ! ਆਪ ਜੀ ਨੇ ਆਪਣੇ ਚਾਰੇ ਪੁੱਤਰ ਵੀ ਵਾਰ ਦਿੱਤੇ !

ਆਪ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿਖੇ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦਾ ਜੀ ਸਰਹਿੰਦ ਵਿਖੇ !

ਆਓ ਅੱਜ ਉਹਨਾ ਨਿੱਕੀਆਂ ਜਿੰਦਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਜੀਵਨ ਤੇ ਇੱਕ ਛੋਟੀ ਜਿਹੀ ਨਜ਼ਰ ਪਾਈਐ ਅਤੇ ਉਹਨਾਂ ਵਰਗਾ ਸਿਖੀ-ਸਿਦਕ ਭਰਪੂਰ ਜੀਵਨ ਜੀਉਣ ਦੀ ਜਾਚ ਸਿਖੀਏ !!
 
Top