‼ਤਰਕ ‼

  • Thread starter userid97899
  • Start date
  • Replies 0
  • Views 1K
U

userid97899

Guest
????ਤੇਰਾ ਮੇਰਾ ਰੌਲਾ ਸਿਰਫ ਇਸੇ ਗੱਲ ਦਾ ਕਿ
ਤੂੰ ਮੰਨਦਾ ਕਿ ਇਹ ਬ੍ਰਹਿਮੰਡ ਧਮਾਕੇ (ਆਵਾਜ਼) ਨਾਲ ਬਣਿਆਂ !!
ਮੈਂ ਮੰਨਦਾ ਕਿ ਇਹ ਸਾਰਾ ਬ੍ਰਹਿਮੰਡ ਕਵਾਉ (ਹੁਕਮ )ਨਾਲ ਬਣਿਆੰ !!????
????ਤੂੰ ਸੋਚਦਾੰ ਕਿ ਸਾਇੰਸ ਨੇ ਹੀ ਮਨੁੱਖ ਦੀ ਸਹੂਲਤ ਲਈ ਹਰ ਚੀਜ਼ ਬਣਾਈ ਹੈ ।
ਮੈਂ ਸੋਚਦਾੰ ਕਿ ਇਹ ਸਾਰਾ ਕੁਝ ਪਹਿਲਾੰ ਹੀ ਕੁਦਰਤ ਵਿੱਚ ਮਉਜੂਦ ਸੀ ਸਿਰਫ ਖੋਜਿਆ ਗਿਆ ।????
????ਤੂੰ ਸੋਚਦਾੰ ਕਿ ਸਾਇੰਸ ਨੇ ਸ਼ਹਿਦ ਦੀਆੰ ਮਖੀਆੰ ਤੱਕ ਨੂੰ ਵੀ ਕੰਟਰੋਲ ਕਰ ਲਇਆ !!
ਮੈਂ ਸੋਚਦਾੰ ਇਹ ਮੱਖੀ ਫੁੱਲ ਵਿਚੋ ਸ਼ਹਿਦ ਕਿਵੇਂ ਕੱਢ ਲੈਂਦੀ ਹੈ ?ਜਦੋੰ ਕਿ ਮੈਨੂੰ ਫੁੱਲ ਕੌੜਾ ਲਗਦਾ!! ????
????ਤੂੰ ਸੋਚਦਾੰ ਧਰਮ ਨੇ ਮਨੁੱਖਤਾ ਦਾ ਘਾਣ ਕੀਤਾ !!
ਮੈਂ ਸੋਚਦਾੰ ਇਹ ਐਟਮ ਬੰਬ ਇਹ ak 47 ਇਹ ਅਸਮਾਨ ਚੋ ਡਿਗਦੇ ਬੰਬ ਕਿਹੜੇ ਧਰਮ ਨੇ ਬਣਾਏ ?????
????ਤੂੰ ਸੋਚਦਾੰ ਕਿ ਧਰਮ ਚ ਲੋਕ ਲੁੱਟਦੇ ਹਨ
ਮੈਂ ਸੋਚਦਾੰ ਸਾਇੰਸ ਦੀ ਬਣਾਈ ਦਵਾਈ ਤੋ ਲੈ ਕੇ ਹਰ ਚੀਜ਼ ਚ ਲੁੱਟ ਹੋ ਰਹੀ ਹੈ ????
????ਤੂੰ ਸੋਚਦਾੰ ਕਿ ਜਨਮ ਤੋਂ ਪਹਿਲਾ ਤੇ ਮੌਤ ਤੋਂ ਮਗਰੋਂ ਕੁਝ ਨਹੀਂ
ਮੈਂ ਸੋਚਦਾੰ ਕਿ ਫੇਰ ਜੰਮਣ ਵੇਲੇ ਖ਼ੁਸ਼ੀ ਤੇ ਮਰਨ ਵੇਲੇ ਤੁਸੀਂ ਕਿਉਂ ਰੋਂਦੇ ਹੋ ? ????
????ਤੂੰ ਸੋਚਦਾੰ ਕਿ ਸਾਇੰਸ ਨੇ ਹਵਾ ਚ ਉਡਣਾ ਸਿਖਿਆ
ਮੈਂ ਸੋਚਦਾੰ ਇਹ ਸਾਰਾ ਬ੍ਰਹਿਮੰਡ ਉਡਦਾ ਕਿਵੇਂ ਹੈ ????
????ਤੂੰ ਸੋਚਦਾੰ ਕਿ ਮਨੁੱਖ ਨੇ ਸਮੁੰਦਰ ਦੀ ਤਹਿ ਤੱਕ ਚੁਭੀ ਲਾਈ !!
ਮੈਂ ਸੋਚਦਾੰ ਕਿ ਇਹ ਸਮੁੰਦਰ ਚ ਕਿਹੜਾ ਸਾਇੰਸਦਾਨ ਪਾਣੀ ਵਾਲੇ ਜੀਵਾਂ ਨੂੰ ਜੀਉਣਾ ਸਿਖਾ ਰਿਹਾ !!????
????????ਤੂੰ ਮੰਨਦਾ ਕਿ ਇਹ ਸਾਰਾ ਆਪਣੇ ਆਪ ਬਣ ਗਿਆ
ਮੈਂ ਮੰਨਦਾ ਕਿ *ਆਪੀਨੈ ਆਪਿ ਸਾਜਿਉ* ।।????????
 
Top